ਸਰਬ ਨੌਜਵਾਨ ਸਭਾ ਨੇ ਜ਼ਿਲੇ ਅਤੇ ਸਟੇਟ ’ਚੋਂ ਦਸਵੀਂ ਤੇ ਬਾਹਰਵੀਂ ਦੀ ਪ੍ਰੀਖ਼ਿਆ ’ਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ss1

ਸਰਬ ਨੌਜਵਾਨ ਸਭਾ ਨੇ ਜ਼ਿਲੇ ਅਤੇ ਸਟੇਟ ’ਚੋਂ ਦਸਵੀਂ ਤੇ ਬਾਹਰਵੀਂ ਦੀ ਪ੍ਰੀਖ਼ਿਆ ’ਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਪੜਿਆ ਲਿਖਿਆ ਇਨਸਾਨ ਜ਼ਿੰਦਗੀ ਦੀ ਹਰ ਮੰਜ਼ਿਲ ਨੂੰ ਪਾ ਸਕਦਾ ਹੈ ਕੈਂਥ
ਇਨਸਾਨ ਦੇ ਜੀਵਨ ’ਚ ਸਿੱਖਿਆ ਤੋਂ ਬਿਨਾਂ ਹਨੇਰਾ ਛਾਇਆ ਰਹਿੰਦਾ ਹੈ- ਸੰਤ ਦੇਸ ਰਾਜ

31-14
ਫਗਵਾੜਾ 30 ਮਈ ( ਅਸ਼ੋਕ ਸ਼ਰਮਾ ) ਇੰਟਰਨੈਸ਼ਨਲ ਪੱਧਰ ’ਤੇ ਪ੍ਰਸਿੱਧੀ ਪ੍ਰਾਪਤ ਸਮਾਜ ਸੈਵੀ ਸੰਸਥਾ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸੀ.ਬੀ.ਐਸ.ਈ. ਦੀ ਦਸਵੀਂ ਤੇ ਬਾਹਰਵੀਂ ਦੀ ਪ੍ਰੀਖ਼ਿਆ ਵਿੱਚੋਂ ਜ਼ਿਲੇ ਅਤੇ ਸਟੇਟ ’ਚ ਅੱਵਲ ਰਹਿ ਕੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਹਿੱਤ ਸਮਾਗਮ ਡੇਰਾ 108 ਸੰਤ ਗੋਬਿੰਦ ਦਾਸ ਗੋਬਿੰਦਪੁਰਾ ਫਗਵਾੜਾ ਵਿਖੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ 108 ਸੰਤ ਦੇਸ ਰਾਜ ਜੀ ਗੱਦੀ ਨਸ਼ੀਨ ਡੇਰਾ 108 ਸੰਤ ਗੋਬਿੰਦ ਦਾਸ ਜੀ ਪਹੁੰਚੇ. ਜਦਕਿ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਸ਼੍ਰੀ ਸੋਮ ਪ੍ਰਕਾਸ਼ ਕੈਂਥ ਸ਼ਾਮਿਲ ਹੋਏ। ਸਮਾਗਮ ਦੌਰਾਨ ਪੁਲਿਸ ਡੀ.ਏ.ਵੀ. ਸਕੂਲ ਜਲੰਧਰ 10+2 ਦੀ ਵਿਦਿਆਰਥਣ ਰਿਚਾ ਘੇੜਾ ਜਿਸ ਨੇ ਹਿਊਮੇਨਟੀਜ਼ ਗਰੁੱਪ ’ਚ 96.6 ਪ੍ਰਤੀਸ਼ਤ ਨੰਬਰ ਪ੍ਰਾਪਤ ਕਰਕੇ ਪੰਜਾਬ ’ਚੋਂ ਪਹਿਲਾ ਸਥਾਨ, ਸਵਾਮੀ ਸੰਤ ਦਾਸ ਸਕੂਲ 10+2 ਦੀ ਵਿਦਿਆਰਥਣ ਸਿਮਰਨ ਪੁਰੀ ਨੇ ਮੈਡੀਕਲ ’ਚੋਂ 96.4 ਪ੍ਰਤੀਸ਼ਤ ਅੰਕ, ਅਰਚਿਤਾ ਚਾਵਲਾ ਨੇ 10+2 ਮੈਡੀਕਲ ’ਚੋਂ 96 ਪ੍ਰਤੀਸ਼ਤ ਅੰਕ, ਜਸਲੀਨ ਬੇਦੀ ਨੇ 10+2 ਕਾਮਰਸ 96 ਪ੍ਰਤੀਸ਼ਤ ਅੰਕ, ਸੈਫ਼ਰਨ ਪਬਲਿਕ ਸਕੂਲ ਦੇ ਵਿਦਿਆਰਥੀ ਸ਼ੁੱਭਮ ਤਨੇਜਾ ਨੇ 10+2 ਨਾਨ ਮੈਡੀਕਲ ’ਚੋਂ 95.5 ਪ੍ਰਤੀਸ਼ਤ ਅੰਕ, ਸ਼੍ਰੀ ਮਹਾਂਵੀਰ ਜੈਨ ਮਾਡਲ ਸੀਨੀ. ਸੈ. ਸਕੂਲ ਦੇ ਵਿਦਿਆਰਥੀ ਰਾਹੁਲ ਬੱਤਰਾ ਨੇ 10+2 ਕਾਮਰਸ ’ਚੋਂ 95.3 ਪ੍ਰਤੀਸ਼ਤ ਅੰਕ ਪ੍ਰਾਪਤ, ਐਸ.ਡੀ. ਮਾਡਲ ਸਕੂਲ ਦੀਆਂ ਵਿਦਿਆਰਥਣਾਂ ਦਸਵੀਂ ’ਚੋਂ ਦੀਕਸ਼ਾ ਸਹੋਤਾ ਨੇ 96.9 ਪ੍ਰਤੀਸ਼ਤ ਅੰਕ, ਮਾਨਸੀ ਕਲਿਆਣ ਨੇ 96.3 ਪ੍ਰਤੀਸ਼ਤ ਅੰਕ, ਪ੍ਰਿਆ ਨੇ 94.6 ਪ੍ਰਤੀਸ਼ਤ ਅੰਕ ਅਤੇ ਸੁਰਿੰਦਰਾ ਮਾਡਲ ਦੀ ਵਿਦਿਆਰਥਣ ਸ਼ਰੂਤੀ ਨੇ ਆਪਣੀ ਕਲਾਸ ’ਚੋਂ ਚੰਗੇ ਅੰਕ ਹਾਸਲ ਕਰਕੇ ਆਪਣਾ, ਆਪਣੇ ਮਾਤਾ, ਸਕੂਲ ਤੇ ਸ਼ਹਿਰ ਦਾ ਨਾਮ ਰੌਸ਼ਨ ਕਰਨ ’ਤੇ ਮੁੱਖ ਮਹਿਮਾਨ ਸ਼੍ਰੀ ਸੋਮ ਪ੍ਰਕਾਸ਼ ਕੈਂਥ ਤੇ ਸੰਤ ਦੇਸ ਰਾਜ ਜੀ ਨੇ ਪ੍ਰਸ਼ੰਸ਼ਾ ਪੱਤਰ ਤੇ ਯਾਦਗਾਰੀ ਚਿੰਨ ਭੇਟ ਕਰਕੇ ਆਪਣੇ ਕਰ ਕਮਲਾਂ ਨਾਲ ਸਨਮਾਨਿਤ ਕੀਤਾ।

ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਕੈਂਥ ਨੇ ਅੱਵਲ ਆਏ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਖਿਆ ਹੀ ਸਾਰੀਆਂ ਸਮੱਸਿਆਵਾਂ ਦੀ ਚਾਬੀ ਹੈ। ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਦਾ ਗਿਆਨ ਦੇਣਾ ਚਾਹੀਦਾ ਹੈ। ਪੜਿਆ ਲਿਖਿਆ ਇਨਸਾਨ ਆਪਣੀ ਜ਼ਿੰਦਗੀ ਦੀ ਹਰ ਮੰਜ਼ਿਲ ਨੂੰ ਪਾ ਸਕਦਾ ਹੈ। ਕੈਂਥ ਨੇ ਕਿਹਾ ਕਿ ਗਿਆਨ ਤੋਂ ਬਿਨਾਂ ਇਨਸਾਨ ਅੰਧੇ ਵਿਅਕਤੀ ਦੇ ਸਮਾਨ ਹੈ। ਸਾਡਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਹਰ ਕੀਮਤ ’ਤੇ ਸਿੱਖਿਆ ਦਾ ਗਿਆਨ ਦੇਈਏ ਤਾਂ ਹੀ ਸਮਾਜ ਤੇ ਦੇਸ਼ ਤਰੱਕੀ ਦੀਆਂ ਲੀਹਾਂ ਵੱਲ ਵੱਧ ਸਕਦਾ ਹੈ। ਉਨਾਂ ਨੇ ਇਸ ਉੱਤਮ ਉਪਰਾਲੇ ਲਈ ਸਰਬ ਨੌਜਵਾਨ ਸਭਾ ਦੀ ਸਮੁੱਚੀ ਟੀਮ ਦੀ ਪ੍ਰਸ਼ੰਸ਼ਾ ਵੀ ਕੀਤੀ ਤੇ ਵਧਾਈ ਵੀ ਦਿੱਤੀ। ਇਸ ਮੌਕੇ ਸੰਤ ਦੇਸ ਰਾਜ ਨੇ ਆਪਣੇ ਸੰਬੋਧਨ ’ਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਭੇਟ ਕਰਦਿਆਂ ਕਿਹਾ ਕਿ ਇਨਸਾਨ ਦੀ ਜ਼ਿੰਦਗੀ ’ਚ ਸਿੱਖਿਆ ਤੋਂ ਬਿਨਾਂ ਹਨੇਰਾਂ ਹੀ ਛਾਇਆ ਰਹਿੰਦਾ ਹੈ। ਇਸ ਕਰਕੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਤਾਂ ਹੀ ਸਮਾਜ ਦੀਆਂ ਮੁਸੀਬਤਾਂ ਤੇ ਮੁਸ਼ਕਿਲਾਂ ਦਾ ਹੱਲ ਹੋ ਸਕਦਾ ਹੈ। ਸੰਤ ਦੇਸ ਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਸਿੱਖਿਆ ਦੇ ਖੇਤਰ ’ਚ ਮੱਲਾਂ ਮਾਰਨ ਵਾਲੇ ਵਿਦਿਆਰਥਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਨਾ ਚਾਹੀਦਾ ਹੈ ਤਾਂ ਜੋ ਵਿਦਿਾਰਥੀਆਂ ਅੰਦਰ ਕੰਪੀਟੀਸ਼ਨ ਦੀ ਭਾਵਨਾ ਪੈਦਾ ਹੋ ਸਕੇ। ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਆਪਣੇ ਸੰਬੋਧਨ ’ਚ ਆਏ ਹੋਏ ਮਹਿਮਾਨਾਂ, ਸਕੂਲ ਟੀਚਰਾਂ, ਵਿਦਿਆਰਥੀਆਂ, ਬੱਚਿਆਂ ਦੇ ਮਾਤਾ ਪਿਤਾ ਨੂੰ ਜੀ ਆਇਆ ਆਖਦਿਆਂ ਧੰਨਵਾਦ ਕੀਤਾ। ਸੁਖਵਿੰਦਰ ਸਿੰਘ ਨੇ ਕਿਹਾ ਕਿ ਦਸਵੀਂ ਤੇ ਬਾਹਰਵੀਂ ਦੀ ਪ੍ਰੀਖ਼ਿਆ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਸਭਾ ਫ਼ਖ਼ਰ ਮਹਿਸੂਸ ਕਰ ਰਹੀ ਹੈ ਕਿਉਂਕਿ ਇਹ ਬੱਚੇ ਹੀ ਸਾਡੇ ਦੇਸ਼ ਦਾ ਉੱਜਵਲ ਭਵਿੱਖ਼ ਹਨ ਅਤੇ ਦੇਸ਼ ਦੀ ਤਰੱਕੀ ਤੇ ਖ਼ੁਸ਼ਹਾਲੀ ਵਿੱਚ ਇਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸਨਮਾਨ ਸਮਾਗਮ ’ਚ ਸੰਤ ਪਿਆਰਾ ਦਾਸ ਥਰੀਕੇ ਵਾਲੇ, ਪ੍ਰਿੰਸੀਪਲ ਵੰਦਨਾ ਜੈਨ,ਪ੍ਰਿੰਸੀਪਲ ਨੀਲਮ ਸੂਦ, ਬਿਕਰਮਜੀਤ ਵਾਲੀਆ ਉਪ ਚੇਅਰਮੈਨ, ਰਵਿੰਦਰ ਕੁਮਾਰ ਰਵੀ ਕੌਂਸਲਰ,ਹੁਸਨ ਲਾਲ ਕੌਂਸਲਰ,ਪੰਜਾਬੀ ਗਾਇਕ ਮਨਮੀਤ ਮੇਵੀ,ਹਰਵਿੰਦਰ ਸੈਣੀ, ਰਜਿੰਦਰ ਘੇੜਾ ਸਮਾਜ ਸੇਵਕ, ਸੋਢੀ ਸਿੰਘ ਪਟਵਾਰੀ,ਸੁਰਿੰਦਰ ਪੂਨੀ, ਟੀਚਰ ਪ੍ਰਦੀਪ ਕੁਮਾਰ, ਪ੍ਰਮੋਦ ਜਲੋਟਾ,ਰਣਜੀਤ ਸ਼ਰਮਾ,ਸੈਮ ਬਾਵਾ, ਡਾ. ਨਰੇਸ਼ ਬਿੱਟੂ,ਬੀ.ਕੇ. ਰੱਤੂ, ਮਾ. ਹਰਜਿੰਦਰ ਗੋਗਨਾ, ਸੰਦੀਪ ਪੁਰੀ, ਡਾ. ਕੁਲਦੀਪ ਸਿੰਘ,ਅਨੂਪ ਦੁੱਗਲ,ਬਲਦੀਪ ਸਿੰਘ ਸਹੋਤਾ,ਪਿੰਦੀ ਮੱਲ ਕੱਟਾਂ, ਚਰਨਪ੍ਰੀਤ ਸਿੰਘ, ਕਰਮਜੀਤ ਸਿੰਘ, ਬੇਅੰਤ ਸਿੰਘ, ਸੌਰਭ ਮੱਲਣ, ਦਮਨਜੀਤ ਸਿੰਘ,ਮਨਜੀਤ ਵਰਮਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *