ਸਰਬੱਤ ਖਾਲਸਾ ਨੂੰ ਲੈ ਕੇ ਪੁਲਿਸ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਪੱਬਾਂ ਭਾਰ

ਸਰਬੱਤ ਖਾਲਸਾ ਨੂੰ ਲੈ ਕੇ ਪੁਲਿਸ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਪੱਬਾਂ ਭਾਰ

ਅਰਧ ਸੈਨਿਕ ਬਲਾਂ ਅਤੇ ਬਾਹਰ ਦੀ ਪੁਲਿਸ ਦੀ ਤੈਨਾਤੀ ਦੇਖਣ ਨੂੰ ਮਿਲੀ, ਸਿੱਖ ਜਥੇਬੰਦੀਆਂ ਸਰਬੱਤ ਖਾਲਸਾ ਕਰਨ ਲਈ ਬਜਿੱਦ

sarbat-khlasa11216pic-2ਤਲਵੰਡੀ ਸਾਬੋ, 2 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤਲਵੰਡੀ ਸਾਬੋ ਵਿਖੇ ਬੁਲਾਏ ਸਰਬੱਤ ਖਾਲਸਾ ਦਾ ਦਿਨ ਨਜਦੀਕ ਆਉਂਦਿਆਂ ਦੇਖ ਸਥਾਨਕ ਪੁਲਿਸ ਪ੍ਰਸ਼ਾਸਨ ਪੁਰੀ ਤਰ੍ਹਾਂ ਮੁਸ਼ਤੈਦ ਹੋ ਗਿਆ ਹੈ।ਜਿੱਥੇ ਪੰਥਕ ਜਥੇਬੰਦੀਆਂ ਦੇ ਆਗੂਆਂ ‘ਤੇ ਬਾਜ ਅੱਖ ਰੱਖੀ ਜਾ ਰਹੀ ਹੈ ਉੱਥੇ ਹੀ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀ ਤੈਨਾਤੀ ਅੱਜ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਦੇਖਣ ਨੂੰ ਮਿਲੀ।

ਜਿਕਰਯੋਗ ਹੈ ਕਿ ਸਰਬੱਤ ਖਾਲਸਾ ਨੂੰ ਲੈ ਕੇ ਸੀ. ਆਰ. ਪੀ. ਐੱਫ ਦੀ ਰੈਪਿਡ ਐੇਕਸ਼ਨ ਫੋਰਸ ਦੀ ਇੱਕ ਕੰਪਨੀ ਬੀਤੇ ਕੱਲ੍ਹ ਹੀ ਤਲਵੰਡੀ ਸਾਬੋ ਪੁੱਜੀ ਸੀ। ਭਾਵੇਂ ਪੁਲਿਸ ਅਧਿਕਾਰੀ ਹੋਰ ਫੋਰਸ ਸ਼ਹਿਰ ਵਿੱਚ ਆਉਣ ਤੋਂ ਅਜੇ ਇਨਕਾਰੀ ਹਨ ਪਰ ਪਤਾ ਲੱਗਾ ਹੈ ਕਿ ਜਿੱਥੇ ਅਰਧ ਸੈਨਿਕ ਬਲਾਂ ਦੇ ਕੁਝ ਹੋਰ ਜਵਾਨ ਸ਼ਹਿਰ ਵਿੱਚ ਪੁੱਜੇ ਹਨ ਉੱਥੇ ਬਾਹਰ ਦੀ ਪੁਲਿਸ ਵੀ ਦੇਖਣ ਨੂੰ ਮਿਲੀ ਹੈ। ਅੱਜ ਰੈਪਿਡ ਐੇਕਸ਼ਨ ਫੋਰਸ ਦੀ ਕੰਪਨੀ ਦੀਆਂ ਮਹਿਲਾ ਮੁਲਾਜਮਾਂ ਵੀ ਸਰਬੱਤ ਖਾਲਸਾ ਵਾਲੀ ਜਗ੍ਹਾ ਨੇੜੇ ਦਿਖਾਈ ਦਿੱਤੀਆਂ ਜਦੋਂ ਕਿ ਅਰਧ ਸੈਨਿਕ ਬਲਾਂ ਦੇ ਜਵਾਨ ਅੱਜ ਕੁਝ ਥਾਵਾਂ ਤੇ ਵਹੀਕਲਾਂ ਰਾਹੀਂ ਗਸ਼ਤ ਕਰਦੇ ਵੀ ਦਿਖਾਈ ਦਿੱਤੇ। ਡੀ. ਐੱਸ. ਪੀ ਤਲਵੰਡੀ ਸਾਬੋ ਮੋਹਰੀ ਲਾਲ ਨੇ ਪੁਲਿਸ ਤੇ ਅਰਧ ਸੈਨਿਕ ਬਲਾਂ ਦੀ ਕਿਸੇ ਵਿਸ਼ੇਸ ਸਰਗਰਮੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਜੇ ਤੱਕ ਜੋ ਤੈਨਾਤੀ ਦੇਖਣ ਨੂੰ ਮਿਲ ਰਹੀ ਹੈ ਉਹ ਰੋਜਾਨਾ ਕਾਰਵਾਈ ਦਾ ਹੀ ਹਿੱਸਾ ਹੈ।

ਓਧਰ ਅੱਜ ਸਰਬੱਤ ਖਾਲਸਾ ਵਾਲੀ ਥਾਂ ‘ਤੇ ਅਚਾਨਕ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਕੁੰਨਾਂ ਦੇ ਆਉਣ ਤੋਂ ਬਾਅਦ ਪੈਦਾ ਹੋਈ ਤਣਾਅਜਨਕ ਸਥਿਤੀ ਨੂੰ ਭਾਵੇਂ ਅਧਿਕਾਰੀਆਂ ਨੇ ਹੱਲ ਕਰ ਲਿਆ ਪ੍ਰੰਤੂ ਅਜਿਹੇ ਹਾਲਾਤਾਂ ਨਾਲ ਭਵਿੱਖ ਵਿੱਚ ਨਿਪਟਣ ਲਈ ਸ਼ਹਿਰ ਵਿੱਚ ਪੁਲਿਸ ਅਤੇ ਅਰਧਸੈਨਿਕ ਬਲਾਂ ਦੀਆਂ ਹੋਰ ਕੰਪਨੀਆਂ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿੱਥੇ ਅਮਨ ਕਾਨੂੰਨ ਬਣਾਏ ਰੱਖਣ ਦੇ ਨਾਂ ‘ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧ ਮਜਬੂਤ ਕੀਤੇ ਜਾ ਰਹੇ ਹਨ ਉੱਥੇ ਪੰਥਕ ਜਥੇਬੰਦੀਆਂ ਮਾਣਯੋਗ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਵਿੱਚ ਸਰਬੱਤ ਖਾਲਸਾ ਦੀ ਮਨਜੂਰੀ ਨੂੰ ਲੈ ਕੇ ਪਾਈ ਪਟੀਸ਼ਨ ਸਬੰਧੀ 5 ਦਸੰਬਰ ਨੂੰ ਆਉਣ ਵਾਲੇ ਫੇੈਸਲੇ ਨੂੰ ਉਡੀਕ ਰਹੀਆਂ ਹਨ।ਉਨ੍ਹਾਂ ਨੂੰ ਉਮੀਦ ਹੈ ਕਿ ਮਾਣਯੋਗ ਅਦਾਲਤ ਸਰਬੱਤ ਖਾਲਸਾ ਦੇ ਹੱਕ ਵਿੱਚ ਫੈਸਲਾ ਦੇਵੇਗੀ। ਹਾਲਾਂਕਿ ਸਰਬੱਤ ਖਾਲਸਾ ਵੱਲੋਂ ਥਾਪੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਕਿਹਾ ਕਿ ਇਸ ਵਾਰ ਜੋ ਵੀ ਹੋਵੇ ਪ੍ਰੰਤੂ 8 ਦਸੰਬਰ ਵਾਲਾ ਸਰਬੱਤ ਖਾਲਸਾ ਹਰ ਹਾਲਤ ਵਿੱਚ ਹੋ ਕੇ ਰਹੇਗਾ ਕਿਉਂਕਿ ਇਹ ਸਿੱਖਾਂ ਦਾ ਸੰਵਿਧਾਨਿਕ ਹੱਕ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਮੁੱਚੀ ਕੌਮ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਸਰਬੱਤ ਖਾਲਸਾ ਵਿੱਚ ਅੜਿੱਕਾ ਪੈਦਾ ਨਾ ਕਰੇ।

Share Button

Leave a Reply

Your email address will not be published. Required fields are marked *

%d bloggers like this: