ਸਰਕਾਰ ਜੀ ਸ਼ਮਸ਼ਾਨ ਘਾਟ ਵਾਲੀ ਸੜਕ ਦੀ ਮੁਰੰਮਤ ਕਰਵਾ ਦਿਓ

ss1

ਸਰਕਾਰ ਜੀ ਸ਼ਮਸ਼ਾਨ ਘਾਟ ਵਾਲੀ ਸੜਕ ਦੀ ਮੁਰੰਮਤ ਕਰਵਾ ਦਿਓ

ਸਸਕਾਰ ਕਰਨ ਜਾਂਦੇ ਸਮੇਂ ਲੋਕਾਂ ਨੂੰ ਆਉਦੀ ਹੈ ਸਮੱਸਿਆ

ਮੁੱਲਾਂਪੁਰ ਦਾਖਾ, ੧੫ ਜੁਲਾਈ (ਮਲਕੀਤ ਸਿੰਘ) ਗਊਸ਼ਾਲਾ ਸਮਸ਼ਾਨਘਾਟ ਦੀ ਸੜਕ ਆਪਣੀ ਦੁਰਦਸ਼ਾ ਖੁਦ ਬਿਆਨ ਕਰ ਰਹੀ ਹੈ। ਕਿਉਂਕਿ ਇੱਥੋਂ ਲੰਘਣ ਵਾਲਿਆ ਨੂੰ ਕਾਫੀ ਸਮੱਸਿਆ ਦਾ ਸਾਹਮਣਾਂ ਕਰਨਾ ਪੈਂਦਾ ਹੈ। ਇਹ ਸੜਕ ਜੈਨ ਭਵਨ, ਗਊਸ਼ਾਲਾ ਅਤੇ ਸ਼ਮਸਾਨਘਾਟ ਅੰਦਰ ਕਿਸੇ ਮੁਰਦੇ ਦਾ ਸਸਕਾਰ ਕਰਨ ਜਾਂਦੇ ਸਮੇਂ ਲੋਕ ਖੜੇ ਪਾਣੀ ਵਿੱਚ ਲੰਘਣਾਂ ਪੈਂਦਾ ਹੈ। ਇਸ ਸਬੰਧੀ ਕਈ ਵਾਰ ਲੋਕਾਂ ਨੇ ਨਗਰ ਕੋਂਸਲ ਮੁੱਲਾਂਪੁਰ ਦਾਖਾ ਨੂੰ ਸੜ੍ਹਕ ਬਣਾਉਣ ਦੀ ਮੰਗ ਕਰ ਕੀਤੀ ਹੈ। ਪਰ ਨਗਰ ਕੋਂਸਲ ਹਰ ਵਾਰ ਗਰਾਂਟ ਨਾ ਮਿਲਣ ਦਾ ਰੋਣਾ ਰੋ ਕੇ ਲੋਕਾਂ ਨੂੰ ਚੁੱਪ ਕਰਵਾ ਦਿੰਦੀ ਹੈ।ਇਸ ਸੜ੍ਹਕ ਤੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਹੁਣ ਤਾ ਇਹ ਵੀ ਯਾਦ ਨਹੀਂ ਕਿ ਆਖਰੀ ਵਾਰ ਇਹ ਸੜ੍ਹਕ ਕਦੋ ਬਣੀ ਸੀ ਕਿਉਕਿ ਪਿਛਲੇ ਦਸ ਸਾਲ ਤੋਂ ਇਸ ਸੜ੍ਹਕ ਦੀ ਹਾਲਤ ਇਸੇ ਤਰਾਂ ਦੀ ਦੇਖਦੇ ਆ ਰਹੇ ਹਨ।ਥੋੜੀ ਜਿਹੀ ਬਰਸਾਤ ਹੋਣ ਤੋਂ ਬਾਅਦ ਸੜ੍ਹਕ ਤੇ ਪੈਦਲ ਚਲਣਾ ਵੀ ਮੁਸ਼ਕਲ ਹੋ ਜਾਂਦਾ ਹੈ ਪਰ ਸ਼ਹਿਰ ਦਾ ਇਕਲੋਤਾ ਸ਼ਮਸਾਨਘਾਟ ਇਸੇ ਰੋਡ ਤੇ ਹੋਣ ਕਾਰਨ ਸ਼ਬ ਯਾਤਰਾਂ ਵਿੱਚ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ ਤੇ ਲਾਸ਼ ਚੁੱਕ ਕੇ ਲਿਜਾਉਣ ਵਾਲੇ ਵੀ ਡਰ ਡਰ ਕੇ ਆਪਣਾ ਪੈਰ ਧਰਦੇ ਹਨ ਕਿ ਕਿਤੇ ਲਾਸ਼ ਹੀ ਟੋਏ ਵਿੱਚ ਨਾ ਡਿੱਗ ਜਾਵੇ।

Share Button

Leave a Reply

Your email address will not be published. Required fields are marked *