Thu. May 23rd, 2019

ਸਰਦਾਰ ਪਟੇਲ ਨੇ ਬਤੌਰ ਗ੍ਰਹਿ ਮੰਤਰੀ ਭਾਰਤ ਨੂੰ ਇਕ ਲੜ੍ਹੀ ਵਿਚ ਪਰੋ ਕੇ ਰੱਖਿਆ -ਕੇਂਦਰ ਮੰਤਰੀ ਵਿਜੈ ਗੋਇਲ, ਵਿਜੈ ਸਾਂਪਲਾ

ਸਰਦਾਰ ਪਟੇਲ ਨੇ ਬਤੌਰ ਗ੍ਰਹਿ ਮੰਤਰੀ ਭਾਰਤ ਨੂੰ ਇਕ ਲੜ੍ਹੀ ਵਿਚ ਪਰੋ ਕੇ ਰੱਖਿਆ -ਕੇਂਦਰ ਮੰਤਰੀ ਵਿਜੈ ਗੋਇਲ, ਵਿਜੈ ਸਾਂਪਲਾ

img-20161102-wa0017ਰਾਜਪੁਰਾ. 3 ਨਵੰਬਰ (ਅੈਚ.ਅੈਸ.ਸੈਣੀ) ਭਾਜਪਾ ਦੀ ਜਿਲ੍ਹਾ ਪਟਿਆਲਾ ਦੀ ਇਕਾਰੀ ਵੱਲੋਂ ਬਣਾਏ ਗਏ ਦਫਤਰ ਦਾ ਉਦਘਾਟਨ ਕਰਨ ਲਈ ਕੇਂਦਰੀ ਖੇਡ ਮੰਤਰੀ ਵਿਜੈ ਗੋਇਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਵਿਸ਼ੇਸ ਤੋਰ ਤੇ ਪਹੁੰਚੇ।ਇਨਾ ਆਗੂਆ ਨੇ ਦਫਤਰ ਦਾ ਉਦਘਾਟਨ ਕਰਦਿਆ ਦਫਤਰ ਨੂੰ ਭਾਜਪਾ ਦਾ ਜਿਲ੍ਹਾ ਹੈਡ ਕੁਆਟਰ ਐਲਾਨਿਆ ਇਹ ਦਫਤਰ ਭਾਜਪਾ ਦੇ ਜਿਲ੍ਹਾ ਪ੍ਰਧਾਨ ਨਰਿੰਦਰ ਨਾਗਪਾਲ ਦੀ ਅਗਵਾਈ ਵਿਚ ਭਾਜਪਾ ਦੀ ਜਿਲ੍ਹਾ ਇਕਾਈ ਵੱਲੋਂ ਤਿਆਰ ਕਰਵਾਇਆ ਗਿਆ ਹੈ।ਇਸ ਤੋ ਬਾਅਦ ਰਾਜਪੁਰਾ ਦੇ ਲਾਇਨਜ਼ ਕਲੱਬ ਵਿਖੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਨਰਿੰਦਰ ਨਾਗਪਾਲ ਦੀ ਅਗਵਾਈ ਵਿਚ ਇਕ ਰਾਜਸੀ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਵਿਚ ਕੇਂਦਰ ਮੰਤਰੀ ਵਿਜੈ ਗੋਇਲ ਅਤੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਕਿਹਾ ਕਿ ਸਾਰੇ ਦੇਸ਼ ਵਿਚ ਪਟੇਲ ਦੀ ਜਯੰਤੀ ਮੋਕੇ ਏਕਤਾ ਦਿਵਸ਼ ਮਨਾਇਆ ਜਾ ਰਿਹਾ ਹੈ।ਅੰਗਰੇਜਾ ਨੇ ਭਾਰਤ ਨੂੰ 500 ਤੋ ਵੱਧ ਰਿਆਸਤਾ ਵਿਚ ਵੰਡ ਦਿੱਤਾ ਸੀ ਜਿਨਾ ਨੂੰ ਸਰਦਾਰ ਪਟੇਲ ਨੇ ਬਤੌਰ ਗ੍ਰਹਿ ਮੰਤਰੀ ਇਕ ਲੜ੍ਹੀ ਵਿਚ ਪਰੋ ਕੇ ਮਜੂਦਾ ਭਾਰਤ ਦੀ ਹੋਂਦ ਕਾਇਮ ਕੀਤੀ ਉਨਾ ਕਿਹਾ ਕਿ ਜਵਾਹਰ ਲਾਲ ਨਹਿਰੂ ਨੇ ਸਰਦਾਰ ਪਟੇਲ ਨੂੰ ਸੁਤੰਤਰਤਾ ਦਿੱਤੀ ਹੁੰਦੀ ਤਾ ਜੰਮੂ ਕਸ਼ਮੀਰ ਦੀ ਸਮੱਸਿਆਂ ਹੀ ਨਹੀ ਸੀ ਹੋਣੀ।ਉਨਾ ਮੋਦੀ ਨੂੰ ਦੇਸ਼ ਦੀ ਏਕਤਾ ਅਖੰਡਤਾ ਦਾ ਰਾਖਾ ਕਰਾਰ ਦਿੰਦਿਆ ਕਿਹਾ ਕਿ ਮੋਦੀ ਦੀ ਅਗਵਾਈ ਵਿਚ ਦੇਸ਼ ਦੀ ਦਸ਼ਾ ਅਤੇ ਦਿਸ਼ਾ ਬਦਲ ਰਹੀ ਹੈ।ਅਤੇ ਸਾਨੂੰ ਦਿਸਾ ਦੇਣ ਵਾਲੇ ਮੂਲਕ ਅੱਜ ਸਾਡੇ ਤੋ ਦਿਸ਼ਾ ਲੈ ਰਹੇ ਹਨ।ਉਨਾ ਆਮ ਆਦਮੀ ਪਾਰਟੀ ਉਪਰ ਤਿੱਖੇ ਹਮਲੇ ਕਰਦਿਆ ਉਨਾ ਨੂੰ ਟੋਪੀਆ ਵਾਲਿਆ ਦੀ ਪਾਰਟੀ ਕਰਾਰ ਦਿੰਦਿਆ ਕਿਹਾ ਕਿ ਆਪ ਪਾਰਟੀ ਭਾਰੀ ਚਾਰਕ ਸਾਂਝ ਵਿਚ ਤਰੇੜਾ ਪਾ ਰਹੀ ਹੈ ਜਿਸ ਨੂੰ ਪੰਜਾਬ ਵਾਸੀ ਕਦੇ ਬਰਦਾਸਤ ਨਹੀ ਕਰਨਗੇ।ਉਨਾ ਅਪੀਲ ਕੀਤੀ ਕਿ ਆਰਹੀਆ ਵਿਧਾਨ ਸਭਾ ਚੋਣਾ ਵਿਚ ਤੀਜੀ ਵਾਰ ਫਿਰ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਬਣਾਉਣ ਲਈ ਅਕਾਲੀ ਭਾਜਪਾ ਉਮੀਦਵਾਰਾ ਨੁੰ ਵੋਟਾ ਪਾਓ।ਸਮਾਗਮ ਨੂੰ ਸੰਬੋਧਨ ਕਰਦਿਆ ਕੇਂਦਰੀ ਮੰਤਰੀ ਵਿਜੈ ਗੋਇਲ ਨੇ ਕਿਹਾ ਕਿ ਕਾਂਗਰਸ ਨੇ ਸਰਦਾਰ ਪਟੇਲ ਨੂੰ ਭਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਭਾਜਪਾ ਨੇ ਸਰਦਾਰ ਪਟੇਲ ਨੂੰ ਲੋਕਾ ਦੇ ਦਿਲਾ ਵਿਚੋ ਭੁੱਲਣ ਨਹੀ ਦਿੱਤਾ।ਉਨਾ ਕਿਹਾ ਕਿ ਜਿਸ ਪ੍ਰਕਾਰ ਬਾਜਪਾਈ ਸਰਕਾਰ ਸਮੇਂ ਪ੍ਰਮਾਣੂ ਪ੍ਰੀਖਣ ਨਾਲ ਦੇਸ਼ ਦਾ ਆਤਮ ਵਿਸ਼ਵਾਸ ਵਧਿਆ ਸੀ ਉਸੇ ਪ੍ਰਕਾਰ ਸਰਜੀਕਲ ਸਟ੍ਰਾਇਕ ਨਾਲ ਦੇਸ਼ ਦਾ ਆਤਮ ਵਿਸ਼ਵਾਸ ਬੁਲੰਦੀਆਂ ਛੂੰਹ ਰਿਹਾ ਹੈ।ਉਨਾ ਆਪਣੇ ਭਾਸ਼ਣ ਦਾ ਬਹੁਤਾ ਸਮਾਂ ਆਪ ਪਾਰਟੀ ਦੀ ਅਲੋਚਨਾ ਕੀਤੀ ਉਨਾ ਕਿਹਾ ਕਿ ਆਪ ਆਗੂਆ ਨੇ ਦਿੱਲੀ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ।ਕੇਜਰੀਵਾਲ ਨੂੰ ਨੋਟੰਕੀ ਬਾਜ਼ ਕਰਾਰ ਦਿੰਦੇ ਹੋਏ ਉਨਾ ਕਿਹਾ ਕਿ ਅਜਿਹੀ ਸਿਆਸਤ ਲੰਮਾ ਸਮਾ ਨਹੀ ਚਲਦੀ ਉਨਾ ਕਿਹਾ ਕਿ ਭਾਰਤ ਦੇ ਸਭ ਤੋ ਵੱਧ ਪ੍ਰਦੂਸ਼ਿਤ ਸਹਿਰਾ ਵਿਚ ਸ਼ਾਮਲ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ।ਉਨਾ ਪੰਜਾਬੀਆ ਨੂੰ ਚੇਤਾਵਨੀ ਦਿੱਤੀ ਕਿ ਜੇ ਦਿੱਲੀ ਵਾਸੀਆਂ ਵਾਲੀ ਗਲਤੀ ਪੰਜਾਬ ਵਾਸੀਆਂ ਨੇ ਕਰ ਲਈ ਤਾ ਉਨਾ ਨੂੰ ਵੀ ਦਿੱਲੀ ਵਾਲਿਆਂ ਵਾਗ ਪਛਤਾਉਣਾ ਪਵੇਗਾ।ਉਨਾ ਮੋਦੀ ਦੀ ਤਾਰੀਫ ਕਰਦਿਆ ਕਿਹਾ ਕਿ ਮੋਦੀ ਸਰਕਾਰ ਦੀਆ ਲੋਕ ਹਿਤੈਸ਼ੀ ਨੀਤੀਆ ਨੂੰ ਲੋਕਾ ਤੱਕ ਪਹੁੰਚਾਉਣ ਲਈ ਅਤੇ 2017 ਦੀਆਂ ਚੋਣਾ ਲਈ ਵਰਕਰਾ ਨੂੰ ਹੁਣ ਤੋ ਹੀ ਕਮਰ ਕੱਸੇ ਕਸ ਲੈਣੇ ਚਾਹੀਦੇ ਹਨ।ਉਨਾ ਕਿਹਾ ਕਿ ਇਹ ਚੋਣਾ ਮੋਦੀ ਦੇ ਹੱਥ ਮਜਬੂਰ ਕਰਨ ਲਈ ਲੜਨੀਆ ਅਤੇ ਜਿੱਤਣੀਆ ਹਨ।ਇਸ ਮੋਕੇ ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਆਪਣੇ ਸੰਬੋਧਨ ਵਿਚ ਗੋਇਲ ਦੀ ਫੇਰੀ ਨੂੰ ਅਹਿੰਮ ਕਰਾਰ ਦਿੰਦਿਆ ਕਿਹਾ ਕਿ ਚੋਣਾ ਦੇ ਮੌਸਮ ਵਿਚ ਗੋਇਲ ਵਰਗੇ ਤਜਰਬੇਕਾਰ ਆਗੂ ਦੀ ਪੰਜਾਬ ਫੇਰੀ ਨਾਲ ਭਾਜਪਾ ਨੂੰ ਬਹੁਤ ਲਾਭ ਹੋਵੇਗਾ।ਉਨਾ ਆਪ ਤੇ ਹਮਲੇ ਕਰਦਿਆ ਕਿਹਾ ਕਿ ਆਪਣੇ ਵਲੰਟੀਅਰਾ ਵੱਲੋਂ ਲਗਾਏ ਗਏ ਦੋਸ਼ਾ ਵਿਚ ਘਿਰੀ ਆਮ ਆਦਮੀ ਪਾਰਟੀ ਦਿੱਲੀ ਤੋ ਪੰਜਾਬ ਆ ਕੇ ਪੰਜਾਬੀਆ ਨੂੰ ਰਾਜ ਕਰਨ ਦੀ ਜਾਂਚ ਸਿਖਾਉਣਾ ਚਾਹੁੰਦੀ ਹੈ ਪਰ ਆਪ ਦੀ ਲੀਡਰ ਸ਼ਿਪ ਇਹ ਭੁੱਲ ਗਈ ਹੈ ਕਿ ਪੰਜਾਬੀ ਸੰਸਾਰ ਦੇ ਵੱਖ ਵੱਖ ਮੁੂਲਕਾ ਦੀਆ ਸਰਕਾਰਾ ਚਲਾਉਣ ਵਿਚ ਅਹਿੰਮ ਭੁੂਮਿਕਾ ਨਿਭਾਅ ਰਹੇ ਹਨ।ਉਨਾ ਸਾਰਿਆ ਨੂੰ ਮੱਤਭੇਦ ਭੁਲਾ ਕੇ ਆਉਣ ਵਾਲੀਆ ਵਿਧਾਨ ਸਭਾ ਚੋਣਾ ਲਈ ਇਕ ਮੂਠ ਅਤੇ ਇਕ ਜੁਟ ਹੋਣ ਦੀ ਅਪੀਲ ਕੀਤੀ।ਸਮਾਗਮ ਉਪਰੰਤ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਇਕ ਸਵਾਲ ਦੇ ਜਵਾਬ ਵਿਚ ਵਿਜੈ ਸਾਂਪਲਾ ਨੇ ਕਿਹਾ ਕਿ ਰਾਜਪੁਰਾ ਸੀਟ ਭਾਜਪਾ ਦੇ ਕੋਟੇ ਵਿਚ ਹੀ ਰਹੇਗੀ।ਇਸ ਮੋਕੇ ਕੁਲਦੀਪ ਸਿੰਘ ਭੰਗੇਵਾਲਾ ਭਜਾਪਾ ਸੀਨੀਅਰ ਆਗੂ,ਨਰਿੰਦਰ ਨਾਗਪਾਲ ਜਿਲ੍ਹਾ ਪ੍ਰਧਾਨ, ਜਿਲ੍ਹਾ ਇੰਚਾਰਜ ਰਜਨੀਸ਼ ਬੇਦੀ, ਵਿਧਾਨ ਸਭਾ ਇੰਚਾਰਜ ਰਾਜਕੁਮਾਰ ਪਾਠੀ, ਪਰਵੀਨ ਛਾਬੜਾ ਪ੍ਰਧਾਨ ਨਗਰ ਕੌਸਲ ਰਾਜਪੁਰਾ,ਕ੍ਰਿਸਨ ਕੁਮਾਰ ਮਹਿਤਾ ਚੇਅਰਮੈਨ ਨਗਰ ਸੁਧਾਰ ਟਰੱਸਟ, ਗੁਰਤੇਜ ਸਿੰਘ ਢਿਲੋ ਨਾਭਾ, ਰਾਜ ਕੁਮਾਰ ਰਾਏ, ਸੰਜੇ ਬੱਗਾ , ਸ਼ਾਮ ਸੁੰਦਰ ਵਧਵਾ, ਐਡ:ਪਰਮਿੰਦਰ ਰਾਏ,ਪਵਨ ਮੁਖੇਜਾ, ਸੰਜੀਵ ਭਾਰਦਵਾਜ, ਸੰਦੀਪ ਜਿੰਦਲ, ਸਾਂਤੀ ਸਪਰਾ, ਹਰਦੇਵ ਸਿੰਘ, ਸੱਗੂ ਐਮ.ਸੀ, ਅਮਨਦੀਪ ਨਾਗੀ, ਉਜਾਗਰ ਸਿੰਘ, ਭੁਪਿੰਦਰ ਸਿੰਘ ਗੋਲੂ, ਚਿੰਕੀ , ਪਰਦੀਪ ਚੌਧਰੀ,ਰਿੰਕੂ ਚੋਧਰੀ, ਰਿੰਕੂ ਮਹਿਤਾ ਸਮੇਤ ਹੋਰ ਭਾਜਪਾ ਆਗੂ ਮੋਜੂਦ ਸਨ।

Leave a Reply

Your email address will not be published. Required fields are marked *

%d bloggers like this: