ਸਰਬੱਤ ਖਾਲਸਾਂ 2016 ਨੂੰ ਫੇਲ ਕਰਨ ਲਈ ਮਾਨ ਵਿਰੋਧੀਆਂ ਦੀ ਸਰਕਾਰ ਨਾਲ ਅੰਦਰੂਨੀ ਸਾਂਝ – ਭਾਈ ਚੱਕ/ਭਾਈ ਬਿੱਟੂ

ss1

ਸਰਬੱਤ ਖਾਲਸਾਂ 2016 ਨੂੰ ਫੇਲ ਕਰਨ ਲਈ ਮਾਨ ਵਿਰੋਧੀਆਂ ਦੀ ਸਰਕਾਰ ਨਾਲ ਅੰਦਰੂਨੀ ਸਾਂਝ – ਭਾਈ ਚੱਕ/ਭਾਈ ਬਿੱਟੂ

fdk-2ਫਰੀਦਕੋਟ/ਦੁਬਈ,25 ਅਕਤੂਬਰ ( ਜਗਦੀਸ਼ ਬਾਂਬਾ ) ਸਰਬੱਤ ਖਾਲਸਾਂ ਸਿੱਖ ਕੋਮ ਨੂੰ ਨਵੀ ਸੇਧ ਦੇਵੇਗਾ,ਜਿਸ ਤੋ ਘਬਰਾ ਕੇ ਪੰਥ ਵਿਰੋਧੀ ਸਕਤੀਆਂ ਨੂੰ ਤਰੇਲੀਆਂ ਆ ਰਹੀਆ ਹਨ,ਇਸ ਸਰਬੱਤ ਖਾਲਸਾਂ ਦੇ ਐਲ਼ਾਨ ਸਮੇ ਤੋ ਹੀ ਅਕਾਲੀ ਦਲ ਬਾਦਲ-ਭਾਜਪਾ ਅਤੇ ਕਾਂਗਰਸ ਵਰਗੀਆਂ ਸਿੱਖ ਵਿਰੋਧੀ ਜਮਾਤਾਂ ਤਾ ਵਿਰੋਧ ਕਰਦੀਆਂ ਹੀ ਸਨ ਪਰ ਪੰਥ ਦੇ ਬੁਰਕੇ ਥੱਲੇ ਕੁੱਝ ਸਿੱਖ ਸੰਗਠਣ ਜੋ ਹਮੇਸ਼ਾਂ ਸ:ਸਿਮਰਨਜੀਤ ਸਿੰਘ ਮਾਨ ਦੇ ਵਿਰੋਧੀ ਖੇਮੇ ਵਜੋ ਜਾਣੇ ਜਾਦੇ ਹਨ,ਉਹ ਵੀ ਇਸ ਨੂੰ ਫੇਲ ਕਰਨ ਲਈ ਸਰਗਰਮ ਹੋ ਚੁੱਕੇ ਹਨ। ਜਿਸ ਤੋ ਬਾਅਦ ਸਰਕਾਰ ਨਾਲ ਇਹਨਾਂ ਦੀ ਗੂੜੀ ਸਾਂਝ ਜੱਗ ਜਾਹਰ ਹੋ ਚੁੱਕੀ ਹੈ,ਇਹਨਾਂ ਸ਼ਬਦਾ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਦੁਬਈ ਯੂਨਿਟ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਚੱਕ ਅਤੇ ਪਾਰਟੀ ਦੇ ਦੁਬਈ ਦੇ ਜਰਨਲ ਸਕੱਤਰ ਭਾਈ ਗੁਰਬਖਸੀਸ਼ ਸਿੰਘ ਬਿੱਟੂ ਸੰਘੇੜਾਂ ਨੇ ਇਕ ਸਾਂਝੇ ਪ੍ਰੈਸ ਨੋਟ ਰਾਹੀ ਕਹੇ। ਉਹਨਾਂ ਕਿਹਾਂ ਕੇ ਜਦੋ ਤੋ ਸਰਬੱਤ ਖਾਲਸਾਂ 2015 ਦੇ ਚੁੱਣੇ ਹੋਏ ਜਥੇਦਾਰਾ ਨੇ ਸਿੱਖ ਕੋਮ ਤੋ ਸ:ਸੁਖਬੀਰ ਸਿੰਘ ਬਾਦਲ ਨੂੰ ਸਜਾਂ ਲਾਉਣ ਸਬੰਧੀ ਆਪਣੇ ਵਿਚਾਰ ਦੇਣ ਲਈ ਕਿਹਾ ਹੈ,ਉਸ ਸਮੇ ਤੋ ਹੀ ਇਹ ਸੰਗਠਨ ਸਰਬੱਤ ਖਾਲਸਾਂ ਦੇ ਵਿਧੀ ਵਿਧਾਨ ਅਤੇ ਏਕਤਾਂ ਦਾ ਰੋਲਾ ਪਾ ਰਹੇ ਹਨ ਜਦੋ ਕੇ ਸ:ਸਿਮਰਨਜੀਤ ਸਿੰਘ ਮਾਨ 1 ਮਈ 1994 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਈ ਏਕਤਾਂ ਤੇ ਅੱਜ ਵੀ ਪਹਿਰਾਂ ਦੇ ਰਹੇ ਹਨ ਉਸ ਏਕਤਾ ਤੇ ਇਹਨਾਂ ਸੰਗਠਨਾ ਨੂੰ ਪਹਿਰਾਂ ਦੇਣ ਵਿੱਚ ਕੀ ਤਕਲੀਫ਼ ਹੈਉਹਨਾਂ ਹੋਰ ਕਿਹਾਂ ਕੇ ਸਰਬੱਤ ਖਾਲਸਾਂ ਨੂੰ ਫੇਲ ਕਰਕੇ ਇਹ ਲੋਕ ਬਾਦਲ ਪ੍ਰਵਾਰ ਦੀ ਢਾਲ ਬਣਨ ਲੱਗ ਪਏ ਹਨ ਤਾਂ ਕੇ ਸਰਬੱਤ ਖਾਲਸਾਂ ਵਿੱਚ ਕਿਤੇ ਬਾਦਲ ਪ੍ਰਵਾਰ ਖਿਲਾਫ਼ ਕੋਈ ਸਖ਼ਤ ਐਕਸ਼ਨ ਨਾ ਲਿਆਂ ਜਾ ਸਕੇਉਹਨਾਂ ਇਹ ਵੀ ਕਿਹਾਂ ਕੇ ਸਰਬੱਤ ਖਾਲਸਾਂ ਸਿੱਖ ਕੋਮ ਨੂੰ ਪੂਰੀ ਤਰਾਂ ਸਮੱਰਪਤ ਹੋਵੇਗਾਂ ਅਤੇ ਇਸ ਵਿੱਚ ਜੇ ਸੰਗਤਾ ਨੇ ਸਹਿਯੋਗ ਦਿਤਾ ਤਾ ਸਿੱਖ ਕੋਮ ਦੀ ਮਿਨੀ ਪਾਰਲੀਮੈਟ ਵਜੋ ਜਾਣੀ ਜਾਂਦੀ ਸ੍ਰੋਮਣੀ ਕਮੇਟੀ ਨੂੰ ਬਾਦਲ ਪ੍ਰਵਾਰ ਤੋ ਅਜ਼ਾਦ ਕਰਵਾਉਣ ਲਈ ਵੱਡੀ ਰਣਨੀਤੀ ਵੀ ਉਲੀਕੀ ਜਾ ਸਕਦੀ ਹੈ।

Share Button

Leave a Reply

Your email address will not be published. Required fields are marked *