ਸਰਬੱਤ ਦਾ ਭਲਾ ਟਰਸਟ ਵੱਲੋ ਲੋਕ ਭਲਾਈ ਦੇ ਕੰਮਾਂ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ : ਆਈ ਜੀ ਪਰਮਰਾਜ

ਸਰਬੱਤ ਦਾ ਭਲਾ ਟਰਸਟ ਵੱਲੋ ਲੋਕ ਭਲਾਈ ਦੇ ਕੰਮਾਂ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ : ਆਈ ਜੀ ਪਰਮਰਾਜ
ਸੂਬੇ ਚ ਨੋ ਸੋੋ ਸਕੂਲਾਂ ਨੂੰ ਦਿਤਾ ਜਾ ਰਿਹੇੈ ਸਾਫ ਸੁਥਰਾ ਪਾਣੀ : ਐਸ ਪੀ ਸਿੰਘ ਉਬਰਾਏ

28-36 (2)

ਰਾਜਪੁਰਾ 27 ਮਈ (ਧਰਮਵੀਰ ਨਾਗਪਾਲ) ਪੰਜਾਬ ਚ ਸਰਬਤ ਦੇ ਭਲਾ ਟਰਸਟ ਵੱਲੋ ਸਮਾਜ ਸੇਵਾ ਦੇ ਕੰਮਾਂ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਜਿਹਨਾਂ ਵਿੱਚ ਮਰੀਜਾਂ ਲਈ ਡਾਇਲੈਸਿਸ ਮ੍ਹੀਨਾਂ , ਐੈਕਸਰੇ ਮ੍ਹੀਨਾਂ , ਮੁਫਤ ਮੈਡੀਕਲ ਕੈਪ , ਸਕੂਲਾਂ ਦੇ ਬੱਚਿਆਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ,ਅਤੇ ਵਿਧਵਾ ਔੌਰਤਾਂ ਨੂੰ ਪੈਨ੍ਹਨ ਸਮੇਤ ਹੋਰ ਕੰਮ ੍ਹਾਮਲ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਈ ਜੀ ਪਟਿਆਲਾ ਸ੍ਰ ਪਰਮਰਾਜ ਸਿੰਘ ਉਮਰਾਨੰਗਲ ਨੇ ਅੱਜ ਇਥੇ ਸਿਮਰਿਤਾ ਨਰਸਿੰਗ ਹੋਮ ਵਿਖੇ ਸਰਬੱਤ ਦਾ ਭਲਾ ਟਰਸਟ ਵੱਲੋ ਦਿਤੀਆਂ ਲੱਖਾਂ ਰੁਪਏ ਦੀਆਂ ਡਾਇਲੈਸਿਸ ਮ੍ਹੀਨਾਂ ਦਾ ਉਦਘਾਟਨ ਕਰਨ ਮੋਕੇ ਤੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਉਹਨਾਂ ਦੱਸਿਆਂ ਕਿ ਸਰਬੱਤ ਦਾ ਭਲਾ ਟਰਸਟ ਨੇ ਪੰਜਾਬ ਸਮੇਤ ਹਰਿਆਣਾ,ਚੰਡੀਗੜ ,ਜੰਮੂ ਕਸ਼ਮੀਰ ਵਿੱਚ ਵੀ ਸਮਾਜ ਸੇਵਾ ਦੇ ਕੰਮਾਂ ਦੇ ਝੰਡੇ ਗੱਡੇ ਹਨ ।ਉਹਨਾਂ ਕਿਹਾ ਕਿ ਮਰੀਜ ਡਾਇਲੈਸਿਸ ਵਗੈਰਾ ਤੇ ਹਜਾਰਾਂ ਰੁਪਏ ਖਰਚ ਨਹੀ ਕਰ ਸਕਦੇ ,ਇਸ ਲਈ ਇਹ ਟਰਸਟ ਬਹੁਤ ਹੀ ਮਾਮੂਲੀ ਜਿਹੀ ਕੀਮਤ ਤੇ ਸਭ ਕੁੱਝ ਉਪਲੱਭਦ ਕਰਵਾ ਰਿਹਾ ਹੈ ।ਜਿਹੜਾ ਕਿ ਬਹੁਤ ਹੀ ਪੰੁਨ ਦਾ ਕੰਮ ਹੈ ਸਰਬੱਤ ਦਾ ਭਲਾ ਟਰਸਟ ਦੇ ਮੈਨੇਜਿੰਗ ਟਰਸਟੀ ਸ੍ਰ ਐੈਸ ਪੀ ਸਿੰਘ ਉਬਰਾਏ ਨੇ ਦੱਸਿਆਂ ਕਿ ਉਹ ਸੂਬੇ ਚ ਇਕ ਹਜਾਰ ਸਕੂਲਾਂ ਚ ਸਾਫ ਸੁਥਰਾ ਪਾਣੀ ਮੁਹੱਈਆਂ ਕਰਵਾ ਰਹੇ ਹਨ ਜਿਹਨਾਂ -ਵਿੱਚੋ ਕਰੀਬ ਨੋੌ ਸੋੌ ਦੇ ਕਰੀਬ ਸਕੂਲਾਂ ਚ ਸਾਫ ਪਾਣੀ ਦੀ ਸਹੂਲਤ ਸੁਰੂ ਹੋ ਗਈ ਹੈ ।

ਸ੍ਰ ਉਬਰਾਏ ਨੇ ਅੱਗੇ ਕਿਹਾ ਕਿ ਫਾਜਿਲਕਾ ਜਿਲੇ ਚ 5 ਸੌ ਗਰੀਬ ਤੇ ਜਰੂਰਤ ਮੰਦ ਬੱਚਿਆਂ ਲਈ ਸਕੂਲ ਬਣਾਇਆ ਜਾ ਰਿਹਾ ਹੈ ।ਉਹਨਾਂ ਅੱਗੇ ਕਿਹਾ ਕਿ ਦਿਲ ਦੀ ਬੀਮਾਰੀ ਦੇ ਮਰੀਜਾਂ ਲਈ ਸਟੱਟ ਸਿਰਫ 46 ਕੁ ਹਜਾਰ ਚ ਪਾ ਦਿਤੇ ਜਾਣਗੇ ।ਬਾਬਾ ਫਰੀਦ ਮੇੈਡੀਕਲ ਕਾਲਜ ਤੇ ਹਸਪਤਾਲ ਵਿੱਖ ਮਰੀਜਾਂ ਦੇ ਵਾਰਸਾਂ ਲਈ ਰੈਣ ਬਸੇਰਾ ਬਣਾਇਆ ਜਾ ਰਿਹਾ ਹੈ ਜਿਸ ਚ ਵਾਰਸ ਰਾਤ ਨੂੰ ਸੌ ਸਕਣਗੇ ।ਉਹਨਾਂ ਲਈ ਖਾਣ ਪੀਣ ਦਾ ਸਾਰਾ ਬੰਦੋਬਸਤ ਕੀਤਾ ਜਾਵੇਗਾ । ਸ੍ਰ ਉਬਰਾਏ ਨੇ ਇਕ ਸਵਾਲ ਦੇ ਜਵਾਬ ਚ ਕਿਹਾ ਕਿ ਉਹ ਕਿਸੇ ਵੀ ਰਾਜਨੀਤਕ ਪਾਰਟੀ ਚ ਨਹੀ ਜਾਣਗੇ ।ਉਹਨਾਂ ਦਾ ਕੰਮ ਸਿਰਫ ਤੇ ਸਿਰਫ ਲੋੜਵੰਦਾਂ ਦੀ ਸੇਵਾ ਕਰਨਾ ਹੀ ਹੈ ।ਉਹਨਾਂ ਦੱਸਿਆਂ ਕਿ ਇਸ ਤੋ ਇਲਾਵਾ ਅੱਖਾਂ ਦਾ ਮੁਫਤ ਕੈਪ ,ਵਿਧਵਾ ਤੇ ਜਰੁੂਰਤ ਮੰਦਾ ਔਰਤਾਂ ਨੂੰ ਪੈਨ੍ਹਨਾਂ ਦੇਣਾ ਵੀ ਜਾਰੀ ਹੈ ।ਹਸਪਤਾਲ ਵੱਲੋ ਸ੍ਰ ਪਰਮਰਾਜ ਸਿੰਘ ਉਮਰਾ ਨੰਗਲ ਦਾ ਜੋਰਦਾਰ ਸਵਾਗਤ ਕੀਤਾ ਗਿਆ ।ਇਸ ਮੋਕੇ ਤੇ ਵ੍ਹਿੇ੍ਹਸ਼ੇਸ ਮਹਿਮਾਨ ਐਸ ਪੀ ਸ੍ਰ ਰਜਿੰਦਰ ਸਿੰਘ ਸੋਹਲ , ਥਾਣਾ ਮੁੱਖੀ ਸ੍ਰ ਗੁਰਜੀਤ ਸਿੰਘ , ਟਰਸਟ ਦੇ ਸੂਬਾ ਪ੍ਰਧਾਨ ਜੱਸਾ ਸਿੰਘ ਸੰਧੂ , ਸਕੱਤਰ ਸ੍ਰ ਗਗਨਦੀਪ ਸਿੰਘ ਆਹੁੂਜਾ,ਡਾ ਸਰਬਜੀਤ ਸਿੰਘ , ਕੋਸਲਰ ਅਤੇ ਯੂਥ ਆਗੂ ਰਣਜੀਤ ਸਿੰਘ ਰਾਣਾ ਸ੍ਰ ਸੁਖਦੀਪ ੰਿਸੰਘ ਸਮੇਤ ਹੋਰ ਹਸਪਤਾਲ ਦਾ ਸਟਾਫ ਹਾਜਰ ਸੀ ।

Share Button

Leave a Reply

Your email address will not be published. Required fields are marked *

%d bloggers like this: