ਸਰਵ ਸਿੱਖਿਆ ਅਭਿਆਨ ਆਈ.ਈ.ਡੀ. ਕੰਪੋਨੈਂਟ ਪਟਿਆਲਾ ਦੇ ਵਿਸ਼ੇਸ਼ ਬੱਚਿਆਂ ਨੇ ਨੈਸ਼ਨਲ ਸਪੋਰਟਸ ਮੀਟ ਵਿੱਚ ਮਾਰੀਆਂ ਮੱਲਾਂ

ss1

ਸਰਵ ਸਿੱਖਿਆ ਅਭਿਆਨ ਆਈ.ਈ.ਡੀ. ਕੰਪੋਨੈਂਟ ਪਟਿਆਲਾ ਦੇ ਵਿਸ਼ੇਸ਼ ਬੱਚਿਆਂ ਨੇ ਨੈਸ਼ਨਲ ਸਪੋਰਟਸ ਮੀਟ ਵਿੱਚ ਮਾਰੀਆਂ ਮੱਲਾਂ

photoਪਟਿਆਲਾ, 23 ਸਤੰਬਰ (ਪ.ਪ.): ਸਰਵ ਸਿੱਖਿਆ ਅਭਿਆਨ ਆਈ.ਈ.ਡੀ. ਕੰਪੋਨੈਂਟ ਪਟਿਆਲਾ ਦੇ ਵਿਸ਼ੇਸ਼ ਬੱਚਿਆਂ ਨੇ ਨੈਸ਼ਨਲ ਸਪੋਰਟਸ ਮੀਟ 2016 ਜੋ ਕਿ ਭਞਂਂਣ ਇੰਸਚਿਊਟ ਵੱਲੋ ਪੰਜਾਬ ਯੂਨੀਵਰਸਟੀ, ਚੰਡੀਗੜ੍ਹ ਵਿਖੇ ਮਿਤੀ 19-09-2016 ਤੋ 21-09-2016 ਨੂੰ ਆਯੋਜਿਤ ਕੀਤੀ ਗਈ ਵਿੱਚ ਭਾਗ ਲਿਆ। ਜਿਸ ਵਿਚੋ ਜੇਤੂ ਵਿਸ਼ੇਸ਼ ਖਿਡਾਰੀਆਂ ਨੁੂੰ ਡੀ.ਈ.ੳ (ਐ.ਸਿ) ਸ਼੍ਰੀ ਸੰਜੀਵ ਸ਼ਰਮਾ ਪਟਿਆਲਾ ਜੀ ਵੱਲੋ ਮੁਬਾਰਕਬਾਦ ਦਿੱਤੀ ਗਈ। ਭਾਗ ਲੈਣ ਵਾਲੇ ਬੱਚਿਆਂ ਦੀਆਂ ਪ੍ਰਾਪਤੀਆਂ ਇਸ ਤਰਾਂ ਹਨ।
ਹਰਦੀਪ ਸਿੰਘ ਬਲਾਕ ਭੁਨਰਹੇੜੀ-2 ਨੇ ਬੈਡਮਿੰਟਨ ਸਿੰਗਲ ਮੁਕਾਬਲੇ ਵਿਚ ਰਨਰਅਪ (ਦੂਜਾ) ਸਥਾਨ ਪ੍ਰਾਪਤ ਕੀਤਾ। ਵਰਿੰਦਰ ਸਿੰਘ ਬਲਾਕ ਪਟਿਆਲਾ-3 ਨੇ ਬੈਡਮਿੰਟਨ ਡਬਲ ਮੁਕਾਬਲੇ ਵਿੱਚ ਸਾਥੀ ਰੋਹਤਾਸ਼ ਅਰੋੜਾ ਜਿਲਾ ਜਲੰਧਰ ਨਾਲ ਸੈਕਿੰਡ ਰਨਰਅਪ (ਤੀਜਾ) ਸਥਾਨ ਪ੍ਰਾਪਤ ਕੀਤਾ। ਸਿਮਰਨ ਸਿੰਘ (ਬਾਲਰ) ਬਲਾਕ ਪਟਿਆਲਾ-1 ਅਤੇ ਸੁਖਵਿੰਦਰ ਸਿੰਘ (ਬੈਟਸਮੈਨ) ਬਲਾਕ ਰਾਜਪੁਰਾ-1 ਨੇ ਕ੍ਰਿਕੇਟ ਟੀਮ ਵਿੱਚ ਵਧੀਆ ਪਰਦਰਸ਼ਨ ਦਿਖਾ ਕੇ ਟੀਮ ਸਮੇਤ ਦੂਜਾ ਸਥਾਨ ਪ੍ਰਾਪਤ ਕੀਤਾ। ਸ਼੍ਰੀ ਪੁਨੀਤ ਸ਼ਰਮਾ ਡੀ.ਐਸ.ਈ. ਪਟਿਆਲਾ ਬਤੋਰ ਬੈਡਮਿੰਟਨ ਕੋਚ ਨੈਸ਼ਨਲ ਸਪੋਰਟਸ ਮੀਟ 2016 ਵਿੱਚ ਭਾਗ ਲਿਆ।
ਇਸ ਸਮਾਗਮ ਦੋਰਾਣ ਸ਼੍ਰੀ ਰਵਿੰਦਰ ਸਿੰਘ ਆਈ.ਈ.ਡੀ. ਕੋਆਰਡੀਨੇਟਰ, ਸ਼੍ਰੀ ਰਾਜੀਵ ਗੁਪਤਾ ਡੀ.ਆਰ.ਪੀ. ਸ਼੍ਰੀ ਮਤੀ ਮਨਜੀਤ ਕੋਰ ਆਈ.ਈ.ਆਰ.ਟੀ ਬਲਾਕ ਭੁਨਰਹੇੜੀ-2, ਸ਼੍ਰੀ ਮਤੀ ਕਿਰਨਦੀਪ ਕੋਰ ਆਈ.ਈ.ਆਰ.ਟੀ. ਬਲਾਕ ਪਟਿਆਲਾ-3 ਅਤੇ ਸ਼੍ਰੀ ਮਤੀ ਵੀਨਾ ਆਈ.ਈਆਰ.ਟੀ. ਬਲਾਕ ਰਾਜਪੁਰਾ-1 ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਜਾਂਦਾ ਹੈ ਅਤੇ ਉਹਨਾਂ ਵੱਲੋ ਵਿਸ਼ੇਸ਼ ਯੋਗਦਾਨ ਪ੍ਰਾਪਤ ਹੋਇਆ।

Share Button

Leave a Reply

Your email address will not be published. Required fields are marked *