Mon. Jul 15th, 2019

ਸਰਬੱਤ ਖਾਲਸਾ ਨੂੰ ਨਿਭਾਉਣ ਲਈ ਜਸਕਰਨ ਸਿੰਘ ਕਾਹਨ ਸਿੰਘ ਅਤੇ ਸਾਥੀਆਂ ਵਲੋਂ ਨਿਭਾਈ ਨਿੱਗਰ ਭੂਮਿਕਾ ਦੀ ਸ਼ਲਾਘਾ

ਸਰਬੱਤ ਖਾਲਸਾ ਨੂੰ ਨਿਭਾਉਣ ਲਈ ਜਸਕਰਨ ਸਿੰਘ ਕਾਹਨ ਸਿੰਘ ਅਤੇ ਸਾਥੀਆਂ ਵਲੋਂ ਨਿਭਾਈ ਨਿੱਗਰ ਭੂਮਿਕਾ ਦੀ ਸ਼ਲਾਘਾ

ਫਰੀਦਕੋਟ/ਟਰਾਂਟੋ, 14 ਦਸੰਬਰ (ਜਗਦੀਸ਼ ਬਾਂਬਾ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ 20 ਦੇਸ਼ਾਂ ਦੇ ਆਧਾਰ ਤੇ ਬਣੀ ਅੰਤਰਰਾਸ਼ਟਰੀ ਕੋਆਰਡੀਨੇਸ਼ਨ ਕਮੇਟੀ ਨੇ 8 ਦਸੰਬਰ 2016 ਨੂੰ ਤਲਵੰਡੀ ਸਾਬੋ ਵਿੱਚ ਹੋਏ ਸਰਬੱਤ ਖਾਲਸਾ ਦਾ ਮੁਲਾਂਕਣ ਕਰਦਿਆਂ ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ ਅਤੇ ਸਾਥੀਆਂ ਵਲੋਂ ਨਿਭਾਈ ਨਿੱਗਰ ਭੂਮਿਕਾ ਦੀ ਸ਼ਲਾਘਾ ਕੀਤੀ ਹੈ। ਸਰਬੱਤ ਖਾਲਸਾ ਦੌਰਾਨ ਸਮਾਂ ਬੜਾ ਹੀ ਅਸਥਿਰ ਸੀ, ਚਾਰ ਚੁਫੇਰੇ ਪੁਲੀਸ ਦਾ ਸਖਤ ਪਹਿਰਾ, ਕਮਿਊਨੀਕੇਸ਼ਨ ਯੰਤਰਾਂ ਨੂੰ ਨਕਾਰਾ ਕਰਨ ਲਈ ਸਰਕਾਰੀ ਜੈਮਰ ਗੱਡੀ ਤਾਇਨਾਤ ਕਰਨਾ ਅਤੇ ਆਉਣ ਵਾਲੀ ਸੰਗਤ ਨੂੰ ਜ਼ਲੀਲ ਕਰਕੇ ਵਾਪਿਸ ਭੇਜਣਾ ਜਾਂ ਗ੍ਰਿਫਤਾਰ ਕਰਕੇ ਪੁਲੀਸ ਅਣਦੱਸੇ ਥਾਂ ਤੇ ਲਿਜਾ ਕੇ ਹਿਰਾਸਤ ਵਿੱਚ ਬੰਦ ਕਰ ਦੇਣਾ ਆਮ ਵਰਗੀ ਗੱਲ ਸੀ। ਛੇ ਦਸੰਬਰ ਦਿਨ ਮੰਗਲਵਾਰ ਨੂੰ ਸਵੇਰੇ 6 ਵਜੇ ਪਾਲਕੀ ਵਾਲੀ ਬੱਸ ਲਿਜਾ ਕੇ ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ, ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਦਮਦਮੀ ਟਕਸਾਲ ਅਜਨਾਲਾ ਦੇ ਸਿੰਘਾਂ ਵਲੋਂ ਸਰਬੱਤ ਖਾਲਸਾ ਦਾ ਮੈਦਾਨ ਕਬਜ਼ੇ ਵਿੱਚ ਕਰਦਿਆਂ ਸ੍ਰੀ ਅਖੰਡਪਾਠ ਆਰੰਭ ਕਰ ਦਿੱਤੇ ਸਨ। ਮਹੌਲ ਤਣਾਓ ਵਾਲਾ ਸੀ ਪੁਲੀਸ ਕਿਸੇ ਮੌਕੇ ਅੰਦਰ ਜਾ ਕੇ ਕੋਈ ਵੱਡਾ ਕਾਰਾ ਕਰ ਸਕਦੀ ਸੀ ਪੁਲੀਸ ਦੀ ਬੁਰਛਾਂਗਰਦੀ ਤੋਂ ਜ਼ਾਹਿਰ ਸੀ ਕਿ ਸੁਖਬੀਰ ਬਾਦਲ ਨੇ ਊਨਾਂ ਨੂੰ ਸਭ ਅਧਿਕਾਰ ਦੇ ਰੱਖੇ ਸਨ ਅੰਦਰ ਸੇਵਾਦਾਰਾਂ ਵਾਸਤੇ ਲੰਗਰ ਰੋਕਿਆ ਗਿਆ ਜਿਸ ਬਾਰੇ ਪੁਲੀਸ ਨਾਲ ਗੱਲ ਕਰਨ ਗਏ ਗੁਰਦੀਪ ਸਿੰਘ ਬਠਿੰਡਾ ਨੂੰ ਚਸ਼ਮਦੀਦ ਗਵਾਹਾਂ ਅਨੁਸਾਰ ਪੁਲੀਸ ਨੇ ਧੱਕੇ ਨਾਲ ਥੱਬਾ ਭਰ ਕੇ ਆਪਣੀ ਗੱਡੀ ਵਿੱਚ ਸੁੱਟ ਲਿਆ। ਬਿਮਾਰੀ ਕਾਰਣ ਸਿਹਤ ਵਿਗੜਨ ਦੇ ਬਾਵਜੂਦ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਆਪਣੀ ਪੁਜੀਸ਼ਨ ਤੇ ਡਟਿਆ ਰਿਹਾ ਪੁਲੀਸ ਨੇ ਡਾਕਟਰੀ ਸੇਵਾਵਾਂ ਦੇ ਬਹਾਨੇ ਕਾਹਨਸਿੰਘ ਵਾਲਾ ਨੂੰ ਇਥੋਂ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਉਨਾਂ ਇਨਕਾਰ ਕਰਦਿਆਂ ਆਪਣੀ ਡਿਊਟੀ ਤੇ ਤਾਇਨਾਤ ਰਹਿਣ ਨੂੰ ਤਰਜੀਹ ਦਿੱਤੀ ਸ਼ੂਗਰ ਵੱਧਣ ਕਾਰਣ ਕਾਹਨਸਿੰਘ ਵਾਲਾ ਦੀ ਅੱਖਾਂ ਦੀ ਨਿਗਾਹ ਬੰਦ ਹੋ ਗਈ ਸੀ ਪੁਲੀਸ ਨੂੰ ਡਾਕਟਰ ਬੁਲਾ ਕੇ ਊਨਾਂ ਨੂੰ ਮੈਡੀਕਲ ਮਦਦ ਉਥੇ ਹੀ ਦਿਵਾਉਣੀ ਪਈ। ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕਾਂ ਚੋਂ ਸਿਰਫ ਜਸਕਰਨ ਸਿੰਘ ਕਾਹਨਸਿੰਘ ਵਾਲਾ ਹੀ ਇਥੇ ਰਹਿ ਗਏ ਹਨ ਜਿੰਨਾਂ ਨੇ ਸ਼ੁਰੂ ਤੋਂ ਮੱਧ ਅਤੇ ਸਮਾਪਤੀ ਤੱਕ ਅਖੰਡਪਾਠ ਦੀ ਸੇਵਾ ਨਿਭਾਈ ਭੋਗ ਪੈਣ ਤੋਂ ਉਪਰੰਤ ਸਰਬੱਤ ਖਾਲਸਾ ਦੇ ਸਮਾਗਮ ਨੂੰ ਬੇਖੌਂਫ ਹੋ ਕੇ ਤਰਤੀਬ ਦਿੱਤੀ ਜਥੇਦਾਰਾਂ ਸਾਹਿਬਾਨਾਂ ਦੇ ਗ੍ਰਿਫਤਾਰ ਹੋਣ ਦੀ ਖਬਰ ਮਿਲਦਿਆਂ ਸਾਰ ਹੀ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ, ਸਿੰਘ ਸਾਹਿਬ ਭਾਂਈ ਧਿਆਨ ਸਿੰਘ ਮੰਡ, ਸਿੰਘ ਸਾਹਿਬ ਭਾਂਈ ਬਲਜੀਤ ਸਿੰਘ ਦਾਦੂਵਾਲ ਅਤੇ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ ਹੋਰਾਂ ਦੀ ਤਰਫੋਂ ਪ੍ਰਸਤਾਵਤ ਮਤੇ (ਪਹਿਲਾ ਮਤਾ “ਅਜ਼ਾਦ ਸਿੱਖ ਰਾਜ ਬਫਰ ਸਟੇਟ ਖਾਲਿਸਤਾਨ ਦੀ ਪ੍ਰਾਪਤੀ ਤੱਕ ਲੋਕਤੰਤਰੀ ਢੰਗ ਨਾਲ ਜੂਝਦੇ ਰਹਿਣ ਦਾ ਪ੍ਰਣ“ ਦੂਸਰਾ ਮਤਾ ਕਿ “ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਹੈ“) ਸੰਗਤ ਨਾਲ ਸਾਂਝੇ ਕਰਕੇ ਸੰਗਤ ਤੋਂ ਪ੍ਰਵਾਨਗੀ ਲਈ
ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ ਨੇ ਸਾਹਸੀ ਉੱਦਮ ਕਰਦਿਆਂ ਸਰਬੱਤ ਖਾਲਸਾ ਵਲੋਂ ਐਲਾਨੇ ਦੋਵੇਂ ਮਤਿਆਂ ਤੇ ਸਮੁੱਚੇ ਪੰਥ ਨੂੰ ਅਪੀਲ ਕੀਤੀ ਕਿ ਉਹ ਸੰਪੂਰਣ ਸਹਿਯੋਗ ਦੇਣ ਉਨਾਂ ਕਿਹਾ ਕਿ ਭਾਈ ਹਵਾਰਾ ਅਤੇ ਭਾਈ ਮੰਡ ਹੋਰਾਂ ਦੀ ਇਹੀ ਤਮੰਨਾ ਹੈ ਕਿ ਸਮੁੱਚਾ ਪੰਥ ਬਾਦਲਾਂ ਨਾਲ ਰੋਟੀ ਬੇਟੀ ਦੀ ਸਾਂਝ ਖਤਮ ਕਰਦਿਆਂ ਖਾਲਿਸਤਾਨ ਦੀ ਪ੍ਰਾਪਤੀ ਲਈ ਲੋਕਤੰਤਰੀ ਢੰਗ ਨਾਲ ਯਤਨਸ਼ੀਲ ਹੋਵੇ।

Leave a Reply

Your email address will not be published. Required fields are marked *

%d bloggers like this: