ਸਰਪੰਚ ਅਮਰਜੀਤ ਸਿੰਘ ਪਹੂਵਿੰਡ ਦੇ ਗ੍ਰਹਿ ਪਹੁੰਚੇਂ ਮੁੱਖ ਮੰਤਰੀ ਬਾਦਲ

ਸਰਪੰਚ ਅਮਰਜੀਤ ਸਿੰਘ ਪਹੂਵਿੰਡ ਦੇ ਗ੍ਰਹਿ ਪਹੁੰਚੇਂ ਮੁੱਖ ਮੰਤਰੀ ਬਾਦਲ

ਮੁੱਖ ਮੰਤਰੀ ਸਮੇਤ ਲੀਡਰਾਂ ਨੇ ਸਰਪੰਚ ਦੇ ਘਰੋਂ ਛੱਕਿਆ ਲੰਗਰ

untitled-1ਭਿੱਖੀਵਿੰਡ 30 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸਰਹੱਦੀ ਕਿਸਾਨਾਂ ਨੂੰ ਮੁਆਵਜਾ ਦੇ ਚੈਕ ਵੰਡਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਾਲੜਾ ਵਿਖੇ ਪਹੰੁਚੇਂ ਅਤੇ ਸਮਾਗਮ ਵਿਚ ਹਿੱਸਾ ਲੈਣ ਉਪਰੰਤ ਆਪਣੇ ਕਾਫਲੇ ਨਾਲ ਪਿੰਡ ਪਹੂਵਿੰਡ ਦੇ ਸਰਪੰਚ ਅਮਰਜੀਤ ਸਿੰਘ ਦੇ ਗ੍ਰਹਿ ਵਿਖੇ ਪਹੁੰਚੇਂ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਵਿਧਾਇਕ ਵਿਰਸਾ ਸਿੰਘ ਵਲਟੋਹਾ, ਇੰਪਰੂਮੈਂਟ ਟਰੱਸਟ ਤਰਨ ਤਾਰਨ ਦੇ ਚੇਅਰਮੈਂਨ ਬੀਬੀ ਸਰਬਜੀਤ ਕੌਰ ਬਾਠ, ਚੇਅਰਮੈਂਨ ਬਚਿੱਤਰ ਸਿੰਘ ਬਿੱਟੂ, ਚੇਅਰਮੈਂਨ ਕ੍ਰਿਸ਼ਨਪਾਲ ਜੱਜ, ਬੀ.ਸੀ ਵਿੰਗ ਚੇਅਰਮੈਂਨ ਠੇਕੇਦਾਰ ਵਿਰਸਾ ਸਿੰਘ, ਸਰਪੰਚ ਰਸਾਲ ਸਿੰਘ ਕਾਲੇ, ਸਰਪੰਚ ਹਰਜੀਤ ਸਿੰਘ ਬਲ੍ਹੇਰ ਆਦਿ ਅਕਾਲੀ ਲੀਡਰਾਂ ਨੇ ਸਰਪੰਚ ਅਮਰਜੀਤ ਸਿੰਘ ਪਹੂਵਿੰਡ ਦੇ ਗ੍ਰਹਿ ਵਿਖੇ ਲੰਗਰ ਛੱਕਿਆ। ਸਰਪੰਚ ਅਮਰਜੀਤ ਸਿੰਘ ਪਹੂਵਿੰਡ, ਸਾਬਕਾ ਸਰਪੰਚ ਬੀਬੀ ਦਲਜੀਤ ਕੌਰ ਆਦਿ ਪਰਿਵਾਰਕ ਮੈਂਬਰਾ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਸਰਹੱਦੀ ਲੋਕਾਂ ਦੀ ਸੁਰੱਖਿਆ ਤੇ ਉਹਨਾਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸ ਸਮੇਂ ਸਰਪੰਚ ਗੁਰਦਿਤਾਰ ਸਿੰਘ ਬੈਂਕਾ, ਚੇਅਰਮੈਂਨ ਸੁਖਵੰਤ ਸਿੰਘ ਮੁਗਲਚੱਕ, ਸਰਪੰਚ ਮੇਜਰ ਸਿੰਘ ਅਲਗੋਂ, ਸਰਪੰਚ ਗੁਰਬੀਰ ਸਿੰਘ ਅਲਗੋਂ, ਐਮ.ਸੀ ਸਤਵਿੰਦਰ ਸਿੰਘ ਪਾਸੀ, ਸਰਪੰਚ ਸਾਹਿਬ ਸਿੰਘ ਅਮੀਸ਼ਾਹ, ਸਰਪੰਚ ਬਾਊ ਪਰਮਜੀਤ ਖਾਲੜਾ, ਐਮ.ਸੀ ਮਨਜੀਤ ਸਿੰਘ, ਵਾਈਸ ਚੇਅਰਮੈਂਨ ਭਾਰਤ ਭੂਸ਼ਣ ਲਾਡੂ, ਪੀ.ਏ ਸੁਰਜੀਤ ਸਿੰਘ, ਪੀ.ਏ ਸੰਦੀਪ ਸਿੰਘ ਸੁੱਗਾ, ਸਰਪੰਚ ਜਸਕਰਨ ਸਿੰਘ ਕਾਜੀਚੱਕ, ਸਰਪੰਚ ਹਰਪਾਲ ਸਿੰਘ ਫਰੰਦੀਪੁਰ, ਸਰਪੰਚ ਹਰਜੀਤ ਸਿੰਘ ਬੂੜਚੰਦ, ਸਰਪੰਚ ਸ਼ਰਨਜੀਤ ਸਿੰਘ, ਸਰਪੰਚ ਅਮਰ ਸਿੰਘ ਸਾਂਧਰਾ, ਸਰਪੰਚ ਹਰਜਿੰਦਰ ਸਿੰਘ, ਅਵਤਾਰ ਸਿੰਘ ਲਾਲੀ, ਸਰਪੰਚ ਹੀਰਾ ਸਿੰਘ ਦੋਧੇ, ਸਰਪੰਚ ਪਲਵਿੰਦਰ ਸਿੰਘ ਕੰਬੋਕੇ, ਸਰਪੰਚ ਅਵਤਾਰ ਸਿੰਘ ਨਾਰਲਾ, ਡੀ.ਐਸ.ਪੀ ਜੈਮਲ ਸਿੰਘ ਨਾਗੋਕੇ, ਐਸ.ਐਚ.ੳ ਰਾਜਬੀਰ ਸਿੰਘ, ਐਸ.ਐਚ.ੳ ਅਵਤਾਰ ਸਿੰਘ ਕਾਹਲੋਂ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: