ਸਰੀਰਦਾਨ-ਮਹਾਂਦਾਨ: ਗੁਰਨਾਮ ਸਿੰਘ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ

ss1

ਸਰੀਰਦਾਨ-ਮਹਾਂਦਾਨ: ਗੁਰਨਾਮ ਸਿੰਘ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ

ਅੱਖਾਂ ਦਾਨ ਕਰਕੇ ਵੀ ਦੋ ਜ਼ਿੰਦਗੀਆਂ ਰੁਸ਼ਨਾ ਗਏ

10-2 (1)

ਬਠਿੰਡਾ 9 ਜੁਲਾਈ (ਜਸਵੰਤ ਦਰਦਪ੍ਰੀਤ) ਫਸਟ ਏਡ ਫਸਟ ਵਿੰਗ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਸੰਚਾਲਕ ਵਿਜੇ ਭੱਟ ਅਤੇ ਨਰੇਸ਼ ਪਠਾਣੀਆ ਦੀ ਪ੍ਰੇਰਣਾ ਸਦਕਾ ਪਿੰਡ ਭੰਮੇ ਖੁਰਦ ਦੇ ਸਮਾਜ ਸੇਵੀ ਅਤੇ ਖ਼ੂਨਦਾਨੀ ਗੁਰਪ੍ਰੀਤ ਸਿੰਘ ਭੰਮਾ ਨੇ ਆਪਣੇ ਪਿਤਾ ਗੁਰਨਾਮ ਸਿੰਘ ਦੀ ਬਿਮਾਰੀ ਕਾਰਨ ਹੋਈ ਮੌਤ ਉਪਰੰਤ ਉਹਨਾਂ ਦਾ ਸਸਕਾਰ ਕਰਨ ਦੀ ਬਜਾਏ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਆਦੇਸ਼ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤਾ। ਮ੍ਰਿਤਕ ਗੁਰਨਾਮ ਸਿੰਘ ਨੇ ਸਾਲ 2012 ’ਚ ਆਪਣਾ ਸਰੀਰ ਦਾਨ ਕਰਨ ਦੀ ਇੱਛਾ ਆਪਣੇ ਪੁੱਤਰ ਗੁਰਪ੍ਰੀਤ ਭੰਮੇ ਨੂੰ ਜਾਹਿਰ ਕਰ ਦਿੱਤੀ ਸੀ। ਗੁਰਨਾਮ ਸਿੰਘ ਦੀ ਮੌਤ ਉਪਰੰਤ ਪਰਿਵਾਰਕ ਮੈਂਬਰਾਂ ਨੇ ਸਰੀਰ ਦਾਨ ਕਰਨ ਦੀ ਸੂਚਨਾ ਆਦੇਸ਼ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ ਭੁੱਚੋ ਮੰਡੀ ਦੇ ਅਨਾਟਮੀ ਵਿਭਾਗ ਦੇ ਡਾ.ਪ੍ਰਮੋਦ ਨੂੰ ਦਿੱਤੀ। ਉਹਨਾਂ ਦੀ ਦੇਖ-ਰੇਖ ਹੇਠ ਆਦੇਸ਼ ਮੈਡੀਕਲ ਕਾਲਜ ਤੋਂ ਪਹੁੰਚੀ ਟੀਮ ਨੇ ਮ੍ਰਿਤਕ ਗੁਰਨਾਮ ਸਿੰਘ ਦੀ ਦੇਹ ਨੂੰ ਪ੍ਰਾਪਤ ਕੀਤਾ। ਥਾਣਾ ਮੁਖੀ ਕੋਟ ਧਰਮੂ ਚੰਣਨ ਸਿੰਘ ਨੇ ਮ੍ਰਿਤਕ ਦੇਹ ਨੂੰ ਝੰਡੀ ਦੇ ਕੇ ਵਿਦਾਇਗੀ ਦਿੱਤੀ।

ਮ੍ਰਿਤਕ ਦੇਹ ਦੀ ਆਦੇਸ਼ ਕਾਲਜ ਵਿਖੇ ਸਪੁਰਦਗੀ ਸਮੇਂ ਫਸਟ ਏਡ ਫਸਟ ਤੋਂ ਪਹੁੰਚੇ ਵਿਜੇ ਭੱਟ ਅਤੇ ਕਰਣ ਪਠਾਣੀਆ ਨੇ ਦੱਸਿਆ ਕਿ ਮ੍ਰਿਤਕ ਗੁਰਨਾਮ ਸਿੰਘ ਜਿੱਥੇ ਆਪਣੀ ਮੌਤ ਉਪਰੰਤ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਕੇ ਮਹਾਨ ਕਾਰਜ ਕਰ ਗਏ ਉੱਥੇ ਆਪਣੀਆਂ ਅੱਖਾਂ ਵੀ ਲੋੜਵੰਦਾਂ ਲਈ ਦਾਨ ਕਰ ਦਿੱਤੀਆਂ ਤਾਂ ਜੋ ਕਿਸੇ ਦੇ ਹਨੇਰੇ ਜੀਵਨ ਵਿੱਚ ਰੋਸ਼ਨੀ ਆ ਸਕੇ। ਉਹਨਾਂ ਦੱਸਿਆ ਕਿ ਮਾਨਵਤਾ ਦੀ ਭਲਾਈ ਲਈ ਅੰਗਦਾਨ ਅਤੇ ਸਰੀਰਦਾਨ ਕਰਨਾ ਇੱਕ ਮਹਾਂਦਾਨੀ ਕਾਰਜ ਹੈ। ਸਿਰਸਾ ਤੋਂ ਪਹੁੰਚੀ ਇੱਕ ਟੀਮ ਨੇ ਮ੍ਰਿਤਕ ਗੁਰਨਾਮ ਸਿੰਘ ਦੀਆਂ ਅੱਖਾਂ ਪ੍ਰਾਪਤ ਕੀਤੀਆਂ। ਸਮਾਜ ਸੇਵੀ ਗੁਰਪ੍ਰੀਤ ਭੰਮਾਂ, ਮਲਕੀਤ ਸਿੰਘ, ਗੁਰਦੀਪ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਪਿਤਾ ਦੀ ਇੱਛਾ ਪੂਰੀ ਕਰਕੇ ਮਾਨਸਿਕ ਸੰਤੁਸ਼ਟੀ ਪ੍ਰਾਪਤ ਹੋਈ ਹੈ ਕਿ ਮ੍ਰਿਤਕ ਦੇਹ ਤੇ ਮੈਡੀਕਲ ਖੋਜਾ ਕਰਕੇ ਮਨੁੱਖਤਾ ਦੀ ਭਲਾਈ ਲਈ ਸਫਲ ਇਲਾਜ ਲੱਭੇ ਜਾਣਗੇ। ਦੇਹ ਦਾਨ ਸਮੇਂ ਯੂਥ ਵੈੱਲਫੇਅਰ ਕਲੱਬ ਬਲਾਕ ਝੁਨੀਰ ਦੇ ਪਰਧਾਨ ਹਰਦੇਵ ਸਿੰਘ ਕੋਰਵਾਲਾ, ਫਸਟ ਏਡ ਫਸਟ ਤੋਂ ਮਾਸਟਰ ਗਿਆਨ ਸਿੰਘ, ਹਰਬੰਸ ਰੋਮਾਣਾ, ਡਾ.ਜਗਜੀਤ ਸਿੰਘ, ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ, ਰਾਜਨੀਤਕ, ਧਾਰਮਿਕ ਅਤੇ ਸੰਘਰਸ਼ਸ਼ੀਲ ਜੱਥੇਬੰਦੀਆਂ ਦੇ ਮੈਂਬਰ ਅਤੇ ਅਹੁੱਦੇਦਾਰ ਵੀ ਹਾਜਰ ਸਨ। ਇਲਾਕੇ ਵਿੱਚ ਸਰੀਰ ਦਾਨ ਕਰਨ ਦੀ ਇਹ ਪਹਿਲੀ ਘਟਨਾ ਹੋਣ ਕਰਕੇ ਇਸ ਦੀ ਚਰਚਾ ਹੁੰਦੀ ਰਹੀ ਅਤੇ ਲੋਕਾਂ ਦਾ ਕਹਿਣਾ ਸੀ ਕਿ ਮਰਨ ਉਪਰੰਤ ਸਾਨੂੰ ਆਪਣੀਆਂ ਅੱਖਾਂ ਤਾਂ ਜਰੂਰ ਦਾਨ ਕਰ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਕਿਸੇ ਦੇ ਹਨੇਰੇ ਜੀਵਨ ਵਿੱਚ ਰੋਸ਼ਨੀ ਆ ਸਕੇ।

Share Button

1 thought on “ਸਰੀਰਦਾਨ-ਮਹਾਂਦਾਨ: ਗੁਰਨਾਮ ਸਿੰਘ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ

  1. ਮੇਰਾ ਸਰੀਰ ਵੀ ਲੈ ਲਵੋ ਦਾਨ ਵਿਚ। ਜਿੰਦਾ ਸਰੀਰ। 96462-68306

Leave a Reply

Your email address will not be published. Required fields are marked *