ਸਰਬੱਤ ਖਾਲਸਾ ਜੱਥੇਦਾਰਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਬਣਾਈ ਕਮੇਟੀ ਜੱਥੇਦਾਰ ਹਵਾਰਾ ਦੇ ਸੰਦੇਸ਼ ਦੀ ਉਲੰਘਣਾ ਨਹੀਂ ਤਾਂ ਹੋਰ ਕੀ ?

ss1

ਸਰਬੱਤ ਖਾਲਸਾ ਜੱਥੇਦਾਰਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਬਣਾਈ ਕਮੇਟੀ ਜੱਥੇਦਾਰ ਹਵਾਰਾ ਦੇ ਸੰਦੇਸ਼ ਦੀ ਉਲੰਘਣਾ ਨਹੀਂ ਤਾਂ ਹੋਰ ਕੀ ?

fdk-3ਫਰੀਦਕੋਟ/ਕੈਨੇਡਾ,22 ਅਕਤੂਬਰ ( ਜਗਦੀਸ਼ ਬਾਂਬਾ ) ਬੀਤੇਂ ਦਿਨ ਚੰਡੀਗੜ ਵਿੱਚ ਪੰਜ ਸਿੰਘਾਂ ਵੱਲੋੰ ਬੁਲਾਈ ਕੁੱਝ-ਕੁ ਜੱਥੇਬੰਦੀਆਂ ਦੀ ਹਾਜ਼ਰੀ ਵਾਲੀ ਮੀਟਿੰਗ ਵਿੱਚ ਸਰਬੱਤ ਖਾਲਸਾ 2016 ਦਾ ਵਿਧੀ ਵਿਧਾਨ ਬਣਾਉਣ ਲਈ ਬਣਾਈ ਗਈ ਕਮੇਟੀ ਸਰਬੱਤ ਖਾਲਸਾ ਜੱਥੇਦਾਰਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਬਣਾਈ ਗਈ ਹੈ,ਇਹ ਜੱਥੇਦਾਰ ਹਵਾਰਾ ਦੇ ਸੰਦੇਸ਼ ਦੀ ਉਲੰਘਣਾ ਨਹੀਂ ਤਾਂ ਹੋਰ ਕੀ ਹੈ ? ਜਿਕਰਯੋਗ ਹੈ ਕਿ ਸਰਬੱਤ ਖਾਲਸਾ ਵੱਲੋ ਥਾਪੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਬੀਤੇ ਦਿਨੀਂ ਚਿੱਠੀ ਰਾਹੀਂ ਭੇਜੇ ਸੰਦੇਸ਼ ਵਿੱਚ ਕਿਹਾ ਸੀ ਕਿ ਪੰਜ ਸਿੰਘ ਸਰਬੱਤ ਖਾਲਸਾ ਜੱਥੇਦਾਰਾਂ ਸਿੰਘ ਸਾਹਿਬ ,ਭਾਈ ਧਿਆਨ ਸਿੰਘ ਮੰਡ, ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ, ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਭਰੋਸੇ ਵਿੱਚ ਲੈ ਕਿ ਹੀ ਕੋਈ ਮੀਟਿੰਗ ਜਾਂ ਪ੍ਰੋਗਰਾਮ ਉਲੀਕਣਗੇ। ਪਰ ਉਕਤ ਪੰਜ ਸਿੰਘਾਂ ਨੇ ਨਾਂ ਹੀ ਸਰਬੱਤ ਖਾਲਸਾ ਜੱਥੇਦਾਰਾਂ ਨੂੰ ਭਰੋਸੇ ਵਿੱਚ ਲੈ ਕਿ ਇਹ ਮੀਟਿੰਗ ਉਲੀਕੀ ਬਲਕਿ ਉਨਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਆਪਣੇ ਤੌਰ ਤੇ ਸਰਬੱਤ ਖਾਲਸਾ ਲਈ ਵਿਧੀ ਵਿਧਾਨ ਬਣਾਉਣ ਲਈ ਕਮੇਟੀ ਦਾ ਗਠਨ ਵੀ ਕਰ ਦਿੱਤਾ,ਇਹ ਸਿੱਧੇ ਤੌਰ ਤੇ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੰਦੇਸ਼ ਦੀ ਉਲੰਘਣਾ ਹੈ। ਪੰਜ ਸਿੰਘਾਂ ਨੂੰ ਚਾਹੀਦਾ ਸੀ ਕਿ ਉਹ ਕਮੇਟੀ ਬਣਾਉਣ ਵਾਰੇ ਸਰਬੱਤ ਖਾਲਸਾ ਜੱਥੇਦਾਰ ਸਾਹਿਬਾਨਾਂ ਨਾਲ ਚਰਚਾ ਕਰਦੇ ਅਤੇ ਚਰਚਾ ਉਪਰੰਤ ਹੀ ਕਮੇਟੀ ਦਾ ਐਲਾਨ ਕਰਦੇ ਪਰ ਉਨਾਂ ਵੱਲੋ ਜਿੱਥੇ ਅਜਿਹਾ ਨਾਂ ਕਰਨਾ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇਣ ਬਰਾਬਰ ਹੈ,ਓਥੇ ਇਹ ਕਾਰਵਾਈ ਪੰਥ ਵਿੱਚ ਮਿਸਲ ਵੰਡ ਵਾਂਗ ਨਵੀਆਂ ਵੰਡੀਆਂ ਪਾ ਕਿ ਕੌਮ ਨੂੰ ਦੁਬਿਧਾ ਵਿੱਚ ਪਾਉਣ ਦਾ ਅਮਲ ਹੈ,ਜਿਸਦਾ ਫਾਇਦਾ ਅਸਿੱਧੇ ਤਰੀਕੇ ਨਾਲ ਪੰਥ ਵਿਰੋਧੀ ਤਾਕਤਾਂ ਨੂੰ ਹੀ ਜਾਵੇਗਾ। ਦੂਜੇ ਪਾਸੇ ਮੀਟਿੰਗ ਵਿੱਚ ਆਏ ਕੁੱਝ ਮਹਿਮਾਨਾਂ ਵੱਲੋਂ ਜਿਸ ਕਦਰ ਸਿੱਖ ਕੌਮ ਦੇ ਹੌਸਲੇ ਨੂੰ ਢਾਹ ਲਾਉਣ ਦੇ ਮਨਸੂਬੇ ਨਾਲ ਆਪਣੇ ਬਿਆਨਾਂ ਰਾਹੀਂ ਦੂਸ਼ਨਬਾਜੀ ਕਰਕੇ ਜਿਸ ਤਰਾਂ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਉਹ ਵੀ ਕਿਸੇ ਤੋਂ ਲੁਕੀ ਛਿਪੀ ਨਹੀਂ,ਕੁੱਝ ਆਗੂਆਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਇਸ ਮੀਟਿੰਗ ਵਿੱਚ ਜੱਥੇਦਾਰ ਹਵਾਰਾ ਦੇ ਸੱਦੇ ਨੂੰ ਇੱਕ ਕੌਮੀ ਜਰਨੈਲ ਦੇ ਸੱਦੇ ਵਜੋਂ ਮੰਨ ਕਿ ਆਏ ਹਨ ਨਾਂ ਕਿ ਸਰਬੱਤ ਖਾਲਸਾ ਵੱਲੋਂ ਥਾਪੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਵਜੋਂ ਇਹ ਬਿਆਨ ਆਪਣੇ ਆਪ ਵਿੱਚ ਗਵਾਹੀ ਭਰਦਾ ਹੈ ਕਿ ਉਕਤ ਬੁਲਾਰੇ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜੱਥੇਦਾਰ ਮੰਨਣ ਤੋਂ ਇਨਕਾਰੀ ਹਨ,ਮੀਟਿੰਗ ਵਿੱਚ ਆਏ ਕੁਝ ਵਿਦਵਾਨ ਕਹਾਉਣ ਵਾਲੇ ਬੁਲਾਰਿਆਂ ਵੱਲੋ ਬਜਾਏ ਕੌਮ ਨੂੰ ਸਰਬੱਤ ਖਾਲਸਾ ਵਾਰੇ ਉਸਾਰੂ ਸੁਝਾਅ ਦੇਣ ਦੇ ਆਪਣੀ ਦਿਲ ਵਿੱਚ ਕੌਮੀਂ ਆਗੂਆਂ ਪ੍ਰਤੀ ਭਰੀ ਨਫਰਤ ਦਾ ਪ੍ਰਗਟਾਵਾ ਹੀ ਕੀਤਾ ਗਿਆ ਅਤੇ ਸਰਬੱਤ ਖਾਲਸਾ 2015 ਨੂੰ ਮੁੱਢੋਂ ਨਕਾਰ ਦੇਣ ਦੀ ਬਿਆਨਬਾਜੀ ਕੀਤੀ ਗਈ,ਕੁੱਝ ਬੁਲਾਰਿਆਂ ਨੇ ਨਿਰਪੱਖ ਕੌਮ ਦੇ ਹਿੱਤਾਂ ਵਿੱਚ ਗੱਲ ਵੀ ਕੀਤੀ,ਪਰ ਉਨਾਂ ਦੀ ਗੱਲ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਗਈ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਉਹ ਲੋਕ ਜੋ ਪਿੱਛਲੇ ਸਰਬੱਤ ਖਾਲਸਾ 2015 ਵਿੱਚ ਵੀ ਉਚੇਚੇ ਤੌਰ ਤੇ ਸ਼ਾਮਿਲ ਸਨ ਮਤੇ ਪੜਨ ਵਿੱਚ ਮੋਹਰੀ ਸਨ,ਪਰ ਸਰਬੱਤ ਖਾਲਸਾ 2015 ਤੋ ਬਾਅਦ ਉਨਾਂ ਲਗਾਤਾਰ ਇੱਕ ਸਾਲ ਵੱਖ-ਵੱਖ ਤਰੀਕਿਆਂ ਨਾਲ ਬਿਆਨਬਾਜੀਆਂ ਕਰਕੇ ਸਰਬੱਤ ਖਾਲਸਾ ਅਤੇ ਸਰਬੱਤ ਖਾਲਸਾ ਵੱਲੋਂ ਥਾਪੇ ਕੌਮੀਂ ਜੱਥੇਦਾਰ ਸਾਹਿਬਾਨਾਂ ਪ੍ਰਤੀ ਕੂੜ ਪ੍ਰਚਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਨਾਂ ਨੂੰ ਵਿਸ਼ੇਸ਼ ਤੌਰ ਤੇ ਇਸ ਮੀਟਿੰਗ ਵਿੱਚ ਸ਼ਾਮਿਲ ਕਰਨ ਲਈ ਵੀਡੀਓ ਕਾਨਫਰੰਸ ਦਾ ਪ੍ਰਬੰਧ ਵੀ ਕੀਤਾ ਗਿਆ,ਜਿੱਥੋਂ ਇਹ ਸਾਫ ਹੋ ਜਾਂਦਾ ਹੈ ਕਿ ਇਹ ਮੀਟਿੰਗ ਦਾ ਅਸਲ ਮਨੋਰਥ ਸਰਬੱਤ ਖਾਲਸਾ ਨੂੰ ਕਾਮਯਾਬ ਕਰਨਾ ਘੱਟ ਸਗੋਂ ਸਰਬੱਤ ਖਾਲਸਾ 2015 ਅਤੇ ਕੌਮੀੰ ਜੱਥੇਦਾਰ ਸਾਹਿਬਾਨਾਂ ਦੀ ਵਿਰੋਧਤਾ ਕਰਕੇ ਸਰਬੱਤ ਖਾਲਸਾ 2016 ਨੂੰ ਕਾਮਯਾਬ ਹੋਣ ਤੋ ਰੋਕਣਾ ਜਿਆਦਾ ਸੀ। ਅਜਿਹੀਆਂ ਮੀਟਿੰਗਾਂ ਕਦੇ ਸਾਰਥਕ ਨਤੀਜੇ ਨਹੀਂ ਕੱਢਦੀਆਂ,ਸਗੋਂ ਵੰਡ ਪਾਊ ਨੀਤੀ ਤਹਿਤ ਕੌਮ ਵਿੱਚ ਦੁਬਿਧਾ ਪਾ ਕੌਮ ਦੇ ਹੌਸਲੇ ਨੂੰ ਢਾਹ ਢੇਰੀ ਕਰਨ ਵਿੱਚ ਹੀ ਰੋਲ ਅਦਾ ਕਰਦੀਆਂ ਹਨ,ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅੰਤਰਾਸ਼ਟਰੀ ਕੋਰਡੀਨੇਸ਼ਨ ਕਮੇਟੀ ਦੇ ਮੈਂਬਰ ਸ਼ੁਖਮਿੰਦਰ ਸਿੰਘ ਹੰਸਰਾ, ਬੂਟਾ ਸਿੰਘ ਖੜੌਦ, ਸੁਰਜੀਤ ਸਿੰਘ ਕੁਲਾਰ, ਚੈਨ ਸਿੰਘ ਫਰਾਂਸ, ਹਰਕਮਲ ਸਿੰਘ ਬਾਠ, ਅਵਤਾਰ ਸਿੰਘ ਚੱਕ,ਸਤਿੰਦਰਪਾਲ ਸਿੰਘ ਮੰਗੂਵਾਲ, ਗੁਰਜੋਤ ਸਿੰਘ ਕੈਨੇਡਾ ਨੇ ਕੀਤਾ ਉਨਾਂ ਸੰਗਤ ਨੂੰ ਅਪੀਲ ਕੀਤੀ ਕਿ ਸਮੂਹ ਸਿੱਖ ਸੰਗਤਾਂ ਸਰਬੱਤ ਖਾਲਸਾ 2016 ਵਿੱਚ ਵੱਧ ਚੜ ਕਿ ਪਹੁੰਚਣ ਤਾਂ ਹੋ ਕੌਮ ਦੇ ਵਡੇਰੇ ਹਿੱਤਾਂ ਨੂੰ ਵੇਖਦੇ, ਕੌਮ ਨੂੰ ਦਰਪੇਸ਼ ਚੁਣੌਤੀਆਂ ਨੂੰ ਠੱਲ ਪਾਉਣ ਲਈ ਫੈਸਲੇ ਲਏ ਜਾ ਸਕਣ ਅਤੇ ਦੁਸ਼ਮਣ ਤਾਕਤਾਂ ਨੂੰ ਮੂਹ ਤੋੜ ਜਵਾਬ ਦਿੱਤਾ ਜਾ ਸਕੇ ।

Share Button

Leave a Reply

Your email address will not be published. Required fields are marked *