ਸਰਵਨ ਧੁੰਨ ਵਿਸ਼ਾਲ ਕਾਫਲੇ ਨਾਲ ਰੱਖੜ ਪੁੰਨਿਆ ਦੀ ਰੈਲੀ ਲਈ ਰਵਾਨਾ

ss1

ਸਰਵਨ ਧੁੰਨ ਵਿਸ਼ਾਲ ਕਾਫਲੇ ਨਾਲ ਰੱਖੜ ਪੁੰਨਿਆ ਦੀ ਰੈਲੀ ਲਈ ਰਵਾਨਾ
ਹਜਾਰਾਂ ਦੀ ਗਿਣਤੀ ਵਿੱਚ ਪਹੁੰਚੇਂ ਲੋਕਾਂ ਨੇ ਧੁੰਨ ਦੀ ਹਰਮਨਪਿਆਰਤਾ ‘ਤੇ ਲਗਾਈ ਮੋਹਰ

18-1

ਭਿੱਖੀਵਿੰਡ 18 ਅਗਸਤ (ਹਰਜਿੰਦਰ ਸਿੰਘ ਗੋਲ੍ਹਣ)-ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੌਕੇ ਕਾਂਗਰਸ ਪਾਰਟੀ ਦੀ ਰੈਲੀ ਵਿੱਚ ਸਾਮਲ ਹੋਣ ਲਈ ਭਿੱਖੀਵਿੰਡ ਦਾਣਾ ਮੰਡੀ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਕਾਰਜਕਾਰੀ ਮੈਂਬਰ ਸਰਵਨ ਸਿੰਘ ਧੁੰਨ ਆਪਣੇ ਹਜਾਰਾਂ ਸਾਥੀਆਂ ਦੇ ਵਿਸ਼ਾਲ ਕਾਫਲੇ ਨਾਲ 150 ਕਾਰਾਂ, ਜੀਪਾਂ ਅਤੇ ਇਕ ਦਰਜਨ ਦੇ ਕਰੀਬ ਬੱਸਾਂ ਰਾਂਹੀ ਰਵਾਨਾ ਹੋਏ। ਰੈਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਸਰਵਨ ਸਿੰਘ ਧੁੰਨ ਨੇ ਕਿਹਾ ਕਿ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿਖੇ ਕਾਂਗਰਸ ਪਾਰਟੀ ਹੋ ਰਹੀ ਵਿਸ਼ਾਲ ਰੈਲੀ ਅਕਾਲੀ-ਭਾਜਪਾ ਸਰਕਾਰ ਦੀਆਂ ਬੰਦ ਅੱਖਾਂ ਨੂੰ ਖੋਲ ਕੇ ਰੱਖ ਦੇਵੇਗੀ। ਉਹਨਾਂ ਨੇ ਕਿਹਾ ਕਿ ਬਾਦਲ ਸਰਕਾਰ ਦੇ ਰਾਜ ਅੰਦਰ ਕਰਜੇ ਦੇ ਲਤਾੜੇ ਹੋਏ ਲੋਕ ਖੁਦਕਸ਼ੀਆਂ ਕਰ ਰਹੇ ਹਨ ਅਤੇ ਰੋਜਗਾਰ ਤੇ ਹੱਕ ਮੰਗਦੇ ਅਧਿਆਪਕਾਂ, ਲਾਇਨਮੈਂਨਾਂ, ਆਂਗਣਵਾੜੀ, ਸਿਹਤ ਵਿਭਾਗ ਦੇ ਕਰਮਚਾਰੀਆਂ ਆਦਿ ਨੂੰ ਸੂਬਾ ਸਰਕਾਰ ਦੀ ਕਠਪੁਤਲੀ ਪੰਜਾਬ ਪੁਲਿਸ ਵੱਲੋਂ ਡਾਂਗਾ ਨਾਲ ਕੁੱਟਿਆ ਜਾ ਰਿਹਾ ਹੈ, ਜਦੋਂ ਕਿ ਨੰਨੀ ਛਾਂ ਨਾਲ ਜਾਣੀ ਜਾਂਦੀ ਬੀਬਾ ਹਰਸਿਮਰਨ ਕੌਰ ਵੱਲੋਂ ਮਗਰਮੱਛ ਦੇ ਹੰਝੂ ਵਹਾਅ ਕੇ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਸ ਸਮੇਂ ਕਾਂਗਰਸ ਦੇ ਸੂਬਾ ਸਕੱਤਰ ਕਿਰਨਜੀਤ ਸਿੰਘ ਮਿੱਠਾ, ਰਾਜਵੰਤ ਸਿੰਘ ਪਹੂਵਿੰਡ ਜਨਰਲ ਸਕੱਤਰ ਰੂਰਲ ਡਿਵੈਲਪਮੈਂਟ, ਯੂਥ ਆਗੂ ਬਾਜ ਸਿੰਘ ਵੀਰਮ, ਰਾਜੀਵ ਸਿੰਘ ਖਾਲੜਾ, ਡਾ:ਭਗਵੰਤ ਸਿੰਘ ਕੰਬੋਕੇ, ਹਰਜਿੰਦਰ ਸਿੰਘ ਬੁਰਜ, ਨਿਰਵੈਲ ਸਿੰਘ ਸੁਰਸਿੰਘ, ਸਾਹਿਲ ਕੁਮਾਰ, ਜੁਗਰਾਜ ਸਿੰਘ ਪਹੂਵਿੰਡ, ਸਰਬਜੀਤ ਸਿੰਘ ਡਲੀਰੀ, ਕਾਰਜ ਸਿੰਘ ਡਲੀਰੀ, ਹੈਪੀ ਡਲੀਰੀ, ਸੁਖਵੰਤ ਸਿੰਘ, ਗੁਰਸੇਵਕ ਸਿੰਘ ਕਲਸੀਆ, ਲੱਖਾ ਸਿੰਘ ਸਿਪਾਹੀ, ਸੁਖਰਾਜ ਸਿੰਘ ਗਾਬੜੀਆ, ਲਖਵਿੰਦਰ ਸਿੰਘ ਸੁਰਸਿੰਘ, ਜਸਵਿੰਦਰ ਸਿੰਘ ਡਲੀਰੀ, ਅਰਜਨ ਸਿੰਘ, ਬਿੱਟੂ ਪ੍ਰਧਾਨ, ਗੋਰਾ ਪਹੂਵਿੰਡ, ਗੁਰਸਾਹਿਬ ਸਿੰਘ ਪਹੂਵਿੰਡ, ਕਿਰਪਾਲ ਸਿੰਘ ਕਾਜੀਚੱਕ, ਜਗਦੀਪ ਸਿੰਘ, ਸੁਖਵੰਤ ਸਿੰਘ ਵੀਰਮ, ਅਮਰੀਕ ਸਿੰਘ ਆਸਲ, ਗੁਰਪ੍ਰੀਤ ਸਿੰਘ ਆਸਲ, ਲਫਟੈਨ ਸਿੰਘ, ਬਲਵਿੰਦਰ ਸਿੰਘ ਢੋਲਣ, ਪ੍ਰਤਾਪ ਸਿੰਘ ਮਾਛੀਕੇ, ਚਿਮਾ ਸਿੰਘ, ਕੁਲਬੀਰ ਸਿੰਘ, ਗੁਰਲਾਲ ਸਿੰਘ, ਗੁਰਸੇਵਕ ਸਿੰਘ, ਕਸ਼ਮੀਰ ਸਿੰਘ ਨਵਾਦਾ, ਬਲਦੇਵ ਸਿੰਘ ਘਰਿਆਲਾ, ਜੱਸ ਚੂੰਗ, ਕੁਲਬੀਰ ਸਿੰਘ ਮਨਾਵਾ, ਬਲਜੀਤ ਸਿੰਘ ਸੂਰਵਿੰਡ, ਸਤਨਾਮ ਸਿੰਘ, ਬਲਜੀਤ ਸਿੰਘ ਅਲਗੋਂ, ਡਾ:ਅੰਗਰੇਜ ਅਲਗੋਂ, ਡਾ:ਰਾਜਬੀਰ ਸਿੰਘ ਰਾਜੋਕੇ, ਰੇਸ਼ਮ ਸਿੰਘ, ਬੱਲੀ ਠੱਠੀ, ਗੋਲਡੀ ਫਰੰਦੀਪੁਰ, ਬਲਦੇਵ ਸਿੰਘ, ਗੁਰਬੀਰ ਅਮਰਕੋਟ, ਰੇਸ਼ਮ ਅਲਗੋਂ, ਗੁਰਲਾਲ ਮਹਿੰਦੀਪੁਰ, ਰਵੀ ਕੰਗ, ਹਰਨੇਕ ਕੰਗ, ਅਮਰੀਕ ਆਸਲ, ਪਰਮਜੀਤ ਖੇਮਕਰਨ ਆਦਿ ਹਜਾਰਾਂ ਦੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *