ਸਰਬੱਤ ਖਾਲਸਾ ਨੂੰ ਲੈ ਕੇ ਸੰਗਤਾਂ ਤਿਆਰੀ ਖਿੱਚ ਲੈਣ,ਤਰੀਖ ਦਾ ਐਲਾਨ ਜਲਦ ਹੋਵੇਗਾ : ਕਾਹਨ ਸਿੰਘ ਵਾਲਾ

ss1

ਸਰਬੱਤ ਖਾਲਸਾ ਨੂੰ ਲੈ ਕੇ ਸੰਗਤਾਂ ਤਿਆਰੀ ਖਿੱਚ ਲੈਣ, ਤਰੀਖ ਦਾ ਐਲਾਨ ਜਲਦ ਹੋਵੇਗਾ : ਕਾਹਨ ਸਿੰਘ ਵਾਲਾ

fdk-2ਫ਼ਰੀਦਕੋਟ 19 ਨਵੰਬਰ ( ਜਗਦੀਸ਼ ਬਾਂਬਾ ) ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਤੇ ਕਿਸਾਨ ਵਿੰਗ ਦੇ ਪੰਜਾਬ ਪ੍ਰਧਾਨ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਚੌਣਵੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਬੇਸ਼ੱਕ ਸਰਕਾਰ ਵੱਲੋਂ ਸਰਬੱਤ ਖਾਲਸਾ ਨੂੰ ਅਸਫਲ ਕਰਨ ਲਈ ਜੀਅ ਤੋੜ ਯਤਨ ਕੀਤੇ ਗਏ ‘ਤੇ ਪੰਜਾਬ ਭਰ ਵਿੱਚ ਪੁਲਿਸ ਪ੍ਰਸ਼ਾਸਨ ਨੇ ਸਰਕਾਰ ਤੇ ਇਸ਼ਾਰੇ ‘ਤੇ ਛਾਪੇਮਾਰੀ ਕਰਕੇ ਵੱਡੀ ਗਿਣਤੀ ਵਿੱਚ ਸਿੱਖ ਆਗੂਆ ਨੂੰ ਗ੍ਰਿਫਤਾਰ ਕਰਕੇ ਜੇਲਾ ਵਿੱਚ ਡੱਕ ਦਿੱਤਾ ਪ੍ਰੰਤੂ ਫਿਰ ਵੀ ਸੰਗਤਾ ਦੇ ਜੋਸ਼ ਮੂਹਰੇ ਸਰਕਾਰ ਤੇ ਮਨਸੂਬੇ ਸਫਲ ਨਹੀ ਹੋ ਸਕੇ ‘ਤੇ ਪੰਥਕ ਕਾਨਫਰੰਸ ਵਿੱਚ ਸੰਗਤਾਂ ਦਾ ਆਇਆ ਹੜ ਵੇਖ ਕੇ ਸਰਕਾਰ ਦੀ ਨੀਂਦ ਉਡ ਗਈ । ਭਾਈ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਸਿੱਖ ਸੰਸਥਾਵਾਂ ਵੱਲੋਂ ਜਲਦ ਹੀ ਸਰਬੱਤ ਖਾਲਸਾ ਬੁਲਾਉਣ ਦੀ ਤਾਰੀਖ ਦਾ ਐਲਾਨ ਕੀਤਾ ਜਾ ਰਿਹਾ ਹੈ,ਜਿਸ ਕਰਕੇ ਪੰਜਾਬ ਭਰ ਦੀਆਂ ਸਿੱਖ ਸੰਗਤਾਂ ਹੁਣ ਤੋਂ ਹੀ ਤਿਆਰੀ ਖਿੱਚ ਲੈਣ ਤਾਂ ਜੋ ਇਤਿਹਾਸ ਇਕੱਠ ਕਰਕੇ ਵਿਰੋੋਧੀ ਪਾਰਟੀਆਂ ਦੀ ਬੋਲਤੀ ਬੰਦ ਕੀਤੀ ਜਾ ਸਕੇ । ਉਨਾਂ ਕਿਹਾ ਕਿ ਜਬਰ ਦਾ ਮੁਕਾਬਲਾ ਸਬਰ ਨਾਲ ਕਰਦਿਆਂ ਸਿੱਖਾਂ ਨੂੰ ਵੱਡੀ ਗਿਣਤੀ ਵਿੱਚ ਸਰਬੱਤ ਖਾਲਸਾ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ ਕਿਉਂਕਿ ਸਿੱਖ ਭਾਰਤ ਅੰਦਰ ਅਜ਼ਾਦ ਨਹੀ ਅਤੇ ਦੇਸ਼ ਦੀ ਅਜ਼ਾਦੀ ਤੋਂ ਬਾਅਦ ਸਿੱਖ ਲਗਾਤਾਰ ਬੇਇਨਸਾਫੀ ਅਤੇ ਧੱਕੇਸ਼ਾਹੀਆਂ ਦਾ ਸ਼ਿਕਾਰ ਹੁੰਦੇ ਆ ਰਹੇ ਹਨ,ਜਿਸਨੂੰ ਹੁਣ ਹੋਰ ਬਰਦਾਸ਼ਤ ਨਹੀ ਕੀਤਾ ਜਾਵੇਗਾ। ਭਾਈ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਸਿੱਖ ਕੌਮ ਨੂੰ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਨਸਾਫ ਨਹੀ ਦਿੱਤਾ ਬਲਕਿ ਅੱਜ ਤੱਕ ਸਿੱਖਾਂ ਦੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ-ਥਾਂ ਬੇਅਦਬੀ ਹੋਣ ਦੇ ਨਾਲ ਨਾਲ ਸਿੱਖੀ ਦਾ ਘਾਣ ਹੀ ਹੋਇਆ ਹੈ, ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀ ਸਰਕਾਰ ਨੇ ਅਜੇ ਤੱਕ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆ ਦੀ ਗ੍ਰਿਫਤਾਰੀ ਲਈ ਵੀ ਕੋਈ ਖਾਸ ‘ਤੇ ਢੁੱਕਵੀਂ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ ,ਜਿਸ ਕਰਕੇ ਮੌਜੂਦਾ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਗਾਉਣਾ ਸਿੱਧੇ ਪਹਾੜ ਤੇ ਚੜਨ ਬਰਾਬਰ ਹੈ। ਉਨਾਂ ਕਿਹਾ ਕਿ ਅਜਾਦ ਭਾਰਤ ਵਿੱਚ ਆਪਣੇ ਹੱਕਾ ਦੀ ਖਾਤਰ ਇਨਸਾਫ ਮੰਗਦੇ ਕਿਸਾਨ, ਬੇਰੁਜਗਾਰ,ਡਾਕਟਰ,ਵਪਾਰੀ ‘ਤੇ ਕਾਮਿਆ ਉੱਪਰ ਮੌਜੂਦਾ ਸਰਕਾਰ ਤੇ ਇਸਾਰੇ ‘ਤੇ ਪੁਲਿਸ ਪ੍ਰਸ਼ਾਸਨ ਵੱਲੋਂ ਆਏ ਦਿਨ ਡੰਡੇ ‘ਤੇ ਗੋਲੀਆਂ ਵਰਾਉਣਾ ਕਿੱਥੋ ਤੱਕ ਜਾਇਜ ਹੈ, ਪ੍ਰੰਤੂ ਪੰਥ ਦੀ ਸਰਕਾਰ ਆਉਣ ਤੇ ਕਿਸੇ ਵੀ ਵਰਗ ਦੇ ਲੋਕਾਂ ਨਾਲ ਧੱਕਾ ਨਹੀ ਹੋਣ ਦਿੱਤਾ ਜਾਵੇਗਾ ਬਲਕਿ ਹਰ ਇੱਕ ਵਿਅਕਤੀ ਨੂੰ ਰੁਜਗਾਰ ਦੇਣ ਦੇ ਵੱਧ ਤੋਂ ਵੱਧ ਸਰੋਤ ਪੈਦਾ ਕੀਤੇ ਜਾਣਗੇ ਤਾਂ ਜੋ ਦਿਨੋ-ਦਿਨ ਵੱਧ ਰਹੀ ਬੇਰੁਜਗਾਰੀ ਨੂੰ ਠੱਲ ਪਾਈ ਜਾ ਸਕੇ ‘ਤੇ ਕਰਜਿਆ ਤੋਂ ਦੁਖੀ ਕਿਸਾਨ ਜੋ ਖੁਦਕੁਸੀਆ ਦੇ ਰਾਹ ਪੈ ਰਹੇ ਹਨ,ਨੂੰ ਬਚਾਉਣ ‘ਤੇ ਕਰਜਿਆ ਉੱਪਰ ਲਕੀਰ ਮਾਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਭਾਈ ਕਾਹਨ ਸਿੰਘ ਵਾਲਾ ਨੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੌਣਾ ਦੌਰਾਨ ਪੰਥ ਦੀ ਸਰਕਾਰ ਬਣਾਉਣ ਲਈ ਕਮਰ ਕੱਸੇ ਕਰ ਲੈਣ ਤਾਂ ਜੋ ਵਗ ਰਹੇ ਨਸ਼ਿਆ ਦੇ ਦਰਿਆ ਨੂੰ ਜੜੋ ਪੁਟਿਆ ਜਾ ਸਕੇ ।

Share Button

Leave a Reply

Your email address will not be published. Required fields are marked *