Wed. Apr 17th, 2019

ਸਰਬੱਤ ਖਾਲਸਾ ਤੇ ਮਹੱਤਵਪੂਰਣ ਮਤੇ ਪੇਸ਼ ਕਰਨ ਲਈ ਸਮੂਹ ਜਥੇਦਾਰ ਸਾਹਿਬਾਨਾਂ ਦਾ ਧੰਨਵਾਦ

ਸਰਬੱਤ ਖਾਲਸਾ ਤੇ ਮਹੱਤਵਪੂਰਣ ਮਤੇ ਪੇਸ਼ ਕਰਨ ਲਈ ਸਮੂਹ ਜਥੇਦਾਰ ਸਾਹਿਬਾਨਾਂ ਦਾ ਧੰਨਵਾਦ
ਭਾਈ ਮੋਹਕਮ ਸਿੰਘ ਸਰਬੱਤ ਖਾਲਸਾ ਦੇ ਮਤਿਆਂ ਦੇ ਵਿਰੋਧ ਵਿੱਚ ਬੋਲਣ ਤੋਂ ਗੁਰੇਜ਼ ਕਰਨ

ਫਰੀਦਕੋਟ/ਟਰਾਂਟੋ, 10 ਦਸੰਬਰ ( ਜਗਦੀਸ਼ ਬਾਂਬਾ ) ਸਰਬੱਤ ਖਾਲਸਾ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਮਤੇ ਸੰਗਤ ਸਾਹਮਣੇ ਲਿਆਂਦੇ ਅਤੇ ਉਨਾਂ ਮਤੇ ਸੰਗਤ ਦੀ ਪ੍ਰਵਾਨਗੀ ਲੈਂਦਿਆਂ ਸੰਸਾਰ ਸਾਹਮਣੇ ਰੱਖਿਆ, ਉਹ ਆਪਣੇ ਆਪ ਵਿੱਚ ਪੁਰਾਤਨ ਇਤਹਾਸ ਨੂੰ ਮੁੜ ਸੁਰਜੀਤ ਕਰਨ ਬਰਾਬਰ ਹੈ,ਸਮੁੱਚੇ ਖਾਲਸਾ ਜਗਤ ਨੂੰ ਅਪੀਲ ਹੈ ਕਿ ਉਹ ਇਨਾਂ ਮਤਿਆਂ ਉਪਰ ਫੁੱਲ ਝੜਾਉਣ। ਪਹਿਲਾ ਮਤਾ “ਅਜ਼ਾਦ ਸਿੱਖ ਰਾਜ ਬਫਰ ਸਟੇਟ ਖਾਲਿਸਤਾਨ ਦੀ ਪ੍ਰਾਪਤੀ ਤੱਕ ਲੋਕਤੰਤਰੀ ਢੰਗ ਨਾਲ ਜੂਝਦੇ ਰਹਿਣ ਦਾ ਪ੍ਰਣ“ ਦਰਅਸਲ ਅਤੀਤ ਵਿੱਚ ਜਾਰੀ ਹੋਏ ਐਲਾਨਨਾਮੇ ਦੀ ਪੁਨਰਪੁਸ਼ਟੀ ਹੈ,26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਸਰਬੱਤ ਖਾਲਸਾ ਵਲੋਂ ਸਥਾਪਤ ਕੀਤੀ ਪੰਥਕ ਕਮੇਟੀ ਵਲੋਂ 29 ਅਪਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ ਗਿਆ ਹੈ,ਜਿਸ ਸਦਕਾ ਅੱਜ ਵੀ ਖਾਲਿਸਤਾਨ ਦੀ ਲਹਿਰ ਖੁਰਦੜੇ ਰਾਹਾਂ ਤੋਂ ਵਿਚਰਦੀ ਦੇਸ਼ ਵਿਦੇਸ਼ ਵਿੱਚ ਪਸਾਰਾ ਵਧਾ ਰਹੀ ਹੈ। ਇਸੇ ਐਲਾਨਨਾਮੇ ਦੀ ਪੁਨਰਪੁਸ਼ਟ 10 ਨਵੰਬਰ 2015 ਦੇ ਸਰਬੱਤ ਖਾਲਸਾ ਵਿੱਚ ਕੀਤੀ ਗਈ ਸੀ ਅਤੇ 8 ਦਸੰਬਰ ਨੂੰ ਇਸ ਐਲਾਨਨਾਮੇ ਨੂੰ ਨਵਿਆਇਆ ਗਿਆ ਹੈ। ਦੂਸਰਾ ਮਤਾ ਕਿ “ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਹੈ“ ਇਸ ਮਤੇ ਦੀ ਪ੍ਰਕਿਰਿਆਂ 10 ਨਵੰਬਰ 2015 ਨੂੰ ਉਸ ਵੇਲੇ ਮਤਿਆਂ ਵਿੱਚ ਸ਼ੁਰੂ ਹੋ ਗਈ ਸੀ,ਜਦੋਂ ਸੁਖਬੀਰ ਬਾਦਲ ਨੂੰ ਸਰਬੱਤ ਖਾਲਸਾ ਮੌਕੇ ਤਲਬ ਕੀਤਾ ਗਿਆ ਸੀ,ਬਾਰ ਬਾਰ ਤਲਬ ਕਰਨ ਦੇ ਬਾਵਜੂਦ ਬਾਦਲ ਸ੍ਰੀ ਅਕਾਲ ਤਖਤ ਸਾਹਿਮਣੇ ਪੇਸ਼ ਨਹੀਂ ਹੋਇਆ,ਇਹ ਪੰਥਕ ਮਰਯਾਦਾ ਦੀ ਪ੍ਰੰਪਰਾ ਹੈ ਕਿ ਅਜਿਹੇ ਵਿਅਕਤੀ ਨੂੰ ਪੰਥ ਚੋਂ ਖਾਰਜ ਕੀਤਾ ਜਾਵੇ,ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਹੈ ਅਤੇ ਉਸਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ 85 ਕਾਂਡ ਵਾਪਰ ਚੁੱਕੇ ਹਨ, ਪਰ ਮੁੱਖ ਮੰਤਰੀ ਵਲੋਂ ਕੋਈ ਤਰੱਦਦ ਕੀਤਾ ਨਜ਼ਰ ਨਹੀਂ ਆਉਂਦਾ,ਇਸ ਕਰਕੇ ਇਹ ਦੋਵੇਂ ਪਿਓ ਪੁੱਤ ਇਸ ਦੋਸ਼ ਦੇ ਭਾਗੀਦਾਰ ਹਨ ਅਤੇ ਪੰਥਕ ਰਵਾਇਤ ਇਹ ਮੰਗ ਕਰਦੀ ਹੈ ਕਿ ਇਨਾਂ ਨੂੰ ਪੰਥ ਚੋਂ ਖਾਰਜ ਕੀਤਾ ਜਾਵੇ। ਪੰਥਕ ਮਰਯਾਦਾ ਇਹ ਵੀ ਹੈ ਕਿ ਅਗਰ ਕੋਈ ਵੀ ਸਿੱਖ ਇਨਾਂ ਮਤਿਆਂ ਨੂੰ ਮੰਨਣ ਤੋਂ ਇਨਕਾਰੀ ਹੈ ਤਾਂ ਉਹ ਤਨਖਾਹੀ ਹੈ ਇਹ ਮਤੇ, ਜਿੰਨਾਂ ਦੀ ਪੁਸ਼ਟੀ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਅਤੇ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਕਰ ਚੁੱਕੇ ਹਨ, ਉਨਾਂ ਨੂੰ ਨਾ ਮੰਨਣ ਵਾਲਾ ਸਿੱਖ ਤਨਖਾਹੀਆ ਕਰਾਰ ਦਿੱਤਾ ਜਾ ਸਕਦਾ ਹੈ ਇਸ ਲਈ ਖਾਲਸਾ ਪੰਥ ਦੀਆਂ ਪ੍ਰੰਪਰਾਵਾਂ ਵਿੱਚ ਵਿਧੀ ਮੌਜੂਦ ਹੈ

        ਅਜਿਹਾ ਕਰਨਾ ਕਿਸੇ ਸਰਬੱਤ ਖਾਲਸਾ ਦੇ ਪ੍ਰਬੰਧਕ ਲਈ ਵੀ ਉਚਿੱਤ ਨਹੀਂ ਹੈ ਇਹ ਯਾਦ ਰੱਖਿਆ ਜਾਵੇ ਕਿ ਗਿਆਨੀ ਗੁਰਬਚਨ ਸਿੰਘ ਦਾ ਇਹੀ ਦੋਸ਼ ਹੈ ਕਿ ਉਸਨੇ ਸਿਆਸੀ ਦਬਾਅ ਹੇਠ ਆ ਕੇ ਸੌਦਾ ਸਾਧ ਨੂੰ ਕਲੀਨ ਚਿੱਟ ਦਿੱਤੀ ਸੀ ਅਗਰ ਹੁਣ ਕੋਈ ਸਿਆਸੀ ਦਬਾਅ ਕਬੂਲ ਕੇ ਜੀਭ ਘੁਮਾਉਣ ਦੀ ਕੋਸ਼ਿਸ਼ ਕਰੇਗਾ, ਬਖਸ਼ਿਆ ਉਹ ਵੀ ਨਹੀਂ ਜਾਵੇਗਾ ਰੇਡੀਓ ਵਾਇਸ ਆਫ ਖਾਲਸਾ ਤੇ ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਅਤੇ ਸਰਬੱਤ ਖਾਲਸਾ ਦੇ ਪ੍ਰਬੰਧਾਂ ‘ਚ ਸਹਿਯੋਗੀ ਭਾਈ ਮੋਹਕਮ ਸਿੰਘ ਨੇ ਇਨਾਂ ਮਤਿਆਂ ਨੂੰ ਮੰਨਣ ਤੋਂ ਕਾਨਾਚੋਰੀ ਕੀਤੀ ਸੁਣਾਈ ਦਿੱਤੀ ਹੈ ਭਾਵੇਂ ਭਾਈ ਮੋਹਕਮ ਸਿੰਘ ਦਾ ਕੋਈ ਰੁਤਬਾ ਵੀ ਹੋਵੇ ਪਰ ਇਹ ਗੱਲ ਖਾਲਸਾ ਪੰਥ ਨੂੰ ਮੰਨਜ਼ੂਰ ਨਹੀਂ ਹੋਵੇਗਾ,ਉਨਾਂ ਨੂੰ ਅਪੀਲ ਹੈ ਕਿ ਉਹ ਜਲਦੀ ਆਪਣੀ ਸਥਿਤੀ ਸਪੱਸ਼ਟ ਕਰ ਦੇਣ, ਨਹੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਉਨਾਂ ਨੂੰ ਤਲਬ ਕਰਕੇ ਸਪੱਸ਼ਟੀਕਰਣ ਦੀ ਮੰਗ ਕਰਨ। ਸਰਬੱਤ ਖਾਲਸਾ ਵਲੋਂ ਐਲਾਨੇ ਦੋਵੇਂ ਮਤਿਆਂ ਤੇ ਸਮੁੱਚਾ ਪੰਥ ਸੰਪੂਰਣ ਸਹਿਯੋਗ ਦੇਵੇ ਅਤੇ ਬਾਦਲਾਂ ਨਾਲ ਰੋਟੀ ਬੇਟੀ ਦੀ ਸਾਂਝ ਖਤਮ ਕਰਦਿਆਂ ਖਾਲਿਸਤਾਨ ਦੀ ਪ੍ਰਾਪਤੀ ਲਈ ਲੋਕਤੰਤਰੀ ਢੰਗ ਨਾਲ ਯਤਨਸ਼ੀਲ ਹੋਵੇ। ਇਸ ਵਿਚਾਰ 20 ਦੇਸ਼ਾਂ ਦੇ ਆਧਾਰਿਤ ਬਣੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੋਆਰਡੀਨੇਸ਼ਨ ਕਮੇਟੀ ਦੀ ਮੀਡੀਆ ਕਮੇਟੀ ਦੇ ਮੈਂਬਰ ਸੁਖਮਿੰਦਰ ਸਿੰਘ ਹੰਸਰਾ ਕੈਨੇਡਾ, ਸੋਹਣ ਸਿੰਘ ਕੰਗ ਜਰਮਨੀ, ਅਮਰੀਕ ਸਿੰਘ ਬੱਲੋਵਾਲ ਬਹਿਰੀਨ, ਜਸਪਾਲ ਸਿੰਘ ਬੈਂਸ ਯੂ ਕੇ, ਸਰਬਜੀਤ ਸਿੰਘ ਯੂਥਕੇਥ, ਅਮਨਦੀਪ ਸਿੰਘ ਨਿਊਯਾਰਕ, ਰੇਸ਼ਮ ਸਿੰਘ ਕੈਲੇਫੋਰਨੀਆ (ਗੈਰ ਹਾਜ਼ਿਰ), ਹਰਦੀਪ ਸਿੰਘ ਲੋਹਾਖੇੜਾ ਅਸਟਰੇਲੀਆ, ਜਗਰਾਜ ਸਿੰਘ ਮੱਦੋਕੇ, ਦਲਵਿੰਦਰ ਸਿੰਘ ਘੁੰਮਣ, ਤਰਲੋਚਨ ਸਿੰਘ ਨਾਰਵੇ ਅਤੇ ਗੁਰਇਕਬਾਲ ਸਿੰਘ ਸਵੀਡਨ ਵਲੋਂ ਜਾਰੀ ਪ੍ਰੈੱਸ ਨੋਟ ਵਿੱਚ ਦਿੱਤੇ ਗਏ ਹਨ।

Share Button

Leave a Reply

Your email address will not be published. Required fields are marked *

%d bloggers like this: