ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਕਿਸਾਨਾਂ ਸਿਰ ਚੜਿਆ ਕਰਜ਼ਾ

ss1

ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਕਿਸਾਨਾਂ ਸਿਰ ਚੜਿਆ ਕਰਜ਼ਾ
ਕਿਸਾਨ ਤੇ ਕਿਰਸਾਨੀ ਨੂੰ ਬਚਾਉਣ ਲਈ ਸਰਕਾਰ ਡਾਂ ਸਵਾਮੀਨਾਥਨ ਰਿਪੋਟ ਮੁਤਾਬਿਕ ਤੈਅ ਕਰੇ ਫਸਲਾਂ ਦੇ ਭਾਅ

15-2 (2)

ਕੋਹਰੀਆ 14 ਜੁਲਾਈ (ਰਣ ਸਿੰਘ ਚੱਠਾ) ਕਦੇ ਜਿਆਦਾ ਬਾਰਿਸ਼ ਨਾਲ ਝੋਨਾ ਮਰ ਜਾਣਾ,ਕਦੇ ਘੱਟ ਬਾਰਿਸ਼ ਕਾਰਨ ਕਣਕ ਦਾ ਪੀਲਾ ਪੈਣਾ ਅਤੇ ਘੱਟ ਵੱਧਣਾ ਫੁੱਲਣਾ,ਚਿੱਟੀ ਮੱਖੀ ਨੇ ਨਰਮਾ ਪੱਟੀ ਨੂੰ ਬਰਬਾਦ ਕਰ ਦੇਣਾ,ਨਕਲੀ ਕੀਟਨਾਸ਼ਕ ਵੇਚਕੇ ਕਿਸਾਨਾਂ ਦੀ ਲੁੱਟ ਕਰਨੀ,ਡੀ,ਏ,ਪੀ ਤੇ ਯੂਰੀਆ ਖਾਦ ਦਾ ਮੋਕੇ ਤੇ ਨਾ ਮਿਲਣਾ,ਅਵਾਰਾ ਪਸੂਆ ਵੱਲੋ ਫਸਲਾ ਨੂੰ ਬਰਬਾਦ ਕਰ ਦੇਣਾ,ਹਰ ਰੋਜ ਕਿਸਾਨ ਨਿੱਤ ਨਵੀਂ ਸਮੱਸਿਆ ਨਾਲ ਝੂਜ ਰਿਹਾ ਹੈ,ਮੋਕੇ ਦੀ ਸਰਕਾਰ ਅਤੇ ਵਿਰੋਧੀ ਪਾਰਟੀਆ ਆਪੋ ਆਪਣੇ ਸਕਤੀ ਪ੍ਰਦਰਸ਼ਨ ਕਰਨ ਵਿੱਚ ਰੂਝੀਆਂ ਹੋਈਆ ਹਨ,ਉਹ ਕਿਸਾਨਾ ਦੀਆਂ ਮੁਸ਼ਿਕਲਾ
ਪ੍ਰਤੀ ਬੇਚਿੰਤਤ ਹਨ,ਬੜੇ ਪੁਰਾਣੇ ਮੁਹਾਵਰੇ ਤੇ ਗੀਤ-‘ਖੇਤੀ ਕਰਮਾਂ ਸੇਤੀ’, ‘ਜੱਟਾ ਤੇਰੀ ਜੂਨ ਬੁਰੀ,ਪੁੱਤ ਵਰਗਾ ਫੋਡ ਟਰੈਕਟਰ ਜੱਟ ਨੇ ਵੇਚਿਆ ਰੋ-ਰੋ ਕੇ ਆਦਿ ਕਿਸਾਨ ਦੀ ਤਰਸਯੋਗ ਹਾਲਤ ਨੂੰ ਯੁਗਾਂ-ਯੁਗਾਂਤਰਾਂ ਤੋਂ ਬਿਆਨਦੇ ਆ ਰਹੇ ਹਨ। ਇਤਿਹਾਸ ਦਾ ਕੋਈ ਪੰਨਾ ਫਰੋਲ ਕੇ ਦੇਖ ਲਵੋ, ਕਿਸਾਨ ਦੀ ਦੁਰਦਸ਼ਾ ਹੀ ਬਿਆਨ ਕਰਦਾ ਹੈ। ਸੱਪਾਂ ਦੀਆਂ ਸਿਰੀਆਂ ਮਿਧਦਾ ਤੇ ਦਿਨ-ਰਾਤ ਕਮਾਈਆਂ ਕਰਨ ਵਾਲਾ ਅੰਨਦਾਤਾ ਏਨਾ ਮਜਬੂਰ ਹੈ ਕਿ ਉਹ ਆਏ ਦਿਨ ਖੁਦਕੁਸ਼ੀਆਂ ਕਰ ਰਿਹਾ ਹੈ ।ਕਿਸਾਨ ਨੂੰ ਉਸ ਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ।ਜਿਸ ਵੀ ਚੀਜ਼ ਦਾ ਮਾਲਕ ਆਪਣੀ ਚੀਜ਼ ਨੂੰ ਵੇਚਦਾ ਹੈ ਤਾਂ ਉਹ ਖਰੀਦਦਾਰ ਤੋਂ ਉਸ ਦੀ ਦੁੱਗਣੀ ਕੀਮਤ ਵਸੂਲਦਾ ਹੈ।ਪਰ ਕਿਸਾਨਾਂ ਦੇ ਮਾਮਲੇ ਵਿਚ ਫਸਲ ਦੀ ਕੀਮਤ ਵਪਾਰੀ ਵਰਗ ਤੈਅ ਕਰਦਾ ਹੈ।ਜਿਸ ਵਿਚ ਸਰਕਾਰ ਦਾ ਕੋਈ ਰੋਲ ਨਾ ਹੋਣ ਕਰਕੇ ਸਿੱਟਾ ਕਿਸਾਨ ਭੁਗਤਦਾ ਹੈ। ਖੇਤੀ ਘਾਟੇ ਦਾ ਸੌਦਾ ਬਣ ਗਈ ਹੈ । ਰੇਤ, ਪਾਣੀ ਦਾ ਭਾਅ ਵੀ ਉਸ ਦੀ ਬੀਜੀ ਕਣਕ ਨਾਲੋਂ ਜ਼ਿਆਦਾ ਹੈ।ਪਿਛਲੇ ਕੁਝ ਸਮੇਂ ਤੋਂ ਤਾਂ ਕਿਸਾਨ ਖੁਦਕੁਸ਼ੀ ਦੀਆਂ ਖਬਰਾਂ ਹਰ ਰੋਜ਼ ਹੀ ਵਧ ਰਹੀਆ ਹਨ। ਜੱਟ ਕੇਵਲ ਤੇ ਕੇਵਲ ਗੀਤਾਂ ਵਿਚ ਹੀ ਹੀਰੋ ਰਹਿ ਗਿਆ ਹੈ । ਅਸਲ ਜ਼ਿੰਦਗੀ ਵਿਚ ਉਸ ਦੀ ਹਾਲਤ ਬਦਤਰ ਤੋਂ ਵੀ ਬਦਤਰ ਹੋ ਚੁੱਕੀ ਹੈ ਗੀਤਾਂ ਵਿਚ ਬਾਪੂ ਦੇ ਸਿਰ ‘ਤੇ ਐਸ਼ ਕਰਨ ਵਾਲੀ ਸੋਚ ਨੇ ਬਾਪੂਆਂ ਨੂੰ ਗਲ਼ ਰੱਸੇ ਪਾਉਣ ਲਈ ਮਜਬੂਰ ਕਰ ਦਿੱਤਾ ਹੈ। ਕੁੜੀਆਂ ਦੇ ਵਿਆਹਾਂ ਵਿੱਚ ਵਧ ਰਹੀ ਦਾਜ ਦਹੇਜ ਦੀ ਮੰਗ ਵੀ ਬਹੁਤੇ ਕਿਸਾਨਾਂ ਨੂੰ ਕਰਜ਼ੇ ਵੱਲ ਮੋੜਦੀ ਹੈ । ਖੇਤੀ ਦੇ ਨਵੇਂ-ਨਵੇਂ ਤਰੀਕੇ ਤੇ ਨਵੀਆਂ ਤਕਨੀਕਾਂ ਬਹੁਤੀਆਂ ਜ਼ਮੀਨਾਂ ਵਾਲਿਆਂ ਲਈ ਹੀ ਕਾਰਗਰ ਸਿੱਧ ਹੁੰਦੀਆਂ ਹਨ ਛੋਟੀ ਕਿਸਾਨੀ ਕਰਜ਼ੇ ਦੇ ਭਾਰ ਥੱਲੇ ਨਪੀੜੀ ਜਾ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਕਿਸਾਨਾਂ ਦੇ ਹੱਕ ਲਈ ਕੋਈ ਵੀ ਸਿਆਸੀ ਪਾਰਟੀ ਆਵਾਜ਼ ਨਹੀਂ ਚੁੱਕਦੀ ਜਿਸ ਦਾ ਉਗਾਇਆ ਅੰਨ ਸਭ ਖਾਂਦੇ ਹਨ, ਉਹ ਉਸ ਦੀ ਗੱਲ ਸਰਕਾਰਾਂ ਤੱਕ ਕਿਉਂ ਨਹੀਂ ਪਹੁੰਚਾਉਂਦੇ ਇਹ ਮੁੱਦਾ ਕੇਵਲ ਕਿਸਾਨਾਂ ਦੇ ਹੱਕ ਦਾ ਨਹੀਂ, ਬਲਕਿ ਉਨ੍ਹਾਂ ਲੋਕਾਂ ਦਾ ਹੈ, ਜਿਨ੍ਹਾਂ ਦੇ ਸਿਰ ‘ਤੇ ਪੰਜਾਬ ਭਾਰਤ ਦਾ ਅੰਨਦਾਤਾ ਅਖਵਾਉਂਦਾ ਹੈ।ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹੀ ਕਿਸਾਨਾਂ ਸਿਰ ਕਰਜ਼ਾ ਚੜਿਆ ਹੈ ਕਿਸਾਨ ਤੇ ਕਿਰਸਾਨੀ ਨੂੰ ਬਚਾਉਣ ਲਈ ਡਾਂ ਸਵਾਮੀਨਾਥਨ ਦੀ ਰਿਪੋਟ ਮੁਤਾਬਿਕ ਸਰਕਾਰ ਫਸਲਾਂ ਦਾ ਭਾਅ ਤੈਅ ਕਰੇ।ਹੇ ਮੇਰੇ ਵਾਹਿਗੁਰੂ ਕਿਸਾਨ ਕਿਸਾਨੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੀ,ਕਰਜੇ ਦੇ ਕਾਰਨ ਕਿਸੇ ਵੀ ਕਿਸਾਨ ਮਜਦੂਰ ਦੇ ਵਿਹੜੇ ਸੱਥਰ ਨਾ ਵਿਸੇ, ਕਿਸੇ ਭੈਣ ਦਾ ਭਰਾ, ਕਿਸੇ ਭੈਣ ਦਾ ਸੁਹਾਗ, ਕਿਸੇ ਮਾਂ ਪਿਉ ਦੀਆਂ ਅੱਖ ਦਾ ਤਾਰਾ, ਕਦੇ ਵੀ ਗਲ ਵਿੱਚ ਰੱਸਾ ਨਾ ਪਾਵੇੇ।

Share Button

Leave a Reply

Your email address will not be published. Required fields are marked *