‘ਸਰਬੱਤ ਖਾਲਸਾ’ ਨੇ ਬਾਦਲਾਂ ਨੂੰ ਪੰਥ ‘ਚੋਂ ਛੇਕਿਆ

‘ਸਰਬੱਤ ਖਾਲਸਾ’ ਨੇ ਬਾਦਲਾਂ ਨੂੰ ਪੰਥ ‘ਚੋਂ ਛੇਕਿਆ

ਤਲਵੰਡੀ ਸਾਬੋ (ਪ.ਪ.): ਸਰਕਾਰੀ ਰੋਕਾਂ ਦੇ ਬਾਵਜੂਦ ਪੰਥਕ ਜਥੇਬੰਦੀਆਂ ਨੇ ‘ਸਰਬੱਤ ਖਾਲਸਾ’ ਨੂੰ ਸਿਰੇ ਚਾੜ੍ਹ ਲਿਆ। ਅੱਜ ਸ੍ਰੀ ਆਖੰਡ ਪਾਠ ਦੇ ਭੋਗ ਪਾਉਣ ਤੋਂ ਬਾਅਦ ਸੰਗਤ ਦੀ ਹਾਜ਼ਰੀ ਵਿੱਚ ਕੁਝ ਮਤੇ ਪਾਸ ਕੀਤੇ ਗਏ। ਪਹਿਲੇ ਮਤੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿੱਚੋਂ ਛੇਕਿਆ ਗਿਆ ਹੈ। ਇੱਕ ਹੋਰ ਮਤੇ ਵਿੱਚ ਆਜ਼ਾਦ ਸਿੱਖ ਰਾਜ ਬਫਰ ਸਟੇਟ ਖਾਲਿਸਤਾਨ ਦੀ ਪ੍ਰਾਪਤੀ ਤੱਕ ਲੋਕਤੰਤਰੀ ਢੰਗ ਨਾਲ ਜੂਝਦੇ ਰਹਿਣ ਦਾ ਪ੍ਰਣ ਕੀਤਾ ਗਿਆ।

ਕਾਬਲੇਗੌਰ ਹੈ ਕਿ ਪੰਜਾਬ ਸਰਕਾਰ ਨੇ ‘ਸਰਬੱਤ ਖਾਲਸਾ’ ਨੂੰ ਰੋਕਣ ਲਈ ਪੂਰੀ ਤਾਕਤ ਲਾ ਦਿੱਤੀ ਸੀ। ‘ਸਰਬੱਤ ਖਾਲਸਾ’ ਦੇ ਪ੍ਰਬੰਧਕਾਂ ਤੇ ਪੰਥਕ ਲੀਡਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੰਗਤਾਂ ਨੂੰ ਰੋਕਣ ਲਈ ਚੱਪੇ-ਚੱਪੇ ‘ਤੇ ਪੁਲਿਸ ਤੇ ਖੁਫੀਆ ਤੰਤਰ ਤਾਇਨਾਤ ਸੀ। ਇਸ ਦੇ ਬਾਵਜੂਦ ਸੰਗਤਾਂ ਕੱਚੇ ਰਾਹਾਂ ਤੇ ਖੇਤਾਂ ਵਿੱਚੋਂ ‘ਸਰਬੱਤ ਖਾਲਸਾ’ ਵਾਲੀ ਥਾਂ ‘ਤੇ ਪਹੁੰਚ ਗਈ।

ਤਲਵੰਡੀ ਸਾਬੋ ਨੇੜੇ ਨੱਤ ਰੋਡ ‘ਤੇ ਕਰਵਾਏ ‘ਸਰਬੱਤ ਖਾਲਸਾ’ ਵਿੱਚ ਦੋ ਅਹਿਮ ਮਤੇ ਪਾਸ ਕਰਦਿਆਂ ਬਾਦਲ ਪਰਿਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਕਰਾਰ ਦਿੱਤਾ ਗਿਆ। ਬੁਲਾਰਿਆਂ ਨੇ ਬਾਦਲਾਂ ਦੇ ਰਾਜ ਦੀ ਨਾਦਰਸ਼ਾਹੀ ਤੇ ਜ਼ਕਰੀਆ ਖਾਨ ਨਾਲ ਤੁਲਨਾ ਕਰਦਿਆਂ ਖਾਲਿਸਤਾਨ ਦੀ ਪ੍ਰਾਪਤੀ ਲਈ ਨਾਅਰਾ ਮਾਰਿਆ।

ਇਸ ਮੌਕੇ ਜਸਕਰਨ ਸਿੰਘ ਕਾਹਨਸਿੰਘ ਵਾਲਾ ਸਿੰਘ ਨੇ ਭਾਈ ਜਗਤਾਰ ਸਿੰਘ ਹਵਾਰਾ ਦੇ ਆਦੇਸ਼ ਅਨੁਸਾਰ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਸੰਗਤ ਤੋਂ ਪ੍ਰਵਾਨਗੀ ਲਈ। ਇਸ ਵਿੱਚ ਉਨ੍ਹਾਂ ਦੱਸਿਆ ਕਿ ਚੀਨ, ਭਾਰਤ ਤੇ ਪਾਕਿਸਤਾਨ ਦਰਮਿਆਨ ਖਾਲਿਸਤਾਨ ਇੱਕ ਬਫਰ ਸਟੇਟ ਦੇ ਰੂਪ ਵਿੱਚ ਇਸ ਖਿੱਤੇ ਵਿੱਚ ਮੁਕੰਮਲ ਸ਼ਾਂਤੀ ਬਹਾਲ ਕਰਨ ਲਈ ਸਹਾਈ ਹੋਵੇਗੀ। ਦੂਸਰੇ ਮਤੇ ਦੀ ਪ੍ਰਵਾਨਗੀ ਲੈਂਦਿਆਂ ਭਾਈ ਕਾਹਨਸਿੰਘ ਵਾਲਾ ਨੇ ਐਲਾਨ ਕੀਤਾ ਕਿ ਅੱਜ ਦਾ ਸਰਬੱਤ ਖਾਲਸਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿੱਚੋਂ ਖਾਰਜ ਕਰਦਾ ਹੈ। ਦੋਵੇਂ ਮਤਿਆਂ ਨੂੰ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ।

ਇਸ ਤੋਂ ਪਹਿਲਾਂ ਜਥੇਦਾਰ ਧਿਆਨ ਸਿੰਘ ਮੰਡ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਜਥੇਦਾਰ ਅਮਰੀਕ ਸਿੰਘ ਅਜਨਾਲਾ, ਸਿਮਰਨਜੀਤ ਸਿੰਘ ਮਾਨ ਤੇ ਦੋ ਦਰਜਨ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ।

Share Button

Leave a Reply

Your email address will not be published. Required fields are marked *

%d bloggers like this: