ਸਰਕਾਰ ਨੇ ਸ਼੍ਰੀ ਗੁਰੂ ਗੰਥ ਸਾਹਿਬ ਅਧਿਐਨ ਕੇਂਦਰ ਦੀ ਗਾਂਟ ਬੰਦ ਕਰ ਦਿੱਤੀ

????????????????????????????????????

ਸਰਕਾਰ ਨੇ ਸ਼੍ਰੀ ਗੁਰੂ ਗੰਥ ਸਾਹਿਬ ਅਧਿਐਨ ਕੇਂਦਰ ਦੀ ਗਾਂਟ ਬੰਦ ਕਰ ਦਿੱਤੀ

ਭਾਰਤੀ ਜਨਤਾ ਪਾਰਟੀ ਅਤੇ ਸ਼ੋਮਣੀ ਅਕਾਲੀ ਦਲ ਬਾਦਲ ਦੋਗਲੀ ਨੀਤੀ ਅਪਨਾਉਣ ਤੋਂ ਬਾਜ ਨਹੀਂ ਆਉਂਦੇ। ਕਹਿਣੀ ਤੇ ਕਰਨੀ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਇਕ ਪਾਸ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀਆਂ ਕਹਾਉਂਦੇ ਹਨ ਪੰਤੂ ਅਮਲੀ ਰੂਪ ਵਿਚ ਧਾਰਮਿਕ ਕੱਟੜਵਾਦ ਵਿਚ ਵਿਸ਼ਵਾਸ ਰੱਖਦੇ ਹਨ। ਅਕਾਲੀ ਦਲ ਬਾਦਲ ਤਾਂ ਸਿਆਸੀ ਤਾਕਤ ਪਾਪਤ ਕਰਨ ਲਈ ਸਿੱਖੀ ਵਿਚਾਰਧਾਰਾ ਦੇ ਸਾਰੇ ਅਸੂਲਾਂ ਨੂੰ ਛਿੱਕੇ ਤੇ ਟੰਗ ਦਿੰਦਾ ਹੈ। ਭਾਰਤੀ ਜਨਤਾ ਪਾਰਟੀ ਦਾ ਪਿਛਲੱਗ ਬਣਕੇ ਸਿਆਸਤ ਕਰ ਰਿਹਾ ਹੈ ਜਦੋਂ ਕਿ ਅਕਾਲੀ ਦਲ ਜੰਗੇ ਅਜ਼ਾਦੀ ਦੇ ਸਿਰਮੌਰ ਸ਼ਹੀਦਾਂ ਦੀ ਪਾਰਟੀ ਹੈ। ਬਾਦਲ ਅਕਾਲੀ ਦਲ ਕੇਂਦਰ ਵਿਚ ਭਾਈਵਾਲ ਪਾਰਟੀ ਹੈ ਪੰਤੂ ਕੇਂਦਰ ਸਰਕਾਰ ਫ਼ੈਸਲੇ ਸਿੱਖ ਵਿਰੋਧੀ ਕਰ ਰਹੀ ਹੈ। ਕੇਂਦਰ ਮੰਤਰੀ ਮੰਡਲ ਵਿਚ ਅਕਾਲੀ ਦਲ ਦੀ ਨੁਮਾਂਇੰਦਗੀ ਕਰ ਰਹੀ ਬੀਬੀ ਹਰਸਿਮਰਤ ਕੌਰ ਬਾਦਲ ਦਮਗਜ਼ੇ ਸਿੱਖਾਂ ਦੇ ਹਿੱਤਾਂ ਦੇ ਮਾਰਦੇ ਹਨ ਪੰਤੂ ਅਸਲੀਅਤ ਕੁਝ ਹੋਰ ਹੈ। ਇਕ ਉਦਾਹਰਣ ਹੀ ਬਹੁਤ ਹੈ। ਕੇਂਦਰ ਸਰਕਾਰ ਦੇ ਮਨੁਖੀ ਵਸੀਲਿਆਂ ਬਾਰੇ ਵਿਭਾਗ ਨੇ ਕੇਂਦਰ ਸਰਕਾਰ ਦੀ ਘੱਟ ਗਿਣਤੀਆਂ ਸੰਬੰਧੀ ਬੇਰੁੱਖੀ ਕਾਰਨ ਪੰਜਾਬ ਵਿਚ ਅਕਾਲੀ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸਮੇਂ 2016 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿਤਸਰ ਵਿਚ ਸਥਾਪਤ ਕੀਤੇ ਗਏ ਸੀ ਗੁਰੂ ਗੰਥ ਸਾਹਿਬ ਅਧਿਐਨ ਕੇਂਦਰ ਦੀ ਗਾਂਟ ਬੰਦ ਕਰ ਦਿੱਤੀ ਹੈ। ਉਦੋਂ ਦੀ ਅਕਾਲੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਸਰਕਾਰ ਨੇ ਇਸਤੇ ਕੋਈ ਇਤਰਾਜ ਨਹੀਂ ਕੀਤਾ ਜਦੋਂ ਕਿ ਅਕਾਲੀ ਦਲ ਆਪਣੇ ਆਪਨੂੰ ਸਿੱਖਾਂ ਦੀ ਨੁਮਾਇੰਦਾ ਪਤੀਨਿਧ ਪਾਰਟੀ ਆਖਦਾ ਹੈ। ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਜਦੋਂ ਤੋਂ ਹੋਂਦ ਵਿਚ ਆਈ ਹੈ ਤਾਂ ਪੰਜਾਬ ਖਾਸ ਤੌਰ ਤੇ ਸਿੱਖਾਂ ਨਾਲ ਘੱਟ ਗਿਣਤੀ ਹੋਣ ਦੇ ਬਾਵਜੂਦ ਵਧੀਕੀਆਂ ਕਰਦੀ ਆ ਰਹੀ ਹੈ। ਜਦੋਂ ਕਿ ਅਕਾਲੀ ਦਲ ਦੀ ਨੁਮਾਇੰਦਾ ਸੀਮਤੀ ਹਰਸਿਮਰਤ ਕੌਰ ਬਾਦਲ ਕੇਂਦਰੀ ਵਜਾਰਤ ਵਿਚ ਮੰਤਰੀ ਹਨ। ਮਨੁੱਖੀ ਵਸੀਲਿਆਂ ਵਾਲੇ ਵਿਭਾਗ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿਤਸਰ ਵੱਲੋਂ ਸੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪਕਾਸ਼ ਉਤਸਵ ਦੇ ਵਰੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸੰਸਾਰ ਵਿਚਲਾ ਇੱਕੋ ਇੱਕ ”ਸੀ ਗੁਰੂ ਗੰਥ ਸਾਹਿਬ ਅਧਿਐਨ ਕੇਂਦਰ”, ਜਿਹੜਾ ਡਾ ਮਨਮੋਹਨ ਸਿੰਘ ਸਾਬਕਾ ਪਧਾਨ ਮੰਤਰੀ ਵੱਲੋਂ ਗੁਰੂ ਗੰਥ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਮੌਕੇ ‘ਤੇ ਸਿੱਖ ਧਰਮ ਦੀ ਵਿਚਾਰਧਾਰਾ ਦੇ ਪਚਾਰ ਅਤੇ ਪਾਸਾਰ ਲਈ ਬਣਾਇਆ ਗਿਆ ਸੀ, ਉਸ ਖੋਜ ਕੇਂਦਰ ਨੂੰ ਬੰਦ ਕਰਨ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਕੇਂਦਰ ਸਰਕਾਰ ਦੇ ਮਨੁੱਖੀ ਵਸੀਲਿਆਂ ਬਾਰੇ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਇਹ ਉਨਾਂ ਦੇ 550 ਸਾਲਾ ਪਕਾਸ਼ ਉਤਸਵ ਸਾਲ ਵਿਚ ਅਜੀਬ ਕਿਸਮ ਦੀ ਕੋਝੀ ਸ਼ਰਧਾਂਜਲੀ ਹੋਵੇਗੀ। ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਉਨਾਂ ਦੀ ਸਿੱਖ ਧਰਮ ਬਾਰੇ ਸੰਕੀਰਨ ਸੋਚ ਦਾ ਪਤਾ ਲੱਗਦਾ ਹੈ। ਇਹ ਕੇਂਦਰ ਸੀ ਗੁਰੂ ਗੰਥ ਸਾਹਿਬ ਦੀ ਵਿਚਾਰਧਾਰਾ ਨੂੰ ਸੰਸਾਰ ਵਿਚ ਪਹੁੰਚਾਉਣ ਦੇ ਇਰਾਦੇ ਨਾਲ ਸਥਾਪਤ ਕੀਤਾ ਗਿਆ ਸੀ ਤਾਂ ਜੋ ਸਿੱਖਾਂ ਦੀ ਪਛਾਣ ਬਾਰੇ ਸੰਸਾਰ ਵਿਚ ਜੋ ਭੁਲੇਖੇ ਹਨ ਉਹ ਦੂਰ ਕੀਤੇ ਜਾ ਸਕਣ।
ਡਾ ਮਨਮੋਹਨ ਸਿੰਘ ਨੇ ਪਧਾਨ ਮੰਤਰੀ ਹੁੰਦਿਆਂ ਪਹਿਲੀ ਸਤੰਬਰ 2004 ਨੂੰ ਐਲਾਨ ਕੀਤਾ ਸੀ ਕਿ ਅੰਮਿਤਸਰ ਸਾਹਿਬ ਦੇ ਪਵਿਤਰ ਅਸਥਾਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਇਹ ਆਧੁਨਿਕ ਤਕਨੀਕਾਂ ਨਾਲ ਲੈਸ 100 ਕਰੋੜ ਰੁਪਏ ਦੀ ਲਾਗਤ ਨਾਲ ਖੋਜ ਕੇਂਦਰ ਸਥਾਪਤ ਕੀਤਾ ਜਾਵੇਗਾ। ਮਨੁੱਖੀ ਵਸੀਲਿਆਂ ਬਾਰੇ ਕੇਂਦਰੀ ਵਿਭਾਗ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇਸ ਕੇਂਦਰ ਦੀ ਤਜਵੀਜ ਤਿਆਰ ਕਰਨ ਲਈ ਕਿਹਾ ਸੀ। ਯੂਨੀਵਰਸਿਟੀ ਨੇ ਤਜਵੀਜ ਤਿਆਰ ਕਰਕੇ ਕੇਂਦਰੀ ਵਿਭਾਗ ਨੂੰ ਭੇਜ ਦਿੱਤੀ। ਇਸ ਤਜਵੀਜ ਨੂੰ ਮੁਕੰਮਲ ਹੋਣ ਵਿਚ 7 ਸਾਲ ਲੱਗ ਗਏ ਕਿਉਂਕਿ ਯੂ ਜੀ ਸੀ ਅਤੇ ਵਿਭਾਗ ਨੇ ਖਾਮਖਾਹ ਦੇ ਚਕਰਾਂ ਵਿਚ ਪਾਈ ਰੱਖਿਆ। ਰਾਜ ਸਭਾ ਵਿਚ ਇਹ ਮੁੱਦਾ ਵਾਰ-ਵਾਰ ਤਰਲੋਚਨ ਸਿੰਘ ਉਠਾਉਂਦੇ ਰਹੇ। ਅਖ਼ੀਰ ਪਹਿਲੀ ਅਪੈਲ 2011ਨੂੰ ਕੇਂਦਰ ਸਰਕਾਰ ਨੇ ਪਧਾਨ ਮੰਤਰੀ ਡਾ ਮਨਮੋਹਨ ਸਿੰਘ ਵੱਲੋਂ ਐਲਾਨ ਕੀਤੀ 47 ਕਰੋੜ 84 ਲੱਖ ਦੀ ਰਾਸ਼ੀ ਵਿਚੋਂ ਸਿਰਫ 17 ਕਰੋੜ 42 ਲੱਖ ਰੁਪਏ ਜਾਰੀ ਕਰਕੇ ਇਹ ਕੇਂਦਰ ਸ਼ੁਰੂ ਕਰਵਾ ਦਿੱਤਾ ਸੀ। ਇਸ ਗਾਂਟ ਤੋਂ ਬਾਅਦ ਵਰਤਮਾਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਆਪਣੇ ਵੱਲੋਂ ਤਾਂ ਹੋਰ ਆਰਥਿਕ ਮਦਦ ਕੀ ਕਰਨੀ ਸੀ, ਡਾਕਟਰ ਮਨਮੋਹਨ ਸਿੰਘ ਵੱਲੋਂ ਐਲਾਨ ਕੀਤੀ ਬਕਾਇਆ 30 ਕਰੋੜ ਦੀ ਰਾਸ਼ੀ ਵੀ ਜਾਰੀ ਨਹੀਂ ਕੀਤੀ। ਇਸ ਖੋਜ ਕੇਂਦਰ ਨੂੰ ਚਲਾਉਣ ਲਈ ਇਕ ਗਵਰਨਿੰਗ ਬਾਡੀ ਬਣਾਈ ਗਈ, ਜਿਸਦੇ ਚੇਅਰਮੈਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਨੂੰ ਬਣਾਇਆ ਗਿਆ। ਯੂਨੀਵਰਸਿਟੀ ਵਿਚ ਇਕ ਅਲੀਸ਼ਾਨ ਦੋ ਮੰਜ਼ਲਾ ਇਮਾਰਤ ਬਣਾਈ ਗਈ , ਜਿਸ ਵਿਚ ਇਕ ਸੀ ਗੁਰੂ ਗੰਥ ਭਵਨ, ਆਡੀਟੋਰੀਅਮ, ਅਜਾਇਬਘਰ, ਡਿਜਿਟਲ ਲਾਇਬਰੇਰੀ, ਮੀਡੀਆ ਸੈਂਟਰ, ਸੈਮੀਨਾਰ ਰੂਮ ਆਦਿ ਬਣਾਏ ਗਏ। ਇਸ ਖੋਜ ਕੇਂਦਰ ਦੀ ਇਮਾਰਤ ਦਾ ਉਦਘਾਟਨ ਪੰਜਾਬ ਦੇ ਉਦੋਂ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਫਰਵਰੀ 2015 ਵਿਚ ਕੀਤਾ ਸੀ ਪੰਤੂ ਜਦੋਂ ਇਸ ਕੇਂਦਰ ਦੀ ਗਾਂਟ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਬੰਦ ਕੀਤੀ ਤਾਂ ਸਰਦਾਰ ਬਾਦਲ ਚੁੱਪੀ ਧਾਰ ਗਏ। ਖੋਜ ਕਰਨ ਲਈ 4 ਪੋਫੈਸਰ, 5 ਵਿਜਿਟਿੰਗ ਪੋਫੈਸਰ, 4 ਆਨਰੇਰੀ ਵਿਜਿਟਿੰਗ ਪੋਫੈਸਰ ਅਤੇ 17 ਜੂਨੀਅਰ ਖੋਜ ਫੈਲੋ ਨਿਯੁਕਤ ਕੀਤੇ ਗਏ ਤਾਂ ਜੋ ਗੁਰੂ ਗੰਥ ਸਾਹਿਬ ਦੇ ਕਲਿਆਣਕਾਰੀ ਸੰਕਲਪ ਦੇ ਵੱਖ-ਵੱਖ ਖੇਤਰਾਂ ਦੀ ਖੋਜ ਕੀਤੀ ਜਾ ਸਕੇ। ਪਿਛਲੇ ਪੰਜ ਸਾਲਾਂ ਵਿਚ 20 ਪਾਜੈਕਟ ਪੂਰੇ ਕੀਤੇ ਗਏ। ਇਨਾਂ ਪਾਜੈਕਟਾਂ ਦੇ ਖੋਜ ਕਾਰਜਾਂ ਦੀਆਂ 12 ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ, ਜਿਨਾਂ ਵਿਚੋਂ 8 ਪੁਸਤਕਾਂ ਪਕਾਸ਼ਤ ਹੋ ਚੁੱਕੀਆਂ ਹਨ, ਬਾਕੀ ਰਹਿੰਦੀਆਂ 4 ਪੁਸਤਕਾਂ ਪਕਾਸ਼ਨਾ ਅਧੀਨ ਹਨ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਦੇ 6 ਸੈਮੀਨਾਰ 5 ਕਾਨਫਰੰਸਾਂ ਅਤੇ 36 ਲੈਕਚਰ ਕਰਵਾਏ ਗਏ ਹਨ। ਸੀ ਗੁਰੂ ਗੰਥ ਸਾਹਿਬ ਬਾਰੇ ਖੋਜ ਕਰਕੇ ਪਮਾਣੀਕ ਜਾਣਕਾਰੀ ਦੇਣ ਲਈ ”ਗਿਆਨਅੰਜਨ” ਨਾਂ ਦੀ ਵੈਬ-ਸਾਈਟ ਬਣਾਈ ਗਈ ਹੈ। ਇਸੇ ਤਰਾਂ ਹੋਰ 20 ਪਾਜੈਕਟ ਬਣਾਏ ਗਏ ਹਨ। ਕੇਂਦਰ ਸਰਕਾਰ ਦੀ ਘੱਟ ਗਿਣਤੀਆਂ ਬਾਰੇ ਪਹੁੰਚ ਸਾਰਥਿਕ ਨਾ ਹੋਣ ਕਰਕੇ ਇਸ ਖੋਜ ਕੇਂਦਰ ਦੀ ਬਾਕੀ ਰਹਿੰਦੀ ਗਾਂਟ 2016 ਤੋਂ ਬੰਦ ਕਰ ਦਿੱਤੀ ਗਈ ਹੈ। ਹਾਲਾਂਕਿ ਕੇਂਦਰ ਅਤੇ ਪੰਜਾਬ ਸਰਕਾਰ ਸੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪਕਾਸ਼ ਉਤਸਵ ਇਸ ਸਾਲ ਮਨਾਉਣ ਜਾ ਰਹੀ ਹੈ। 2016 ਤੋਂ ਖੋਜਾਰਥੀਆਂ ਵਿਚ ਵੀ ਕਟੌਤੀ ਕਰ ਦਿੱਤੀ ਹੈ। ਇਸ ਅਧਿਐਨ ਕੇਂਦਰ ਦੀ ਗਾਂਟ ਬੰਦ ਕਰਕੇ ਕੇਂਦਰ ਸਰਕਾਰ ਧਾਰਮਿਕ ਤੰਗ ਦਿਲੀ ਦਾ ਸਬੂਤ ਦੇ ਰਹੀ ਹੈ। ਆਮ ਤੌਰ ਤੇ ਅਜਿਹੇ ਪਾਜੈਕਟਾਂ ਨੂੰ ਜੇਕਰ ਕੇਂਦਰ ਸਰਕਾਰ ਗਾਂਟ ਬੰਦ ਕਰ ਦੇਵੇ ਤਾਂ ਯੂਨੀਵਰਸਿਟੀ ਅਪਣਾ ਲੈਂਦੀ ਹੈ। ਇਸ ਸਿਲਸਿਲੇ ਵਿਚ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਿੰਡੀਕੇਟ ਵਿਚ ਫੈਸਲਾ ਕਰਕੇ ਜਾਰੀ ਰੱਖਣ ਦਾ ਫੈਸਲਾ ਅਜਾਇਬ ਸਿੰਘ ਬਰਾੜ ਉਪਕੁਲਪਤੀ ਨੇ ਕਰਵਾ ਲਿਆ ਸੀ। ਪੰਤੂ ਹੁਣ ਹਲਾਤ ਇਹ ਹਨ ਕਿ ਇਸ ਖੋਜ ਕੇਂਦਰ ਦੀ ਇਮਾਰਤ ਦੇ 80 ਫੀਸਦੀ ਹਿੱਸੇ ਵਿਚ ਯੂਨੀਵਰਸਿਟੀ ਦੇ ਹੋਰ ਦਫਤਰ ਖੋਲ ਦਿੱਤੇ ਗਏ ਹਨ। ਖੋਜ ਕੇਂਦਰ ਕੋਲ ਸਿਰਫ 20 ਫੀਸਦੀ ਇਮਾਰਤ ਰਹਿ ਗਈ ਹੈ। ਖੋਜ ਦੇ ਕੰਮ ਨੂੰ ਬੰਦ ਕਰਨ ਦੇ ਕਿਨਾਰੇ ਲੈ ਆਂਦਾ ਹੈ। ਡਾ ਮਨਮੋਹਨ ਸਿੰਘ ਨੇ ਇਹ ਪਹਿਲੀ ਵਾਰ ਫ਼ੈਸਲਾ ਕੀਤਾ ਸੀ ਕਿ ਮੁਨੱਖੀ ਵਸੀਲਿਆਂ ਬਾਰੇ ਵਿਭਾਗ ਵੱਲੋਂ ਇਸ ਕੇਂਦਰ ਨੂੰ ਸਹਾਇਤਾ ਬੰਦ ਨਹੀਂ ਕੀਤੀ ਜਾਵੇਗੀ ਕਿਉਂਕਿ ਆਮ ਤੌਰ ਤੇ ਅਜਿਹੇ ਕੇਂਦਰਾਂ ਨੂੰ 5 ਸਾਲ ਬਾਅਦ ਕੇਂਦਰ ਸਰਕਾਰ ਗਾਂਟ ਬੰਦ ਕਰ ਦਿੰਦੀ ਹੈ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਦੇਸ਼ ਵਿਚ ਹੋਰ ਯੂਨੀਵਰਸਿਟੀਆਂ ਵਿਚ ਹਿੰਦੂ, ਬੁੱਧ ਅਤੇ ਹੋਰ ਧਰਮਾਂ ਬਾਰੇ ਅਜਿਹੇ ਕੇਂਦਰ ਬਾਕਾਇਦਾ ਚਲ ਰਹੇ ਹਨ। ਉਨਾਂ ਕੇਂਦਰਾਂ ਨੂੰ ਮਨੁੱਖੀ ਵਸੀਲਿਆਂ ਬਾਰੇ ਕੇਂਦਰੀ ਵਿਭਾਗ ਸਹਾਇਤਾ ਲਗਾਤਾਰ ਜਾਰੀ ਕਰ ਰਿਹਾ ਹੈ। ਸੀ ਗੁਰੂ ਗੰਥ ਸਾਹਿਬ ਨਾਲ ਹੀ ਮਤਰੇਈ ਮਾਂ ਵਾਲਾ ਵਿਤਕਰਾ ਕਿਉਂ ਕਰ ਰਿਹਾ ਹੈ। ਸਿੱਖ ਧਰਮ ਸਰਬੱਤ ਦੇ ਭਲੇ ਵਾਲਾ ਧਰਮ ਹੈ। ਸੀ ਗੁਰੂ ਗੰਥ ਸਾਹਿਬ ਵਿਚ ਸਿੱਖ ਗੁਰੂਆਂ ਤੋਂ ਇਲਾਵਾ ਬਾਕੀ, ਭਗਤਾਂ ਅਤੇ ਹੋਰ ਮਹਾਨ ਹਸਤੀਆਂ ਦੀ ਬਾਣੀ ਦਰਜ ਹੈ। ਇਸ ਲਈ ਕੇਂਦਰ ਸਰਕਾਰ ਨੂੰ ਘੱਟ ਗਿਣਤੀਆਂ ਨਾਲ ਬੇਰੁਖੀ ਵਾਲਾ ਵਿਵਹਾਰ ਨਹੀਂ ਕਰਨਾ ਚਾਹੀਦਾ। ਇਕ ਪਾਸੇ ਉਹ 1984 ਦੇ ਕਤਲੇਆਮ ਦੀ ਦੁਆਰਾ ਜਾਂਚ ਕਰਵਾਕੇ ਸੱਜਣ ਕੁਮਾਰ ਨੂੰ ਸਜਾ ਦਿਵਾਉਣ ਦਾ ਸਿਹਰਾ ਲੈ ਰਹੀ ਹੈ। ਕਰਤਾਰਪੁਰ ਲਾਂਘਾ ਖੋਲਣ ਦਾ ਸਿਹਰਾ ਵੀ ਆਪਣੇ ਸਿਰ ਫਖਰ ਨਾਲ ਬੰਨ ਰਹੀ ਹੈ। ਦੂਜੇ ਪਾਸੇ ਸੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪਕਾਸ਼ ਦਿਵਸ ਦੇ ਵਰੇ ਵਿਚ ਇਹ ਗਾਂਟ ਬੰਦ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਨੂੰ ਦੋਹਰੇ ਮਾਪ ਦੰਡ ਅਪਨਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ।

ਉਜਾਗਰ ਸਿੰਘ
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

Share Button

Leave a Reply

Your email address will not be published. Required fields are marked *

%d bloggers like this: