ਸਰਬੱਤ ਖਾਲਸਾ ਬੁਲਾਉਣ ਦਾ ਹੱਕ ਸਿਰਫ ਸ੍ਰੀ ਅਕਾਲ ਤਖਤ ਦੇ ਜਥੇਦਾਰਾਂ ਨੂੰ ਹੀ ਹੈ: ਪ੍ਰੋ. ਚੰਦੂਮਾਜਰਾ

ਸਰਬੱਤ ਖਾਲਸਾ ਬੁਲਾਉਣ ਦਾ ਹੱਕ ਸਿਰਫ ਸ੍ਰੀ ਅਕਾਲ ਤਖਤ ਦੇ ਜਥੇਦਾਰਾਂ ਨੂੰ ਹੀ ਹੈ: ਪ੍ਰੋ. ਚੰਦੂਮਾਜਰਾ

ਰਾਜਪੁਰਾ, 7 ਦਸੰਬਰ (ਐਚ.ਐਸ.ਸੈਣੀ)-ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਰਬੱਤ ਖਾਲਸਾ ਬਣਾਉਣ ਦੀ ਇੱਕ ਮਰਿਆਦਾ ਹੈ ਤੇ ਪੁਰਾਣੇ ਸਮੇਂ ਵਿੱਚ ਸਰਬੱਤ ਖਾਲਸਾ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਤੇ ਅਕਾਲ ਤਖਤ ਦੇ ਜਥੇਦਾਰ ਹੀ ਖਾਸ ਹਾਲਾਤਾਂ ਦੌਰਾਨ ਹੀ ਬੁਲਾਇਆ ਜਾਂਦਾ ਸੀ ਤੇ ਹੁਣ ਸਰਬੱਤ ਖਾਲਸੇ ਨੂੰ ਸ਼ੁਗਲ ਨਾ ਬਣਾਇਆ ਜਾਵੇ। ਪ੍ਰੋ. ਚੰਦੂਮਾਜਰਾ ਇਥੋਂ ਦੇ ਮੁਕਤ ਪਬਲਿਕ ਸਕੂਲ ਵਿੱਚ 20 ਵੀਂ ਵਰੇ੍ਹਗੰਢ ਸਬੰਧੀ ਰੱਖੇ ਸਲਾਨਾ ਸਮਾਰੋਹ ਵਿੱਚ ਸ਼ਿਰਕਤ ਕਰਨ ਉਪਰੰਤ ਪ੍ਰੈਸ ਨਾਲ ਗੱਲਬਾਤ ਕਰ ਰਹੇ ਸਨ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 500-1000 ਰੁਪਏ ਦੀ ਨੋਟ ਬੰਦੀ ਦਾ ਲਿਆ ਗਿਆ ਫੈਸਲਾ ਸਹੀ ਹੈ। ਇਸ ਸਬੰਧੀ ਵਿਰੋਧੀ ਧਿਰ ਅਤੇ ਸਿਰਫ ਉਹੀ ਵਿਅਕਤੀ ਜਿਆਦਾ ਰੋਲਾ ਪਾ ਰਹੇ ਹਨ ਜਿਨ੍ਹਾਂ ਨੇ ਕਾਲਾ ਧਨ ਇਕੱਠਾ ਕਰਕੇ ਬੋਰੀਆਂ ਭਰੀਆਂ ਹੋਈਆਂ ਸਨ। ਨਵੇ ਨੋਟਾਂ ਦੀ ਸ਼ਹਿਰਾਂ ’ਚ ਆ ਰਹੀ ਘਾਟ ਦੇ ਚਲਦਿਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ ਅਸਰ ਸਬੰਧੀ ਉਨ੍ਹਾਂ ਕਿਹਾ ਕਿ ਸਗੋਂ ਇਸ ਵਾਰ ਪੈਸਿਆਂ ਨਾਲ ਵੋਟਰਾਂ ਦੀ ਖਰੀਦੋ ਫਰੋਖਤ ਵੀ ਨਹੀ ਹੋਵੇਗੀ ਤੇ ਹਰੇਕ ਉਮੀਦਵਾਰ ਘੱਟ ਖਰਚ ਕਰੇਗਾ। ਇਸ ਮੌਕੇ ਉਨ੍ਹਾਂ ਸਕੂਲ ਦੀ ਪ੍ਰਿੰਸੀਪਲ ਗਾਇਤਰੀ ਕੌਂਸ਼ਲ, ਟਰਸਟੀ ਰੁਪਿੰਦਰ ਸਿੰਘ ਆਹਲੂਵਾਲੀਆ, ਬਲਜੀਤ ਸਿੰਘ ਵਾਲੀਆ, ਬੀਬੀ ਮਨਦੀਪ ਕੌਰ ਆਹਲੂਵਾਲੀਆ ਪਾਹਵਾ ਅਤੇ ਸਕੂਲ ਮਨੇਜਮੈਂਟ ਨੂੰ ਵਧਾਈ ਦਿੱਤੀ। ਇਸ ਦੌਰਾਨ ਹਰਵਿੰਦਰ ਸਿੰਘ ਹਰਪਾਲਪੁਰ, ਅਬਰਿੰਦਰ ਸਿੰਘ ਕੰਗ, ਹਰਦੀਪ ਸਿੰਘ ਲਾਡਾ, ਮੂਸਾ ਖਾਨ, ਜਿਊਣਾ ਖਾਨ, ਜਥੇਦਾਰ ਟੋਡਰ ਸਿੰਘ, ਕਰਨਵੀਰ ਸਿੰਘ ਕੰਗ, ਅਮਰਿੰਦਰ ਹੈਪੀ ਹਸਨਪੁਰ, ਖਜਾਨ ਲਾਲੀ, ਸੰਜੀਵ ਕਮਲ, ਕੁਲਵੰਤ ਸਿੰਘ ਸਰਦਾਰਗੜ੍ਹ, ਹਰਦੇਵ ਸਿੰਘ ਕੰਡੇਵਾਲਾ ਸਮੇਤ ਹੋਰ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: