ਸਰਹੱਦ ਤੋਂ ਫੜੀ 35 ਕਰੋੜ ਦੀ ਹੈਰੋਇਨ

ss1

ਸਰਹੱਦ ਤੋਂ ਫੜੀ 35 ਕਰੋੜ ਦੀ ਹੈਰੋਇਨ

ਸਰਹੱਦ ਤੋਂ ਫੜੀ 35 ਕਰੋੜ ਦੀ ਹੈਰੋਇਨ

ਅੰਮ੍ਰਿਤਸਰ: ਪਾਕਿ ਸਰਹੱਦ ਨੇੜਿਓਂ ਫੜੀ ਗਈ 35 ਕਰੋੜ ਦੀ ਹੈਰੋਇਨ। ਸੀਮਾ ਸੁਰੱਖਿਆ ਬਲ ਨੇ ਭਾਰਤ -ਪਾਕਿਸਤਾਨ ਸਰਹੱਦ ਦੀ ਸਰਹੱਦੀ ਚੌਂਕੀ ਭਰੋਪਾਲ ਦੇ ਇਲਾਕੇ ‘ਚੋਂ 7 ਪੈਕਟ ਹੈਰੋਇਨ ਬਰਾਮਦ ਕੀਤੀ ਹੈ। ਹਾਲਾਂਕਿ ਇਸ ਮਾਮਲੇ ‘ਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।

ਬੀਐਸਐਫ ਅਧਿਕਾਰੀਆਂ ਮੁਤਾਬਕ ਕੱਲ੍ਹ ਰਾਤ ਭਰੋਪਾਲ ਚੌਂਕੀ ਦੇ ਇਲਾਕੇ ‘ਚ ਜਵਾਨ ਹਰ ਰੋਜ਼ ਦੀ ਤਰਾਂ ਕੰਡਿਆਲੀ ਤਾਰ ਨੇੜੇ ਪੈਟਰੋਲਿੰਗ ਕਰ ਰਹੇ ਸਨ। ਇਸ ਦੌਰਾਨ ਉਹਨਾਂ ਨੂੰ ਪਾਕਿਸਤਾਨ ਵਾਲੇ ਪਾਸਿਓਂ ਕੁੱਝ ਹਰਕਤ ਹੁੰਦੀ ਦਿਖਾਈ ਦਿੱਤੀ। ਜਵਾਨ ਤੁਰੰਤ ਉਸ ਥਾਂ ਵੱਲ ਗਏ ਤਾਂ ਇੱਥੇ ਕੁੱਝ ਲੋਕਾਂ ਦੀ ਮੌਜੂਦਗੀ ਦਾ ਪਤਾ ਸ਼ੱਕ ਹੋਇਆ।

  ਦਰਅਸਲ ਇਹ ਪਾਕਿਸਤਾਨੀ ਸਮੱਗਲਰ ਸਨ। ਜਵਾਨਾਂ ਨੇ ਤੁਰੰਤ ਇਹਨਾਂ ਸਮਗਲਰਾਂ ਨੂੰ ਲਲਕਾਰਿਆ ਤੇ ਗੋਲੀ ਚਲਾਈ। ਪਰ ਤਸਕਰ ਸੰਘਣੀ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਓਥੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਸਵੇਰੇ ਜਦੋਂ ਉਸ ਇਲਾਕੇ ਦੀ ਸਰਚ ਕੀਤੀ ਗਈ ਤਾਂ ਉਸ ਥਾਂ ਤੋਂ 7 ਪੈਕਟ ਹੈਰੋਇਨ ਬਰਾਮਦ ਕੀਤੀ ਗਈ। ਇਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੁੱਲ੍ਹ ਕੀਮਤ 35 ਕਰੋੜ ਰੁਪਏ ਦੱਸੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *