ਸਰਦਾਰੀਆਂ ਟਰੱਸਟ ਵੱਲੋਂ ਦਸਤਾਰ ਐਵਾਰਡ-2 ‘ਚ ਜੇਤੂ ਲਈ 1 ਲੱਖ ਇਨਾਮ ਦਾ ਐਲਾਨ , ਨੋਜਵਾਨਾਂ ਤੋਂ ਮੰਗੇ ਸੁਝਾਅ

ss1

ਸਰਦਾਰੀਆਂ ਟਰੱਸਟ ਵੱਲੋਂ ਦਸਤਾਰ ਐਵਾਰਡ-2 ‘ਚ ਜੇਤੂ ਲਈ 1 ਲੱਖ ਇਨਾਮ ਦਾ ਐਲਾਨ , ਨੋਜਵਾਨਾਂ ਤੋਂ ਮੰਗੇ ਸੁਝਾਅ

fdk-3ਫਰੀਦਕੋਟ,23 ਨਵੰਬਰ (ਜਗਦੀਸ਼ ਬਾਂਬਾ ) ਸਿੱਖ ਕੌਮ ਦੀ ਅਣਖ ਤੇ ਸਵੈਮਾਣ ਦਾ ਪ੍ਰਤੀਕ ਦਸਤਾਰ ਦੀ ਹੌਂਦ ਨੂੰ ਬਰਕਰਾਰ ਰੱਖਣ ਤੇ ਨੋਜਵਾਨਾਂ ‘ਚ ਦਸਤਾਰ ਪ੍ਰਤੀ ਚੇਤਨਾ ਪੈਦਾ ਕਰਨ ਵਾਲੇ ਪੰਜਾਬ ਦੇ ਸਰਦਾਰੀਆਂ ਯੂਥ ਚੈਰੀਟੇਬਲ ਟਰਸਟ ਵੱਲੋਂ ਵਿਸ਼ਾਲ ਦਸਤਾਰ ਐਵਾਰਡ-2 ਦਾ ਆਯੋਜਨ ਕਰਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦਸਤਾਰ ਮੁਕਾਬਲੇ ‘ਚ ਸੋਹਣੀ ਦਸਤਾਰ ਸਜਾਉਣ ਵਾਲੇ ਪਹਿਲੇ ਜੇਤੂ ਨੋਜਵਾਨ ਲਈ 1 ਲੱਖ ਰੁਪਏ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਾਸ਼ੀ ਦਾ ਨਗਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਸਰਦਾਰੀਆਂ ਟਰਸਟ ਦੇ ਚੇਅਰਮੈਨ ਭਾਈ ਸਤਿਨਾਮ ਸਿੰਘ ਦਬੜੀਖਾਨਾਂ ਨੇ ਆਸਟਰੇਲੀਆ ਤੋਂ ਫੋਨ ਤੇ ਗੱਲਬਾਤ ਕਰਦਿਆਂ ਦਿੱਤੀ। ਉਨਾਂ ਦੱਸਿਆ ਕਿ ਸਰਦਾਰੀਆਂ ਟਰੱਸਟ ਨੇ ਫੈਸਲਾ ਕੀਤਾ ਹੈ ਕਿ ਪੰਜਾਬ ‘ਚ ਨੋਜਵਾਨਾਂ ਨੂੰ ਦਸਤਾਰ ਸਜਾਉਣ ਪ੍ਰਤੀ ਜਾਗਰੂਕ ਕਰਨ ਦੇ ਲਈ ਦਸਤਾਰ ਐਵਾਰਡ-2 ਕਰਵਾਇਆ ਜਾਵੇਗਾ। ਜਿਸ ਵਿਚ ਪਹਿਲੇ ਜੇਤੂ ਲਈ 1 ਲੱਖ ਤੇ ਦੂਜਾ ਇਨਾਮ 50 ਹਜ਼ਾਰ ਰੁਪਏ ਦਿੱਤਾ ਜਾਵੇਗਾ। ਜਿਸ ਲਈ ਪੰਜਾਬ ਭਰ ‘ਚ ਮੁਕਾਬਲੇ ‘ਚ ਹਿੱਸਾ ਲੈਣ ਵਾਲੇ ਨੋਜਵਾਨਾਂ ਦੇ ਐਡੀਸ਼ਨ ਲਏ ਜਾਣਗੇ। ਇਹ ਦਸਤਾਰ ਮੁਕਾਬਲਾ ਕਿਸ ਜਗਾ ਅਤੇ ਕਦੋਂ ਕਰਵਾਇਆ ਜਾਵੇ,ਇਸ ਲਈ ਪੂਰੇ ਪੰਜਾਬ ਦੀਆਂ ਸਿੱਖ ਸੰਸਥਾਵਾਂ, ਦਸਤਾਰ ਅਕੈਡਮੀਆਂ ਅਤੇ ਖਾਸਕਰ ਨੋਜਵਾਨਾਂ ਤੋਂ ਸੁਝਾਅ ਲਏ ਜਾ ਰਹੇ ਹਨ। ਜਲਦੀ ਹੀ ਪੰਜਾਬ ਭਰ ‘ਚ ਹੋਣ ਵਾਲੇ ਇਸ ਵੱਡੇ ਇਨਾਮੀ ਦਸਤਾਰ ਮੁਕਾਬਲੇ ਲਈ ਐਡੀਸ਼ਨਾਂ ਦੀਆਂ ਤਰੀਕਾਂ ਅਤੇ ਮੁਕਾਬਲੇ ਦੇ ਵਿਸ਼ੇਸ਼ ਸਮਾਗਮ ਲਈ ਤਰੀਕਾਂ ਅਤੇ ਸਥਾਨ ਦਾ ਐਲਾਨ ਕੀਤਾ ਜਾਵੇਗਾ। ਦਸਤਾਰ ਐਵਾਰਡ ਲਈ ਉਸਾਰੂ ਸੁਝਾਅ ਦੇਣ ਲਈ ਜ਼ਿਲਾ ਸੰਗਰੂਰ ਤੋਂ ਟਰੱਸਟ ਪੰਜਾਬ ਦੇ ਆਗੂ ਜਸਵੀਰ ਸਿੰਘ ਲੌਗੋਵਾਲ, ਫਰੀਦਕੋਟ ਤੋਂ ਗੁਰਸੇਵਕ ਸਿੰਘ ਭਾਣਾ, ਮੋਗਾ ਤੋਂ ਗੁਰਪ੍ਰੀਤ ਸਿੰਘ ਜੰਡੂ, ਸ਼੍ਰੀ ਮੁਕਤਸਰ ਸਾਹਿਬ ਤੋਂ ਹਰਦੀਪ ਸਿੰਘ ਖਾਲਸਾ,ਮਾ ਬਲਦੇਵ ਸਿੰਘ, ਪਰਵਿੰਦਰ ਸਿੰਘ ਰਾਮਗੜੀਆ, ਪ੍ਰਦੀਪ ਸਿੰਘ ਖਾਲਸਾ ਨਾਲ ਸੰਪਰਕ ਕੀਤਾਜਾ ਸਕਦਾ ਹੈ । ਜਿਕਰਯੋਗ ਹੈ ਕਿ ਪਿਛਲੇ ਵਰੇ ਬਾਬਾ ਫਰੀਦ ਜੀ ਦੇ ਮੇਲੇ ਤੇ ਕਰਵਾਏ ਗਏ ਪਹਿਲੇ ਦਸਤਾਰ ਮੁਕਾਬਲੇ ਵਿਚ ਜੇਤੂ ਨੋਜਵਾਨ ਨੂੰ ਹੀਰੋ ਹਾਂਡਾ ਸਪਲੈਡਰ ਮੋਟਰਸਾਈਕਲ ਇਨਾਮ ਵਜੋਂ ਦਿੱਤਾ ਜਾ ਚੁੱਕਾ ਹੈ।

Share Button

Leave a Reply

Your email address will not be published. Required fields are marked *