ਸਰਪੰਚ ਨੇ ਖੜਵੰਜੇ ਚ ਵਰਤੀ ਜਾ ਰਹੀ ਘਟੀਆ ਇੱਟ ਦੇ ਦੋਸ਼ ਨਕਾਰੇ

ss1

ਸਰਪੰਚ ਨੇ ਖੜਵੰਜੇ ਚ ਵਰਤੀ ਜਾ ਰਹੀ ਘਟੀਆ ਇੱਟ ਦੇ ਦੋਸ਼ ਨਕਾਰੇ

vikrant-bansal-1ਭਦੌੜ 05 ਅਕਤੂਬਰ (ਵਿਕਰਾਂਤ ਬਾਂਸਲ) ਪੱਤੀ ਦੀਪ ਸਿੰਘ ਦੇ ਰਾਹਾਂ ‘ਤੇ ਲੱਗ ਰਹੀ ਇੱਟ ਤੇ ਇੱਕ ਅਕਾਲੀ ਆਗੂ ਨੇ ਹੀ ਸੁਆਲ ਉਠਾਉਂਦਿਆ ਕਥਿਤ ਘਟੀਆ ਇੱਟ ਲਗਾਉਣ ਦੇ ਸਰਪੰਚ ਦਰਸ਼ਨ ਸਿੰਘ ਤੇ ਦੋਸ਼ ਲਗਾਏ ਸਨ। ਅੱਜ ਸਰਪੰਚ ਦਰਸ਼ਨ ਸਿੰਘ ਨੇ ਘੋਸ਼ਣਾ ਪੱਤਰ ਦਿੰਦਿਆਂ ਉਕਤ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਸਰਕਾਰੀ ਹਦਾਇਤਾਂ ਮੁਤਾਬਕ ਕੰਮ ਹੋ ਰਿਹਾ ਹੈ ਅਤੇ ਅੱਵਲ ਦਰਜੇ ਦੀ ਇੱਟ ਲੱਗ ਰਹੀ ਹੈ। ਉਹਨਾਂ ਕਿਹਾ ਕਿ ਉਕਤ ਅਕਾਲੀ ਆਗੂ ਬਿਨਾਂ ਵਜਾਂ ਸਾਡੇ ਨਾਲ ਖਾਰ ਖਾ ਰਿਹਾ ਹੈ ਜਿਸ ਕਰਕੇ ਉਹ ਪ੍ਰਾਪੇਗੰਡਾ ਕਰ ਰਿਹਾ ਹੈ। ਸਰਪੰਚ ਦਰਸ਼ਨ ਸਿੰਘ ਨੇ ਕਿਹਾ ਕਿ ਮੈਂ ਅਤੇ ਸਮੁੱਚੀ ਪੰਚਾਇਤ ਜਾਂਚ ਲਈ ਤਿਆਰ ਹਾਂ ਜੇਕਰ ਕੋਈ ਗੜਬੜੀ ਹੋਈ ਤਾਂ ਅਸੀਂ ਸਜ਼ਾ ਦੇ ਭਾਗੀਦਾਰ ਹੋਵਾਂਗੇ। ਇਸ ਮੌਕੇ ਪੰਚ ਸੁਖਦੇਵ ਸਿੰਘ, ਪਿਆਰਾ ਸਿੰਘ, ਨਿਰਭੈ ਸਿੰਘ, ਗੁਰਤੇਜ ਸਿੰਘ, ਅਜਮੇਰ ਸਿੰਘ, ਮਲਕੀਤ ਸਿੰਘ, ਜਰਨੈਲ ਸਿੰਘ, ਨੀਲਾ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *