ਸਰਬੱਤ ਖਾਲਸਾ ਨੂੰ ਅਸਫਲ ਬਣਾਉਣ ਦੀਆਂ ਸਰਕਾਰੀ ਕੋਸ਼ਿਸ਼ਾਂ ਦੇ ਬਾਵਜੂਦ ਸੰਗਤਾਂ ਵੱਡੀ ਗਿਣਤੀ ’ਚ ਪੁੱਜਣਗੀਆਂ – ਕਾਲਾਬੂਲਾ

ss1

ਸਰਬੱਤ ਖਾਲਸਾ ਨੂੰ ਅਸਫਲ ਬਣਾਉਣ ਦੀਆਂ ਸਰਕਾਰੀ ਕੋਸ਼ਿਸ਼ਾਂ ਦੇ ਬਾਵਜੂਦ ਸੰਗਤਾਂ ਵੱਡੀ ਗਿਣਤੀ ’ਚ ਪੁੱਜਣਗੀਆਂ – ਕਾਲਾਬੂਲਾ

4-dhuri-1ਧੂਰੀ, 4 ਦਸੰਬਰ/ਰਾਜੇਸ਼ਵਰ ਪਿੰਟੂ, ਬਿੰਨੀ ਗਰਗ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਨੇ 8 ਦਸੰਬਰ ਨੂੰ ਦਮਦਮਾ ਸਾਹਿਬ ਵਿਖੇ ਹੋਣ ਵਾਲੇ ਸਰਬੱਤ ਖਾਲਸਾ ਦੀ ਸਫਲਤਾ ਲਈ ਆਪਣੇ ਸਾਥੀਆਂ ਸਮੇਤ ਇਲਾਕੇ ਦੇ ਦਰਜਨਾਂ ਪਿੰਡਾਂ ਦਾ ਦੌਰਾ ਕਰਨ ਉਪਰੰਤ ਪ੍ਰੈੱਸ ਟਰੱਸਟ ਪੰਜਾਬ ਦੇ ਧੂਰੀ ਸਥਿਤ ਦਫਤਰ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਸਰਬੱਤ ਖਾਲਸਾ ਨੂੰ ਸਾਬੋਤਾਜ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੰਥਕ ਧਿਰਾਂ ਵੱਲੋਂ ਸਰਬੱਤ ਖਾਲਸਾ ਹਰ ਹਾਲਤ ਵਿੱਚ ਕੀਤਾ ਜਾਵੇਗਾ ਅਤੇ ਅਕਾਲੀ ਦਲ ਦੀ 8 ਦਸੰਬਰ ਦੀ ਮੋਗਾ ਰੈਲੀ ਵਿੱਚ ਸ਼ਾਮਲ ਹੋਣ ਦੀ ਬਜਾਏ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਸਰਬੱਤ ਖਾਲਸਾ ਵਿੱਚ ਸ਼ਾਮਲ ਹੋਣਗੀਆਂ। ਜੱਥੇਦਾਰ ਕਾਲਾਬੂਲਾ ਨੇ ਕਿਹਾ ਕਿ ਸਿੱਖ ਧਰਮ ਅੰਦਰ ਧਰਮ ਅਤੇ ਸਿਆਸਤ ਨਾਲੋਂ-ਨਾਲ ਚੱਲਦੇ ਹਨ ਅਤੇ ਸਰਬੱਤ ਖਾਲਸਾ ਦੌਰਾਨ ਰਾਜ ਅਤੇ ਧਰਮ ਦੇ ਨਾਲ-ਨਾਲ ਪਿਛਲੇ ਡੇਢ ਸਾਲ ਤੋਂ ਪੰਜਾਬ ਅੰਦਰ ਬਣੇ ਹਾਲਾਤਾਂ ਬਾਰੇ ਵੀ ਵਿਚਾਰ -ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਸਰਬੱਤ ਖਾਲਸਾ ਲਈ ਕਿਸੇ ਮੰਨਜ਼ੂਰੀ ਦੀ ਲੋੜ ਨਹੀਂ, ਪਰ ਸੱਤਾਧਾਰੀਆਂ ਵੱਲੋਂ ਸਰਬੱਤ ਖਾਲਸਾ ਨੂੰ ਅਸਫਲ ਕਰਨ ਲਈ ਰੋੜੇ ਅੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਬਾਦਲ ਸਰਕਾਰ ਵੱਲੋਂ ਪੁਲਿਸ ਦੀ ਵੱਡੀ ਗਿਣਤੀ ਵਿੱਚ ਕੀਤੀ ਜਾ ਰਹੀ ਤਾਇਨਾਤੀ ਇਸ ਬਾਰੇ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰਦੀ ਹੈ, ਪਰ ਇਸਦੇ ਬਾਵਜੂਦ ਪੰਥਕ ਧਿਰਾਂ ਸਰਬੱਤ ਖਾਲਸਾ ਅਵੱਸ਼ ਕਰਨਗੀਆਂ।
ਇਸ ਮੌਕੇ ਭਾਈ ਗੁਰਨੈਬ ਸਿੰਘ ਰਾਮਪੁਰਾ, ਭਾਈ ਬਚਿੱਤਰ ਸਿੰਘ ਪ੍ਰਧਾਨ ਗ੍ਰੰਥੀ ਰਾਗੀ ਸਭਾ ਜਿਲ੍ਹਾ ਸੰਗਰੂਰ, ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਿੰਬੜ ਅਤੇ ਜਿਲ੍ਹਾ ਜਨਰਲ ਸਕੱਤਰ ਸੁਖਜਿੰਦਰ ਸਿੰਘ ਬਲਿਆਲ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *