ਸਰਦਾਰੀਆਂ ਟਰੱਸਟ ਵੱਲੋਂ ਦਸਤਾਰ ਐਵਾਰਡ-2 ਜੇਤੂ ਨੂੰ 1 ਲੱਖ ਇਨਾਮ ਦੇਣ ਦਾ ਐਲਾਨ

ss1

ਸਰਦਾਰੀਆਂ ਟਰੱਸਟ ਵੱਲੋਂ ਦਸਤਾਰ ਐਵਾਰਡ-2 ਜੇਤੂ ਨੂੰ 1 ਲੱਖ ਇਨਾਮ ਦੇਣ ਦਾ ਐਲਾਨ
– ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸਹਿਯੋਗ ਨਾਲ ਯੂਨੀਵਰਸਿਟੀ ਦਮਦਮਾ ਸਾਹਿਬ ਵਿੱਚ 11 ਜੂਨ ਨੂੰ ਹੋਵੇਗਾ ਫਾਇਨਲ

ਫਰੀਦਕੋਟ, 19 ਦਸੰਬਰ ( ਜਗਦੀਸ਼ ਬਾਂਬਾ ) ਪਿਛਲੇ ਲੰਬੇ ਸਮੇਂ ਤੋਂ ਨੌਜਵਾਨਾਂ ਨੂੰ ਦਸਤਾਰ ਦੇ ਨਾਲ ਜੋੜਣ ਦੇ ਲਈ ਕੰਮ ਕਰਦੀ ਆ ਰਹੀ ਸੰਸਥਾ ਸਰਦਾਰੀਆਂ ਟਰੱਸਟ ਪੰਜਾਬ ਵੱਲੋਂ ਦਸਤਾਰ ਐਵਾਰਡ-੧ ਦੀ ਸਫਲਤਾ ਤੋਂ ਬਾਅਦ ਹੁਣ ਦਸਤਾਰ ਐਵਾਰਡ-2 ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ,ਜਿਸਦੀ ਰੂਪ ਰੇਖਾ ਤਿਆਰ ਕਰਨ ਲਈ ਸਰਦਾਰੀਆਂ ਟਰੱਸਟ ਵੱਲੋਂ ਚੇਅਰਮੈਨ ਸਤਿਨਾਮ ਸਿੰਘ ਦਬੜੀਖਾਨਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਦੁਆਰਾ ਗੁਰਸਾਗਰ ਮਸਤੂਆਣਾ ਮਾਤਾ ਭੋਲੀ ਕੌਰ ਜੀ ਵਿਖੇ ਵਿਸ਼ੇਸ ਮੀਟਿੰਗ ਕੀਤੀ ਗਈ,ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਟਰੱਸਟ ਦੇ ਨੌਜਵਾਨਾਂ ‘ਤੇ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਭਾਈ ਗੁਰਮੇਲ ਸਿੰਘ ਨੇ ਸ਼ਮੂਲੀਅਤ ਕੀਤੀ,ਟਰੱਸਟ ਦੇ ਸੇਵਾਦਾਰ ਭਾਈ ਜਸਵੀਰ ਸਿੰਘ ਲੌਂਗੋਵਾਲ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ ਇਸ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਹਰਮੀਤ ਸਿੰਘ ਲੁਧਿਆਣਾ, ਗੁਰਦੀਪ ਸਿੰਘ ਪੰਧੇਰ ਬਾਰਨਾਲਾ, ਭਾਈ ਜੁਗਰਾਜ ਸਿੰਘ ਢੱਡਰੀਆਂ, ਭਾਈ ਮਨਦੀਪ ਸਿੰਘ ਮੁਰੀਦ ਸੰਗਰੂਰ, ਭਾਈ ਗੁਰਮੇਲ ਸਿੰਘ ਬੜੂ ਸਾਹਿਬ, ਭਾਈ ਹਰਬੇਅੰਤ ਸਿੰਘ ਮਸਤੂਆਣਾ ਸਾਹਿਬ, ਗੁਰਸੇਵਕ ਸਿੰਘ ਭਾਣਾ ਫਰੀਦਕੋਟ ਆਦਿ ਨੇ ਟਰੱਸਟ ਵੱਲੋਂ ਕੌਮੀ ਸੇਵਾ ਦੇ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਕਰਨੇ ਸਮੇਂ ਦੀ ਮੁੱਖ ਲੋੜ ਹਨ, ਭਾਈ ਗੁਰਮੇਲ ਸਿੰਘ ਬੜੂ ਸਾਹਿਬ ਨੇ ਇਸ ਦਸਤਾਰ ਐਵਾਰਡ ਦੇ ਲਈ ਕਲਗੀਧਰ ਟਰੱਸਟ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਪ੍ਰਗਟਾਇਆਸਮੂਹ ਨੌਜਵਾਨਾਂ ਨੇ ਆਪਸੀ ਸਹਿਮਤੀ ਨਾਲ 10 ‘ਤੇ 11 ਜੂਨ 2017 ਨੂੰ ਅਕਾਲ ਯੂਨੀਵਰਸਿਟੀ ਵਿਖੇ ਦਸਤਾਰ ਐਵਾਰਡ-2 ਕਰਵਾਉਣ ਦਾ ਫੈਸਲਾ ਕੀਤਾ ਗਿਆ, ਜਿਸਦੇ ਜੇਤੂ ਨੂੰ 1 ਲੱਖ ਰੁਪਏ ਅਤੇ ਉਪ ਜੇਤੂ ਨੂੰ 51 ਹਜਾਰ ਰੁਪਏ ਸਮੇਤ ਟਰਾਫੀ ਇਨਾਮ ਵਜੋਂ ਦਿੱਤਾ ਜਾਵੇਗਾ ਅਤੇ ਐਂਟਰੀ ਫੀਸ 50 ਰੁਪਏ ਹੋਵੇਗੀਇਸਤੋਂ ਇਲਾਵਾ 100 ਤੋਂ ਜਿਆਦਾ ਕੈਂਪ ਲਗਾਉਣ ਵਾਲੀਆਂ ਸੰਸਥਾਵਾਂ ਅਤੇ ਅਕੈਡਮੀਆਂ ਨੂੰ ਟਰਬਨ ਕਿੰਗ ਦੇ ਐਵਾਰਡ ਨਾਲ ਅਤੇ ਪੂਰੇ ਵਿਸ਼ਵ ਅੰਦਰ ਦਸਤਾਰ ਦੀ ਸ਼ਾਨ ਵਧਾਉਣ ਵਾਲੀਆਂ ਸਖਸ਼ੀਅਤਾ ਨੂੰ ਵੀ ਸਨਮਾਨਿਤ ਕੀਤਾ ਜਾਵੇਗਾਦਸਤਾਰ ਐਵਾਰਡ-2 ਦੇ ਲਈ ਵੱਖੋ ਵੱਖ ਥਾਵਾਂ ਤੇ ਐਡੀਸ਼ਨ ਕਰਕੇ ਨੌਜਵਾਨਾਂ ਦੀ ਚੋਣ ਕੀਤੀ ਜਾਵੇਗੀ ਅਤੇ ਜਿਲਾ ਫਰੀਦਕੋਟ ਤੋਂ ਐਡੀਸ਼ਨਾਂ ਦੀ ਸ਼ੁਰੂਆਤ ਕਰਕੇ ਪੂਰੇ ਪੰਜਾਬ ਅਤੇ ਹਰਿਆਣਾ ਦੇ ਚੋਣਵੇਂ ਜਿਲਿਆਂ ਚ ਕੀਤੇ ਜਾਣਗੇ ਜਿਹਨਾਂ ਦੀਆਂ ਤਾਰੀਖਾਂ ਦਾ ਐਲਾਨ ਜਲਦ ਹੀ ਟਰੱਸਟ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਬਹਾਦਰ ਸਿੰਘ ਸੁਨਾਮ, ਮਨਬੀਰ ਸਿੰਘ ਕੋਹਾੜਕਾ, ਗੁਰਪ੍ਰੀਤ ਸਿੰਘ ਲੋਹਾਖੇੜਾ, ਗੁਰਜੀਤ ਸਿੰਘ ਬਾਜਾਖਾਨਾ, ਹਰਪ੍ਰੀਤ ਸਿੰਘ ਪੰਧੇਰ, ਹੀਰਾ ਸਿੰਘ ਮਾਨਸਾ, ਗੁਰਦਾਸ ਸਿੰਘ ਚੀਮਾਂ, ਹਰਪਾਲ ਸਿੰਘ ਹੰਝਰਾਹ, ਜਗਸ਼ੀਰ ਸਿੰਘ ਬਬਲਾ, ਨਿਰਮਲਜੀਤ ਸਿੰਘ ਭੱਠਲ, ਨਿਸ਼ਾਨਦੀਪ ਸਿੰਘ, ਹਰਜਿੰਦਰ ਸਿੰਘ ਸੰਧੂ, ਜਗਸ਼ੀਰ ਸਿੰਘ ਖਾਲਸਾ, ਸੁਖਬੀਰ ਸਿੰਘ, ਲਭਦੀਪ ਸਿੰਘ ਢੱਡਰੀਆਂ, ਹਰਜਿੰਦਰ ਸਿੰਘ ਰੋਮਾਣਾ, ਬਲਪ੍ਰੀਤ ਸਿੰਘ ਬਾਜਾਖਾਨਾ, ਪ੍ਰਿੰਸਪ੍ਰੀਤ ਸਿੰਘ ਲੌਂਗੋਵਾਲ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਹਾਜਰ ਸਨ।

Share Button

Leave a Reply

Your email address will not be published. Required fields are marked *