ਸਰਬੱਤ ਖਾਲਸਾ ਦੀਆਂ ਤਿਆਰੀਆਂ ਵਜੋਂ ਕੰਟਰੋਲ ਰੂਮ ਨੂੰ ਕੀਤਾ ਹਾਈਟੈੱਕ

ss1

ਸਰਬੱਤ ਖਾਲਸਾ ਦੀਆਂ ਤਿਆਰੀਆਂ ਵਜੋਂ ਕੰਟਰੋਲ ਰੂਮ ਨੂੰ ਕੀਤਾ ਹਾਈਟੈੱਕ

ਸ੍ਰੀ ਅਕਾਲ ਤਖਤ ਸਾਹਿਬ ਦੇ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਭਾਈ ਮੰਡ ਨੇ ਬਟਨ ਦਬਾ ਕੇ ਦਫਤਰ ਨੂੰ ਕੀਤਾ ਆਧੁਨਿਕ ਸਹੂਲਤਾਂ ਨਾਲ ਲੈਸ

1-24
ਤਲਵੰਡੀ ਸਾਬੋ, 01 ਅਗਸਤ (ਗੁਰਜੰਟ ਸਿੰਘ ਨਥੇਹਾ)-ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 10 ਨਵੰਬਰ ਨੂੰ ਬੁਲਾਏ ਜਾ ਰਹੇ ਸਰਬੱਤ ਖਾਲਸਾ ਦੀਆਂ ਤਿਆਰੀਆਂ ਦੇ ਤੌਰ ‘ਤੇ ਪੰਜਾਬ ਹਰਿਆਣਾ ਹੱਦ ਤੇ ਸਥਿਤ ਗੁਰਦੁਆਰਾ ਗ੍ਰੰਥਸਰ ਸਾਹਿਬ ਦਾਦੂ ਵਿਖੇ ਬੀਤੇ ਦਿਨੀਂ ਸਥਾਪਤ ਕੀਤੇ ਗਏ ਸਰਬੱਤ ਖਾਲਸਾ ਦੇ ਕੰਟਰੋਲ ਰੂਮ ਨੂੰ ਅੱਜ ਆਧੁਨਿਕ ਸੰਚਾਰ ਸਹੂਲਤਾਂ ਨਾਲ ਲੈਸ ਕਰ ਦਿੱਤਾ ਗਿਆ ਹੈ। ਉਕਤ ਦਫਤਰ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦਾ ਉਦਘਾਟਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਸਰਬੱਤ ਖਾਲਸਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਥਾਪੇ ਗਏ ਭਾਈ ਧਿਆਨ ਸਿੰਘ ਮੰਡ ਨੇ ਬਟਨ ਦਬਾ ਕੇ ਕੀਤਾ ਜਦੋਂ ਕਿ ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ੍ਹ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਭਾਈ ਅਮਰੀਕ ਸਿੰਘ ਅਜਨਾਲਾ ਵੀ ਹਾਜ਼ਰ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰਾਂ ਨੇ ਕਿਹਾ ਕਿ ਕੰਟਰੋਲ ਰੂਮ ਭਾਵੇਂ ਪਹਿਲਾਂ ਹੀ ਖੋਲ੍ਹ ਦਿੱਤਾ ਗਿਆ ਸੀ ਪ੍ਰੰਤੂ ਅਸਲ ਅਰਥਾਂ ਵਿੱਚ ਅੱਜ ਤੋਂ ਸਿੱਖ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਕਰ ਦਿੱਤਾ ਗਿਆ ਹੈ।ਹੁਣ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਅਤੇ ਜਥੇਬੰਦੀਆਂ ਸਰਬੱਤ ਖਾਲਸਾ ਸਬੰਧੀ ਆਪਣੇ ਉਸਾਰੂ ਸੁਝਾਅ ਈਮੇਲ ਜਾਂ ਫੈਕਸ ਰਾਂਹੀ ਭੇਜ ਸਕਦੀਆਂ ਹਨ ਅਤੇ ਕਿਸੇ ਕਿਸਮ ਦੀ ਵੀ ਜਾਣਕਾਰੀ ਪ੍ਰਾਪਤ ਕਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਚਲਾਉਣ ਲਈ ਜਗਮੀਤ ਸਿੰਘ ਅਤੇ ਸੁਖਪਾਲ ਸਿੰਘ ਦੋ ਇੰਚਾਰਜ ਲਾਏ ਗਏ ਹਨ ਜਿੰਨਾਂ ਦੇ ਫੋਨ ਨੰਬਰ 93560-60953 ਅਤੇ 93560-60960 ਹੋਣਗੇ। ਇਸ ਮੌਕੇ ਹਾਜਿਰ ਪੰਥਕ ਆਗੂਆਂ ਨੇ ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਨਸਲਕੁਸ਼ੀ ਲਈ ਜਿੰਮੇਵਾਰ ਕੁਲਦੀਪ ਬਰਾੜ ਅਤੇ ਕੇ.ਪੀ.ਐੱਸ ਗਿੱਲ ਨੂੰ ਸਿੱਖ ਪੰਥ ਵਿੱਚੋਂ ਖਾਰਿਜ ਕਰਨ ਦੀ ਸ਼ਲਾਘਾ ਕੀਤੀ।
ਅੱਜ ਕੰਟਰੋਲ ਰੂਮ ਦੇ ਆਧੁਨਿਕੀਕਰਨ ਮੌਕੇ ਪਰਮਜੀਤ ਸਿੰਘ ਸਹੌਲੀ ਪ੍ਰਧਾਨ ਸੁਤੰਤਰ ਅਕਾਲੀ ਦਲ, ਗੁਰਦੀਪ ਸਿੰਘ ਬਠਿੰਡਾ ਜਨਰਲ ਸਕੱਤਰ ਯੂਨਾਈਟਡ ਅਕਾਲੀ ਦਲ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਕਿਸਾਨ ਵਿੰਗ, ਪ੍ਰੋ. ਮਹਿੰਦਰਪਾਲ ਸਿੰਘ ਜਨਰਲ ਸਕੱਤਰ ਅਕਾਲੀ ਦਲ (ਅ), ਗੁਰਨੈਬ ਸਿੰਘ ਰਾਮਪੁਰਾ, ਅਵਤਾਰ ਸਿੰਘ ਖੱਖ ਹੁਸ਼ਿਆਰਪੁਰ, ਮਲਕੀਤ ਸਿੰਘ ਪੰਨੀਵਾਲਾ, ਜਸਬੀਰ ਸਿੰਘ ਭਾਟੀ, ਅਵਤਾਰ ਸਿੰਘ ਤਾਰੀ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਬਲਜੀਤ ਸਿੰਘ ਬੁਰਜ ਨਕਲੀਆ, ਬਾਬਾ ਜਸਵਿੰਦਰ ਸਿੰਘ ਤਿਉਣਾ, ਬਾਬਾ ਹਰਪ੍ਰੀਤ ਸਿੰਘ ਕਮਾਲੂ ਸਾਰੇ ਪੰਥਕ ਸੇਵਾ ਲਹਿਰ, ਭਾਈ ਪਰਮਿੰਦਰ ਸਿੰਘ ਬਾਲਿਆਂਵਾਲੀ ਜ਼ਿਲ੍ਹਾ ਪ੍ਰਧਾਨ ਮਾਨ ਦਲ ਬਠਿੰਡਾ, ਬਾਪੂ ਮਹਿੰਦਰ ਸਿੰਘ ਡੱਬਵਾਲੀ (ਪਿਤਾ ਸ਼ਹੀਦ ਭਾਈ ਹਰਮਿੰਦਰ ਸਿੰਘ ਡੱਬਵਾਲੀ) ਆਦਿ ਪੰਥਕ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *