ਸਰਕਾਰ ਦੀ ਗਲਤ ਸਿੱਖਿਆ ਨੀਤੀ ਕਾਰਨ ਪੰਜਾਬ 21ਵੇਂ ਸਥਾਨ ‘ਤੇ – ਪੀ.ਐਸ.ੳ

ss1

ਸਰਕਾਰ ਦੀ ਗਲਤ ਸਿੱਖਿਆ ਨੀਤੀ ਕਾਰਨ ਪੰਜਾਬ 21ਵੇਂ ਸਥਾਨ ‘ਤੇ – ਪੀ.ਐਸ.ੳ

ਪ੍ਰਾਈਵੇਟ ਸਕੂਲ਼ਜ ਆਰਗੇਨਾਈਜੇਸ਼ਨ ਦੀ ਵਿਸ਼ਾਲ ਕਾਨਫਰੰਸ ਜਨਵਰੀ ਵਿਚ

ਭਿੱਖੀਵਿੰਡ 23 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਸਰਕਾਰ ਦੀ ਗਲਤ ਸਿੱਖਿਆ ਨੀਤੀ ਕਾਰਨ ਸੂਬਾ ਪੰਜਾਬ ਪੂਰੇ ਦੇਸ਼ ਵਿਚੋਂ 21ਵੇਂ ਸਥਾਨ ‘ਤੇ ਮੌਜੂਦ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਾਈਵੇਟ ਸਕੂਲ਼ਜ ਆਰਗੇਨਾਈਜੇਸ਼ਨ (ਪੀ.ਸੀ.ੳ) ਪੰਜਾਬ ਦੇ ਪ੍ਰਧਾਨ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਤੇ ਮੀਤ ਪ੍ਰਧਾਨ ਜਸਪਾਲ ਸਿੰਘ ਸਿੱਧੂ ਨੇ ਮੀਟਿੰਗ ਦੌਰਾਨ ਸਾਂਝੇ ਤੌਰ ‘ਤੇ ਕੀਤਾ ਤੇ ਆਖਿਆ ਕਿ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿਚ ਭਾਂਵੇ ਲੱਖਾਂ ਦਾਅਵੇ ਕਰਦੀ ਪਈ ਹੈ, ਪਰ ਅਸਲ ਵਿਚ ਪੰਜਾਬ ਸਿੱਖਿਆ ਖੇਤਰ ਵਿਚ ਲਗਾਤਾਰ ਪੱਛੜ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਟੀਚਰਾਂ ਦੀ ਘਾਟ ਨੂੰ ਪ੍ਰਾਈਵੇਟ ਸਕੂਲ ਆਪਣੀ ਸਮੱਰਥਾ ਅਨੁਸਾਰ ਪੂਰੇ ਕਰਦੇ ਹਨ, ਪਰ ਸਰਕਾਰ ਪ੍ਰਾਈਵੇਟ ਸਕੂਲਾਂ ਦੇ ਰਸਤੇ ਵਿਚ ਰੋੜਾ ਅਟਕਾ ਰਹੀ ਹੈ। ਉਹਨਾਂ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਸਰਕਾਰ ਦਾ ਅੱਧ ਤੋਂ ਵੱਧ ਬੋਝ ਪ੍ਰਾਈਵੇਟ ਸਕੂਲ ਵਾਲੇ ਚੁੱਕ ਰਹੇ ਹਨ, ਪਰ ਸਰਕਾਰ ਪ੍ਰਾਈਵੇਟ ਸਕੂਲ ਵਾਲਿਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਹਰਿਆਣਾ, ਹਿਮਾਚਲ ਪ੍ਰਦੇਸ਼ ਆਦਿ ਸੂਬਿਆਂ ਵਿਚ ਸਕੂਲ ਟਰਾਂਸਪੋਰਟ ਟੈਕਸ ਤੋਂ ਮੁਕਤ ਹਨ, ਜਦੋਂ ਕਿ ਪੰਜਾਬ ਸਰਕਾਰ ਪ੍ਰਾਈਵੇਟ ਸਕੂਲ ਵਾਲਿਆਂ ਤੋਂ ਸਕੂਲੀ ਟਰਾਂਸਪੋਰਟ ਤੇ ਭਾਰੀ ਟੈਕਸ ਤੋਂ ਇਲਾਵਾ ਬਿਜਲੀ ਦੇ ਬਿੱਲ ਵੀ ਕਮਰਸ਼ੀਅਲ ਰੇਟ ‘ਤੇ ਵਸੂਲ਼ ਕੀਤੇ ਜਾਂਦੇ ਹਨ। ਉਹਨਾਂ ਨੇ ਆਖਿਆ ਕਿ ਪ੍ਰਾਈਵੇਟ ਸਕੂਲ਼ਜ ਆਰਗੇਨਾਈਜੇਸ਼ਨ ਸਰਕਾਰ ਦੀ ਗਲਤ ਸਿੱਖਿਆ ਨੀਤੀ ਦਾ ਵਿਰੋਧ ਕਰਦੀ ਹੈ, ਉਥੇ ਪੰਜਾਬ ਦੇ ਹਜਾਰਾਂ ਸਕੂਲਾਂ ਨੂੰ ਸਰਕਾਰ ਦੀ ਨੀਤੀ ਦਾ ਪਰਦਾਫਾਸ ਕਰਨ ਲਈ ਹੋਕਾ ਵੀ ਦਿੰਦੀ ਹੈ। ਉਹਨਾਂ ਨੇ ਆਖਿਆ ਕਿ ਜਨਵਰੀ ਵਿਚ ਪੰਜਾਬ ਦੇ ਸਕੂਲਾਂ ਦੀ ਇੱਕ ਵਿਸ਼ਾਲ ਕਾਨਫਰੰਸ ਤਰਨ ਤਾਰਨ ਵਿਖੇ ਹੋ ਰਹੀ ਹੈ, ਜਿਸ ਵਿਚ ਪ੍ਰਾਈਵੇਟ ਸਕੂਲ ਆਪਣੀਆਂ ਮੰਗਾਂ ਸੰਬੰਧੀ ਵਿਚਾਰ ਕਰਨਗੇ। ਇਸ ਮੌਕੇ ਜਨਰਲ ਸਕੱਤਰ ਸਤਨਾਮ ਸਿੰਘ ਰਾਜੋਕੇ, ਬਾਬਾ ਇੰਦਰਜੀਤ ਸਿੰਘ ਖੱਖ, ਰਾਜਬੀਰ ਸਿੰਘ, ਕਰਮ ਸਿੰਘ, ਧਰਮਬੀਰ ਸਿੰਘ, ਇੰਦਰਜੀਤ ਸਿੰਘ, ਪਰਮਜੀਤ ਸਿੰਘ, ਸਤੀਸ ਕੁਮਾਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *