ਸਰਹੰਦ

ss1

ਸਰਹੰਦ

ਲਾਲ ਗੁਰੂ ਗੋਬਿੰਦ ਦੇ ਖੜੇ ਕਚਿਹਰੀ ਵਿੱਚ,
ਸਾਰੇ ਲਾਲਚ ,ਧਮਕੀਆਂ ਉਹ ਜਾਣਦੇ ਟਿੱਚ।
ਉਮਰਾਂ ਬਿਲਕੁਲ ਛੋਟੀਆਂ ਪਰ ਜੇਰੇ ਮਜਬੂਤ,
ਤਦੇ ਕਚਿਹਰੀ ਵੜਦਿਆਂ ਸਨ ਦਿਖਾਏ ਜੂਤ।
ਡਰ ਦੀ ਕੋਈ ਲੀਕ ਨ ਚੇਹਰੇ ਲਾਲੋ ਲਾਲ ,
ਸੂਬੇ ਦੀ ਹਰ ਬਾਤ ਦਾ ਦੇਣ ਜਵਾਬ ਕਮਾਲ।
ਮੂੰਹੋਂ ਛੋਟੇ ਬਾਲ ਦੇ ਸੁਣ ਕੇ ਉੱਚੇ ਬੋਲ ,
ਉਹ ਸੂਬਾ ਸਰਹੰਦ ਦਾ ਰਿਹਾ ਸੀ ਵਿੱਚੋਂ ਡੋਲ।
ਆਖਣ ਲੱਗੇ ਸੂਬਿਆ ਗੋਬਿੰਦ ਦੇ ਹਾਂ ਲਾਲ,
ਵੱਡੇ ਹੋ ਕੇ ਲਵਾਂਗੇ ਟੱਕਰ ਤੇਰੇ ਨਾਲ। ।
ਡੋਲੇ ,ਦੌਲਤ, ਪਦਵੀਆਂ ਰੱਖ ਆਪਣੇ ਕੋਲ ,
ਤੁੱਛ ਵਸਤੂਆਂ ਨਾਲ ਨ ਧਰਮ ਅਸਾਡਾ ਤੋਲ।
ਦਾਦੇ, ਦਾਦੇ ਤੇਗ ਦੇ , ਕੇ ਅਪਣੀ ਜਾਨ,
ਦੱਸਿਐ ਖਾਤਰ ਧਰਮ ਦੀ ਹੋਣੈ ਕਿੰਜ ਕੁਰਬਾਨ ।
ਮੌਤ ਅਸਾਡੀ ਨੇੜ ਹੈ ਨਹੀ ਅਸੀ ਅਣਜਾਣ,
ਐਪਰ ਤੇਰੇ ਕਰਮ ਨੂੰ ਥੂਹ ਥੂਹ ਕਰੂ ਜਹਾਨ।

ਠਾਕਰ ਪ੍ਰੀਤ ਰਾਊਕੇ
ਲੰਡਨ
519 913 0873

Share Button

Leave a Reply

Your email address will not be published. Required fields are marked *