ਸਰਕਾਰ ਵਲੋਂ ਸਬਸਿਡੀ ‘ਤੇ ਕੰਢੇਦਾਰ ਤਾਰ ਨਾ ਦੇਣ ਕਾਰਨ ਕੰਢੀ ਦੇ ਕਿਸਾਨਾਂ ਵਿਚ ਰੋਸ

ss1

ਸਰਕਾਰ ਵਲੋਂ ਸਬਸਿਡੀ ‘ਤੇ ਕੰਢੇਦਾਰ ਤਾਰ ਨਾ ਦੇਣ ਕਾਰਨ ਕੰਢੀ ਦੇ ਕਿਸਾਨਾਂ ਵਿਚ ਰੋਸ

picture1ਗੜਸ਼ੰਕਰ ੨੩ ਨਵੰਬਰ (ਅਸ਼ਵਨੀ ਸ਼ਰਮਾ)-ਕੰਢੀ ਦੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਜੰਗਲੀ ਜਾਨਵਰਾਂ ਦੇ ਉਜਾੜੇ ਦੀ ਸਮੱਸਿਆ ਤੋਂ ਬਚਾਉਣ ਲਈ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਸਬਸਿਡੀ ‘ਤੇ ਕੰਢੇਦਾਰ ਤਾਰ ਦੇਣ ਦਾ ਵਾਅਦਾ ਪੂਰਾ ਨਾ ਕਰਨ ਕਰਕੇ ਖੇਤਰ ਦੇ ਕਿਸਾਨਾਂ ਵਿਚ ਰੋਸ ਦੀ ਭਾਵਨਾ ਹੈ। ਇਹ ਵਾਅਦਾ ਆਨੰਦਪੁਰ ਸਾਹਿਬ ਲੋਕ ਸਭਾ ਤੋਂ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਕੀਤਾ ਗਿਆ ਸੀ ਪਰ ਹੁਣ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਪਰ ਉਕਤ ਵਾਅਦਾ ਪੂਰਾ ਨਾ ਕਰਨ ਕਰਕੇ ਆਗਾਮੀ ਚੋਣਾਂ ਵਿਚ ਅਕਾਲੀ ਸਰਕਾਰ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ।
ਜਿਕਰਯੋਗ ਹੈ ਕਿ ਕੰਢੀ ਪੰਜਾਬ ਦਾ ਖੇਤਰ ਨੀਮ ਪਹਾੜੀ ਖੇਤਰ ਹੈ ਜਿਸ ਵਿਚ ਵਿਚ ਪੱੰਜ ਸੋ ਤੋਂ ਵੱਧ ਪਿੰਡ ਪੈਂਦੇ ਹਨ। ਇਨਾਂ ਪਿੰਡਾਂ ਵਿਚੋਂ ਅਨੇਕਾਂ ਪਿੰਡ ਅਜਿਹੇ ਹਨ ਜਿੱਥੇ ਸਿੰਜਾਈ ਦੀਆਂ ਕੋਈ ਸਹੂਲਤਾਂ ਨਹੀਂ ਤੇ ਖੇਤੀਬਾੜੀ ਦਾ ਮੀਂਹ ‘ਤੇ ਹੀ ਨਿਰਭਰ ਕਰਦਾ ਹੈ। ਜ਼ਿਲਾ ਹੁਸ਼ਿਆਰਪੁਰ ਦਾ ਸੈਂਕੜੇ ਏਕੜ ਖੇਤੀਬਾੜੀ ਰਕਬਾ ਵੀ ਕੰਢੀ ਅਧੀਨ ਪੈਂਦਾ ਹੈ ਜਿਸ ਵਿਚ ਤਹਿਸੀਲ ਗੜਸ਼ੰਕਰ ਅਤੇ ਬਲਾਕ ਮਾਹਿਲਪੁਰ ਦੇ ਅਨੇਕਾਂ ਪਿੰਡ ਵੀ ਸ਼ਾਮਿਲ ਹਨ। ਇਸ ਤਹਿਸੀਲ ਦੇ ਨੀਮ ਪਹਾੜੀ ਖੇਤਰ ਬੀਤ ਦੇ ਬਾਈ ਪਿੰਡ ਵੀ ਕੰਢੀ ਦਾ ਹੀ ਹਿੱਸਾ ਹਨ , ਇਨਾਂ ਪਿੰਡਾਂ ਵਿਚ ਜੰਗਲੀ ਜਾਨਵਰਾਂ ਦੇ ਉਜਾੜੇ ਨੇ ਕਿਸਾਨਾਂ ਦੀ ਰਾਤਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ ਅਤੇ ਹਾੜੀ -ਸਾਉਣੀ ਦੀਆਂ ਫ਼ਸਲਾਂ ਦੀ ਰਾਖੀ ਲਈ ਕਿਸਾਨਾਂ ਨੂੰ ਆਪਣੀ ਜਾਨ ਜੋਖ਼ਮ ਵਿਚ ਪਾਉਣੀ ਪੈਂਦੀ ਹੈ।
ਵਰਨਣਯੋਗ ਹੈ ਕਿ ਕੰਢੀ ਦੇ ਕਿਸਾਨਾਂ ਨੂੰ ਸਬਸਿਡੀ ਉੋਤੇ ਕੰਢੇਦਾਰ ਤਾਰ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਸਰਕਾਰ ਨੇ ਦੋ ਕੁ ਮਹੀਨੇ ਪਹਿਲਾਂ ਅਖ਼ਬਾਰਾਂ ਵਿਚ ਇਕ ਇਸ਼ਤਿਹਾਰ ਦਿੱਤਾ ਸੀ ਜਿਸਦੇ ਆਧਾਰ ‘ਤੇ ਖੇਤਰ ਦੇ ਕਿਸਾਨਾਂ ਨੇ ਇਕ ਪ੍ਰੋਫਾਰਮਾ ਭਰ ਕੇ ਜੰਗਲਾਤ ਵਿਭਾਗ ਗੜਸ਼ੰਕਰ ਨੂੰ ਦਿੱਤਾ ਸੀ ਪਰ ਇਸ ਸਬੰਧੀ ਅੱਗੇ ਕੋਈ ਕਾਰਵਾਈ ਨਾ ਹੋਣ ਕਰਕੇ ਇਹ ਕਾਰਵਾਈ ਵੀ ਠੱਪ ਹੋ ਕੇ ਰਹਿ ਗਈ । ਕੰਢੀ ਸੰਘਰਸ਼ ਕਮੇਟੀ ਦੇ ਪ੍ਰਧਾਨ ਕਾਮਰੇਡ ਦਰਸ਼ਨ ਸਿੰਘ ਮੱਟੂਨੇ ਕਿਹਾ ਕਿ ਸਰਕਾਰ ਇਸ ਮਸਲੇ ਉੱਤੇ ਰਾਜਨੀਤੀ ਖੇਡਦੀ ਆਈ ਹੈ। ਉਨਾਂ ਕਿਹਾ ਕਿ ਕੰਢੀ ਦੀ ਕਿਸਾਨੀ ਨੂੰ ਜੰਗਲੀ ਜਾਨਵਰਾਂ ਦੇ ਉਜਾੜੇ ਦੀ ਸਭ ਤੋਂ ਵੱਡੀ ਸਮੱਸਿਆ ਹੈ ਤੇ ਚੋਣਾਂ ਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਇਸ ਸਬੰਧੀ ਕੋਈ ਨਾ ਕੋਈ ਝੂਠਾ ਐਲਾਨ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰਦੇ ਹਨ। ਉਨਾਂ ਕਿਹਾ ਕਿ ਜੰਗਲੀ ਜਾਨਵਰਾਂ ਲਈ ਰੱਖਾਂ ਦਾ ਪ੍ਰਬੰਧ ਕਰਨਾ ਹੀ ਇਸ ਸਮੱਸਿਆ ਦਾ ਹੱਲ ਹੈ।

Share Button

Leave a Reply

Your email address will not be published. Required fields are marked *