ਸਰੀਰਕ ਕਿਰਿਆ ਦੀ ਲੋੜ ਸਰੀਰ ਨੂੰ ਹੈ, ਅੱਖਰਾਂ, ਮੂਰਤਾਂ ਨੂੰ ਨਹੀਂ 

ss1

ਸਰੀਰਕ ਕਿਰਿਆ ਦੀ ਲੋੜ ਸਰੀਰ ਨੂੰ ਹੈ, ਅੱਖਰਾਂ, ਮੂਰਤਾਂ ਨੂੰ ਨਹੀਂ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

ਬਾਬੇ ਆਪ ਚਾਹੇ ਨਾਂ ਹੀ ਨਹਾਉਣ। ਪਰ ਦੂਜਿਆਂ ਨੂੰ ਨਹਾ ਕੇ ਛੱਡਦੇ ਹਨ। ਕਈ ਤਾਂ ਠੰਢੇ ਪਾਣੀ ਨਾਲ ਨਹਾਉਣ ਨੂੰ ਕਹਿੰਦੇ ਹਨ, “ ਤੱਤੇ ਖਾਈਏ, ਠੰਢੇ ਨ੍ਹਾਈਏ। ਕਦੇ ਡਾਕਟਰ ਕੋਲ ਨਾਂ ਜਾਈਏ। “ ਬਹੁਤੇ ਠੰਢੇ ਪਾਣੀ ਨਾਲ ਨਹਾ ਕੇ, ਜੇ ਬੰਦਾ ਡਾਕਟਰ ਕੋਲ ਜਾਣ ਜੋਗਾ ਬਚੇਗਾ, ਤਾਂ ਹੀ ਡਾਕਟਰ ਕੋਲ ਜਾਵੇਗਾ। ਹਰ ਥਾਂ ਦੇ ਪਾਣੀ ਤੇ ਧਰਤੀ ਦੇ ਤਾਪਮਾਨ ਦਾ ਅਸਰ, ਉੱਥੇ ਦੇ ਮੌਸਮ ਦੇ ਅਨੁਕੂਲ ਹੁੰਦਾ ਹੈ। ਬਰਫ਼ੀਲੀਆਂ ਥਾਵਾਂ ਤੇ ਠੰਢਾ ਪਾਣੀ ਬਰਫ਼ ਵਿੱਚ ਲਾ ਦਿੰਦਾ ਹੈ। ਗੱਲ ਬਾਬਿਆਂ ਦੇ ਨਹਾਉਣ ਦੀ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਪਰਸ਼ਾਦਿਆਂ, ਖੀਰ, ਦੁੱਧ ਦਾ ਭੋਗ ਲੁਆਉਂਦੇ ਹਨ। ਭੋਗ ਖੁਆ ਕੇ, ਸਾਰੇ ਗਿਆਨੀ ਹੀ ਮਹਾਰਾਜ ਨੂੰ ਰਾਤ ਨੂੰ ਮੰਜੇ, ਬੈੱਡ ਉੱਤੇ ਆਰਾਮ ਕਰਨ ਦੀ ਅਰਦਾਸ ਕਰਕੇ ਰਜਾਈ ਦੇ ਕੇ ਸੌਣ ਨੂੰ ਪਾ ਦਿੰਦੇ ਹਨ। ਸੌਣ ਨੂੰ ਅਰਦਾਸ ਕਰਕੇ ਕਹਿੰਦੇ ਹਨ। ਸਰੀਰਕ ਕਿਰਿਆ ਦੀ ਲੋੜ ਸਰੀਰ ਨੂੰ ਹੈ, ਅੱਖਰਾਂ, ਮੂਰਤਾਂ ਨੂੰ ਥਾਪੜਾ ਦੇ ਕੇ ਸੌਣ ਲਈ ਕਹਿਣ ਦੀ ਲੋੜ ਨਹੀਂ ਹੈ। ਅੱਖਰ ਤਾਂ ਆਪ ਲੋਕਾਂ ਦੀ ਅੱਖਾਂ ਖ਼ੋਲ ਕੇ ਗਿਆਨ ਦਿੰਦੇ ਹਨ। ਜੋ ਅੱਖਰਾਂ, ਮੂਰਤਾਂ ਨੂੰ ਰੱਬ ਮੰਨਦੇ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਰੱਬ ਸਬ ਨੂੰ ਖਾਣ ਨੂੰ ਦੇ ਰਿਹਾ ਹੈ। ਉਸ ਨੂੰ ਕੌਣ ਰਜ਼ਾ ਸਕਦਾ ਹੈ? ਖਾਣੇ ਦਾ ਥਾਲ਼ ਮੂਹਰੇ ਪਰੋਸ ਕੇ ਰੱਖਣ ਨਾਲ ਰੱਬ ਦਾ ਢਿੱਡ ਨਹੀਂ ਭਰਦਾ। ਸਿਰਫ਼ ਭੋਗ ਲਵਾਉਣ ਨੂੰ ਕਿਹਾ ਹੀ ਜਾਂਦਾ ਹੈ। ਰੋਟੀ ਦੀ ਬੁਰਕੀ ਤੋੜ ਕੇ, ਕੋਈ ਉਸ ਕੋਲ ਨਹੀਂ ਲੈ ਕੇ ਜਾਂਦਾ। ਪਤਾ ਹੈ ਉਸ ਨੇ ਖਾਣੀ ਨਹੀਂ ਹੈ। ਲੋਕਾਂ ਵਿੱਚ ਮਜ਼ਾਕ ਉੱਡੇਗਾ। ਜੇ ਕੋਈ ਹੋਰ ਧਰਮ ਦੇ ਲੋਕ ਪੱਥਰ ਦੀਆਂ ਮੂਰਤਾਂ ਨੂੰ ਖੁਆਉਂਦੇ ਹਨ। ਇਹੀ ਭੋਗ ਲੁਵਾਉਣ ਵਾਲੇ ਜ਼ਰੂਰ ਉਸ ਦਾ ਮਜ਼ਾਕ ਬਣਾਉਂਦੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਕਮਰੇ ਵਿੱਚ ਪੱਖਾ, ਏ ਸੀ, ਹੀਟਰ ਲਾ ਕੇ ਰਜਾਈ ਦੇ ਕੇ ਸੁਲ੍ਹਾ ਦਿੰਦੇ ਹਨ। ਦੇਹ-ਸਰੀਰ ਨੂੰ ਖਾਣ, ਪੀਣ, ਸੌਣ, ਨਹਾਉਣ ਤੇ ਕੱਪੜਿਆਂ ਦੀ ਲੋੜ ਹੈ। ਪੀਣ, ਸੌਣ ਵਾਲੇ ਨੂੰ ਇਸ਼ਨਾਨ ਦੀ ਵੀ ਲੋੜ ਹੈ। ਬੰਦੇ ਕੋਲੋ ਮੁਸ਼ਕ ਮਾਰਨ ਲੱਗ ਜਾਂਦਾ ਹੈ। ਅੱਖਰਾਂ ਦੇ ਗਿਆਨ ਨੂੰ ਐਸੀ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਉਸ ਨੂੰ ਸਿਰਫ਼ ਪੜ੍ਹਨ ਵਾਲੇ ਚਾਹੀਦੇ ਹਨ। ਨਾਂ ਕੇ ਪੂਜਾ ਕਰਨ ਵਾਲੇ ਪਖੰਡੀ ਚਾਹੀਦੇ ਹਨ। ਅੰਗਰੇਜ਼ੀ ਦੀ ਏ ਬੀ ਸੀ ਨਹੀਂ ਆਉਂਦੀ। ਮਿਡਲ, ਮੈਟ੍ਰਿਕ ਫੇਲ ਗਿਆਨੀਆਂ ਵੱਲੋਂ ਐਸੀਆਂ ਵੀ ਸਾਖੀਆਂ ਸੁਣਾਈਆਂ ਜਾਂਦੀ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਪੜ੍ਹਨ ਵਾਲੇ ਨੂੰ ਊਚੀ ਵਿੱਦਿਆ ਦੀ ਲੋੜ ਹੀਂ ਨਹੀਂ ਸਮਝਦੇ ਹਨ। ਜਦ ਕਿ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਗੁਰਮੁਖੀ ਤੋਂ ਇਲਾਵਾ ਅੰਗਰੇਜ਼ੀ, ਫ਼ਾਰਸੀ, ਸੰਸਕ੍ਰਿਤ, ਹਿੰਦੀ ਹੋਰ ਬਹੁਤ ਭਾਸ਼ਾਵਾਂ ਹਨ। ਲੋਕ ਇਸ ਉੱਪਰ ਪੀ ਐਚ ਡੀ ਕਰ ਰਹੇ ਹਨ। ਗੁਰਦੁਆਰੇ ਸਾਹਿਬ ਦਾ ਮੁੱਖ ਗ੍ਰੰਥੀ ਸਵੇਰੇ ਚਾਰ ਵਜੇ ਮਹਾਰਾਜ ਪ੍ਰਕਾਸ਼ ਕਰਦਾ ਹੈ। ਇਹ ਗਿਆਨੀ ਇੰਨਾ ਕੁ ਅਨਪੜ੍ਹ ਹੈ। ਘੜੀ ਦਾ ਅਲਾਰਮ ਲਗਾਉਣ ਦੀ ਸੋਜ਼ੀ ਨਹੀਂ ਹੈ। ਹਰ ਰੋਜ਼ ਦੇ ਉੱਠਣ ਵਾਲੇ ਨਿੱਤਨੇਮੀ ਦੀ ਆਪੇ ਅੱਖ ਵੀ ਨਹੀਂ ਖੁੱਲ੍ਹਦੀ। ਸਕੂਲ ਜਾਣ ਵਾਲੇ ਬੱਚੇ ਵੀ ਸਮੇਂ ਸਿਰ ਆਪੇ ਉਠ ਜਾਂਦੇ ਹਨ। ਪਬਲਿਕ ਦਾ ਰਾਸ਼ਨ ਖਾ ਕੇ, ਮੰਤਰੀਆਂ ਵਾਂਗ ਘੋੜੇ ਵੇਚ ਕੇ ਘੂਕ ਸੂਤਾ ਹੁੰਦਾ ਹੈ। ਜਿਹੜਾ ਬੰਦਾ ਮਿਹਰੂ ਸਾਰੀ ਰਾਤ ਗੁਰਦੁਆਰੇ ਸਾਹਿਬ ਦਾ ਪਹਿਰਾ ਦਿੰਦਾ ਹੈ। ਗੁਰਦੁਆਰੇ ਸਾਹਿਬ ਦੀ ਗੋਲਕ ਤੇ ਰਾਸ਼ਨ ਨੂੰ ਚੋਰ ਨਾਂ ਲੱਗ ਜਾਣ। ਚੋਰਾਂ ਤੋਂ ਰਾਖੀ ਕਰਦਾ ਹੈ। ਚੋਰੀ ਭੇਤ ਬਗੈਰ ਨਹੀਂ ਹੁੰਦੀ। ਉਸੇ ਦੀ ਮਜੂਦਗੀ ਵਿੱਚ ਉੱਥੇ ਦੇ ਪ੍ਰਬੰਧਕ, ਲਾਂਗਰੀ, ਮੁੱਖ ਸੇਵਾਦਾਰ ਹੀ ਪਿਛਲੇ ਦਰਵਾਜ਼ੇ ਵਿਚੋਂ ਦੀ ਮੋਟਾ ਮਾਲ ਘਰ ਤੇ ਦੁਕਾਨਾ ਤੇ ਵੇਚਣ ਨੂੰ ਲੈ ਜਾਂਦੇ ਹਨ। ਘਰ ਦਾ ਖਾਣ ਪੀਣ ਦਾ ਗੁਜਾਰਾ ਚੜ੍ਹਵੇਂ ਵਿਚੋਂ ਚਲਦਾ ਰਹਿੰਦਾ ਹੈ। ਇਹ ਸਾਰੇ ਕਦੇ ਵੀ ਕਿਸੇ ਸਟੋਰ ਵਿਚੋਂ ਸੌਦੇ ਖ਼ਰੀਦਣ ਨਹੀਂ ਜਾਂਦੇ। ਗੁਰਦੁਆਰੇ ਸਾਹਿਬ ਵਿਚੋਂ ਇੰਨਾ ਪ੍ਰਬਧਕਾਂ ਵਿਚੋਂ ਕੋਈ ਖ਼ਾਲੀ ਹੱਥ ਨਹੀਂ ਮੁੜਦਾ। ਸਾਂਝੇ ਬਾਬੇ ਦਾ ਘਰ ਹੈ। ਦੋਨੇਂ ਹੱਥਾਂ ਨਾਲ ਧੰਨ-ਮਾਲ ਲੁੱਟਦੇ ਹਨ। ਗੁਰਦੁਆਰੇ ਸਾਹਿਬ ਸੰਗਤ ਦੇ ਲੋਕ ਬਥੇਰੀਆਂ ਰਸਦਾ ਦੇ ਜਾਂਦੇ ਹਨ। ਹਰ ਰੋਜ਼ ਪਹਿਰੇਦਾਰ, ਗ੍ਰੰਥੀ ਨੂੰ ਜਗਾਉਣ ਜਾਂਦਾ ਹੈ। ਪਹਿਲੀ ਬਾਰ ਜਗਾਉਣ ਤੇ ਉਹ ਨਹੀਂ ਉੱਠਦਾ। ਚੌਕੀਦਾਰ ਸਕਿਉਰਿਟੀ ਵਾਲਾ 20 ਕਿੱਲੋ ਦੀ ਗੋਗੜ ਵਾਲਾ ਹੈ। ਗੁਰਦੁਆਰੇ ਸਾਹਿਬ ਦਾ ਰਾਸ਼ਨ ਇੰਨਾ ਹੈਲਥੀ ਭਾਰਾ ਲੋਕਾਂ ਦੇ ਪਾਪਾਂ ਤੇ ਦੁੱਖਾਂ ਨਾਲ ਭਰਿਆ ਹੁੰਦਾ ਹੈ। ਜਿੰਨੇ ਵੀ ਇਸ ਨੂੰ ਖਾਂਦੇ ਹਨ। ਸਭ ਇਸ ਤਰਾਂ ਲੱਗਦੇ ਹਨ। ਜਿਵੇਂ ਜੌੜੇ ਜੁਆਕ ਜੰਮਣ ਵਾਲੇ ਹਨ। ਸਾਰੇ ਗ੍ਰੰਥੀ, ਕੀਰਤਨ ਕਰਨ ਵਾਲੇ, ਕਥਾ ਵਾਚਕ ਸਬ ਐਸੇ ਹੀ ਸਰੀਰਾਂ ਵਾਲੇ ਖਾਂਦੇ-ਪੀਂਦੇ ਹਨ। ਖੁੱਲ੍ਹੇ ਥਾਨਾਂ ਵਾਲੇ ਕੱਪੜੇ ਦੇ ਕੁੜਤੇ ਪਾਉਂਦੇ ਹਨ। ਇੰਨਾ ਦੀਆਂ ਸੇਵਾਦਾਰਨੀਆਂ ਤੇ ਔਰਤਾਂ ਵੀ ਇਸੇ ਹੁਲੀਏ ਦੀਆ ਹਨ। ਚੌਕੀਦਾਰ ਦੂਜੀ ਬਾਰ ਫਿਰ ਜਾਂਦਾ ਹੈ। ਮੂੰਹ ਵਿੱਚ ਬੁੜ-ਬੁੜ ਕਰਦਾ ਹੋਇਆ, ਪੌੜੀਆਂ ਉੱਤਰਦਾ ਚੜ੍ਹਦਾ ਹੈ, “ ਗਿਆਨੀ ਲੋਕਾਂ ਨੂੰ ਤੜਕੇ ਜਾਗਣ ਦਾ ਹੋਕਾ ਦਿੰਦੇ ਹਨ। ਆਪ ਸੁੱਤੇ ਨਹੀਂ ਜਾਗਦੇ। “ ਹਰ ਰੋਜ਼ ਗਿਆਨੀ ਦੀ ਪੱਗ ਢਿੱਲੀ ਜਿਹੀ ਹੋਈ ਹੁੰਦੀ ਹੈ। ਪੱਗ ਸਣੇ ਹੀ ਸੌਂਦਾ ਹੋਣਾ ਹੈ। ਇੰਨਾ ਨੇ ਦਿਨ-ਰਾਤ ਵਾਲ ਜਰਾ ਵੀ ਨੰਗੇ ਨਹੀਂ ਰੱਖਣੇ ਹੁੰਦੇ। ਵਾਲਾਂ ਨੂੰ ਬਾਹਰ ਦੀ ਹਵਾ ਨਹੀਂ ਲਗਾਉਣੀ ਹੁੰਦੀ। ਭਾਵੇਂ ਸਿਰ ਵਿੱਚ ਜੂਆ ਤੁਰੀਆਂ ਫਿਰਦੀਆਂ ਹੋਣ। ਮਾਂ ਦੇ ਪੇਟ ਵਿੱਚ ਤੇ ਜੰਮਣ ਵੇਲੇ ਤੇ ਮੌਤ ਪਿਛੋਂ ਵੀ ਕੀ ਇਸ ਦੇ ਸਿਰ ਤੇ ਕੱਪੜਾ ਹੋਣਾ ਹੈ? ਉਹ ਸੁੱਤਾ ਉੱਠਦਾ ਹੀ ਅੱਖਾਂ ਮੱਲਦਾ ਹੋਇਆ, ਸ੍ਰੀ ਗੁਰੂ ਗ੍ਰੰਥਿ ਸਾਹਿਬ ਅੱਗੇ ਅਰਦਾਸ ਕਰਦਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਜਾਗਣ ਦਾ ਹੁਕਮ ਦਿੰਦਾ ਹੈ। ਮਹਾਰਾਜ ਨੂੰ ਆਪੇ ਚੱਕ ਕੇ ਸਿਰ ਉੱਤੇ ਰੱਖਦਾ ਹੈ। ਪੂਰੀ ਸਪੀਡ ਨਾਲ ਵਾਹੋ-ਦਾਹੀ ਇਕੱਲਾ ਹੀ ਭੱਜਦਾ ਹੈ। ਜਿਵੇਂ ਸੁੱਤੇ ਪਏ ਨੇ ਕੋਈ ਮਾੜਾ ਸੁਪਨਾ ਦੇਖਿਆ ਹੋਵੇ। ਸਕਿਉਰਿਟੀ ਵਾਲਾ ਚੌਰ ਕਰਦਾ ਹੋਇਆ, ਮਗਰ-ਮਗਰ ਹੌਂਕਦਾ ਜਾਂਦਾ ਹੈ। ਹੋਰ ਤਿੰਨ ਸਿੰਘ ਜਾਣਦੀ, ਪੰਜ ਪੂਰੇ ਵੀ ਨਹੀਂ ਹੁੰਦੇ ਹਨ। ਦੋ ਹੀ ਕੰਮ ਸਾਰ ਲੈਂਦੇ ਹਨ। ਇੰਨੇ ਤੜਕੇ ਇੰਨਾਂ ਨੂੰ ਕਿਹੜਾ ਕੋਈ ਦੇਖਦਾ ਹੈ? ਜੇ ਕੋਈ ਔਰਤ ਅੱਖੀਂ ਦੇਖ ਰਹੀ ਹੈ। ਔਰਤ ਨੂੰ ਇਹ ਧਰਮ ਦੇ ਠੈਕੇਦਾਰ ਕੀ ਸਮਝਦੇ ਹਨ? ਬਿਚਾਰੇ ਅਣਜਾਣ ਹਨ ਕਿ ਇਹ ਅਖ਼ਬਾਰਾ, ਨੈੱਟ ਉਤੇ ਲਿਖਿਆ ਜਾਣਾ ਹੈ।
ਜਦੋਂ ਕਿਸੇ ਨੇ ਮਹਾਰਾਜ ਘਰ ਲੈ ਕੇ ਜਾਣਾ ਹੁੰਦਾ ਹੈ। ਇਹੀ ਗ੍ਰੰਥੀ ਤੇ ਪ੍ਰਬੰਧਕ ਰੱਟਾ ਪਾਈ ਖੜ੍ਹੇ ਹੁੰਦੇ ਹਨ, “ ਜੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਲੈ ਕੇ ਜਾਣਾ ਹੈ। ਪੰਜ ਬੰਦੇ ਲੈ ਕੇ ਆਵੋ। “ ਅਗਲੇ ਪੁੱਛਦੇ ਹਨ, “ ਪੰਜ ਬੰਦੇ ਤਾਂ ਪੂਰੇ ਖ਼ਾਨਦਾਨ ਵਿੱਚ ਨਹੀਂ ਹਨ। ਕੀ ਬੱਚੇ ਔਰਤਾਂ ਇਕੱਠੇ ਕਰ ਲਈਏ? “ “ ਕੋਈ ਵੀ ਹੋਵੇ ਗਿਣਤੀ ਪੂਰੀ ਕਰੋ। ਅਸੀਂ ਪੰਜਾ ਤੋਂ ਘੱਟ ਬੰਦਿਆਂ ਨੂੰ ਮਹਾਰਾਜ ਨਹੀਂ ਦੇਣਾ। “ ਕੀ ਪੰਜਾਂ ਨੇ ਰਲ ਕੇ ਗੀਤ ਗਾਉਣੇ ਹਨ? ਇਹ ਸ੍ਰੀ ਗੁਰੂ ਗ੍ਰੰਥਿ ਸਾਹਿਬ ਤਾਂ ਇੱਕ-ਇੱਕ ਨੇ ਹੀ ਪੜ੍ਹਨਾ ਹੈ। ਕਿਸੇ ਘਰ ਵਿੱਚ ਪੰਜ ਬੰਦੇ ਮਹਾਰਾਜ ਦੇ ਸੌਣ ਜਗਾਉਣ ਨੂੰ ਨਹੀਂ ਹਨ। ਸਬ ਦੇ ਘਰ ਇੱਕ ਹੀ ਬੱਚਾ ਹੈ। ਕੀ ਗ੍ਰੰਥੀਆਂ ਤੇ ਪ੍ਰਬੰਧਕਾਂ ਦੇ ਪਿਉ ਦਾ ਮਹਾਰਾਜ ਮੁੱਲ ਖ਼ਰੀਦਿਆ ਹੈ? ਜੋ ਇੰਨਾ ਵਿਕਾਊ ਬੰਦਿਆਂ ਦੇ ਕਹੇ ਤੋਂ ਕਿਸੇ ਨਾਲ ਜਾਵੇਗਾ। ਇਹ ਇੱਕ-ਇੱਕ ਰੂਪੀਏ ਨੂੰ ਵਿਕਦੇ ਹਨ। ਪੈਸਾ-ਪੈਸਾ ਮੱਥਾ ਟੇਕਿਆ ਲੋਕਾਂ ਦਾ ਗੋਲਕਾਂ ਵਿੱਚੋਂ ਕੱਢ-ਕੱਢ ਕੇ, ਖਾ ਕੇ ਗੋਗੜਾਂ ਹੋਰ ਵਧਾਈ ਜਾਂਦੇ ਹਨ। ਚੰਗੀਆਂ ਕਾਰਾਂ ਵਿੱਚ ਘੁੰਮਦੇ ਹਨ। ਲੋਕਾਂ ਦੇ ਖ਼ੂਨ ਪਸੀਨੇ ਨਾਲ ਦਿੱਤੇ ਚੜ੍ਹਾਵੇ ਦੇ ਘਰ ਖ਼ਰੀਦਦੇ ਹਨ। ਕਿਸੇ ਸ਼ਰਧਾਲੂ ਨੂੰ ਗੁਰਦੁਆਰੇ ਸਾਹਿਬ ਤੋਂ ਮਹਾਰਾਜ ਘਰ ਲਿਜਾਣ ਨੂੰ ਜੁਆਬ ਦੇ ਦਿੱਤਾ ਸੀ। ਇੱਕ ਹੋਰ ਬੰਦਾ ਮਹਾਰਾਜ ਤੇ ਗੁਟਕੇ ਰੱਬ ਦੇ ਪਿਆਰਿਆ ਨੂੰ ਮੁਫ਼ਤ ਤੇ ਡਾਲਰ ਲੈ ਕੇ ਵੇਚਦਾ ਸੀ। ਉਹ ਐਤਵਾਰ ਨੂੰ ਲੋਕਲ ਗੁਰਦੁਆਰੇ ਦੁਕਾਨ ਟਰੱਕ ਵਿੱਚ ਲਗਾਉਂਦਾ ਸੀ। ਉਸ ਨੇ ਉਸ ਦੇ ਘਰ ਮਹਾਰਾਜ ਛੱਡ ਆਂਦਾ। ਜਿਉਂ ਹੀ ਗੁਰਦੁਆਰੇ ਦੇ ਪ੍ਰਧਾਨ ਨੂੰ ਪਤਾ ਲੱਗਾ। ਉਸ ਨੇ ਉਸ ਬੰਦੇ ਦੀ ਦੁਕਾਨ ਮੁੜ ਕੇ ਗੁਰਦੁਆਰੇ ਲੱਗਣ ਨਹੀਂ ਦਿੱਤੀ। ਗੱਲ ਬਾਬਿਆਂ ਦੇ ਨਹਾਉਣ ਦੀ ਹੈ। ਇਹ ਗ੍ਰੰਥੀ ਵੀ ਤੜਕੇ ਚਾਰ ਵਜੇ ਮਹਾਰਾਜ ਦੀ ਬੀੜ ਉੱਤੇ ਰੱਖ ਕੇ, ਸ੍ਰੀ ਗੁਰੂ ਗ੍ਰੰਥਿ ਸਾਹਿਬ ਪ੍ਕਾਸ਼ ਕਰਕੇ, ਹੁਕਮਨਾਮਾਂ ਲੈ ਕੇ ਬੇਸਮਿੰਟ ਵਿੱਚ ਲੰਗਰ ਵਿੱਚ ਚਲਾ ਜਾਂਦਾ ਹੈ। ਪਤਾ ਨਹੀਂ ਨਹਾਉਣ ਜਾਂਦਾ ਹੈ ਜਾਂ ਦੁੱਧ ਪੀਣ ਜਾਂਦਾ ਹੈ। 20 ਮਿੰਟਾਂ ਪਿੱਛੋਂ ਜਪੁਜੀ ਦਾ ਪਾਠ ਸ਼ੁਰੂ ਕਰਦਾ ਹੈ। ਜਪੁਜੀ ਤੇ ਅਨੰਦ ਸਾਹਿਬ ਪੂਰੀ ਸਪੀਡ ਨਾਲ ਪੜ੍ਹਦਾ ਹੈ। ਪਾਠ ਵਿੱਚੇ ਬੰਦ ਕਰਕੇ, ਫਿਰ ਲੰਗਰ ਹਾਲ ਵਿੱਚ ਜਾਂਦਾ ਹੈ। ਰੱਬ ਜਾਣੇ ਬਾਥਰੂਮ ਜਾਣ ਦਾ ਜ਼ੋਰ ਪਿਆ ਹੁੰਦਾ ਹੈ। ਜਾਂ ਅੱਖ ਖੁੱਲ ਗਈ ਹੁੰਦੀ ਹੈ। ਵਿਚਾਲੇ ਹੀ ਨਹਾਉਣ ਦਾ ਚੇਤਾ ਆ ਜਾਂਦਾ ਹੋਵੇਗਾ। ਸੁੱਤੇ ਹੋਏ, ਮਿਹਰੂ ਨੂੰ ਬਾਥਰੂਮ ਜਾਣ ਦਾ ਜ਼ੋਰ ਪਿਆ ਸੀ। ਉਸ ਨੇ ਸ਼ੁਕਰ ਕੀਤਾ ਪਿੰਡ ਹੀ ਸੀ। ਜੇ ਕੈਨੇਡਾ ਹੁੰਦਾ, ਐਨੀ ਦਾਰੂ ਪੀਣ ਪਿੱਛੋਂ ਵੀ ਗੁਰਦੁਆਰੇ ਸਾਹਿਬ ਪਹਿਰੇਦਾਰੀ ਕਰਨੀ ਪੈਣੀ ਹੈ। ਪੀਤੀ ਵਾਲੇ ਬੰਦੇ ਚੰਗਾ ਲਲਕਾਰਾ ਮਾਰ ਕੇ, ਚੌਕੀਦਾਰਾ ਕਰਦੇ ਹਨ।
Share Button

Leave a Reply

Your email address will not be published. Required fields are marked *