ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਸਰੀਰ ‘ਚ ਕੈਲਸ਼ੀਅਮ ਦੀ ਘਾਟ ਇਨ੍ਹਾਂ 3 ਅੰਗਾਂ ਨੂੰ ਕਰ ਦਿੰਦੀ ਹੈ ਕਮਜ਼ੋਰ

ਸਰੀਰ ‘ਚ ਕੈਲਸ਼ੀਅਮ ਦੀ ਘਾਟ ਇਨ੍ਹਾਂ 3 ਅੰਗਾਂ ਨੂੰ ਕਰ ਦਿੰਦੀ ਹੈ ਕਮਜ਼ੋਰ

ਸਰੀਰ ‘ਚ ਕੈਲਸ਼ੀਅਮ ਦੀ ਘਾਟ ਇਨਸਾਨ ਲਈ ਖ਼ਤਰਨਾਕ ਹੁੰਦੀ ਹੈ। ਕੈਲਸ਼ੀਅਮ ਦੀ ਘਾਟ ਕਾਰਨ ਸਰੀਰ ‘ਚ ਹੱਡੀਆਂ ਦਾ ਵਿਕਾਸ ਰੁਕ ਜਾਂਦਾ ਹੈ ਜਿਸ ਕਾਰਨ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਇੰਨਾ ਹੀ ਨਹੀਂ ਹੱਡੀਆਂ ਦੀ ਕਮਜ਼ੋਰੀ ਕਾਰਨ ਵਿਅਕਤੀ ਥੱਕਿਆ-ਥੱਕਿਆ ਮਹਿਸੂਸ ਕਰਨ ਲੱਗਦਾ ਹੈ। ਹੱਡੀਆਂ ਦੇ ਕਮਜ਼ੋਰ ਹੋਣ ਕਾਰਨ ਵਿਅਕਤੀ ਨੂੰ ਸਿਰਫ਼ ਸਰੀਰਕ ਹੀ ਨਹੀਂ ਬਲਕਿ ਮਾਨਸਿਕ ਰੂਪ ‘ਚ ਪਰੇਸ਼ਾਨੀਆਂ ਵੀ ਝੱਲਣੀਆਂ ਪੈਂਦੀਆਂ ਹਨ। ਇਸ ਦੇ ਨਾਲ ਹੀ ਅਕਸਰ ਹੱਡੀਆਂ ‘ਚ ਦਰਦ ਦੀ ਸਮੱਸਿਆ ਵੀ ਰਹਿੰਦੀ ਹੈ। ਇਸਲਈ ਕੈਲਸ਼ੀਅਮ ਦੀ ਘਾਟ ਨੂੰ ਨਜ਼ਰਅੰਦਾਜ਼ ਕਰਨਾ ਭਾਰੀ ਪੈ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਡਾਕਟਰ ਦੀ ਸਲਾਹ ਲਓ ਅਤੇ ਕੈਲਸ਼ੀਅਮ ਯੁਕਤ ਆਹਾਰ ਵਧ ਤੋਂ ਵਧ ਲਓ।

ਕੈਲਸ਼ੀਅਮ ਦੀ ਘਾਟ ਸਿਰਫ਼ ਹੱਡੀਆਂ ਨੂੰ ਕਮਜ਼ੋਰ ਨਹੀਂ ਕਰਦੀ ਬਲਕਿ ਦਿਮਾਗ਼ ਨੂੰ ਵੀ ਕਮਜ਼ੋਰ ਬਣਾਉਂਦੀ ਹੈ। ਕੈਲਸ਼ੀਅਮ ਦੀ ਘਾਟ ਨਾਲ ਸਾਡਾ ਦਿਮਾਗ਼ ਸੁੰਘਰਣ ਲੱਗਦਾ ਹੈ ਅਤੇ ਦਿਮਾਗ਼ ਦਾ ਨਿਊਰੋਟ੍ਰਾਂਸਮੀਟਰ ਠੀਕ ਢੰਗ ਨਾਲ ਕੰਮ ਨਹੀਂ ਕਰਦਾ। ਨਿਊਰੋਟ੍ਰਾਂਸਮੀਟਰ ਦੇ ਠੀਕ ਤਰ੍ਹਾਂ ਨਾ ਕੰਮ ਕਰਨ ਸਕਣ ਕਾਰਨ ਦਿਮਾਗ਼ ਦੀ ਕਾਰਜ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ ਅਤੇ ਵਿਅਕਤੀ ਖ਼ੁਦ ਨੂੰ ਮਾਨਸਿਕ ਪੱਖੋਂ ਬਿਮਾਰ ਮਹਿਸੂਸ ਕਰਨ ਲੱਗਦਾ ਹੈ।

ਸਰੀਰ ‘ਚ ਕੈਲਸ਼ੀਅਮ ਦੀ ਘਾਟ ਦਿਲ ਦੀ ਕਾਰਜ-ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰਦੀ ਹੈ। ਕੈਲਸ਼ੀਅਮ ਦੀ ਘਾਟ ਨਾਲ ਦਿਲ ਕਮਜ਼ੋਰ ਹੋ ਜਾਂਦਾ ਹੈ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵਧ ਜਾਂਦਾ ਹੈ ਕਿਉਂਕਿ ਕੈਲਸ਼ੀਅਮ ਦੀ ਘਾਟ ਦਿਲ ਦੀ ਗਤੀ ਨੂੰ ਹੌਲੀ ਕਰ ਦਿੰਦੀ ਹੈ ਜਿਸ ਨਾਲ ਵਿਅਕਤੀ ਦੇ ਸਰੀਰ ‘ਚ ਖ਼ੂਨ ਦਾ ਪ੍ਰਵਾਹ ਰੁਕ-ਰੁਕ ਕੇ ਆਉਂਦਾ ਹੈ ਅਤੇ ਸਾਹ ਲੈਣ ‘ਚ ਦਿੱਕਤ ਹੋਣ ਲਗਦੀ ਹੈ। ਇਸ ਹਾਲਤ ‘ਚ ਵਿਅਕਤੀ ਖ਼ੁਦ ਨੂੰ ਬਿਮਾਰ ਤੇ ਢਿੱਲਾ ਮਹਿਸੂਸ ਕਰਨ ਲਗਦਾ ਹੈ। ਇਸ ਲਈ ਕੈਲਸ਼ੀਅਮ ਦੀ ਘਾਟ ਹੋਣ ‘ਤੇ ਡਾਕਟਰ ਦੀ ਸਲਾਹ ਤੇ ਦੁੱਧ, ਬਾਦਾਮ, ਲੀਚੀ, ਅਖਰੋਟ, ਪੁੰਗਰਿਆ ਅਨਾਜ ਵਰਗੇ ਕੈਲਸ਼ੀਅਮ ਯੁਕਤ ਚੀਜ਼ਾਂ ਦਾ ਸੇਵਨ ਵਧਾਉਣਾ ਚਾਹੀਦੈ।

Leave a Reply

Your email address will not be published. Required fields are marked *

%d bloggers like this: