ਸਰਬੱਤ ਖਾਲਸਾ ਜਥੇਦਾਰਾਂ ਨੇ 23 ਮਈ ਨੂੰ ਕਥਾਵਾਚਕਾਂ, ਢਾਡੀਆਂ, ਕਵੀਸ਼ਰਾਂ, ਸਤਿਕਾਰ ਕਮੇਟੀਆਂ ਤੇ ਅੰਮ੍ਰਿਤ ਸੰਚਾਰ ਜਥਿਆਂ ਦੀ ਮੀਟਿੰਗ ਬੁਲਾਈ

ss1

ਸਰਬੱਤ ਖਾਲਸਾ ਜਥੇਦਾਰਾਂ ਨੇ 23 ਮਈ ਨੂੰ ਕਥਾਵਾਚਕਾਂ, ਢਾਡੀਆਂ, ਕਵੀਸ਼ਰਾਂ, ਸਤਿਕਾਰ ਕਮੇਟੀਆਂ ਤੇ ਅੰਮ੍ਰਿਤ ਸੰਚਾਰ ਜਥਿਆਂ ਦੀ ਮੀਟਿੰਗ ਬੁਲਾਈ

22-33
ਤਲਵੰਡੀ ਸਾਬੋ, 21 ਮਈ (ਗੁਰਜੰਟ ਸਿੰਘ ਨਥੇਹਾ) ਬੀਤੇ ਸਮੇਂ ਵਿੱਚ ਚੱਬਾ ਵਿਖੇ ਬੁਲਾਏ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ,ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ੍ਹ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਥਾਵਾਚਕਾਂ, ਢਾਡੀਆਂ, ਕਵੀਸ਼ਰਾਂ, ਸਤਿਕਾਰ ਕਮੇਟੀਆਂ ਅਤੇ ਅੰਮ੍ਰਿਤ ਸੰਚਾਰ ਜਥਿਆਂ ਦੀ ਇੱਕ ਜਰੂਰੀ ਮੀਟਿੰਗ 23 ਮਈ ਸੋਮਵਾਰ ਨੂੰ ਗੁਰਦੁਆਰਾ ਜੋਤੀ ਸਰੂਪ ਦਮਦਮੀ ਟਕਸਾਲ ਜੋਗੇਵਾਲਾ (ਮੋਗਾ) ਬੁਲਾਈ ਹੈ।
ਉਕਤ ਜਾਣਕਾਰੀ ਭਾਈ ਦਾਦੂਵਾਲ ਦੇ ਹੈੱਡਕੁਆਟਰ ਗੁ: ਜੰਡਾਲੀਸਰ ਸਾਹਿਬ ਪਾ: 10ਵੀਂ ਕੋਟਸ਼ਮੀਰ ਤੋਂ ਉਨ੍ਹਾਂ ਦੇ ਨਿੱਜੀ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਗੁਰਮਤਿ ਲਹਿਰ ਨੂੰ ਪ੍ਰਚੰਡ ਕਰਕੇ ਪਿੰਡ ਪਿੰਡ ਲੈ ਜਾਣ ਲਈ ਜਥੇਦਾਰ ਸਾਹਿਬਾਨਾਂ ਨੇ ਇਹ ਮੀਟਿੰਗ ਸੱਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ, ਪਤਿਤਪੁਣੇ, ਵਹਿਮ ਭਰਮ, ਡੇਰਾਵਾਦ ਅਤੇ ਪਾਖੰਡਵਾਦ ਦਾ ਪੁਰੀ ਤਰ੍ਹਾਂ ਬੋਲਬਾਲਾ ਹੈ ਅਤੇ ਤਰਕਵਾਦ ਸ਼ਰਧਾਹੀਨ ਪ੍ਰਚਾਰ ਵੀ ਬਹੁਤ ਵਧ ਗਿਆ ਹੈ। ਗੁਰਮਤਿ ਮਰਿਯਾਦਾਵਾਂ ਅਤੇ ਪੁਰਾਤਨ ਪ੍ਰੰਪਰਾਵਾਂ ਨੂੰ ਬਦਲਿਆ ਜਾ ਰਿਹਾ ਹੈ ਇਸ ਸਬੰਧੀ ਵਿੱਚ ਸਾਰਿਆਂ ਦੇ ਵਿਚਾਰ ਲਏ ਜਾਣਗੇ। ਇਨ੍ਹਾਂ ਜਥਿਆਂ ਨੂੰ ਸੇਵਾ ਦੌਰਾਨ ਆਉਂਦੀਆਂ ਸਰਕਾਰੀ, ਗੈਰ ਸਰਕਾਰੀ ਮੁਸ਼ਕਿਲਾਂ ਬਾਬਤ ਵੀ ਜਾਣਕਾਰੀ ਹਾਸਿਲ ਕੀਤੀ ਜਾਵੇਗੀ ਇਸ ਲਈ ਉਨ੍ਹਾਂ ਅਪੀਲ ਕੀਤੀ ਕਿ ਸਾਰੇ ਜਥੇ, ਸ੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ 23 ਮਈ ਸੋਮਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਜੋਤੀ ਸਰੂਪ ਦਮਦਮੀ ਟਕਸਾਲ ਜੋਗੇਵਾਲਾ (ਮੋਗਾ) ਵਿਖੇ ਪਹੁੰਚਣ।

Share Button

Leave a Reply

Your email address will not be published. Required fields are marked *