ਸਰਬੱਤ ਖਾਲਸਾ ਵਲੋਂ ਥਾਪੇ ਗਏ ਜਥੇਦਾਰ ਤਖਤ ਸ੍ਰੀ ਕੇਸਗੜ ਸਾਹਿਬ ਹੋਏ ਨਕਮਸਤਕ

ss1

ਵਿਸ਼ੇਸ਼ ਰਿਪੋਰਟ
ਸਰਬੱਤ ਖਾਲਸਾ ਵਲੋਂ ਥਾਪੇ ਗਏ ਜਥੇਦਾਰ ਤਖਤ ਸ੍ਰੀ ਕੇਸਗੜ ਸਾਹਿਬ ਹੋਏ ਨਕਮਸਤਕ

ਰੂਪਨਗਰ/ਅਨੰਦਪੁਰ ਸਾਹਿਬ, 18 ਮਈ (ਗੁਰਮੀਤ ਮਹਿਰਾ, ਹਰਭਜਨ ਸਿੰਘ) ਅੱਜ ਇੱਥੇ ਸਰਬੱਤ ਖਾਲਸਾ ਵਲੋਂ ਥਾਪੇ ਗਏ ਜਥੇਦਾਰ ਭਾਈ ਧਿਆਨ ਸਿੰਘ ਸੰਤ (ਕਾਜਰਕਾਰੀ) ਸ੍ਰੀ ਅਕਾਲ ਤਖਤ ਸਾਹਿਬ ਬਾਬਾ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਤੇ ਅਮਰੀਕ ਸਿੰਘ ਅਜਨਾਲਾ ਜਥੇਦਾਰ ਤਖਤ ਸ੍ਰੀ ਕੇਸਗੜ ਸਾਹਿਬ ਸਮੇਤ ਭਾਈ ਮੋਹਕਮ ਸਿੰਘ, ਬਸਨ ਸਿੰਘ ਜਫਰ ਵਾਲ, ਬਹਾਦਰ ਸਿੰਘ ਰਾਹੋਂ, ਪਰਮਜੀਤ ਸਿੰਘ ਅਤੇ ਹਜਾਰਾਂ ਦੀ ਤਦਾਦ ਵਿੱਚ (ਪਤਾਲਪੁਰੀ) ਸ੍ਰੀ ਕੀਰਤਪੁਰ ਸਾਹਿਬ ਅਤੇ ਉਪਰੋਕਤ ਗੁਰੂਦੁਆਰਾ ਸ੍ਰੀ ਤਖਤ ਕੇਸਗੜ੍ਹ ਸਾਹਿਬ ਵਿਖੇ ਪੁਲਿਸ ਪ੍ਰਸ਼ਾਸ਼ਨ ਦੀ ਭਾਰੀ ਮੌਜ਼ੂਦਗੀ ਵਿੱਚ ਨਕਮਤਸਕ ਹੋਏ ਜਿਸ ਵਿੱਚ ਪੰਜਾਬ ਸਰਕਾਰ ਵਲੋਂ ਤੇ ਐਸ.ਜੀ.ਪੀ.ਸੀ ਦੇ ਪ੍ਰਧਾਨ ਦੀਆਂ ਜਵਾਨੀ-ਕਲਾਮੀ ਹਦਾਇਤਾਂ ਮੁਤਾਬਕ ਸਾਰਾ ਰੂਪਨਗਰ ਤੇ ਮੋਹਾਲੀ ਦਾ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਮੌਜ਼ੂਦਾ ਸੀ।ਜਿਸ ਵਿੱਚ ਐਸ.ਐਸ.ਪੀ. ਰੋਪੜ ਆਪ ਖੁਦ ਸਾਰੀ ਕਾਰਵਾਈ ਦੀ ਨਿਗਰਾਨੀ ਕਰ ਰਿਹਾ ਸੀ।

ਪੁਲਿਸ ਕਰਮਚਾਰੀ ਬਾ-ਬਰਦੀ ਤੇ ਸਿਵਲ ਤਖਤ ਸ੍ਰੀ ਕੇਸਗੜ੍ਹ ਦਰਬਾਰ ਸਾਹਿਬ ਦੇ ਵਿੱਚ ਜਥੇਦਾਰਾਂ ਦੇ ਬਿਲਕੁਲ ਨਾਲ-ਨਾਲ ਇਸ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਗਭੱਗ 300 ਟਾਸਕ ਫੋਰਸ ਨਾਲ ਪੂਰੇ ਕੇਸਗੜ੍ਹ ਨੂੰ ਘੇਰਿਆ ਹੋਇਆ ਸੀ।ਐਨੇ ਹੀ ਪੁਲਿਸ ਕਰਮਚਾਰੀ ਵੀ ਮੌਜ਼ੂਦ ਸਨ।ਇਸ ਵਿਚ ਸ੍ਰੀ ਅਨੰਦਪੁਰ ਸਾਹਿਬ ਦੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਤੇ ਹੋਰ ਅਫਸਰ ਤੇ ਕਰਮਚਾਰੀ ਮੌਕੇ ਤੇ ਹਾਜਿਰ ਸਨ।ਸਵੇਰ ਤੋਂ ਹੀ ਪੁਲਿਸ ਪ੍ਰਸ਼ਾਸ਼ਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀ ਸਮੇਤ ਮੈਨੇਜਰ ਬਹੁਤ ਹੀ ਬੇਸਬਰੀ ਨਾਲ ਉਡੀਕ ਰਹੇ ਸਨ।ਜਦੋਂ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਚ ਆਏ ਉਹਨਾਂ ਤੋਂ ਪਹਿਲਾਂ ਇਲਾਕੇ ਦੀ ਸੰਗਤ ਭਾਰੀ ਮਾਤਰਾਂ ਵਿੱਚ ਮੌਜ਼ੂਦ ਸੀ,ਉਹਨਾਂ ਦੇ ਆਉਂਦੇ ਹੀ ਸਾਰ ਸੰਗਤਾਂ ਨੇ ਜੈਕਾਰਿਆ ਨਾਲ ਸੁਆਗਤ ਕੀਤਾ।ਤੇ ਜੀ ਆਇਆ ਕਿਹਾ।ਜਥੇਦਾਰ ਵਲੋਂ ਗੁਰਦੁਆਰੇ ਸਾਹਿਬ ਵਿਖੇ ਸੰਗਤਾਂ ਸਮੇਤ ਅਰਦਾਸ ਕੀਤਾ ਤੇ ਕੜਾਹ ਪ੍ਰਸਾਦਿ ਦੀ ਦੇਗ ਲੈਣ ਉਪਰੰਤ ਸੰਗਤਾਂ ਸਮੇਤ ਜੈਕਾਰਿਆਂ ਦੀ ਗੂੰਜ ਨਾਲ ਸਤਿਨਾਮ ਵਾਹਿਗੁਰੂ ਬੋਲਦੇ ਸ੍ਰੀ ਕੇਸਗੜ੍ਹ ਦਰਬਾਰ ਅੰਦਰ ਹਾਜਿਰ ਹੋਏ।ਉਹਨਾਂ ਪਹਿਲਾਂ ਮੌਜ਼ੂਦਾ ਪੱਤਰਕਾਰਾਂ ਨੇ ਉਹਨਾ ਦੀਆਂ ਫੋਟੋਆਂ ਕੀਤੀਆਂ।ਜਥੇਦਾਰ ਸੰਗਤ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਅੱਗੇ ਖੜਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ, ਉਪਰੰਤ ਉਸੇ ਥਾਂ ਤੇ ਭਾਈ ਰਣਜੀਤ ਸਿੰਘ ਸੰਤੋਖਗੜ੍ਹ ਜਿਲਾ ਪ੍ਰਧਾਨ ਸੋਮਣੀ ਅਕਾਲੀ ਦਲ (ਅ) ਜਿਲਾ ਰੋਪੜ੍ਹ ਅਤੇ ਹਰਭਜਨ ਸਿੰਘ ਸਰਕਲ ਪ੍ਰਧਾਨ ਸ੍ਰੀ ਅਨੰਦਪੁਰ ਸਾਹਿਬ ਨੇ ਉਹਨਾਂ ਦਾ ਸਰੋਪੇ ਪਾ ਕੇ ਸਤਿਕਾਰ ਕੀਤਾ ਤੇ ਜੀ ਆਇਆ ਕਿਹਾ ਅਤੇ ਤਕਰੀਬਨ ਅੱਧਾ ਘੰਟਾ ਬੈਠ ਕੇ ਗੁਰੂ ਦਾ ਜ਼ਸ ਕੀਰਤਨ ਸਰਬਣ ਕੀਤਾ।ਉਸੇ ਸਮੇਂ ਤਖਤ ਸ੍ਰੀ ਕੇਸਗੜ੍ਹ ਦੇ ਮੈਨੇਜਰ ਦੀ ਹਾਜਰੀ ਵਿਚ ਟਾਸਕ ਫੋਰਸ ਇਕ ਪੁਲਿਸ ਕਰਮਚਾਰੀ ਜੋ ਸਿਵਲ ਬਰਦੀ ਪਾ ਕੇ ਉਹਨਾਂ ਦੇ ਲਾਗੇ ਦਾਗੇ ਘੇਰਾ ਪਾ ਕੇ ਖੜੇੇ ਸਨ।

ਜਥੇਦਾਰਾਂ ਵਲੋਂ ਬੜੀ ਸ਼ਾਂਤ ਸੁਭਾ ਤੇ ਨਿਮਰਤਾ ਨਾਲ ਨਕਮਸਤਕ ਹੋ ਕੇ ਬਾਹਰ ਆਉਂਦੇ ਹੀ ਹੋਰ ਇਲਾਕੇ ਦੀਆਂ ਸੰਗਤਾਂ ਨੈ ਸਰੂਪਿਆਂ ਨਾਲ ਲੱਥ ਦਿੱਤਾ।ਉਪਰੰਤ ਕੇਸਗੜ੍ਹ ਦੇ ਵਹਿੜੇ ਵਿੱਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੀਆਂ ਉਹਨਾਂ ਨੇ ਕਿਹਾ ਕਿ 10 ਨਵੰਬਰ ਨੂੰ ਹੋਏ 10 ਲੱਖ ਇਕੱਠ ਵਿੱਚ ਸਾਨੂੰ ਸਰਬਤ ਖਾਲਸੇ ਦੇ ਰੂਪ ਵਿੱਚ ਬਤੌਰ ਸੇਵਾਦਾਰ ਸ੍ਰੀ ਅਕਾਲ ਤਖਤ ਤੇ ਹੋਰ ਤਖਤਾਂ ਤੇ ਨਿਯੁਕਤੀ ਕੀਤੀ ਸੀ।ਇਸ ਉਪਰੰਤ ਬਾਦਲ ਸਰਕਾਰ ਤੇ ਅਵਤਾਰ ਸਿੰਘ ਮੱਕੜ ਦੇ ਜਵਾਨੀ-ਕਲਾਮੀ ਹੁਕਮਾਂ ਮੰਨਦੇ ਹੋਏ ਪ੍ਰਸ਼ਾਸ਼ਨ ਤੇ ਪੁਲਿਸ ਨੇ ਸਾਨੂੰ ਗ੍ਰਿਫਤਾਰ ਕਰਕੇ ਜੇਲ ਵਿੱਚ ਢੱਕ ਦਿੱਤਾ ਸੀ।ਇਥੋਂ ਤੱਕ ਕੀ ਸਾਨੂੰ ਲੱਕੜ ਚੌਰ ਬਣਾ ਦਿੱਤਾ।ਜਿਹੜੀ ਕੀ ਇਕ ਤਾਨਾਸ਼ਾਹੀ ਅਤੇ ਘਿਨੌਣੀ ਚਾਲ ਸੀ।ਦੇਸ਼ ਵਿਦੇਸ਼ ਦੀ ਸੰਗਤਾਂ ਨੇ ਇਸ ਦੀ ਨਿਖੇਧੀ ਕੀਤੀ ਸੀ।ਉਹਨੇ ਕਿਹਾ ਸੀ ਕਿ ਪਿਛਲੇ ਕਾਫੀ ਸਮੇਂ ਤੋਂ ਇਕ ਪਰਿਵਾਰ ਜੋ ਬਾਦਲ ਪਰਿਵਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਪ ਦੀ ਕੁੰਡਲੀ ਮਾਰ ਕੇ ਜਹਿਰ ਘੋਲ ਰਿਹਾ ਹੈ ਤੇ ਸ੍ਰੀ ਅਕਾਲ ਤਖਤ ਦੇ ਮਹਾਨ ਸਿਧਾਂਤਾ ਨੂੰ ਮਿੱਟੀ ਵਿੱਚ ਰੋਲਦਾ ਆ ਰਿਹਾ ਹੈ।ਪਿਛਲੇ ਸਮੇਂ ਪਿੰਡ ਬਰਗਾੜੀ ਤੇ ਹੋਰ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿਰੰਤਰ ਬੇ-ਅਦਬੀ ਕਰਵਾ ਰਿਹਾ ਹੈ।ਜਦੋ ਸੰਗਤਾਂ ਇਸ ਦਾ ਵਿਰੋਧ ਕਰਦੀਆਂ ਹਨ ਤਾਂ ਸਾਂਤਮਈ ਬੈਠੀਆਂ ਸੰਗਤਾਂ ਉਪਰ ਪੁਲਿਸ ਦੁਆਰਾ ਗੋਲੀਆਂ ਚਲਵਾ ਕੇ ਕੁਝ ਨੂੰ ਮਾਰ ਦੇਣਾ ਤੇ ਕੁਝ ਨੂੰ ਜਖਮੀ ਕਰ ਦੇਣਾ ਇਹ ਗੈਰ-ਕਾਨੂੰਨੀ ਕਾਫੀ ਦੇਰ ਤੋਂ ਜਾਰੀ ਹੈ।ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਧਾਰਾ 25 ਦੀ ਸੋਧ, ਇਹ ਬਾਦਲ ਦਲੀਏ ਨਹੀਂ ਕਰਾਂ ਸਕਦੇ।ਜੋ ਸਿੱਖਾਂ ਨੂੰ ਆਪਣੀ ਹੋਂਦ ਸਵਿਧਾਨ ਵਿੱਚ ਸੋਧ ਕਰਕੇ ਸਿੱਖਾਂ ਦੀ ਵੱਖਰੀ ਪਹਿਚਾਣ ਨੂੰ ਖੋਹਰਾ ਲਾ ਰਹੀ ਹੈ।ਸਵਿਧਾਨ ਦੀ 25 ਧਾਰਾ ਦੀ ਸੋਧ ਕਰਕੇ ਸਵਿਧਾਨ ਵਿੱਚ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਪ੍ਰਵਾਨ ਕੀਤੀ ਜਾਵੇ।ਇਸ ਉਪਰ ਕਾਰਵਾਈ ਹੋਣੀ ਬਣਦੀ ਹੈ।ਇਸ ਤੋਂ ਇਲਾਵਾ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਇਹ ਜੋ ਪਹਿਲਾਂ ਜਥੇਦਾਰ ਹਨ, ਬਾਦਲ ਸਰਕਾਰ ਦੇ ਖਰੀਦੇ ਹੋਏ ਪਿੱਠੂ ਹਨ, ਇਹ ਗੂੰਗੇ ਤੇ ਬੋਲੇ ਤੇ ਮਿੱਟੀ ਦੇ ਮਾਧੋ ਹਨ।ਬਾਦਲ ਦੇ ਹੁਕਮਾਂ ਅਨੁਸਾਰ ਚਲਦੇ ਹਨ।ਅਸੀ ਸਾਰੇ ਨੂੰ ਜੋ ਅੱਜ ਤੱਕ ਸ੍ਰੀ ਅਕਾਲ ਤਖਤ ਦੇ ਸਿਧਾਂਤ ਤੇ ਸ੍ਰੀ ਖਾਲਸਾ ਪੰਥ ਦੀ ਰਹਿਤ ਮਰਿਆਦਾ ਜੋ ਵੱਖ-ਵੱਖ ਧਿਰਾਂ ਵਲੋਂ, ਜੋ ਸੰਪਰਦਾਵਾਂ ਵਲੋਂ ਆਪਣਾਈ ਜਾ ਰਹੀ ਹੈ।ਉਸ ਨੂੰ ਇਕ ਸਿਧਾਂਤ ਅਨੁਸਾਰ ਲਾਗੂ ਕਰਾਵਾਂਗੇ।

ਇਸ ਮੌਕੇ ਭੁਪਿੰਦਰ ਸਿੰਘ ਕੋਟਲਾ ਨਿਹੰਗ ਖਾਂ, ਰਣਜੀਤ ਸਿੰਘ ਰਾਣਾ ਮੁਗਲ ਮਾਜਰੀ, ਬਹਾਦਰ ਸਮਰੋਲੀ, ਗੁਰਮੀਤ ਸਿੰਘ ਖਾਨਪੁਰ, ਸੁੱਚਾ ਸਿੰਘ ਮੁੰਡੇਰ ਕਲਮਾਂ, ਦਰਸ਼ਨ ਸਿੰਘ ਖਾਲਸਾ, ਇੰਦਰਜੀਤ ਸਿੰਘ ਸੋਢੀ, ਬਾਬਾ ਬਲਵਿੰਦਰ ਸਿੰਘ ਚਮਕੌਰ ਸਾਹਿਬ, ਛਿੰਦਰ ਸਿੰਘ ਅਤੇ ਹੋਰ ਅਕਾਲੀ ਦਲ (ਅ) ਦੇ ਅਹੁੱਦੇ ਦਾਰ ਦੇ ਵਰਕਰ ਮੌਜੂਦ ਸਨ।

Share Button

Leave a Reply

Your email address will not be published. Required fields are marked *