ਸਰਬੱਤ ਖਾਲਸਾ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜਣਗੀਆਂ – ਜੱਥੇਦਾਰ ਮੱਖਣ ਸਿੰਘ

ss1

ਸਰਬੱਤ ਖਾਲਸਾ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜਣਗੀਆਂ – ਜੱਥੇਦਾਰ ਮੱਖਣ ਸਿੰਘ

vikrant-bansal-1ਭਦੌੜ 08 ਨਵੰਬਰ (ਵਿਕਰਾਂਤ ਬਾਂਸਲ) 10 ਨਵੰਬਰ ਨੂੰ ਤਲਵੰਡੀ ਸਾਬੋ ਵਿਖੇ ਸਿੱਖ ਜੱਥੇਬੰਦੀਆਂ ਅਤੇ ਸਮੁੱਚੀ ਸਿੱਖ ਕੌਮ ਵੱਲੋਂ ਬੁਲਾਏ ਸਰਬੱਤ ਖਾਲਸਾ ਚ ਹਲਕਾ ਭਦੌੜ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਜੱਥਿਆਂ ਦੇ ਰੂਪ ਵਿੱਚ ਵਹੀਰਾਂ ਘੱਤ ਕੇ ਪੁੱਜਣਗੀਆਂ। ਇਹ ਪ੍ਰਗਟਾਵਾ ਸੋ੍ਰਮਣੀ ਅਕਾਲੀ ਦਲ (ਅ) ਦੇ ਸਰਕਲ ਜੱਥੇਦਾਰ ਮੱਖਣ ਸਿੰਘ ਨੇ ਵੱਖ-ਵੱਖ ਪਿੰਡਾਂ ਚ ਸੰਗਤਾਂ ਨੂੰ ਸਰਬੱਤ ਖਾਲਸਾ ਚ ਸਮੂਲੀਅਤ ਕਰਨ ਲਈ ਲਾਮਬੰਦ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ। ਜੱਥੇਦਾਰ ਮੱਖਣ ਸਿੰਘ ਨੇ ਕਿਹਾ ਕਿ ਪੰਜਾਬ ਦੀ ਬਾਦਲ ਸਰਕਾਰ ਸਰਬੱਤ ਖਾਲਸਾ ਨੂੰ ਨਕਾਮ ਬਣਾਉਣ ਲਈ ਪੁਲਿਸ ਪ੍ਰਸ਼ਾਸ਼ਨ ਨੂੰ ਵਰਤ ਰਹੀ ਹੈ ਜੋ ਅਤਿ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਜਿੰਨਾਂ ਮਰਜ਼ੀ ਜ਼ੋਰ ਲਾ ਲਵੇ ਪ੍ਰੰਤੂ ਸਿੱਖ ਕੌਮ ਦੀ ਸਮੂਲੀਅਤ ਪਿਛਲੇ ਸਰਬੱਤ ਖਾਲਸਾ ਵਿੱਚ ਹੋਏ ਬੇਮਿਸਾਲ ਇਕੱਠ ਨੂੰ ਵੀ ਮਾਤ ਪਾ ਦੇਵੇਗੀ। ਇਸ ਮੌਕੇ ਉਹਨਾਂ ਨਾਲ ਸੀਨੀਅਰ ਆਗੂ ਅਜੀਤ ਸਿੰਘ ਗਰੇਵਾਲ, ਬਲਜਿੰਦਰ ਸਿੰਘ ਸਿੱਧੂ, ਜਸਵੀਰ ਸਿੰਘ ਕੁੱਕੂ ਗਰੇਵਾਲ, ਹਾਕਮ ਸਿੰਘ ਸਾਬਕਾ ਪੰਚ ਜੰਗੀਆਣਾ, ਸੁਖਦੇਵ ਸਿੰਘ ਦੀਪਗੜ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *