ਸਰਕਾਰ ਦੀ ਗਿਣੀ ਮਿੱਥੀ ਸਾਜਿਸ਼ ਤਹਿਤ ਬਦਲਿਆ ਮੈਡੀਕਲ ਕਾਲੇਜ ਦਾ ਪ੍ਰੋਜੈਕਟ : ਬੀਰ ਦਵਿੰਦਰ ਸਿੰਘ

ss1

ਸਰਕਾਰ ਦੀ ਗਿਣੀ ਮਿੱਥੀ ਸਾਜਿਸ਼ ਤਹਿਤ ਬਦਲਿਆ ਮੈਡੀਕਲ ਕਾਲੇਜ ਦਾ ਪ੍ਰੋਜੈਕਟ : ਬੀਰ ਦਵਿੰਦਰ ਸਿੰਘ

ਐਸ ਏ ਐਸ ਨਗਰ, 20 ਫਰਵਰੀ: ਪੰਜਾਬ ਵਿਧਾਨਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ. ਬੀਰ ਦਵਿੰਦਰ ਸਿੰਘ ਨੇ ਅੱਜ ਇੱਥੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਲੋਂ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਮੁਹਾਲੀ ਵਿੱਚ ਬਣਨ ਵਾਲਾ ਮੈਡੀਕਲ ਕਾਲੇਜ ਅਤੇ ਹਸਪਤਾਲ ਦਾ ਪ੍ਰੋਜੈਕਟ ਇੱਥੋਂ ਤਬਦੀਲ ਕੀਤਾ ਗਿਆ ਹੈ ਤਾਂ ਜੋ ਨਿੱਜੀ ਹਸਪਤਾਲਾਂ ਨੂੰ ਫਾਇਦਾ ਪਹੁੰਚਾਇਆ ਜਾਵੇ ਅਤੇ ਆਮ ਜਨਤਾ ਦੀ ਲੁੱਟ ਕੀਤੀ ਜਾ ਸਕੇ|
ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਸ ਹਲਕੇ ਦਾ ਵਿਧਾਇਕ ਹੁੰਦਿਆਂ ਉਹਨਾਂ ਨੇ ਮੁਹਾਲੀ ਦੇ ਸਰਕਾਰੀ ਹਸਪਤਾਲ ਦਾ ਦਰਜਾ ਵਧਾਕੇ 200 ਬਿਸਤਰਿਆਂ ਦਾ ਕਰਵਾਉਣ ਦਾ ਫੈਸਲਾ ਕਰਵਾਇਆ ਸੀ ਅਤੇ ਉਸ ਵੇਲੇ ਦੇ ਸਿਹਤ ਮੰਤਰੀ ਸ੍ਰੀ ਸੁਰਿੰਦਰ ਸਿੰਗਲਾ ਵਲੋਂ ਇੱਥੇ 200 ਬਿਸਤਰਿਆਂ ਦੇ ਹਸਪਤਾਲ ਦਾ ਨੀਂਹ ਪੱਥਰ ਵੀ ਰੱਖਿਆ ਸੀ| ਉਹਨਾਂ ਦਾਅਵਾ ਕੀਤਾ ਕਿ ਉਸ ਵੇਲੇ ਪੀ ਜੀ ਆਈ ਦੇ ਸਹਿਯੋਗ ਨਾਲ ਇੱਥੇ 300 ਬਿਸਤਰਿਆਂ ਦਾ ਹਸਪਤਾਲ ਅਤੇ ਮੈਡੀਕਲ ਕਾਲੇਜ ਦਾ 200 ਕਰੋੜ ਰੁਪਏ ਪ੍ਰੋਜੈਕਟ ਤਿਆਰ ਕੀਤਾ ਗਿਆ ਸੀ ਜਿਸ ਵਿੱਚੋਂ 110 ਕਰੋੜ ਰੁਪਏ ਪੰਜਾਬ ਸਰਕਾਰ ਨੇ ਦੇਣੇ ਸੀ ਅਤੇ 90 ਕਰੋੜ ਦਾ ਹਿੱਸਾ ਪੀ ਜੀ ਆਈ ਨੇ ਦੇਣਾ ਸੀ ਪਰੰਤੂ ਪੰਜਾਬ ਦੀ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ ਫਾਇਦਾ ਪਹੁੰਚਾਉਣ ਲਈ ਇਸ ਪ੍ਰੋਜੈਕਟ ਦੀ ਜਮੀਨ ਦਾ ਇੱਕ ਹਿੱਸਾ ਮੈਕਸ ਹਸਪਤਾਲ ਨੂੰ ਲੀਜ ਤੇ ਦੇ ਦਿੱਤਾ ਅਤੇ ਇਹ ਪ੍ਰੋਜੈਕਟ ਵਿਚਾਲੇ ਹੀ ਰਹਿ ਗਿਆ| ਉਹਨਾਂ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੀ ਪਹਿਲਾਂ ਇੱਥੇ ਮੈਡੀਕਲ ਕਾਲੇਜ ਦਾ ਪ੍ਰਜੈਕਟ ਸ਼ੁਰੂ ਕਰਬਨ ਦੀ ਗੱਲ ਤੋਂ ਇਨਕਾਰੀ ਹੋ ਕੇ ਇਸਨੂੰ ਕਿਤੇ ਹੋਰ ਤਬਦੀਲ ਕਰ ਰਹੀ ਹੈ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਉਹ ਇਸਦੇ ਖਿਲਾਫ ਸੰਘਰਸ਼ ਕਰਣਗੇ| ਉਹਨਾਂ ਸ਼ਹਿਰ ਦੇ ਤਮਾਮ ਰਾਜਨੇਤਾਵਾਂ, ਕੌਂਸਲਰਾਂ ਅਤੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੱ ਵੀ ਅਪੀਲ ਕੀਤੀ ਕਿ ਉਹ ਸਰਕਾਰ ਦੇ ਇਸ ਫੈਸਲੇ ਦਾ ਮਜਬੂਤੀ ਨਾਲ ਵਿਰੋਧ ਕਰਨ|

Share Button

Leave a Reply

Your email address will not be published. Required fields are marked *