ਸਰਹੱਦੀ ਲੋਕਾਂ ਦੀ ਸਹੂਲਤ ਲਈ ਬਣਾਏ ਰਾਹਤ ਕੈਪਾਂ ਵਿਚ ਪ੍ਰਬੰਧ ਮਕੁੰਮਲ – ਕਮਿਸ਼ਨਰ ਐਚ.ਐਸ. ਨੰਦਾ

ਸਰਹੱਦੀ ਲੋਕਾਂ ਦੀ ਸਹੂਲਤ ਲਈ ਬਣਾਏ ਰਾਹਤ ਕੈਪਾਂ ਵਿਚ ਪ੍ਰਬੰਧ ਮਕੁੰਮਲ – ਕਮਿਸ਼ਨਰ ਐਚ.ਐਸ. ਨੰਦਾ

5ਭਿੱਖੀਵਿੰਡ 1 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਸਰਹੱਦੀ ਖੇਤਰ ਦੇ ਲੋਕਾਂ ਨੂੰ ਖਾਣ-ਪੀਣ ਤੇ ਰਿਹਾਇਸ਼ ਤੋਂ ਇਲਾਵਾ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਜਲੰਧਰ ਡਵੀਸ਼ਨ ਦੇ ਕਮਿਸ਼ਨਰ ਐਚ.ਐਸ. ਨੰਦਾ ਨੇ ਸਰਹੱਦੀ ਏਰੀਏ ਵਿਖੇ ਪੰਜਾਬ ਸਰਕਾਰ ਵੱਲੋ ਕੀਤੇ ਜਾ ਰਹੇ ਪ੍ਰਬੰਧਾ ਦਾ ਜਇਜਾ ਲੈਣ ਉਪਰੰਤ ਭਾਰਤ-ਪਾਕਿਸਤਾਨ ਸਰਹੱਦ ‘ਤੇ ਵੱਸੇ ਪਿੰਡ ਗਿਲਪੰਨ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ। ਜਿਕਰਯੋਗ ਹੈ ਕਿ ਭਾਰਤੀ ਫੋਜ ਵੱਲੋ ਉੜੀ ਵਿਖੇ ਸ਼ਹੀਦ ਹੋਏ ਫੋਜੀਆ ਦਾ ਬਦਲਾ ਲੈਣ ਲਈ ਪਾਕਿਸਤਾਨੀ ਅੱਤਵਾਦੀਆ ਦੇ ਮਕਬੂਜਾ ਕਸ਼ਮੀਰ ਵਿਖੇ ਸਥਿਤ ਕੈਂਪਾ ਉੱਪਰ ਕੀਤੀ ਗਈ ਸਰਜੀਕਲ ਸਟਰਾਈਕ ਉਪਰੰਤ ਬਣੇ ਨਾਜੁਕ ਹਲਾਤਾ ਨੂੰ ਵੇਖਦੇ ਹੋਏ ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋ ਮਿਲੇ ਅਦੇਸ਼ਾ ਉਤੇ ਸਰਹੱਦ ਨਾਲ ਲਗਦੇ 10 ਕਿਲੋਮੀਟਰ ਦੇ ਘੇਰੇ ਅੰਦਰ ਵੱਸਦੇ ਲੋਕਾ ਨੂੰ ਸੁਰੱਖਿਆ ਥਾਵਾ ‘ਤੇ ਲਿਜਾਣ ਲਈ ਪੰਜਾਬ ਸਰਕਾਰ ਵੱਲੋ ਜੰਗੀ ਪੱਧਰ ‘ਤੇ ਕੰਮ ਅਰੰਭਿਆ ਹੋਇਆ ਹੈ, ਜਿਸ ਤਹਿਤ ਜਿਲਾ ਤਰਨਤਾਰਨ ਵਿਖੇ ਕੈਂਪ ਸਥਾਪਿਤ ਕੀਤੇ ਗਏ ਹਨ। ਕਮਿਸ਼ਨਰ ਨੰਦਾ ਨੇ ਇਹ ਵੀ ਕਿਹਾ ਕਿ ਪਿੰਡ ਗੱਗੋਬੂਹਾ ਅਤੇ ਪਿੰਡ ਪਹੂਵਿੰਡ ਵਿਖੇ ਚੈਕਿੰਗ ਦੌਰਾਨ ਸਾਰੇ ਪ੍ਰਬੰਧ ਠੀਕ ਪਾਏ ਗਏ ਹਨ ਅਤੇ ਅੱਜ ਸਵੇਰ ਤੱਕ ਪਿੰਡ ਪਹੂਵਿੰਡ ਦੇ ਕੈਂਪ ਵਿੱਚ 300 ਅਤੇ ਪਿੰਡ ਗੱਗੋਬੂਹਾ ਕੈਂਪ ਵਿੱਚ 180 ਦੇ ਕਰੀਬ ਲੋਕ ਪਹੁੰਚ ਚੁੱਕੇ ਹਨ, ਇੰਨਾ ਲੋਕਾ ਦੇ ਖਾਣ-ਪੀਣ ਦੇ ਪ੍ਰਬੰਧ ਮੁਕੰਮਲ ਹਨ ਅਤੇ ਕੈਂਪ ਵਿਚ ਪਹੁੰਚੇ ਛੋਟੇ ਬੱਚਿਆ ਲਈ ਖੇਡਾ ਦਾ ਸਮਾਨ ਵੀ ਉਪਲਬਧ ਕਰਵਾਇਆ ਗਿਆ ਹੈ। ਇਹਨਾਂ ਸਾਰੇ ਵਿਅਕਤੀਆ ਦੀ ਸਿਹਤ ਸੰਭਾਲ ਦਾ ਕੰਮ ਸਿਵਲ ਸਰਜਨ ਡਾ. ਸ਼ਮਸੇਰ ਸਿੰਘ ਦੀ ਰੇਖ ਹੇਠ ਚੱਲ ਰਿਹਾ ਹੈ ਅਤੇ ਹਰ ਪ੍ਰਕਾਰ ਦੀਆ ਦਵਾਈਆ ਮੁਫਤ ਉਪਲਬਧ ਕਰਵਾਈਆ ਜਾ ਰਹੀਆ ਹਨ। ਉਹਨਾਂ ਨੇ ਕਿਹਾ ਕਿ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇੰਨਾ ਕੈਪਾਂ ਦਾ ਜਾਇਜਾ ਲੈਣ ਤੇ ਲੋਕਾ ਦਾ ਹਾਲ ਚਾਲ ਪੁੱਛਣ ਲਈ ਪਹੰਚ ਰਹੇ ਹਨ। ਉਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋ ਹਰ ਵਿਭਾਗ ਨੂੰ ਸਖਤ ਹਦਾਇਤਾ ਕੀਤੀਆ ਗਈਆ ਹਨ ਕਿ ਲੋਕਾ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਇਸ ਮੋਕੇ ਸਿਵਲ ਸਰਜਨ ਤਰਨ ਤਾਰਨ ਡਾ. ਸਮਸ਼ੇਰ ਸਿੰਘ, ਐਸ.ਡੀ.ਐਮ ਡਾ. ਰਜਤ ਉਬਰਾਏ, ਡੀ.ਐਸ.ਪੀ ਭਿੱਖੀਵਿੰਡ ਜੈਮਲ ਸਿੰਘ ਨਾਗੋਕੇ, ਨਾਇਬ ਤਹਿਸੀਲਦਾਰ ਹਰਕਰਮ ਸਿੰਘ ਪੱਟੀ, ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਖੇਮਕਰਨ, ਐਸ.ਐਚ.ੳ ਸੁਖਰਾਜ ਸਿੰਘ ਖਾਲੜਾ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: