ਸਰਦੂਲਗੜ੍ਹ ਤੋ ਆਮ ਆਦਮੀ ਪਾਰਟੀ ਦੀ ਚੋਣ ਜਗਮੀਤ ਬਰਾੜ ਨਹੀ ਬਲਕਿ ਇਸ ਹਲਕੇ ਦੇ ਲੋਕਲ ਵਲੰਟੀਅਰ ਨੂੰ ਹੀ ਚੋਣ ਮੈਦਾਨ ਚ ਉਤਾਰਿਆ ਜਾਵੇਗਾ:ਰੋਮੀ ਭਾਟੀ

ss1

ਸਰਦੂਲਗੜ੍ਹ ਤੋ ਆਮ ਆਦਮੀ ਪਾਰਟੀ ਦੀ ਚੋਣ ਜਗਮੀਤ ਬਰਾੜ ਨਹੀ ਬਲਕਿ ਇਸ ਹਲਕੇ ਦੇ ਲੋਕਲ ਵਲੰਟੀਅਰ ਨੂੰ ਹੀ ਚੋਣ ਮੈਦਾਨ ਚ ਉਤਾਰਿਆ ਜਾਵੇਗਾ:ਰੋਮੀ ਭਾਟੀ

ਦੋਨੇ ਹੀ ਅਕਾਲੀ ਅਤੇ ਕਾਂਗਰਸ ਪਾਰਟੀ ਨੇ ਹੁਣ ਤੱਕ ਆਪਣੇ ਪਰਿਵਾਰ ਅਤੇ ਭਤੀਜਾਵਾਦ ਦਾ ਹੀ ਪੇਟ ਭਰਿਆ

romi-bhati-app-aaguਸਰਦੂਲਗੜ੍ਹ 2 ਦਸੰਬਰ(ਗੁਰਜੀਤ ਸ਼ੀਂਹ) ਪੰਜਾਬ ਦੀਆਂ ਦੋਨੇ ਹੀ ਮੁੱਖ ਪਾਰਟੀਆਂ ਅਕਾਲੀ ਅਤੇ ਕਾਂਗਰਸ ਦੀਆਂ ਸਰਕਾਰਾਂ ਨੂੰ ਲੰਮਾ ਸਮਾਂ ਰਾਜ ਕਰਨ ਤੇ ਲੋਕਾਂ ਦਾ ਕੀਤੇ ਵਾਅਦਿਆਂ ਤੇ ਖਰਾ ਨਾ ਉੱਤਰਨ ਅਤੇ ਪੰਜਾਬ ਸੂਬੇ ਨੂੰ ਦਿਨ ਬ ਦਿਨ ਹਰ ਪੱਖੋ ਕੰਗਾਲ ਕਰਨ ਦੇ ਮਨਸੇ ਨੂੰ ਲੈ ਕੇ ਪੰਜਾਬ ਦਾ ਹਰ ਨਾਗਰਿਕ ਮਰਦ ਅਤੇ ਔਰਤ ਆਮ ਆਦਮੀ ਪਾਰਟੀ ਨੂੰ ਆਪਣਾ ਸਮਰਥਣ ਦੇ ਕੇ ਆਪਣੀ ਸਰਕਾਰ ਬਣਾਉਣ ਲਈ ਚਿੰਤਿਤ ਹੈ।ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਨੈਸ਼ਨਲ ਸੈਕਟਰੀ ਰੋਮੀ ਭਾਟੀ ਨੇ ਸੱਚਕਹੂੰ ਨਾਲ ਵਿਸ਼ੇਸ਼ ਗੱਲ ਬਾਤ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਪੰਥ ਦੇ ਨਾਂ ਤੇ ਵੋਟਾਂ ਮੰਗਣ ਵਾਲੇ ਅਕਾਲੀ ਜਥੇਦਾਰਾਂ ਦਾ ਅੱਜ ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਲੱਗ ਚੁੱਕਿਆ ਹੈ।ਕਿਉਕਿ ਪੰਜਾਬ ਦੇ ਇਹਨਾਂ ਜਥੇਦਾਰਾਂ ਨੇ ਜਿੰਨਾਂ ਸਮਾਂ ਪੰਜਾਬ ਚ ਰਾਜ ਕੀਤਾ ਹੈ ਉਹਨਾਂ ਸਮਾਂ ਹੀ ਆਪਣੇ ਭਾਈ ਭਤੀਜਾਵਾਦ ਆਦਿ ਰਿਸ਼ਤੇਦਾਰਾਂ ਦੀਆਂ ਹੀ ਹੁਣ ਤੱਕ ਜੇਬਾਂ ਭਰੀਆਂ ਹਨ।ਜਦਕਿ ਪੰਜਾਬ ਦੇ ਕਿਸਾਨਾਂ ਮਜਦੂਰਾਂ ਵਪਾਰੀ ਲੋਕਾਂ ਅਤੇ ਨੌਜਵਾਨ ਲੜਕਿਆਂ ,ਲੜਕੀਆਂ ਦੇ ਭਵਿੱਖ ਦੀ ਕੋਈ ਗੱਲ ਨਹੀ ਕੀਤੀ।ਜਿਸ ਕਰਕੇ ਲੋਕ ਇਹਨਾਂ ਦੀਆਂ ਲੂੰਬੜ ਚਾਲਾਂ ਤੋ ਭਲੀਭਾਂਤ ਜਾਣੂੰ ਹੋ ਚੁੱਕੇ ਹਨ।ਉਹਨਾਂ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋ ਆਮ ਆਦਮੀ ਪਾਰਟੀ ਦੀ ਜਗਮੀਤ ਬਰਾੜ ਵੱਲੋ ਚੋਣ ਲੜਨ ਦੀ ਹੋ ਰਹੀ ਚਰਚਾ ਨੂੰ ਬੰਦ ਕਰਦਿਆਂ ਸਾਫ ਸ਼ਬਦਾਂ ਚ ਕਿਹਾ ਕਿ ਸਰਦੂਲਗੜ੍ਹ ਹਲਕੇ ਤੋ ਆਮ ਆਦਮੀ ਪਾਰਟੀ ਦੇ ਲੋਕਲ ਵਲੰਟੀਅਰ ਨੂੰ ਹੀ ਟਿਕਟ ਦਿੱਤੀ ਜਾਵੇਗੀ।ਉਹ ਸਰਦੂਲਗੜ੍ਹ ਹਲਕੇ ਦਾ ਹੀ ਵਸਨੀਕ ਹੋਵੇਗਾ।ਜਿਸ ਦੇ ਲਈ ਉਹਨਾਂ ਪਾਸ ਸਰਦੂਲਗੜ੍ਹ ਤੋ ਆਪ ਦੇ ਹੀ ਕੁਝ ਸਰਗਰਮ ਉਮੀਦਵਾਰਾਂ ਦੀ ਲਿਸਟ ਆ ਚੁੱਕੀ ਹੈ।ਜਿਸ ਦਾ ਥੋੜੇ ਦਿਨਾਂ ਬਾਅਦ ਹੀ ਐਲਾਨ ਕਰ ਦਿੱਤਾ ਜਾਵੇਗਾ।

Share Button

Leave a Reply

Your email address will not be published. Required fields are marked *