ਸਰਕਾਰ ਮਾਨਸਾ ਧਾਗਾ ਮਿਲ ਅਤੇ ਖੰਡ ਮਿਲ ਬੁਢਲਾਡਾ ਦੇ ਕਿਸਾਨ ਦੀ ਹਿੱਸੇਦਾਰੀ ਦੀ ਰਾਸ਼ੀ ਵਿਆਜ ਸਮੇਤ ਵਾਪਸ ਕਰੇ

ss1

ਸਰਕਾਰ ਮਾਨਸਾ ਧਾਗਾ ਮਿਲ ਅਤੇ ਖੰਡ ਮਿਲ ਬੁਢਲਾਡਾ ਦੇ ਕਿਸਾਨ ਦੀ ਹਿੱਸੇਦਾਰੀ ਦੀ ਰਾਸ਼ੀ ਵਿਆਜ ਸਮੇਤ ਵਾਪਸ ਕਰੇ

ਬੁਢਲਾਡਾ 17, ਦਸੰਬਰ(ਤਰਸੇਮ ਸ਼ਰਮਾਂ): ਭਾਰਤੀ ਕਿਸਾਨ ਯੂਨੀਅਨ ਰਾਜੇਵਾਲਾ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਜਸਬੀਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਪਿੰਡ ਸੈਦੇਵਾਲਾ ਦੇ ਗੁਰਦੁਆਰਾ ਪਾਹਿਨ ਸਾਹਿਬ ਸੱਚੀ ਮੰਜੀ ਵਿਖੇ ਹੋਈ। ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜਿਲ੍ਹਾਂ ਇਕਾਈ ਦੀ ਚੌਣ ਕੀਤੀ ਗਈ। ਚੋਣ ਵਿੱਚ ਜਿਲ੍ਹਾ ਪ੍ਰਧਾਨ ਦੇ ਤੌਰ ਤੇ ਜਸਬੀਰ ਸਿੰਘ ਬਾਜਵਾ ਨੂੰ ਨਿਯੁਕਤ ਕੀਤਾ ਗਿਆ। ਜਦੋਕਿ ਬਲਾਕ ਬੁਢਲਾਡਾ ਦੇ ਪ੍ਰਧਾਨ ਸਾਧੂ ਸਿੰਘ ਕੁਲਾਣਾ ਨੂੰ ਚੁਣਿਆ ਗਿਆ। ਇਸ ਚੌਣ ਵਿੱਚ ਬਲਾਕ ਜਰਨਲ ਸਕੱਤਰ ਬਾਬੂ ਸਿੰਘ ਲਾਬਾਂ, ਬਲਾਕ ਮੀਤ ਪ੍ਰਧਾਨ ਲਾਭ ਸਿੰਘ ਨੂੰ ਬਣਾਇਆ ਗਿਆ। ਇਸੇ ਤਰ੍ਹਾਂ ਪਿੰਡ ਸੇਰਖਾਵਾਲਾਂ ਦੇ ਪਿੰਡ ਪ੍ਰਧਾਨ ਲਖਵਿੰਦਰ ਸਿੰਘ, ਬਾਬੂ ਸਿੰਘ ਮੀਤ ਪ੍ਰਧਾਨ , ਜੂਪਾ ਸਿੰਘ ਕਮੇਟੀ ਮੈਬਰ, ਗੁਰਦੇਵ ਸਿੰਘ ਪ੍ਰਧਾਨ , ਜੋਗਿੰਦਰ ਨੰਬਰਦਾਰ। ਪਿੰਡ ਸੈਦੇਵਾਲਾ ਦੀ ਕਿਸਾਨ ਇਕਾਈ ਲਈ ਮਹਿਲ ਸਿੰਘ ਪ੍ਰਧਾਨ, ਗੁਰਬਚਨ ਸਿੰਘ ਮੀਤ ਪ੍ਰਧਾਨ, ਦਿਵਾਨ ਸਿੰਘ ਸਕੱਤਰ, ਕੁਲਦੀਪ ਸਿੰਘ ਖਜਾਨਚੀ, ਸੁਰਜੀਤ ਸਿੰਘ ਪ੍ਰੈਸ ਸੱਕਤਰ, ਨਿਸ਼ਾਨ ਸਿੰਘ, ਮੇਘਾ ਸਿੰਘ, ਕਾਬਲ ਸਿੰਘ ਕਮੇਟੀ ਮੈਂਬਰ ਬਣਾਏ ਗਏ। ਮੀਟਿੰਗ ਵਿੱਚ ਬੁਢਲਾਡਾ ਦੇ ਬਲਾਕ ਪ੍ਰਧਾਨ ਸਾਧੂ ਸਿੰਘ ਕੁਲਾਣਾ ਨੇ ਕਿਹਾ ਕਿ ਪਿੰਡਾਂ ਵਿੱਚ ਅਵਾਰਾ ਪਸ਼ੂ ਅਤੇ ਕੁੱਤਿਆਂ ਦੀ ਭਰਮਾਰ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦਾ ਅਜਿਹੇ ਹਾਲਾਤਾਂ ਵੱਲ ਕੋਈ ਧਿਆਨ ਨਹੀਂ ਹੈ। ਉਹਨਾਂ ਕਿਹਾ ਕਿ ਸੜਕਾਂ ਤੇ ਅਵਾਰਾ ਪਸ਼ੁਆਂ ਦੀ ਭਰਮਾਰ ਕਾਰਨ ਖਤਰਨਾਮ ਹਾਦਸੇ ਵਾਪਰ ਰਹੇ ਹਨ ਅਤੇ ਇਹ ਅਵਾਰਾ ਪਸ਼ੂ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਨੁਕਸਾਨ ਕਰ ਰਹੇ ਹਨ। ਜਰਨਲ ਸਕੱਤਰ ਬਾਬੂ ਲਾਬਾਂ ਨੇ ਕਿਹਾ ਕਿ ਬੁਢਲਾਡਾ ਸੂਗਰ ਮਿੱਲ ਵਿੱਚ ਕਿਸਾਨਾ ਦੀ ਹਿੱਸੇਦਾਰੀ ਹੈ ਅਤੇ ਧਾਗਾ ਫੈਕਟਰੀ ਮਾਨਸਾ ਵਿੱਚ ਕਿਸਾਨਾਂ ਦੀ ਹਿੱਸੇਦਾਰੀ ਪਈ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀ ਇਹ ਰਾਸ਼ੀ ਵਿਆਜ ਸਮੇਤ ਸਰਕਾਰ ਤੁਰੰਤ ਕਿਸਾਨਾ ਨੂੰ ਵਾਪਿਸ ਕਰੇ ਨਹੀਂ ਤਾਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਤਿੱਖਾ ਸੰਘਰਸ਼ ਆਰੰਭ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *