ਸਰਦਾਰੀ  ( ਮਿੰਨੀ ਕਹਾਣੀ )

ss1

ਸਰਦਾਰੀ  ( ਮਿੰਨੀ ਕਹਾਣੀ )

ਸੁਰਜੀਤ ਸਿੰਘ ਦੇ ਦੋਵੇਂ ਮੁੰਡੇ ਵਿਦੇਸ਼ ਚਲੇ ਗਏ ਸਨ । ੳੁਸ ਨੇ ਖੇਤੀ ਅਤੇ ਡੰਗਰਾਂ ਦੀ ਸਾਂਭ ਸੰਭਾਲ ਕਰਨ ਲਈ ਭਈਅਾ ਰੱਖ ਲਿਆ ਸੀ ।
ਇੱਕ ਦਿਨ ਭਈਅਾ ਸੁਰਜੀਤ ਸਿੰਘ ਨੂੰ ਪੁੱਛਣ ਲੱਗਾ,
” ਸਰਦਾਰ ਜੀ ! ਮੁਝੇ ਏਕ ਬਾਤ ਕੀ ਸਮਝ ਨਾ ਪਵੈ , ਅਾਪਕੇ ਇਤਨੇ ਬੜੇ-ਬੜੇ ਖੇਤ ਸੈਂ, ਫੇਰ ਥ੍ਹਾਰੇ ਛੋਹਰੇ ਜਹਾਂ ਸਰਦਾਰੀ ਛੋੜ ਕੇ , ਬਦੇਸ਼ੋਂ ਮੇਂ ਕਾ ਲੇਨੇ ਗਏ ਅੈਂ ? “
ਇਹ ਸੁਣ ਕੇ ਭਰਿਆ ਪੀਤਾ  ਸੁਰਜੀਤ ਸਿੰਘ  ਬੋਲਿਆ,
” ਅਰੇ ਰਾਮੂੰ ! ਹੁਣ ਕਿਹੜੀ ਸਰਦਾਰੀ ਦੀ ਬਾਤ ਕਰਦੈ ਤੂੰ , ਹਾਕਮਾਂ ਦੀ ਨੀਤੀ ਖਾ ਗਈ ਜੜ੍ਹਾਂ ਸਰਦਾਰੀ ਦੀਅਾਂ , ਅੈਥੇ  ਕਿਸਾਨ ਤਾਂ ਖ਼ੁਦਕੁਸ਼ੀਆਂ ਕਰੀਂ ਜਾਂਦੇ ਅੈ , ਪੜ੍ਹੇ ਲਿਖੇ ਨੌਜਵਾਨ ਨਸ਼ੇ ਨਾਲ ਮਰੀ ਜਾਂਦੇ ਅੈ , ਅੈਵੀਂ ਕੀਹਦਾ ਜੀਅ ਕਰਦੈ , ਵਿਦੇਸ਼ਾਂ ‘ਚ ਪੁੱਤ ਰੋਲਣ ਨੂੰ “
ਮਾਸਟਰ ਸੁਖਵਿੰਦਰ ਦਾਨਗੜ੍ਹ 
94171 80205
Share Button

Leave a Reply

Your email address will not be published. Required fields are marked *