ਸਰਦਾਰ ਸਿੰਘ, ਨੀਤਾ ਅੰਬਾਨੀ ਅਤੇ ਹੋਰ ਅਨੇਕਾਂ ਰਾਸ਼ਟਰਪਤੀ ਵੱਲੋਂ ਸਨਮਾਨਤ

ss1

ਸਰਦਾਰ ਸਿੰਘ, ਨੀਤਾ ਅੰਬਾਨੀ ਅਤੇ ਹੋਰ ਅਨੇਕਾਂ ਰਾਸ਼ਟਰਪਤੀ ਵੱਲੋਂ ਸਨਮਾਨਤ

02ਸਾਬਕਾ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਸਬੰਧੀ ਮਨਾਏ ਜਾਂਦੇ ਖੇਡ ਦਿਵਸ ਦੌਰਾਨ ਅੱਜ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ ਦੀਆਂ ਪ੍ਰਮੁੱਖ ਖੇਡ ਹਸਤੀਆਂ ਨੂੰ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਤ ਕੀਤਾ। ਇਨ੍ਹਾਂ ਪੁਰਸਕਾਰਾਂ ਵਿੱਚ ਖੇਡ ਰਤਨ, ਅਰਜੁਨ ਪੁਰਸਕਾਰ, ਦ੍ਰੋਣਾਚਾਰਿਆ ਪੁਰਸਕਾਰ, ਖੇਡ ਉਤਸ਼ਾਹ ਸਬੰਧੀ ਕਈ ਪੁਰਸਕਾਰ ਦਿੱਤੇ ਗਏ। ਇਸ ਦੌਰਾਨ ਰਾਸ਼ਟਰਪਤੀ ਨੇ ਹਾਕੀ ਖਿਡਾਰੀ ਸਰਦਾਰ ਸਿੰਘ, ਪੈਰਾ ਉਲੰਪਿਕ ਖਿਡਾਰੀ ਦੇਵੇਂਦਰ ਝਾਂਜਰੀਆ ਨੂੰ ਖੇਡ ਰਤਨ ਪੁਰਸਕਾਰ ਨਾਲ ਸਨਮਾਨਤ ਕੀਤਾ। ਰਾਸ਼ਟਰਪਤੀ ਨੇ ਇਸ ਮੌਕੇ ਭਾਰਤ ਦੇ ਉੱਘੇ ਕਾਰੋਬਾਰੀ ਮੁਕੇਸ਼ ਅੰਬਾਨੀ  ਦੀ ਪਤਨੀ ਨੀਤਾ ਅੰਬਾਨੀ ਦੇ ਰਿਲਾਇੰਸ ਫਾਊਂਡੇਸ਼ਨ ਯੂਥ ਸਪੋਰਟਸ ਨੂੰ ਕੌਮੀ ਖੇਡ ਉਤਸ਼ਾਹ ਵਧਾਓ ਪੁਰਸਕਾਰ ਨਾਲ ਸਨਮਾਨਤ ਕੀਤਾ।  ਇਹ ਸਨਮਾਨ ਨੀਤਾ ਅੰਬਾਨੀ ਨੇ ਰਾਸ਼ਟਰਪਤੀ ਤੋਂ ਖੁਦ ਹਾਸਲ ਕੀਤਾ। ਇਨ੍ਹਾਂ ਤੋਂ ਇਲਾਵਾ ਪੈਰਾ ਅਥਲੀਟ ਥੰਗਾਵੇਲੂ ਨੂੰ ਵੀ ਅਰਜਨ ਪੁਰਸਕਾਰ ਦਿੱਤਾ ਗਿਆ। ਕ੍ਰਿਕਟਰ ਚਿਤੇਸ਼ਵਰ ਪੁਜਾਰਾ ਨੂੰ ਵੀ ਅਰਜਨ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਣਾ ਸੀ, ਪਰ ਉਹ ਨਿੱਜੀ ਰੁਝੇਵਿਆਂ ਕਾਰਨ ਇਸ ਸਨਮਾਨ ਸਮਾਰੋਹ ਵਿੱਚ ਹਾਜਰ ਨਹੀਂ ਹੋ ਸਕੇ। ਬੈਂਡਮਿੰਟਨ ਕੋਚ ਜੀ.ਐੱਸ. ਐੱਸ.ਵੀ. ਪ੍ਰਸ਼ਾਦ ਨੂੰ ਦਰੋਣਾਚਾਰਿਆ ਪੁਰਸਕਾਰ (ਜੀਵਨ ਭਰ ਲਈ) ਨਾਲ ਸਨਮਾਨਤ ਕੀਤਾ ਗਿਆ।

Share Button

Leave a Reply

Your email address will not be published. Required fields are marked *