ਸਰਬੱਤ ਖਾਲਸਾ ਦਾ ਵਿਸ਼ਾਲ ਇਕੱਠ ਮੌਜੂਦਾ ਸਰਕਾਰ ਦੀ ਉਡਾਵੇਗਾ ਨੀਂਦ : ਹੰਸਰਾ

ss1

ਸਰਬੱਤ ਖਾਲਸਾ ਦਾ ਵਿਸ਼ਾਲ ਇਕੱਠ ਮੌਜੂਦਾ ਸਰਕਾਰ ਦੀ ਉਡਾਵੇਗਾ ਨੀਂਦ : ਹੰਸਰਾ
ਪੰਥ ਦੀ ਸਰਕਾਰ ਬਣਾਉਣ ਲਈ ਲੋਕ ਕਾਹਲੇ

fdk-3ਫ਼ਰੀਦਕੋਟ,28 ਨਵੰਬਰ (ਜਗਦੀਸ਼ ਬਾਂਬਾ) ਸ੍ਰੀ ਦਮਦਮਾ ਸਾਹਿਬ ਵਿਖੇ 8 ਦਸੰਬਰ ਨੂੰ ਹੋ ਰਹੇ ਸਰਬੱਤ ਖਾਲਸਾ ਨੂੰ ਲੈ ਕੇ ਹਰ ਵਰਗ ‘ਤੇ ਹਰ ਧਰਮ ਦੇ ਲੋਕਾਂ ਵਿੱਚ ਜਿੱਥੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ,ਉੱਥੇ ਹੀ ਵਿਸ਼ਾਲ ਇਕੱਠ ਮੌਜੂਦਾ ਸਰਕਾਰ ਦੀ ਨੀਂਦ ਉਡਾਅ ਕੇ ਰੱਖ ਦੇਵੇਗਾ । ਉਕਤ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਨੇਡਾ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾਂ ‘ਤੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਪਾਗਲੀ ਸਮੇਤ ਕਰਨੈਲ ਸਿੰਘ ਫਤਿਹਗੜ ਸਾਹਿਬ ਨੇ ਸਾਂਝੇ ਪ੍ਰੈਸ ਬਿਆਨ ਰਾਹੀ ਕਰਦਿਆਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਮੌਜੂਦਾ ਸਰਕਾਰ ਦੀਆਂ ਗਲਤ ਨੀਤੀਆ ਤੋਂ ਦੁਖੀ ਹੈ ‘ਤੇ ਸਰਕਾਰ ਨੂੰ ਚੱਲਦਾ ਕਰਨ ਲਈ ਜੀਅ ਤੋੜ ਯਤਨ ਕਰ ਰਿਹਾ ਹੋਣ ਕਰਕੇ ਪੰਥਕ ਜਥੇਬੰਦੀਆ ਵੱਲੋਂ ਸ੍ਰੀ ਦਮਦਮਾ ਸਾਹਿਬ ਵਿਖੇ ਆਉਣ ਵਾਲੀ 8 ਦਸੰਬਰ ਨੂੰ ਪੰਜਾਬ ਵਾਸੀਆ ਨਾਲ ਅਹਿਮ ਵਿਚਾਰ ਵਟਾਂਦਰਾ ਕਰਨ ਲਈ ਸਰਬੱਤ ਖਾਲਸਾ ਸੱਦਿਆ ਗਿਆ ਹੈ,ਜਿਸਨੂੰ ਲੈ ਕੇ ਨੌਜਵਾਨ ਵਰਗ ਵਿੱਚ ਭਾਰੀ ਉਤਸ਼ਾਹ ਹੈ ਕਿਉਂਕਿ ਪੰਜਾਬ ਅੰਦਰ ਦਿਨ-ਬਾ-ਦਿਨ ਵੱਧ ਰਹੀ ਗੁੰਡਾਗਰਦੀ,ਲੁੱਟਖੋਹ,ਬੇਰੁਜਗਾਰੀ ਸਮੇਤ ਭੂ-ਮਾਫੀਆ ਨੇ ਲੋਕਾਂ ਦਾ ਜੀਣਾ ਦੁੱਭਰ ਕਰ ਰੱਖਿਆ ਹੈ,ਇਸ ਲਈ ਪੰਜਾਬ ਵਾਸੀ 2017 ਵਿੱਚ ਪੰਥ ਦੀ ਸਰਕਾਰ ਬਣਾਉਣ ਲਈ ਕਮਰ ਕੱਸੇ ਕਰ ਚੁੱਕੇ ਹਨ ਤਾਂ ਜੋ ਦਿਨੋ-ਦਿਨ ਵੱਧ ਰਹੀਆ ਸਮੱਸਿਆ ਤੋਂ ਨਿਜ਼ਾਤ ਪਾਈ ਜਾ ਸਕੇ । ਉਨਾਂ ਕਿਹਾ ਕਿ ਬੇਸੱਕ ਮੌਜੂਦਾ ਸਰਕਾਰ ਸਰਬੱਤ ਖਾਲਸਾ ਨੂੰ ਅਸਫਲ ਕਰਨ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੀ ਹੈ ਪ੍ਰੰਤੂ ਸਰਕਾਰ ਆਪਣੇ ਮਨਸੂਬਿਆ ਵਿੱਚ ਕਦੇ ਵੀ ਸਫਲ ਨਹੀ ਹੋਵੇਗੀ ਕਿਉਂਕਿ ਲੋਕ ਜਾਗ ਚੁੱਕੇ ਹਨ ‘ਤੇ ਸਰਕਾਰ ਦੀ ਹਰ ਬੱਜਰ ਗਲਤੀ ਦਾ ਮੂੰਹ ਤੋੜ ਜਵਾਬ ਦੇਣ ਲਈ ਸਰਬੱਤ ਖਾਲਸਾ ਵਿੱਚ ਵਿਸ਼ਾਲ ਇਕੱਠ ਕਰਕੇ ਬੋਲਤੀ ਬੰਦ ਕਰ ਦੇਣਗੇ । ਉਨਾਂ ਕਿਹਾ ਕਿ ਸਰਬੱਤ ਖਾਲਸਾ ਕਿਸੇ ਇੱਕ ਧਿਰ ਦਾ ਨਹੀ ਬਲਕਿ ਸਰਵਸਾਝਾਂ ਤੇ ਸਰਬੱਤ ਦਾ ਭਲਾ ਮੰਗਣ ਵਾਲੇ ਲੋਕਾਂ ਦਾ ਹੋਵੇਗਾ,ਇਸ ਲਈ ਹਰ ਵਿਅਕਤੀ ਨੂੰ ਸਰਬੱਤ ਖਾਲਸਾ ਵਿੱਚ ਵੱਧ ਚੜ ਕੇ ਸ਼ਿਰਕਤ ਕਰਨ ਚਾਹੀਦੀ ਹੈ ਤਾਂ ਜੋ ਕੌਮੀ ਮਸਲਿਆ ਉੱਪਰ ਅਹਿਮ ਵਿਚਾਰ ਵਟਾਂਦਰੇ ਹੋ ਸਕਣ।

Share Button

Leave a Reply

Your email address will not be published. Required fields are marked *