ਸਰਕਾਰ ਵੱਲੋਂ ਤਹਿਸੀਲਾਂ ਅੰਦਰ ਲੋਕਾਂ ਨੂੰ ਸਹੂਲਤਾਂ ਦੇਣ ਲਈ ” ਸੁਵਿਧਾ ਦੀ ਥਾਂ ਦੁਬਿਧਾ ਕੇਂਦਰ ” ਸਾਬਤ ਹੋ ਰਹੇ ਹਨ :- ਕਲਾਲ ਮਾਜਰਾ

ss1

ਸਰਕਾਰ ਵੱਲੋਂ ਤਹਿਸੀਲਾਂ ਅੰਦਰ ਲੋਕਾਂ ਨੂੰ ਸਹੂਲਤਾਂ ਦੇਣ ਲਈ ” ਸੁਵਿਧਾ ਦੀ ਥਾਂ ਦੁਬਿਧਾ ਕੇਂਦਰ ” ਸਾਬਤ ਹੋ ਰਹੇ ਹਨ :- ਕਲਾਲ ਮਾਜਰਾ

27-12 (2)

ਮਹਿਲ ਕਲਾਂ 26 ਜੁਲਾਈ (ਭੁਪਿੰਦਰ ਸਿੰਘ ਧਨੇਰ)- ਸਬ ਤਹਿਸੀਲ ਮਹਿਲ ਕਲਾਂ ਦੇ ਦਫ਼ਤਰ ਅੰਦਰ ਬਣੇ ਸੁਵਿਧਾ ਕੇਂਦਰ ਵਿੱਚ ਸਕੂਲੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆ ਨੂੰ ਲੋੜੀਦੇ ਦਸਤਾਵੇਜ਼ ਬਣਾਉਣ ਲਈ ਕਈ ਕਈ ਦਿਨ ਖੱਜਲ ਖੁਆਰ ਹੋਣ ਨੂੰ ਲੈ ਕੇ ਵਿਦਿਆਰਥੀਆਂ ਤੇ ਉੱਨਾਂ ਦੇ ਮਾਪਿਆ ਵੱਲੋਂ ਦਿਹਾਤੀ ਮਜ਼ਦੂਰ ਸਭਾ ਦੇ ਜਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਤੇ ਸਬੰਧਿਤ ਵਿਭਾਗ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸੁਖਵੀਰ ਕੌਰ,ਬਲਜੀਤ ਕੌਰ ਕੁਰੜ,ਜਗਦੇਵ ਸਿੰਘ,ਕੁਲਦੀਪ ਕੌਰ ਕਲਾਲ ਮਾਜਰਾ, ਮਲਕੀਤ ਸਿੰਘ ਗੁਰਮ,ਪੰਚ ਬਘੇਰਾ ਸਿੰਘ ਮਹਿਲ ਕਲਾਂ,ਸੁਖਵਿੰਦਰ ਸਿੰਘ ਕੁਰੜ,ਚਰਨ ਸਿੰਘ ਵਜੀਦਕੇ ਕਲਾਂ ਆਦਿ ਲੋਕਾਂ ਨੇ ਕਿਹਾ ਕਿ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਅਤੇ ਆਮ ਲੋਕਾਂ ਨੂੰ ਸੁਵਿਧਾ ਕੇਂਦਰਾਂ ਵਿੱਚ ਲੋੜੀਦੇ ਦਸਤਾਵੇਜ਼ ਬਣਾਉਣ ਲਈ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਦਾ ਹੈ। ਉਨ੍ਹਾਂ ਅਕਾਲੀ ਭਾਜਪਾ ਸਰਕਾਰ ਤੇ ਦੋਸ਼ ਲਾਇਆ ਕਿ ਆਪਣੇ ਆਪ ਨੂੰ ਗਰੀਬਾਂ ਦੀ ਹਿਤੈਸ਼ੀ ਕਹਾਉਣ ਵਾਲੀ ਸਰਕਾਰ ਵੱਲੋਂ ਤਹਿਸੀਲਾਂ ਅੰਦਰ ਲੋਕਾਂ ਨੂੰ ਸਹੂਲਤਾਂ ਦੇਣ ਲਈ ” ਸੁਵਿਧਾ ਦੀ ਥਾਂ ਦੁਬਿਧਾ ਕੇਂਦਰ ” ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਮਾਪਿਆ ਵੱਲੋਂ ਬੱਚਿਆਂ ਨੂੰ ਸਕੂਲਾਂ ਵਿੱਚੋਂ ਛੁੱਟੀਆਂ ਤੇ ਸਵੇਰ ਤੋਂ ਹੀ ਭੁੱਖਣ ਭਾਣੇ ਕਈ ਕਈ ਘੰਟੇ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਇਸ ਮੌਕੇ ਮਜ਼ਦੂਰ ਆਗੂਆਂ ਤੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਹਿਲ ਕਲਾਂ ਦੇ ਸੁਵਿਧਾ ਕੇਂਦਰ ਅੰਦਰ ਘੱਟੋ ਘੱਟ 2 ਹੋਰ ਮੁਲਾਜਮ ਭੇਜੇ ਜਾਣ ਤਾਂ ਜੋ ਪਿੰਡਾਂ ਵਿੱਚੋਂ ਆਪਣੇ ਦਫ਼ਤਰੀ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਰਾਹਤ ਮਿਲ ਸਕੇ।

ਕੀ ਕਹਿੰਦੇ ਨੇ ਅਧਿਕਾਰੀ :- ਇਸ ਸਬੰਧੀ ਜਦੋਂ ਸੁਵਿਧਾ ਕੇਂਦਰ ਦੇ ਮੁਲਾਜਮ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ 150 ਦੇ ਕਰੀਬ ਵਿਅਕਤੀਆਂ ਦੀਆਂ ਅਰਜ਼ੀਆਂ ਨੂੰ ਫੜ ਲੈਦੇ ਹਨ ਅਤੇ ਹੋਰ ਜਿਹੜੇ ਵੀ ਕੰਮ ਹਨ ਉਹ ਲੜੀਵਾਰ ਕੀਤੇ ਜਾ ਰਹੇ ਹਨ।

ਸੁਵਿਧਾ ਕੇਂਦਰ ਜਿਲਾ ਦੇ ਇੰਚਾਰਜ ਅਮ੍ਰਿਤਪਾਲ ਸਿੰਘ ਨੇ ਸੰਪਰਕ ਕਰਨ ਤੇ ਦੱਸਿਆਂ ਕਿ ਲੋਕਾ ਨੂੰ ਸਹੂਲਤਾਂ ਦੇਣ ਲਈ ਰਾਜ ਸਰਕਾਰ ਮਿਤੀ 29 ਜੁਲਾਈ ਨੂੰ ਜ਼ਿਲੇ੍ਹ ਦੇ 10 ਸੁਵਿਧਾ ਕੇਂਦਰਾਂ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਪਹਿਲੇ ਰਾਉਂਡ ਵਜੋਂ ਕਰਨਗੇ। ਅਤੇ 41 ਹੋਰ ਕੇਂਦਰ ਵੀ ਛੇਤੀ ਚਾਲੂ ਕਰਕੇ ਲੋਕਾਂ ਨੂੰ ਨਿਰਵਿਘਨ ਸਹੂਲਤਾਂ ਦਿੱਤੀਆਂ ਜਾਣਗੀਆਂ।

Share Button

Leave a Reply

Your email address will not be published. Required fields are marked *