Wed. Aug 21st, 2019

ਸਰਪੰਚ ਨੂੰ ਫੋਨ ਤੇ ਧਮਕੀਆਂ ਦੇਣ ਵਾਲੇ ਐੱਸ.ਐੱਚ.ਓ ਨੂੰ ਨੌਕਰੀ ਤੋਂ ਕੀਤਾ ਬਰਖ਼ਾਸਤ

ਸਰਪੰਚ ਨੂੰ ਫੋਨ ਤੇ ਧਮਕੀਆਂ ਦੇਣ ਵਾਲੇ ਐੱਸ.ਐੱਚ.ਓ ਨੂੰ ਨੌਕਰੀ ਤੋਂ ਕੀਤਾ ਬਰਖ਼ਾਸਤ

ਪੁਲਿਸ ਕਮਿਸ਼ਨਰ ਲੁਧਿਆਣਾ ਆਰ.ਐਨ.ਢੋਕੇ ਨੇ ਥਾਣਾ ਮਿਹਰਬਾਨ ਦੇ ਐਸ.ਐਚ.ਓ. ਜਰਨੈਲ ਸਿੰਘ ਨੂੰ ਨਜ਼ਾਇਜ਼ ਮਾਈਨਿੰਗ ਖਿਲਾਫ਼ ਕੋਈ ਵੀ ਕਾਰਵਾਈ ਨਾ ਕਰਨ ‘ਤੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ।  ਜਾਣਕਾਰੀ ਅਨੁਸਾਰ ਲੁਧਿਆਣਾ ਇਲਾਕੇ ਦੇ ਇੱਕ ਪਿੰਡ ਦੇ ਸਰਪੰਚ ਅਮਰਿੰਦਰ ਸਿੰਘ ਨੇ ਪਿੰਡ ਵਿੱਚ ਹੋ ਰਹੀ ਨਜ਼ਾਇਜ਼ ਮਾਈਨਿੰਗ ਨੂੰ ਲੈ ਕੇ ਐਚ.ਐਚ.ਓ. ਜਰਨੈਲ ਸਿੰਘ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ।  ਜਿਸ ਤੇ ਉਨ੍ਹਾਂ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸਦੀ ਰਿਕਾਰਡ ਸਰਪੰਚ ਨੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਜਿਸ ਤੋਂ ਬਾਅਦ  ਪੁਲਿਸ ਕਮਸ਼ਿਨਰ ਆਰ.ਐਨ.ਢੋਕੇ ਨੇ ਉਕਤ ਐਸ.ਐਚ.ਓ. ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ।

Leave a Reply

Your email address will not be published. Required fields are marked *

%d bloggers like this: