ਸਰਕਾਰ ਦੇ ਬੀਤੇ 9 ਸਾਲਾਂ ਦੇ ਕਾਰਜਕਾਲ ਦਾ ਪ੍ਰਮਾਣ ਪੱਤਰ ਸੂਬੇ ਦੇ ਲੋਕ ਦੇਣਗੇ ਵਿਰੋਧੀ ਨਹੀ ਮੁੱਖ ਮੰਤਰੀ ਬਾਦਲ

ss1

ਸਰਕਾਰ ਦੇ ਬੀਤੇ 9 ਸਾਲਾਂ ਦੇ ਕਾਰਜਕਾਲ ਦਾ ਪ੍ਰਮਾਣ ਪੱਤਰ ਸੂਬੇ ਦੇ ਲੋਕ ਦੇਣਗੇ ਵਿਰੋਧੀ ਨਹੀ ਮੁੱਖ ਮੰਤਰੀ ਬਾਦਲ
ਚਿੱਟੇ ਮੱਛਰੇ ਦੇ ਸੰਭਾਵਿਤ ਹਮਲੇ ਦੇ ਟਾਕਰੇ ਲਈ ਕਿਸਾਨਾਂ ਤੋਂ ਸਹਿਯੋਗ ਦੀ ਮੰਗ

29-31 (3)
ਲੰਬੀ, 28 ਮਈ (ਆਰਤੀ ਕਮਲ) : ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਆਪਣੇ 9 ਸਾਲ ਦੇ ਕਾਰਜਕਾਰ ਦੌਰਾਨ ਕੀਤੇ ਕੰਮਾਂ ਲਈ ਕਿਸੋ ਵਿਰੋਧੀ ਪਾਰਟੀ ਦੀ ਨਹੀ ਬਲਕਿ ਅਕਾਲੀ ਭਾਜਪਾ ਸਰਕਾਰ ਨੂੰ ਪੰਜਾਬ ਦੀ ਸੂਝਵਾਨ ਜਨਤਾ ਵੱਲੋਂ ਦਿੱਤੇ ਜਾਣ ਵਾਲੇ ਪ੍ਰਮਾਣ ਪੱਤਰ ਦੀ ਜਰੂਰਤ ਹੈ । ਲੰਬੀ ਹਲਕੇ ਦੇ ਸੰਗਤ ਦਰਸ਼ਨ ਦੌਰਾਨ ਵਿਰੋਧੀਆਂ ਵੱਲੋਂ ਸੂਬਾ ਸਰਕਾਰ ਦੀ ਵੱਖ ਵੱਖ ਮੁੱਦਿਆਂ ’ਤੇ ਕੀਤੀ ਜਾ ਰਹੀ ਆਲੋਚਨਾ ਨੂੰ ਪੂਰੀ ਤਰਾਂ ਰੱਦ ਕਰਦੇ ਹੋਏ ਉਪਰੋਕਤ ਵਿਚਾਰ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਕਿਸੇ ਵੀ ਤਰਾਂ ਲਾਚਾਰ ਜਾਂ ਨਸ਼ਈ ਨਹੀਂ ਹਨ ਸਗੋਂ ਪੰਜਾਬੀ ਦੇਸ਼ ਦੇ ਵਿਕਾਸ ਵਿੱਚ ਵੱਡਮੁੱਲਾ ਯੋਗਦਾਨ ਪਾ ਰਹੇ ਹਨ ਅਤੇ ਇਥੋਂ ਦੇ ਮਿਹਨਤੀ ਕਿਸਾਨਾਂ ਨੇ ਦੇਸ਼ ਨੂੰ ਆਨਾਜ ਭੰਡਾਰ ਵਿੱਚ ਆਤਮ ਨਿਰਭਰ ਬਨਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਇਸ ਤੋਂ ਪਹਿਲਾਂ ਸੰਗਤ ਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਆਉਦੇ ਸਮੇਂ ਦੌਰਾਨ ਚਿੱਟੇ ਮੱਛਰ ਦੇ ਸੰਭਾਵਿਤ ਹਮਲੇ ਦੇ ਟਾਕਰੇ ਲਈ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਕਰਦੇ ਹੋਏ ਕਿਸਾਨਾਂ ਨੂੰ ਆਪਣੇ ਖੇਤਾਂ ਦੇ ਆਲੇ -ਦੁਆਲੇ ਤੋਂ ਝਾੜੀਆਂ, ਮਲੇ,ਭੰਗ ਸਣੇ ਸਾਰੇ ਤਰਾਂ ਦੇ ਘਾਹ ਫੂਸ ਦਾ ਸਫਾਇਆ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਚਿੱਟੇ ਮੱਛਰ ਦੇ ਵੱਧਣ ਫੁੱਲਣ ਦੀਆਂ ਸੰਭਾਵਨਾਵਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਪਿਛਲੇ ਸਾਲ ਦੀ ਤਰਾਂ ਫਸਲਾਂ ਦੇ ਹੋਏ ਨੁਕਸਾਨ ਤੋਂ ਬਚਿਆ ਜਾ ਸਕੇ। ਉਨਾਂ ਕਿਹਾ ਕਿ ਇਸ ਤਰਾਂ ਦੀਆਂ ਆਫ਼ਤਾਂ ਨਾਲ ਕੇਵਲ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਟਾਕਰਾ ਕੀਤਾ ਜਾ ਸਕਦਾ ਹੈ। ਉਨਾਂ ਨੇ ਚਿੱਟੇ ਮੱਛਰ ਦੇ ਟਾਕਰੇ ਲਈ ਲੋਕਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਹੈ।
ਪੰਜਾਬ ਦੇ ਲੋਕਾਂ ਨੂੰ ਸੂਬੇ ਦੇ ਪਾਣੀਆਂ ਦੀ ਰਾਖੀ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਸ.ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵੇਂ ਰਲ ਕੇ ਰਾਜ ਨੂੰ ਮਾਰੂਥਲ ਬਣਾਉਣ ਦੀਆਂ ਸਾਜ਼ਿਸਾਂ ਰੱਚ ਰਹੀਆਂ ਹਨ। ਉਨਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਦੀਆਂ ਦੁਸ਼ਮਣ ਹਨ। ਕਾਂਗਰਸ ਤੇ ਤਿੱਖੇ ਹਮਲੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਵੱਖਰੇ-ਵੱਖਰੇ ਸਮੇਂ ਤੇ ਪਾਣੀਆਂ ਦੇ ਸਮਝੌਤੇ ਕਰਕੇ ਪੰਜਾਬ ਤੋਂ ਉਸਦਾ ਪਾਣੀ ਖੋਹਣ ਦੇ ਮਨਸੂਬੇ ਘੜੇ ਸਨ। ਉਨਾਂ ਕਿਹਾ ਕਿ ਹਰਿਆਣਾ, ਰਾਜਸਥਾਨ ਅਤੇ ਹੋਰ ਸੂਬੇ ਜਿੰਨਾਂ ਦਾ ਪੰਜਾਬ ਦੇ ਪਾਣੀ ਤੇ ਕੋਈ ਵੀ ਹੱਕ ਨਹੀਂ ਹੈ, ਨੂੰ ਗੈਰ ਕਾਨੂੰਨੀ ਢੰਗ ਨਾਲ ਪੰਜਾਬ ਦਾ ਪਾਣੀ ਦਿੱਤਾ ਗਿਆ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੀ ਕਾਂਗਸਰ ਵਾਂਗ ਪੰਜਾਬ ਵਿਰੋਧੀ ਹੈ। ਉਨਾਂ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਐਸ.ਵਾਈ.ਐਲ. ਮੁੱਦੇ ਤੇ ਸੁਪਰੀਮ ਕੋਰਟ ਵਿਚ ਦਿੱਤਾ ਗਿਆ ਦਿੱਤੇ ਗਏ ਹਲਫਨਾਮੇ ਨਾਲ ਉਸ ਦਾ ਚਿਹਰਾ ਨੰਗਾ ਹੋ ਗਿਆ ਹੈ। ਉਨਾਂ ਕਿਹਾ ਕਿ ਸ੍ਰੀ ਅਰਵਿੰਦਰ ਕੇਜਰੀਵਾਲ ਕਿਉਂਕਿ ਖੁਦ ਹਰਿਆਣੇ ਨਾਲ ਸੰਬਧ ਰੱਖਦੇ ਹਨ ਇਸ ਲਈ ਉਨਾਂ ਦਾ ਆਪਣੇ ਜੱਦੀ ਸੂਬੇ ਪ੍ਰਤੀ ਮੋਹ ਹੈ ਅਤੇ ਉਨਾਂ ਤੋਂ ਪੰਜਾਬ ਦੇ ਹਿੱਤਾਂ ਦੀ ਰਾਖੀ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਉਨਾਂ ਨੇ ਲੋਕਾਂ ਨੂੰ ਇਨਾਂ ਦੋਵਾਂ ਪਾਰਟੀਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
ਮੁੱਖ ਮੰਤਰੀ ਨੇ ਲੋਕਾਂ ਨੂੰ ਵਿਕਾਸ ਕਾਰਜਾਂ ’ਚ ਆਪਣੀ ਸਮੂਲੀਅਤ ਯਕੀਨੀ ਬਨਾਉਣ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ’ਤੇ ਖੁਦ ਨਿਗਰਾਨੀ ਰੱਖਣ ਲਈ ਆਖਿਆ ਹੈ। ਉਨਾਂ ਕਿਹਾ ਕਿ ਇਸ ਨਾਲ ਕੰਮਾਂ ਦੇ ਸਮੇਂ-ਸਿਰ ਮੁਕੰਮਲ ਹੋਣ ਨੂੰ ਯਕੀਨੀ ਬਨਾਉਣ ਤੋਂ ਇਲਾਵਾ ਕੰਮ ਦੇ ਮਿਆਰ ਵਿਚ ਵੀ ਵਾਧਾ ਹੋਵੇਗਾ ਅਤੇ ਸਾਰੇ ਤਰਾਂ ਦੀ ਗੜਬੜੀ ਨੂੰ ਰੋਕਣ ਵਿਚ ਮੱਦਦ ਮਿਲੇਗੀ।
ਮੁੱਖ ਮੰਤਰੀ ਨੇ ਅੱਜ ਗੱਗੜ, ਮਿੱਠੜੀ, ਫਤੂਹੀਵਾਲਾ, ਸਿੰਘੇਵਾਲਾ ਢਾਣੀ, ਵੜਿੰਗਖੇੜਾ, ਫੱਤਾਕੇਰਾ, ਕਿੱਲਿਆਂਵਾਲੀ ਅਤੇ ਮੰਡੀ ਕਿਲਿਆਂਵਾਲੀ ਵਿਖੇ ਸੰਗਤ ਦਰਸ਼ਨ ਕੀਤਾ।
ਇਸ ਸਮੇਂ ਮੁੱਖ ਮੰਤਰੀ ਦੇ ਨਾਲ ਪੰਜਾਬ ਐਗਰੋ ਦੇ ਚੇਅਰਮੈਨ, ਸ. ਦਿਆਲ ਸਿੰਘ ਕੋਲਿਆਂਵਾਲੀ, ਚੇਅਰਮੈਨ ਸ. ਤੇਜਿੰਦਰ ਸਿੰਘ ਮਿਡੂਖੇੜਾ, ਡਿਪਟੀ ਕਮਿਸ਼ਨਰ ਸ਼੍ਰੀ ਸੁਮੀਤ ਸਰੰਗਲ, ਮੁੱਖ ਮੰਤਰੀ ਦੇ ਸੰਯੁਕਤ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੁਮਾਰ ਅਮਿਤ, ਡੀ. ਆਈ. ਜੀ. ਗੁਰਿੰਦਰ ਸਿੰਘ, ਐਸ. ਐਸ. ਪੀ. ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਵਣਵਾਲਾ, ਹਰਮੇਸ਼ ਸਿੰਘ ਖੁਡੀਆਂ, ਵੀਰਪਾਲ ਕੌਰ ਤਰਮਾਲਾ, ਰਣਜੋਧ ਲੰਬੀ, ਯਾਦਵਿੰਦਰ ਸਿੰਘ, ਪੰਜਾਬ ਸਿੰਘ ਤਪਾਖੇੜਾ ਸ਼ਾਮਲ ਸਨ।

Share Button

Leave a Reply

Your email address will not be published. Required fields are marked *