ਸਰਬੱਤ ਖਾਲਸਾ ਇਕ ਸੋਚ ਹੀ ਨਹੀ, ਇਕ ਇਨਕਲਾਬ ਹੈ: ਬੈਂਸ

ss1

ਸਰਬੱਤ ਖਾਲਸਾ ਇਕ ਸੋਚ ਹੀ ਨਹੀ, ਇਕ ਇਨਕਲਾਬ ਹੈ: ਬੈਂਸ

fdk-1ਫਰੀਦਕੋਟ/ਯੂ.ਕੇ ,19 ਅਕਤੂਬਰ ( ਜਗਦੀਸ਼ ਬਾਂਬਾ ) ਜਦੋ ਜਦੋ ਵੀ ਖਾਲਸਾ ਪੰਥ ਉਪਰ ਜੁਲਮ ਦੇ ਬੱਦਲ ਛਾਏ ਹਨ,ਖਾਲਸਾ ਪੰਥ ਟਿਕ ਨਹੀ ਬੈਠਿਆ,ਸਗੋਂ ਦੂਣਾ ਚੌਣਾ ਹੋ ਕੇ ਜਾਲਮ ਦੀ ਹਿੱਕ ਵਿੱਚ ਵਜਿਆ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅ) ਯੂ.ਕੇ ਦੇ ਪ੍ਰਧਾਨ ਜਸਪਾਲ ਸਿੰਘ ਬੈਂਸ ਨੇ ਕਿਹਾ ਕਿ ਹਮੇਸ਼ਾ ਦੀ ਤਰਾਂ ਕੁੱਝ ਲੋਕ ਸਿਰਫ਼ ਮਜਾਕ ਦਾ ਕਾਰਨ ਬਣਦੇ ਰਹੇ ਹਨ, ਉਹ ਗਾਹੇ ਵਗਾਹੇ ਜਾਲਮ ਨਾਲ ਖੜਦੇ ਰਹੇ, ਜਾਲਮ ਭਾਂਵੇ ਫ਼ਰਖਸ਼ੀਅਰ ਸੀ, ਅਬਦਾਲ, ਇੰਦਰਾ ਗਾਂਧੀ ਜਾਂ ਫ਼ਿਰ ਹੁਣ ਦਾ ਨਵਾ ਮੋਦੀ ਦਾ ਸੂਬੇਦਾਰ ਬਾਦਲ ! ਖਾਲਸਾ ਪੰਥ ਆਪਣੀ ਵਿੱਤ ਅਨੁਸਾਰ ਕੌਮ ਵਿਰੋਧੀਆਂ ਦਾ ਮੂੰਹ ਤੋੜਵਾ ਜਵਾਬ ਦਿੰਦਾ ਆਇਆ ਹੈ ਹੁਣ ਜਦੋਂ ਗੁਰੁ ਗ੍ਰੰਥ ਸਾਹਿਬ ਦੀ ਲਗਾਤਾਰ ਬੇਰੁਹਮਤੀ ਹੁੰਦੀ ਆ ਰਹੀ ਹੈ ਤਾਂ ਕੌਮ ਕਿਉਂ ਚੁੱਪ ਕਰਕੇ ਬੈਠ ਜਾਵੇ ? 2015 ਦਾ ਸਰਬੱਤ ਖਾਲਸਾ ਬਹੁਤ ਭਰਵਾ ਹੋਇਆ ਸੀ, ਜਿਸ ਨਾਲ ਕੌਮ ਪ੍ਰਸਤ ਤਾਂ ਬਹੁਤ ਖੁਸ਼ ਹੋਏ, ਪਰ ਜਾਲਮ ਦਾ ਸਾਥ ਦੇਣ ਵਾਲੇ ਨਾ ਖੁਸ਼ ਸਨ, ਇਕ ਸਾਲ ਬੀਤ ਜਾਣ ਬਾਅਦ ਵੀ ਉਹ ਲੋਕ ਉਥੇ ਦੇ ਉਥੇ ਖੜੇ ਹਨ। ਪਰ ਜਾਗਰੂਕ ਖਾਲਸਾ ਹੋਰ ਪ੍ਰਚੰਡ ਰੂਪ ਧਾਰਨ ਕਰਦਾ ਜਾ ਰਿਹਾ ਹੈ, ਉਸ ਨੂੰ ਪਤਾ ਹੈ ਕਿ ਭ੍ਰਿਸ਼ਟ ਰਾਜਨੀਤੀ ਵਿੱਚ ਕੀ ਕੁੱਝ ਹੋ ਰਿਹਾ ਹੈ। ਦੁੱਖ ਉਸ ਵੇਲੇ ਹੁੰਦਾ ਹੈ, ਜਦੋ ਸਾਬਤ ਸੂਰਤ ਸ਼ਕਲਾਂ ਵਾਲੇ ਵੀ ਗੁਰੁ ਫ਼ੁਰਮਾਨ ਨੂੰ ਸਮਝਣ ਦੀ ਕੋਸਿਸ਼ ਨਹੀ ਕਰਦੇ। ਗਾਹੇ ਵਗਾਹੇ ਕੌਮ ਦੁਸਮਣਾ ਨਾਲ ਗਲਵਕੜੀਆਂ ਪਾ ਕੇ ਅੱਖਾਂ ਮੀਟ ਲੈਂਦੇ ਹਨ,ਉਹ ਸਮਝਦੇ ਹਨ ਕਿ ਸ਼ਾਇਦ ਦੁਨੀਆਂ ਨੂੰ ਪਤਾ ਨਹੀ,ਪਰ ਅੱਜ ਦੇ ਇਸ ਦੌਰ ਵਿੱਚ ਭਲਾ ਉਹ ਬਾਜ ਅੱਖਾਂ ਤੋਂ ਕਿਵੇਂ ਬਚ ਸਕਦੇ ਹਨ। ਕੁੱਝ ਲੋਕ ਰਾਹ ਦਾ ਰੋੜਾ ਬਣ ਕੇ ਖੁਸ਼ ਹਨ,ਕੁੱਝ ਲੋਕ ਰਾਹ ਵਿੱਚੋ ਰੋੜੇ ਚੁੱਗ ਕੇ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਪਿਛਲੇ ਸਮਿਆਂ ਵਿੱਚ ਵੀ ਇਹ ਹੀ ਲੋਕ ਸਨ,ਜਿਨਾਂ 1986 ੱਿਵਚ ਸਰਬੱਤ ਖਾਲਸਾ ਦਾ ਵਿਰੋਧ ਕੀਤਾ, 2015 ਵਿੱਚ ਵਿਰੋਧ ਕੀਤਾ,ਕੀ ਹੁਣ ਉਹ ਭਲਾ ਚੁੱਪ ਕਰ ਜਾਣਗੇ। ਨਹੀ ਭਾਈ ਉਹ ਵੀ ਆਪਣੀ ਜੌਬ ਕਰਦੇ ਹਨ,ਉਨਾਂ ਦੀਆਂ ਵੀ ਕੁੱਝ ਮਜਬੂਰੀਆਂ ਹਨ,ਉਨਾਂ ਦਾ ਵੀ ਢਿੱਡ ਹੈ,ਸੋ ਡਰਨ ਦੀ ਘਬਰਾਉਣ ਦੀ, ਗੁਰੂ ਵੱਲ ਕੰਡ ਕਰਨ ਦੀ ਕੋਈ ਲੋੜ ਨਹੀ,ਉਹ ਸਭ ਕੁੱਝ ਦੇਖ ਰਿਹਾ ਹੈ। ਸ਼ਹੀਦਾ ਦੇ ਮਨੋਰਥ ਨੂੰ ਪੂਰਾ ਕਰਨਾ ਖਾਲਸਾ ਜੀ ਦਾ ਮੁੱਖ ਕਰਮ ਹੋਣਾ ਚਾਹੀਦਾ ਹੈ। ਐਤਕੀ ਇਕ ਮਿਲੀਅਨ ਤੋਂ ਉਪਰ ਭਾਵ ਦੱਸ ਲੱਖ ਤੋਂ ਵੀ ਉਪਰ ਖਾਲਸਾ ਸਾਬੋ ਕੀ ਤਲਵੰਡੀ ਜੁੜ ਰਿਹਾ ਹੈ,ਇਸ ਪਿੱਛੇ ਜਿਥੇ ਕਲਗੀਧਰ ਦੀ ਮਿਹਰ ਹੈ,ਉਥੇ ਹਜਾਰਾਂ ਸ਼ਹੀਦਾ ਦੀ ਰੂਹ ਦਾ ਵੀ ਪਹਿਰਾ ਹੋਵੇਗਾ। ਜਥੇਦਾਰ ਜਗਤਾਰ ਸਿੰਘ ਹਵਾਰਾ,ਜਥੇਦਾਰ ਧਿਆਨ ਸਿੰਘ ਮੰਡ,ਜਥੇਦਾਰ ਅਮਰੀਕ ਸਿੰਘ ਅਜਨਾਲਾ,ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਿਰਜੋੜ ਕੇ ਪੰਥ ਦੀਆਂ ਸਫ਼ਾਂ ਨੂੰ ਤਕੜਿਆਂ ਕਰਨ ਲਈ ਦਿਨ ਰਾਤ ਇਕ ਕਰ ਰਹੇ ਹਨ। ਪਰ ਕੁੱਝ ਲੋਕ, ਓਹ ਫ਼ਿਰੇ ਨੱਥ ਕਰਾਉਣ ਨੂੰ, ਉਹ ਫ਼ਿਰੇ ਨੱਕ ਵਢਾਉਣ ਨੂੰ ਵਾਂਗ ਕੌਮ ਦਾ ਕੰਮ ਤਮਾਮ ਕਰਨ ਲਈ ਦੁਸ਼ਮਣ ਦੇ ਨਾਲ ਖੜੇ ਹੱਸ ਰਹੇ ਹਨ।

 

Share Button

Leave a Reply

Your email address will not be published. Required fields are marked *