ਸਰਬੱਤ ਖਾਲਸਾ ਦੇ ਰਾਹ ਵਿੱਚ ਅੜਿੱਕੇ ਢਾਹ ਕੇ ਬਾਦਲ ਹਕੂਮਤ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਬੰਦ ਕਰੇ / ਸ੍ਰੋ.ਅ.ਦ ( ਅ ) ਇੰਟਰਨੈਸ਼ਨਲ ਕੋਰਡੀਨੇਸ਼ਨ ਕਮੇਟੀ

ਸਰਬੱਤ ਖਾਲਸਾ ਦੇ ਰਾਹ ਵਿੱਚ ਅੜਿੱਕੇ ਢਾਹ ਕੇ ਬਾਦਲ ਹਕੂਮਤ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਬੰਦ ਕਰੇ / ਸ੍ਰੋ.ਅ.ਦ ( ਅ ) ਇੰਟਰਨੈਸ਼ਨਲ ਕੋਰਡੀਨੇਸ਼ਨ ਕਮੇਟੀ

fdk-1ਫਰੀਦਕੋਟ/ਟਰਾਂਟੋ, 3 ਦਸੰਬਰ ( ਜਗਦੀਸ਼ ਬਾਂਬਾ ) ਜਿਉਂ ਹੀ ਹਕੂਮਤਾਂ ਜ਼ੁਲਮ ਕਰਨ ਦਾ ਰਸਤਾ ਅਖਤਿਆਰ ਕਰਦੀਆਂ ਹਨ ਤਿਉਂ ਹੀ ਕੌਮਾਂ ਦਾ ਇਤਿਹਾਸ ਕਰਵੱਟ ਲੈਂਦਾ ਹੈ, ਐਸੀ ਕਰਵੱਟ ਦੌਰਾਨ ਹਕੂਮਤਾਂ ਦੇ ਸਿੰਘਾਸਨ ਤੀਲਾ ਤੀਲਾ ਜੋ ਜਾਂਦੇ ਹਨ,ਇਸੇ ਹਕੀਕਤ ਦੀ ਰੌਸ਼ਨੀ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੀ ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਨੇ ਪੰਜਾਬ ਦੀ ਬਾਦਲ ਹਕੂਮਤ ਨੂੰ ਤਾੜਨਾ ਕੀਤੀ ਹੈ ਕਿ ਉਹ ਸਰਬੱਤ ਖਾਲਸਾ ਦੇ ਰਾਹ ਵਿੱਚ ਅੜਿੱਕੇ ਢਾਹ ਕੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਾਵਾੜ ਕਰਨਾ ਤੁਰੰਤ ਬੰਦ ਕਰੇ। 8 ਦਸੰਬਰ ਨੂੰ ਤਲਵੰਡੀ ਸਾਬੋ ਹੋਣ ਰਹੇ ਸਰਬੱਤ ਖਾਲਸਾ ਬਾਰੇ ਵਿਚਾਰਾਂ ਕਰਨ ਲਈ ਕੀਤੀ ਗਈ 20 ਦੇਸ਼ਾਂ ਦੇ ਪ੍ਰਤੀਨਿਧਾਂ ਦੀ ਟੈਲੀ ਕਾਨਫਰੰਸ ਵਿੱਚ ਇੱਕ ਗੱਲ ਉਭਰ ਕੇ ਸਾਹਮਣੇ ਆਈ ਕਿ ਪਿਛਲੇ 70 ਸਾਲਾਂ ਤੋਂ ਗੁਲਾਮੀ ਦੀ ਚੱਕੀ ਵਿੱਚ ਪਿਸ ਰਹੀ ਸਿੱਖ ਕੌਮ ਨੂੰ ਆਪਣੇ ਇਤਹਾਸ ਦੀ ਰੌਸ਼ਨੀ ਵਿੱਚ ਕੁੱਝ ਅਜਿਹੇ ਕਦਮ ਪੁੱਟਣ ਦਾ ਵੇਲਾ ਆ ਗਿਆ ਹੈ ਜਿਸ ਨੇ ਕੌਮੀਅਤ ਦਾ ਨਵਾਂ ਅਧਿਆਇ ਸਿਰਜਣਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੀ 20 ਦੇਸ਼ਾਂ ਦੇ ਆਧਾਰ ਤੇ ਬਣੀ ਕੋਆਰਡੀਨੇਸ਼ਨ ਕਮੇਟੀ ਦੀ ਮੀਡੀਆ ਕਮੇਟੀ ਦੇ ਮੈਂਬਰ ਰੇਸ਼ਮ ਸਿੰਘ ਕੈਲੇਫੋਰਨੀਆ (ਗੈਰ ਹਾਜ਼ਿਰ), ਸੁਖਮਿੰਦਰ ਸਿੰਘ ਹੰਸਰਾ ਕੈਨੇਡਾ, ਸੋਹਣ ਸਿੰਘ ਕੰਗ ਜਰਮਨੀ, ਅਮਰੀਕ ਸਿੰਘ ਬੱਲੋਵਾਲ ਬਹਿਰੀਨ, ਜਸਪਾਲ ਸਿੰਘ ਬੈਂਸ ਯੂ ਕੇ, ਸਰਬਜੀਤ ਸਿੰਘ ਯੂ ਥਕੇ ਅਮਨਦੀਪ ਸਿੰਘ ਨਿਊਯਾਰਕ, ਹਰਦੀਪ ਸਿੰਘ ਲੋਹਾਖੇੜਾ ਅਸਟਰੇਲੀਆ, ਜਗਰਾਜ ਸਿੰਘ ਮੱਦੋਕੇ ਅਤੇ ਦਲਵਿੰਦਰ ਸਿੰਘ ਘੁੰਮਣ ਨੇ “ਸ੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਇੰਟਰਨੈਸ਼ਨਲ ਕੋਰਡੀਨੇਸ਼ਨ ਕਮੇਟੀ“ ਦੀ ਟੈਲੀ ਕਾਨਫਰੰਸ ਰਾਹੀਂ ਵਿਚਾਰਾਂ ਕੀਤੀਆਂ ਕਿ ਸਰਬੱਤ ਖਾਲਸਾ ਦੇ ਪ੍ਰਚਾਰ ਨੂੰ ਹੋਰ ਪ੍ਰਬਲ ਕੀਤਾ ਜਾਵੇ। ਉਕਤ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਸਰਕਾਰ ਦੀ ਬੁਰਛਾਗਰਦੀ ਦਾ ਮੂੰਹ ਤੋੜਵਾਂ ਜੁਆਬ ਦੇਣ ਲਈ ਕਮਰਕੱਸੇ ਕੱਸ ਲੈਣ ਦਾ ਅਪੀਲ ਕੀਤੀ ਹੈ। ਇਸ ਕਾਨਫਰੰਸ ਵਿੱਚ ਵੱਖ ਵੱਖ ਆਗੂਆਂ ਨੇ ਆਪਣੇ ਵਿਚਾਰ ਦਰਜ ਕਰਵਾਏ ਅਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ 10 ਦਸੰਬਰ ਨੂੰ ਆ ਰਹੇ ਇੰਟਰਨੈਸ਼ਨਲ ਹਿਊਮਨ ਰਾਈਟਸ ਦਿਵਸ ਦਾ ਹਵਾਲਾ ਦੇ ਕੇ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਤੱਕ ਪੰਜਾਬ ਸਰਕਾਰ ਦੀ ਬੁਰਛਾਗਰਦੀ ਦੇ ਕਿੱਸੇ ਸਾਂਝੇ ਕੀਤੇ ਜਾਣਗੇ।

Share Button

Leave a Reply

Your email address will not be published. Required fields are marked *

%d bloggers like this: