ਸਰਮਾਏ ਦੀ ਰਾਜਨੀਤੀ ਤੇ ਗਰੁੱਪਵਾਦ ਦੇ ਸੱਚ ਦਾ ਆਪਸੀ ਅਮਲ

ss1

ਸਰਮਾਏ ਦੀ ਰਾਜਨੀਤੀ ਤੇ ਗਰੁੱਪਵਾਦ ਦੇ ਸੱਚ ਦਾ ਆਪਸੀ ਅਮਲ

ਅੱਜ ਦੇ ਦੌਰ ‘ਚ ਧਰਮ ਤੇ ਰਾਜਨੀਤੀ ਦਾ ਆਪਸ ‘ਚ ਇੰਨ੍ਹਾਂ ਗੂੜਾ ਸੰਬੰਧ ਹੈ ਕਿ ਇੱਕ ਦੀ ਗੈਰ ਹਾਜਰੀ ਬਿਨ੍ਹਾਂ ਦੂਜੇ ਦੀ ਹੋਂਦ ਨੂੰ ਮੰਨਿਆ ਨਹੀਂ ਜਾ ਸਕਦਾ। ਅੱਜ ਦੇ ਸਰਮਾਏਦਾਰ ਦੌਰ ‘ਚ ਜੇ ਦੇਖਦੇ ਹਾਂ ਤਾਂ ਧਰਮ ਖਾਸ ਤੌਰ ‘ਤੇ ਸਮਾਜ ‘ਚ ਮੋਹਰੀ ਰੋਲ ਅਦਾ ਕਰਨ ਲੱਗ ਜਾਂਦਾ ਹੈ। ਰਾਜਨੀਤੀ ਇਸ ਦੀ ਆੜ ‘ਚ ਖੇਡਿਆ ਜਾਣ ਵਾਲਾ ਸਰਮਾਏਦਾਰਾ ਏਜੰਡਾ ਬਣ ਜਾਂਦੀ ਹੈ। ਉਹ ਸਮਾਜ ਜਿੱਥੇ ਗਰੀਬੀ, ਅਨਪੜਤਾ, ਅਵਿਗਿਆਨਤਾ ਆਦਿ ਦਾ ਪਸਾਰ ਬਹੁਤ ਜਿਆਦਾ ਹੋਵੇ ਤੇ ਜਿੱਥੇ ਲੋਕ ਬਹੁਸੰਖਿਆ ‘ਚ ਇਨ੍ਹਾਂ ਸਮੱਸਿਆਵਾਂ ਦਾ ਸ਼ਿਕਾਰ ਹੋਣ, ਉਥੇ ਰਾਜਨੀਤੀ ਤੇ ਧਰਮ ਦਾ ਵੱਖਰੇਵਾਂਪਣ ਤੇ ਮੇਲ ਇਸ ਦੀ ਅਣਮੁਲਝੀ ਬੁਝਾਰਤੀ ਪ੍ਰਤੀਤ ਹੁੰਦੀ ਹੈ।
ਲੋਕਾਂ ਦੀ ਆਮ ਜਿੰਗਦੀ ਦਾ ਪੱਧਰ ਹਰ ਰੋਜ਼ ਨਿਘਰਨ ਵਾਲੀ ਸਥਿਤੀ ‘ਚ ਹੋਣਾ, ਧਰਮ ਦੇ ਵਿਸ਼ਵਾਸ ‘ਚ ਫੈਲਣ ਦਾ ਇਕ ਮੁੱਖ ਕਾਰਣ ਬਣਦਾ ਹੈ। ਭਾਰਤ ਵਰਗੇ ਮੁਲਕ ‘ਚ ਧਰਮ ਹੀ ਨਹੀਂ, ਧਰਮ ਦੇ ਨਾਮ ‘ਤੇ ਹੋਣ ਵਾਲੇ ਪਾਖੰਡਾਂ ਦਾ ਵੀ ਬੋਲਬਾਲਾ ਸਿਖਰਾਂ ‘ਤੇ ਹੈ। ਇੰਨ੍ਹਾਂ ਪਾਖੰਡਾਂ ਦਾ ਘੇਰਾ ਅੰਧਵਿਸ਼ਵਾਸ਼ਾਂ ਦੀ ਬੁਨਿਆਦ ‘ਤੇ ਟਿਕਿਆ ਹੋਇਆ ਹੈ, ਜਿਸ ਦਾ ਪ੍ਰਸਾਰ ਅਨਪੜਤਾ ਤੇ ਗੈਰਵਿਗਿਆਨਿਕਤਾ ਕਾਰਣ ਬਹੁਤ ਜਿਆਦਾ ਹੁੰਦਾ ਹੈ। ਧਰਮ ਦਾ ੰੋਜੂਦਾ ਤੇਜੀ ਨਾਲ ਵਧਦਾ ਇੱਕ ਰੂਪ ਡੇਰਾਵਾਦ ਹੈ। ਭਾਰਤ ਦਾ ਹਰ ਸੂਬਾ ਇਸ ਅਲਾਹਮਤ ਦਾ ਸ਼ਿਕਾਰ ਹੈ।
ਅਸਲ ‘ਚ ਇਹ ਸਮੱਸਿਆਵਾਂ ਹਨ ਤੇ ਇਨ੍ਹਾਂ ਦੀ ਹੋਂਦ ਇੱਕ ਦਿਨ ‘ਚ ਨਹੀਂ ਬਣ ਗਈ। ਏਸ਼ੀਆਈ ਭਾਰਤੀ ਲੋਕਾਂ ਦਾ ਜੀਵਨ ਦਾ ਪੱਧਰ ਬਹੁਤ ਹੱਦ ਤੱਕ ਨੀਂਵਾਂ ਹੈ। ਭਾਰਤੀ ਲੋਕਤੰਤਰ ‘ਚ ਸਰਕਾਰ ਸਰਮਾਏਦਾਰਾਂ ਦੀ ਸੇਵਾ ਕਰਦੀ ਹੈ। ਇੱਥੇ ਰਾਜਨੀਤਿਕ ਦਲ ਸਿਰਫ ਸਰਕਾਰਾਂ ਬਣਾਉਣ ਲਈ ਲੋਕਤੰਤਰ ਦੇ ਸਭ ਤੋਂ ਵੱਡੇ ਮੁਲਕ ‘ਚ ਲੋਕਾਂ ਨਾਲ ਚੇਡਾਂ ਕਰਦੇ ਪ੍ਰਤੀਤ ਹੁੰਦੇ ਹਨ। ਚੋਣ ਵਾਦਿਆਂ ‘ਚ ਲੋਕਾਂ ਨੂੰ ਸੁਪਨਿਆਂ ਦੀ ਦੁਨੀਆਂ ‘ਚ ਸੈਰਾਂ ਕਰਵਾਉਣ ਤੋਂ ਬਾਅਦ ਆਉਣ ਵਾਲੇ ਪੰਜ ਸਾਲ ਉਨ੍ਹਾਂ ਦੀ ਕੋਈ ਸੁੱਘ ਨਹੀਂ ਲਈ ਜਾਂਦੀ। ਭਾਰਤੀ ਸੰਸਦ ਯੁੱਧ ਦਾ ਅਕਾੜਾ ਬਣਕੇ ਪੇਸ਼ ਹੁੰਦੀ ਰਹਿੰਦੀ ਹੈ ਪਰ ਅਸਲ ‘ਚ ਸਮਾਜ ਨਾਲ ਮਜਾਕ ਕੀਤਾ ਜਾਂਦਾ ਹੈ, ਜਿੱਥੇ ਲੋਕਾਂ ਕੋਲੋਂ ਮੁਫਤ, ਲਾਜਮੀ ਅਤੇ ਵਿਗਿਆਨਿਕ ਵਿੱਦਿਆ ਨੂੰ ਦੂਰ ਕੀਤਾ ਜਾਂਦਾ ਹੈ। ਵਿੱਦਿਆ ਨੂੰ ਅਮੀਰ ਲੋਕਾਂ ਹੱਥ ਵੇਚਿਆ ਜਾਂਦਾ ਹੈ, ਜਿੱਥੇ ਉਹ ਆਪਣੀ ਮਨਮਰਜੀ ਦੀਆਂ ਫੀਸਾਂ ਲੈਣ ਦਾ ਕੰਮ ਕਰਦੇ ਹਨ।ਅਖੀਰ ਨਤੀਜੇ ਦੇ ਤੌਰ ‘ਤੇ ਸਮਾਜ ਦਾ ਨੀਵਾਂ ਤੇ ਮੱਧਵਰਗ ਬਹੁਸੰਖਿਅਕ ਤਬਕਾ ਗੁਣਵਾਨ ਗਿਆਨ ਹਾਸਿਲ ਕਰਨ ਤੋਂ ਬਾਹਰ ਧਕੇਲ ਦਿੱਤਾ ਜਾਂਦਾ ਹੈ। ਇਸ ਗੈਰ ਬਰਾਬਰੀ ਦਾ ਸਮਾਜਿਕ ਤੌਰ ‘ਤੇ ਅਮੀਰ ਗਰੀਬ ਵਿਚਲਾ ਫਾਂਸਲਾਂ ਲੋਕਾਂ ਦੀਆਂ ਹਰ ਰੋਜ਼ ਦੀਆਂ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ ਅਤੇ ਲੋਕ ਥੋੜਾ ਸੁੱਖ ਹੀ ਪ੍ਰਾਪਤ ਕਰਨ ਲਈ ਤਰਲੋਮੱਛੀ ਹੋਣ ਲੱਗਦੇ ਹਨ।
ਅਮੀਰ ਗਰੀਬ ਦੇ ਵੱਡੇ ਪਾੜੇ ਨੇ ਹੀ ਮੌਜੂਦਾ ਰਾਜਨੀਤੀ ਦੇ ਹੱਥੀਂ ਭਾਰਤੀ ਸੰਵਿਧਾਨ ਦੀ ਬੁਨਿਆਦ ਨੂੰ ਹਰ ਇੱਕ ਪਾਸੇ ਤੋਂ ਖੋਰਾ ਲਗਾਉਣ ਦਾ ਕੰਮ ਤੇਜ਼ ਕਰ ਦਿੱਤਾ ਹੈ। ਲੋਕਤੰਤਰ ਦੀ ਜਾਨ ਉਸਦੇ ਸੰਵਿਧਾਨਿਕ ਅਦਾਰਿਆਂ ਦੀ ਹੋਂਦ ਉੱਤੇ ਨਿਰਭਰ ਹੈ। ਹੌਲੀ-ਹੌਲੀ ਸਰਕਾਰਾਂ ਨੇ ਸਰਮਾਏਦਾਰਾਂ ਨੂੰ ਜਗ੍ਹਾ ਦੇਣ ਲਈ ਸਾਰੇ ਸਰਕਾਰੀ ਤੰਤਰ ਦਾ ਭੰਡੀ ਪ੍ਰਚਾਰ ਕੀਤਾ ਤਾਂ ਜੋ ਲੋਕਾਂ ‘ਚ ਇਸ ਦੀ ਨਿਕੰਮਤਾ ਨੂੰ ਸਾਬਿਤ ਕੀਤਾ ਜਾ ਸਕੇ। ਪਬਲਿਕ ਸੈਕਟਰ ‘ਚ ਨਵੀਂਆਂ ਭਰਤੀਆਂ ਨਾ ਕਰਕੇ ਲੋਕਾਂ ਨੂੰ ਸੁਵਿਧਾ ਵਿਹੂਣੇ ਬਣਾਉਣਾ, ਪ੍ਰਾਈਵੇਟ ਸੈਕਟਰ ਲਈ ਰਾਹ ਪੱਧਰਾ ਕਰਨਾ ਹੀ ਹੈ। ਸੰਸਦ ‘ਚ ਵਿਰੋਧੀ ਧਿਰ ਸਿਰਫ ਨਾਮ ਦਾ ਵਿਰੋਧੀ ਧਿਰ ਰਹਿ ਗਿਆ ਹੈ। ਉਸ ਦੇ ਆਪਣੇ ਕਾਰਜ ਦੀ ਮਹੱਤਤਾ ਸਰਕਾਰ ਨੂੰ ਕਿਸੇ ਦਬਾਅ ‘ਚ ਨਹੀਂ ਘੇਰਦੀ। ਸਰਕਾਰ ਸਰਮਾਏ ਦੀ ਛਾਂ ‘ਚ ਬਲਵਾਨ ਹੈ ਜਿਸਨੇ ਵਿਰੋਧੀ ਧਿਰ ਦੀ ਹੋਂਦ ਹੀ ਸਵਾਲਾਂ ਦੇ ਘੇਰੇ ‘ਚ ਖੜੀ ਕਰ ਦਿੱਤੀ ਹੈ। ਇਨ੍ਹਾਂ ਸੰਵਿਧਾਨਿਕ ਅਦਾਰਿਆਂ ‘ਤੇ ਹਮਲਿਆਂ ਦੇ ਖਤਰਿਆਂ ਨੇ ਹੀ ਸਮਾਜ ਦਾ ਨਿਘਰਦਾ ਚਿਹਰਾ ਨੰਗਾ ਕੀਤਾ ਹੈ। ਅੱਜ ਲੋਕਾਂ ‘ਚ ਜੋ ਅਲਾਹਮਤਾਂ ਹਨ, ਉਹ ਉਨ੍ਹਾਂ ਦੇ ਨਿੱਜੀ ਤੌਰ ‘ਤੇ ਹੀ ਨਹੀਂ ਸਗੋਂ ਸਰਕਾਰ ਨੇ ਵੀ ਉਨ੍ਹਾਂ ਨੂੰ ਵਧਾਉਣ ‘ਚ ਵਾਧਾ ਕੀਤਾ ਹੈ। ਸਮਾਜ ‘ਚ ਨਸ਼ੇ, ਚੋਰੀ, ਲੁੱਟਾਂ ਦੀ ਸਮੱਸਿਆਵਾਂ ਦਾ ਜਿਸ ਰੂਪ ‘ਚ ਪ੍ਰਚਾਰ ਹੁੰਦਾ ਹੈ, ਉਹ ਸਮਾਜ ਦੇ ਮਰਦ ਪ੍ਰਧਾਨ ਹਿੱਸੇ ਨੂੰ ਸਭ ਤੋਂ ਪਹਿਲਾਂ ਡੰਗ ਮਾਰਦੀ ਹੈ। ਸਮਾਜਿਕ ਤੌਰ ‘ਤੇ ਮਰਦ ਆਪਣੀ ਸਰਦਾਰੀ ਤੇ ਅੋਰਤ ‘ਤੋਂ ਉੱਚਾ ਦਰਜ਼ਾ ਹੋਣ ਕਾਰਣ ਇੰਨ੍ਹਾਂ ਅਲਾਮਤਾਂ ਦਾ ਸਭ ਤੋਂ ਪਹਿਲਾਂ ਤੇ ਬਹੁ ਵੱਡੇ ਪੱਧਰ ‘ਤੇ ਸ਼ਿਕਾਰ ਹੁੰਦਾ ਹੈ। ਸਾਡੇ ਭਾਰਤੀ ਸਮਾਜ ਦੀ ਬਣਤਰ ਅਜਿਹੀ ਹੈ ਕਿ ਇੱਥੇ ਵੱਡੇ ਸ਼ਹਿਰਾਂ ਨੂੰ ਛੱਡ ਕੇ ਹਰ ਇੱਕ ਖੇਤਰ ‘ਚ ਮਰਦ ਹੀ ਹੈ ਜੋ ਆਪਣੇ ਆਪ ਨੂੰ ਟੱਬਰ ਦਾ ਪੇਟ ਪਾਲਣ ਲਈ ਆਪਣੀ ਕਿਰਤ ਨੂੰ ਵੇਚਦਾ ਹੈ। ਬਹੁਤ ਗਰੀਬ ਤੇ ਪੱਛਵੇ ਪਰਿਵਾਰਾਂ ‘ਚ ਮਰਦ ਸਿੱਧਾ ਆਪਣੇ ਆਪ ਨੂੰ ਦਿਹਾੜੀ ‘ਤੇ 12-12 ਘੰਟੇ ਕੰਮ ਕਰਨ ਲਈ ਫੈਕਟਰੀਆਂ, ਟੋਆ-ਟੁਆਈ, ਡਰਾਈਵਰੀ, ਖੇਤੀ, ਮਜਦੂਰੀ, ਤੇ ਹੋਰ ਬਹੁਤ ਸਾਰੇ ਹਿੱਸਿਆਂ ‘ਚ ਕੰਮ ਕਰਨ ਲਈ ਪੇਸ਼ ਕਰਦਾ ਹੈ। ਖੇਤਾਂ ‘ਚ ਅੋਰਤ ਉਸਦੀ ਸਹਾਇਕ ਜਰੂਰ ਹੈ, ਪਰ ਹੋਰ ਥਾਵਾਂ ‘ਚ ਉਹ ਗੈਰਹਾਜਰ ਹੈ। ਉਸ ਦੀ ਉਜਰਤ, ਉਸ ਦੇ ਟੱਬਰ ਦਾ ਢਿੱਡ ਪਾਲਣ ‘ਚ ਅਸਮਰੱਥ ਹੈ। ਟੱਬਰ ਦੇ ਆਰਥਿਕ ਬੁਰੇ ਹਾਲਾਤ, ਵਿਅਕਤੀ ਨੂੰ ਕੰਮ ਦਾ ਬੋਝ ਵਧਾਉਣ ਕਈ ਮਜ਼ਬੂਰ ਕਰਦਾ ਹੈ। ਉਹ ਵਾਧੂ ਕੰਮ ਕਰਨ ਲਈ ਮਜਬੂਰ ਹੁੰਦਾ ਹੈ ਤਾਂ ਜੋ ਨਿੱਜੀ ਖੇਤਰ ‘ਚ ਉਹ ਆਪਣੇ ਮਾਲਕ ਨੂੰ ਖੁਸ਼ ਰੱਖ ਸਕੇ ਅਤੇ ਬੇਰੁਜ਼ਗਾਰੀ ਦੇ ਇਸ ਭਿਆਨਕ ਦੌਰ ‘ਚ ਉਸ ਨੂੰ ਨਿਰੰਤਰ ਕੰਮ ਮਿਲਦਾ ਰਹੇ। ਇਸ ਸਾਰੇ ‘ਚ ਹੀ ਉਸ ਦੇ ਸ਼ੋਸ਼ਣ ਦਾ ਅਮਲ ਤੇਜ਼ ਹੁੰਦਾ ਹੈ। ਵਿਅਕਤੀ ਲਈ ਕੰਮ ਦਿਹਾੜੀ ਦੀ ਕਾਨੂੰਨੀ ਸੀਮਾਂ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਤੇ ਮੁਢਲੀਆਂ ਲੋੜਾਂ ਦੀ ਪੂਰਤੀ ਤਾਂ ਦੂਰ ਦੀ ਗੱਲ, ਸਿਰਫ ਆਪਣੇ ਆਪ ਨੂੰ ਤੇ ਟੱਬਰ ਦਾ ਢਿੱਡ ਪਾਲਣ ਲਈ ਹੀ ਉਹ ਕੰਮ ਦਿਹਾੜੀ ਦੇ ਲੰਬੇ ਘੰਟਿਆਂ ਤੇ ਲੰਬੀ ਗੁਲਾਮੀ ਦੇ ਸ਼ਿਕਾਰ ਵੱਲ ਨੂੰ ਮਜਬੂਰਨ ਕਦਮ ਪੁੱਟਦਾ ਜਾਂਦਾ ਹੈ ਅਤੇ ਇੱਕ ਨਵੇਂ ਗੁਲਾਮੀ ਦੇ ਦੌਰ ਦੀ ਨੀਂਹ ਰੱਖੀ ਜਾਦੀ ਹੈ, ਜਿੱਥੇ ਕਾਨੂੰਨ ਦੀ ਕੋਈ ਮਹੱਤਤਾ ਨਹੀਂ ਰਹਿੰਦੀ। ਇਹ ਵਾਧੂ ਕੰਮ ਦਾ ਬੋਝ ਨੇ ਉਸਨੂੰ ਥਕਾ ਕੇ ਉਸਦੀ ਜਿੰਦਗੀ ਨੂੰ ਜਲਦੀ ਖਤਮ ਕਰਨ ਦੇ ਵੱਲ ਲੈ ਕੇ ਜਾਣ ਦਾ ਗੇੜਾ ਬੰਨਦਾ ਹੈ। ਮਸ਼ੀਨ ਦੇ ਸਾਹਮਣੇ ਕੰਮ ਵੰਡ ਦੇ ਗੁਣ ਦੇ ਨਾਲ ਤੇ ਬੇਰੁਜ਼ਗਾਰੀ ਦੇ ਸੰਤਾਪ ਨਾਲ ਮਨੁੱਖ ਲੰਬੀਆਂ ਕੰਮ ਦਿਹਾੜੀਆਂ ਦਾ ਸ਼ਿਕਾਰ ਬਣਦਾ ਹੈ। ਕੰਮ ਦੇ ਘੰਟੇ ਉਸ ਦੇ ਮਾਲਕ ਦੇ ਮੁਨਾਫੇ ਨੂੰ ਵਧਾਉਣ ਦਾ ਕੰਮ ਕਰਦਾ ਹੈ। ਇਸ ਬੁਰਜਗਾਰੀ ਦੀ ਫੋਜ ਸਾਹਮਣੇ ਆਪਣੇ ਆਪ ਨੂੰ ਰੁਜ਼ਗਾਰ ‘ਤੇ ਬਣਾਈ ਰੱਖਣ ਲਈ ਕਾਮਾ ਨਸ਼ੇ-ਪੱਤੇ ਦਾ ਇਸਤੇਮਾਲ ਕਰਦਾ ਹੈ। ਰਾਤ ਨੂੰ ਨਸ਼ੇ ਦੇ ਸਰੂਰ ‘ਚ ਚੰਗੀ ਨੀਂਦ ਲੈਣ ਲਈ ਉਹ ਨਸ਼ੇ ਦਾ ਗੁਲਾਮ ਬਣ ਜਾਂਦਾ ਹੈ। ਉਸਦੀ ਹਰ ਰੋਜ਼ ਦੀ ਆਦਤ ਉਸਨੂੰ ਮਾਨਸਿਕ ਸਹਾਰਾ ਦਿੰਦੀ ਹੈ ਅਤੇ ਇਸ ਦਾ ਬੁਰਾ ਅਸਰ ਆਪਣੇ ਪਰਿਵਾਰ ‘ਚ ਲੜਾਈਆਂ, ਝਗੜਿਆਂ ‘ਚ ਵਾਧੇ ਦੇ ਨਾਲ ਦਿਖਣ ਲੱਗਦਾ ਹੈ। ਜਿਸ ਘਰ ਨੂੰ ਰੋਟੀ ਦੇਣ ਲਈ ਮਨੁੱਖ ਆਪਣਾ ਆਪ ਵੇਚ ਕੇ ਵੀ ਕਮਾਉਣ ਵੱਲ ਨੂੰ ਜਾਂਦਾ ਹੈ ਆਖਿਰ ਇਸ ਹੱਦ ਤੱਕ ਪਹੁੰਚ ਜਾਂਦਾ ਹੈ ਕਿ ਉਸ ਪਰਿਵਾਰ ਦੇ ਕਿਰਤੀ ਜੀਆਂ ਨੂੰ ਉਸ ਗੁਲਾਮ ਹੋਏ ਕਿਰਤੀ ਦੀ ਜਾਣ ਬਚਾਉਣ ਲਈ ਜੱਦੋ-ਜਹਿਦ ਸ਼ੁਰੂ ਹੋ ਜਾਂਦੀ ਹੈ।
ਸਰਕਾਰ ਕੋਈ ਵਾਹ ਬਾਤ ਨਹੀਂ ਪੁੱਛਦੀ ਅਤੇ ਗਰੀਬੀ ਹਰ ਚੀਜ਼ ਨੂੰ ਨਿਘਲਣ ਵੱਲ ਨੂੰ ਵੱਧਦੀ ਜਾਂਦੀ ਹੈ। ਸਮਾਜ ਦੇ ਬਹੁ ਗਿਣਤੀ ਪਰਿਵਾਰਾਂ ਦਾ ਪਿਛੋਕੜ ਅਤਿ ਗਰੀਬੀ ਦੇ ਘਰਾਂ ਨਾਲ ਜੁੜਿਆ ਹੁੰਦਾ ਹੈ। ਵਿਗਿਆਨ ਤੇ ਮਨੋ ਵਿਗਿਆਨ ਨੇ ਤਰੱਕੀ ਕਾਰਣ ਹੀ ਹਰ ਇੱਕ ਸਮਾਜਿਕ ਤੇ ਮਾਨਸਿਕ ਸਮੱਸਿਆ ਦੇ ਪੱਧਰ ਨੂੰ ਬਰੀਕੀ ਨਾਲ ਲਭਿਆ ਹੈ। ਸਮਾਜ ਦੇ ਇੰਨ੍ਹੇ ਬੁਰੇ ਪੱਧਰ ‘ਤੇ ਡਿੱਗ ਜਾਣ ‘ਤੇ ਸਰਮਾਏਦਾਰ ਕੁਝ ਮਨੋਵਿਗਿਆਨਿਕ ਚਿਕਿਤਸਾ ਨੂੰ ਸਮਾਜ ‘ਚ ਡਾਕਟਰੀ ਤੇ ਡੇਰੇਵਾਦ ਦੇ ਰੂਪ ‘ਚ ਉਤਾਰਦਾ ਹੈ। ਬਹੁਗਿਣਤੀ ਦਾ ਸੰਬੰਧ ਮਜਦੂਰੀ ਨਾਲ ਹੋਣ ਕਰਕੇ ਤੇ ਇਸ ਮਜਦੂਰੀ ‘ਚ ਬਣੇ ਰਹਿਣ ਲਈ ਫਿਰ ਨਸ਼ੇ ਦੇ ਅਮਲ ਤੱਕ ਪਹੁੰਚਣ ਦੇ ਨਤੀਜੇ ਤੇ ਇਸ ਦੇ ਛੁਟਕਾਰੇ ਦੇ ਲਈ ਧਰਮ ਨਾਲ ਜੋੜ ਕੇ ਡਾਰਟਰੀ ਸਹਾਇਤਾ ਦਾ ਜੋੜ ਸਮਾਜ ਨੂੰ ਨਵੇਂ ਸਰਮਾਏ ਦੇ ਪੱਖ ‘ਚ ਭੁਗਤਣ ਵਾਲੇ ਪੈਗੰਬਰ ਦਿੰਦਾ ਹੈ। ਡੇਰੇ ਕੁਝ ਸਮਾਜਿਕ ਕੰਮ ਕਰਦੇ ਹਨ ਅਤੇ ਆਪਣਾ ਰੁਤਬਾ ਵਧਾਉਣ ਲਈ ਲੋਕਾਂ ਨੂੰ ਧਾਰਮਿਕ ਗਿਆਨ ਨਾਲ ਆਪਣੇ ਹਿਸਾਬ ਨਾਲ ਵਖਿਆਨ ਕਰਕੇ ਜੋੜਦੇ ਹਨ। ਲੋਕਾਂ ਨੂੰ ਸਵਰਗ ਨਰਕ ਦਾ ਪਾਠ ਹਰ ਡੇਰੇ ‘ਚ ਪੜਾਉਣ ਦਾ ਕੰਮ ਕੀਤਾ ਜਾਂਦਾ ਹੈ ਤੇ ਦੁਨੀਆਂ ‘ਚ ਹੋ ਰਹੇ ਵਿਗਿਆਨਿਕ ਵਾਧੇ ਤੋਂ ਉਨ੍ਹਾਂ ਨੂੰ ਮੁੱਖੀ ਵੱਲੋਂ ਪੈਗੰਬਰ ਬਣ ਕੇ ਲੁਕੋਣ ਦਾ ਕੰਮ ਕੀਤਾ ਜਾਂਦਾ ਹੈ। ਇਸ ਡੇਰਾ ਬਹੁ-ਗਿਣਤੀ ਦਾ ਪ੍ਰਚਾਰ ਆਪ ਮੁਹਾਰੀ ਲੋਕ ਸਮਾਜ ਦੇ ਦੂਜੇ ਧਰਮਾਂ ਵੱਲੋਂ ਨਕਾਰੇ ਜਾਣ ਜਾਂ ਸਨਮਾਨ ਨਾ ਮਿਲਣ ਕਰਕੇ ਹੋਰ ਤੇਜ਼ੀ ਨਾਲ ਵਧਦਾ ਹੈ। ਡੇਰੇ ਦਾ ਗੁਣ ਧਾਰਮਿਕ ਭਾਵਨਾਵਾਂ ਦੇ ਪ੍ਰਚਾਰ ਨਾਲ ਇਸਨੂੰ ਹੌਲੀ ਹੌਲੀ ਜਥੇਬੰਦਕ ਢੰਗ ਦੇਣਾ ਬਣਦਾ ਹੈ, ਜਿਸ ‘ਚ ਡੇਰੇ ਦਾ ਜਥੇਬੰਦਕ ਕੰਮ ਦਾ ਅੰਜਾਮ ਲੋਕਤੰਤਰ ‘ਚ ਲੋਕਾਂ ਦੀ ਸ਼ਮੂਲੀਅਤ ਨੂੰ ਘਟਾਉਂਦਾ ਤੇ ਲੋਕਾਂ ਦੇ ਰਾਜਨੀਤਿਕ ਕੰਮਾਂ ‘ਤੇ ਸਿੱਧੀ ਸੱਟ ਮਾਰਦਾ ਹੈ। ਲੋਕਾਂ ਨੂੰ ਡੇਰੇ ‘ਚ ਆਸਥਾ ਤੇ ਹਰ ਇੱੱਕ ਸਮੱਸਿਆ ਦਾ ਹੱਲ ਡੇਰੇ ਦੇ ਤੌਰ ‘ਤੇ ਪੇਸ਼ ਕੀਤਾ ਜਾਂਦਾ ਹੈ, ਜੋ ਲੋਕਾਂ ਦੀ ਰਾਜਨੀਤਿਕ ਸ਼ਮੂਲੀਅਤ ਦਾ ਕਤਲ ਕਰਦਾ ਹੈ ਅਤੇ ਅਖੀਰ ਡੇਰਾ ਪ੍ਰਧਾਨ ਜਾਂ ਡੇਰਾ ਪ੍ਰਬੰਧਕ ਇੰਨ੍ਹਾਂ ਬਲਵਾਨ ਹੋ ਜਾਂਦਾ ਹੈ ਕਿ ਉਹ ਲੋਕਤੰਤਰ ‘ਚ ਲੋਕਾਂ ਦੀ ਵੋਟ ਦੀ ਸ਼ਕਤੀ ਦੀ ਬੋਲੀ ਲਗਾਉਣ ਦਾ ਕੰਮ ਕਰਦਾ ਹੈ। ਉਸ ਦਾ ਫਰਮਾਨ ਆਦੇਸ਼ ਬਣਕੇ ਸਰਮਾਏ ਦੀ ਧਿਰ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਉਸਦੇ ਪੈਂਰਾਂ ‘ਚ ਸਿਰ ਨਿਵਾਉਣ ਲਈ ਮਜਬੂਰ ਕਰਦਾ ਹੈ। ਉਸ ਦਾ ਪ੍ਰਬਾਵ ਹੌਲੀ ਹੌਲੀ ਖੇਤਰਾਂ ‘ਚੋਂ ਵੱਧ ਕੇ ਸੂਬਿਆਂ ਤੱਕ ਤੇ ਉਸਦੇ ਪ੍ਰਚਾਰ ‘ਚ ਸਹਾਇਕ ਬਣਿਆ ਸਰਮਾਏ ਦਾ ਮੀਡੀਆ ਉਸਨੂੰ ਦੁਨੀਆਂ ‘ਚ ਪਹੁੰਚਾ ਦਿੰਦਾ ਹੈ। ਫਿਰ ਉਹ ਡੇਰਾ ਮਾਲਕ ਹਰ ਇੱਕ ਸੰਵਿਧਾਨਿਕ ਤੇ ਕਾਨੂੰਨੀ ਪ੍ਰਕਿਰਿਆ ਤੋਂ ਆਪਣੇ ਆਪ ਨੂੰ ਉੱਚਾ ਮੰਨਦਾ ਹੈ, ਜੋ ਅਖੀਰ ਸਟੇਟ ਨਾਲ ਵਿਰੋਧਾਤਮਕ ਵਿਰੋਧ ਤੋਂ ਹੁੰਦਾ ਹੋਇਆ, ਕਿਰਤੀ ਅਨੁਯਾਈਆਂ ਨੂੰ ਹਿੰਸਾਂਤਮਕ ਕਾਰਵਾਈਆਂ ਕਰਨ ਦੇ ਆਦੇਸ਼ ਦਿੰਦਾ ਹੈ। ਜਿਸ ਦਾ ਅਖੀਰ ਅਸੀਂ ਲੋਕਤੰਤਰ ‘ਚ ਅਰਾਜਕਤਾ ਦੇ ਤੌਰ ‘ਤੇ ਦੇਖਦੇ ਹਾਂ।
ਸਮਾਜ ਦਾ ਧਰਮੀਕਰਨ ਜਾਂ ਕਹਿ ਲਵੋ ਡੇਰਾਵਾਦੀਕਰਨ ਅਸਲ ‘ਚ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ। ਇਸ ਦਿਨੋਂ ਦਿਨ ਵੱਧ ਰਹੀ ਤਕਨੀਕ ਦੇ ਸਾਹਮਣੇ ਬੇਰੁਜ਼ਗਾਰੀ ਹਰ ਪੱਲ ਵਧ ਰਹੀ ਹੈ। ਕੰਮ ‘ਤੇ ਲੱਗਿਆਂ ਨੂੰ ਕੰੰਮ ਤੋਂ ਬਾਹਰ ਕੱਢਿਆ ਜਾ ਰਿਹਾ ਹੈ।ਸਟੇਟ ਅੱਜ ਸੁਪਰ ਪਾਵਰ ਹੈ ਤੇ ਜਦ ਵੀ ਰਾਜਨੀਤਿਕ ਤੌਰ ‘ਤੇ ਡੇਰਿਆਂ ਜਾਂ ਗਰੁੱਪਾਂ ਦੀ ਲੋੜ ਨਾ ਰਹੀ ਤਾਂ ਅਖੀਰ ਇਨ੍ਹਾਂ ਦਾ ਅੰਤ ਸਟੇਟ ਆਪਣੇ ਹੱਥੀੰ ਕਰ ਦੇਵੇਗੀ। ਲੋਕ ਦੁਖੀ ਹੋਏ ਫਿਰ ਕੋਈ ਨਵਾਂ ਆਸਰਾ ਭਾਲਣ ਤੁਰ ਪੈਣਗੇ। ਪਰ ਇਹ ਹੱਲ ਨਹੀਂ। ਨੌਜਵਾਨੀ ਜੋ ਇਸ ਦੇਸ਼ ‘ਚ 65% ਦੀ ਗਿਣਤੀ ‘ਚ ਹੈ, ਉਸਨੂੰ ਆਪਣੇ ਆਪ ਨੂੰ ਰਾਜਨੀਤਿਕ ਤੌਰ ‘ਤੇ ਚੇਤਨ ਕਰਨਾ ਪਵੇਗਾ। ਸਾਰੇ ਦੇਸ਼ ਦੀ ਜਵਾਨੀ ਦੀ ਹੀ ਅੱਜ ਰੁਜ਼ਗਾਰ ਅਹਿੰਮ ਮੰਗ ਹੈ ਤੇ ਸਰਕਾਰ ਕਿਸੇ ਨੂੰ ਰੁਜ਼ਗਾਰ ਦੇਣ ਦੇ ਰਾਹ ਉੱਤੇ ਨਹੀਂ। ਰੁਜ਼ਗਾਰ ਦੀ ਗਾਰੰਟੀ ਹੀ ਸਮਾਜਿਕ ਤੇ ਆਰਥਿਕ ਪਾੜੇ ਨੂੰ ਖਤਮ ਕਰਨ ਵੱਲ ਇਨਕਲਾਬੀ ਕੰਮ ਹੋਵੇਗਾ। ਜਿਸ ਤੋਂ ਬਾਅਦ ਰਾਜਨੀਤਿਕ ਤੌਰ ‘ਤੇ ਕੰਮ ਮੰਗਣ ਵਾਲੀ, ਕੰਮ ਚਾਹੁਣ ਵਾਲੀ, ਕੰਮ ਕਰਨ ਵਾਲੀ ਸਾਰੀ ਮਜਦੂਰ ਜਮਾਤ ਸਾਰੇ ਸਮਾਜ ਦੀ ਅਗਵਾਈ ਕਰੇਗੀ ਜਿਸ ‘ਚ ਮਜਦੂਰ, ਕਿਸਾਨ, ਦੁਕਾਨਦਾਰ, ਵਪਾਰੀ, ਸੇਵਾਦਾਰ, ਟੀਚਰ, ਪ੍ਰੋਫੈਸਰ, ਡਾਕਟਰ ਆਦਿ ਦੀਆਂ ਅੋਲਾਦਾਂ ਅਗਵਾਈ ਕਰਨਗੀਆਂ ਤੇ ਲੋਕ ਆਪਣੀ ਲੋੜਾਂ ਦੀ ਪੂਰਤੀ ਲਈ ਕਿਸੇ ਸਾਧੂ ਜਾਂ ਡੇਰੇ ‘ਤੇ ਨਿਰਬਰ ਨਹੀਂ ਰਹਿਣਗੇ ਤੇ ਰੁਜ਼ਗਾਰ ਦੀ ਗਾਰੰਟੀ ਕੰਮ ਦਿਹਾੜੀ ਸਮੇਂ ਨੂੰ ਛੋਟੇ ਕੀਤੇ ਬਿਨ੍ਹਾਂ ਹੋਂਦ ‘ਚ ਨਹੀਂ ਆ ਸਕਦੀ। ਇਸ ਲਈ ਕੰਮ ਦਿਹਾੜੀ ਸਮੇਂ ‘ਤੇ ਲੜਨਾ ਅੱਜ ਸਮੇਂ ਦੀ ਮੁੱਖ ਮੰਗ ਹੈ। ਇਸ ਨਾਲ ਹਰ ਤਬਕੇ ਦੇ ਲੋਕਾਂ ਨੂੰ ਲਾਜਮੀ, ਵਿਗਿਆਮਿਕ ਤੇ ਮੁਫਤ ਸਿਖਿਆ ਦੇਣਾ, ਸਮਾਜ ਦੇ ਗਿਆਨ ‘ਚ ਵਾਧਾ ਕਰਨਾ ਹੈ। ਸਮਾਜ ਨੂੰ ਤਰਕਸੰਗਤ ਬਣਾਉਣਾ ਹੀ ਇਸ ‘ਚ ਫੇਲੇ ਪਾਖੰਡਵਾਦ ਤੋਂ ਛੁਟਕਾਰਾ ਦਵਾਉਣ ਦਾ ਰਸਤਾ ਹੈ।

ਪਰਮ ਪੜਤੇਵਾਲਾ
7508053857

Share Button

Leave a Reply

Your email address will not be published. Required fields are marked *