ਸਰਕਾਰ ਨੇ ਮੰਗਾ ਨਾ ਮੰਨੀਆ ਤਾ ਦੁਬਾਰਾ ਲਗਾਇਆ ਜਾਵੇਗਾ ਧਰਨਾ-ਸਿੱਖਿਆ ਪ੍ਰੋਵਾਇਡਰ

ਸਰਕਾਰ ਨੇ ਮੰਗਾ ਨਾ ਮੰਨੀਆ ਤਾ ਦੁਬਾਰਾ ਲਗਾਇਆ ਜਾਵੇਗਾ ਧਰਨਾ-ਸਿੱਖਿਆ ਪ੍ਰੋਵਾਇਡਰ

13-43 (1)

ਬਨੂੜ 12 ਜੁਲਾਈ (ਰਣਜੀਤ ਸਿੰਘ ਰਾਣਾ): ਸਥਾਨਕ ਸਹਿਰ ਦੇ ਸਰਕਾਰੀ ਸਕੂਲ ਵਿਖੇ ਅੱਜ ਸਿੱਖਿਆ ਪ੍ਰੋਵਾਇਡਰ ਅਧਿਆਪਕਾ ਦੀ ਇੱਕ ਹੰਗਾਮੀ ਮੀਟਿੰਗ ਹੋਈ। ਜਿਸ ਵਿਚ ਪੂਰੇ ਬਲਾਕ ਦੇ ਸਿੱਖਿਆ ਪ੍ਰੋਵਾਇਡਰਾ ਨੇ ਭਾਗ ਲਿਆ।
ਮੀਟਿੰਗ ਦੋਰਾਨ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸੁਖਵੀਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਸਿੱਖਿਆ ਪ੍ਰੋਵਾਇਡਰ ਅਧਿਆਪਕਾ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਉਨਾਂ ਕਿਹਾ ਕਿ ਸਿੱਖਿਆ ਪ੍ਰੋਵਾਇਡਰਾ ਵੱਲੋਂ ਸਰਕਾਰ ਅੱਗੇ ਰੱਖੀਆਂ ਜਾ ਰਹੀਆਂ ਮੰਗਾ ਦੇ ਚਲਦੇ ਉਸ ਪਾਸੇ ਵੱਲ ਨਹੀ ਜਾ ਰਹੀ। ਸਗੋਂ ਪਿਛਲੇ 8 ਮਹੀਨਿਆਂ ਤੋਂ ਮੁਹਾਲੀ ਵਿਖੈ ਚਲ ਰਹੇ ਸਾਂਤੀ ਪੂਰਨ ਧਰਨੇਂ ਜਾ ਰਿਹਾ ਸੀ ਵਿਚ ਖਲਨ ਪਾਉਣ ਲਈ ਜਬਰੀ ਪ੍ਰਸ਼ਾਸਨ ਵੱਲੋਂ ਸਿੱਖਿਆ ਪ੍ਰੋਵਾਇਡਰ ਜਿਨਾਂ ਵਿਚ ਮਹਿਲਾਵਾਂ ਵੀ ਸਾਮਿਲ ਸਨ ਨੂੰ ਘੜੀਸ-ਘੜੀਸ ਕੇ ਚੁੱਕਿਆ ਤੇ ਥਾਣੇ ਡੱਕ ਦਿੱਤਾ ਕੇ ਉਨਾਂ ਉੱਤੇ ਛੂਠੇ ਕੇਸ਼ ਬਣਾ ਦਿੱਤੇ। ਉਨਾਂ ਕਿਹਾ ਕਿ ਜਦੋਂ ਤੱਕ ਜਥੇਬੰਦੀ ਦੀ ਰੈਗੂਲਰ ਕਰਨ ਦੀ ਮੰਗ ਨੂੰ ਸਰਕਾਰ ਮੰਨ ਕੇ ਲਾਗੂ ਨਹੀ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਸੁਖਦੇਵ ਸਿੰਘ ਨੇ ਅੱਗੇ ਕਿਹਾ ਕਿ ਜੇਕਰ ਸੂਬਾ ਸਰਕਾਰ 12 ਜੁਲਾਈ ਦੀ ਕੈਬਨਿਟ ਮੀਟਿੰਗ ਵਿਚ ਸਾਡੀਆਂ ਸੇਵਾਵਾਂ ਰੈਗੂਲਰ ਕਰਨ ਦਾ ਨੋਟਿਫਿਕੇਸ਼ਨ ਜਾਰੀ ਨਹੀ ਕਰਦੀ ਤਾਂ 17 ਜੁਲਾਈ ਨੂੰ ਮੁੜ ਤੋਂ ਜਥੇਬੰਦੀ ਵੱਲੋਂ ਮੁਹਾਲੀ ਕੂਚ ਕਰਕੇ ਧਰਨੇ ਨੂੰ 236 ਵੇਂ ਦਿਨ ਤੋਂ ਮੁੜ ਸ਼ੁਰੂ ਸਕਰਨਗੇ। ਇਸ ਮੌਕੇ ਬਲਾਕ ਪ੍ਰਧਾਨ ਜਗਦੀਪ ਸਿੰਘ ਡੇਰਾਬਸੀ, ਬਲਾਕ ਪ੍ਰਧਾਨ ਮੋਹਿਤ ਬਨੂੜ, ਪ੍ਰੈਸ਼ ਸਕੱਤਰ ਦਰਸ਼ਨ ਸਿੰਘ, ਕੁਲਵਿੰਦਰ ਸਿੰਘ, ਦਲਵਿੰਦਰ ਸਿੰਘ, ਲਖਵੀਰ ਸਿੰਘ, ਅੰਜਲੀ ਕੁਮਾਰ, ਅਨਮੋਲ ਕੌਰ, ਮਨਪ੍ਰੀਤ ਕੌਰ, ਜਸਵੀਰ ਕੌਰ, ਗੁਰਪ੍ਰੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿੱਖਿਆ ਪ੍ਰੋਵਾਇਡਰ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: