ਸਰਕਾਰੀ ਹਾਈ ਸਕੂਲ ਵੱਲੋਂ ਨਸ਼ਿਆ ਵਿਰੁੱਧ ਜਾਗਰੁਕ ਰੈਲੀ ਕੱਢੀ ਗਈ

ss1

ਸਰਕਾਰੀ ਹਾਈ ਸਕੂਲ ਵੱਲੋਂ ਨਸ਼ਿਆ ਵਿਰੁੱਧ ਜਾਗਰੁਕ ਰੈਲੀ ਕੱਢੀ ਗਈ

9-29 (2)

ਹਰੀਕੇ ਪੱਤਣ 08 ਜੁਲਾਈ [ਗਗਨਦੀਪ ਸਿੰਘ] ਕਸਬੇ ਦੇ ਨਜਦੀਕ ਸਰਕਾਰੀ ਹਾਈ ਸਕੂਲ ਖਾਰਾ ਵਿਖੇ ਪੰਜਾਬ ਸਰਕਾਰ ਦੀਆ ਹਿਦਾਇਤਾ ਅਤੇ ਜਿਲ੍ਹਾ ਸਿੱਖਿਆ ਅਫ਼ਸਰ [ਸ.ਸ] ਸਰਦਾਰ ਪ੍ਰਮਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਅਧੀਨ ਨਸ਼ਿਆ ਵਿਰੁੱਧ ਜਾਗਰੁਕ ਰੈਲੀ ਕੱਢੀ ਗਈ।ਇਸ ਰੈਲੀ ਵਿਚ ਸਕੂਲ ਦਾ ਸਾਰਾ ਸਟਾਪ ਅਤੇ ਲਗਭਗ 120ਵਿਦਿਆਰਥੀਆ ਨੇ ਹਿੱਸਾ ਲਿਆ।ਵਿਦਿਆਰਥੀਆ ਨੇ ਆਪਣੇ ਹੱਥਾਂ ਵਿਚ ਨਸ਼ੇ ਵਿਰੁੱਧ ਬੈਨਰ ਫੜੇ ਹੋਏ ਸਨ। ਅਤੇ ਨਸ਼ਿਆ ਵਿਰੁੱਧ ਬੱਚਿਆ ਵੱਲੋਂ ਨਾਅਰੇ ਲਗਾਏ ਗਏ।ਇਹ ਰੈਲੀ ਸਕੂਲ ਦੇ ਮੁੱਖ ਦੁਵਾਰ ਤੋਂ ਸੁਰੂ ਹੋ ਕੇ ਪਿੰਡ ਦੀਆਂ ਗਲੀਆ ‘ਚ ਚੱਕਰ ਲਗਾ ਕੇ ਸਕੂਲ ਵਿਚ ਹੀ ਖਤਮ ਹੋਈ।ਇਸ ਰੈਲੀ ਪ੍ਰਤੀ ਪਿੰਡ ਦੇ ਲੋਕਾਂ ਵੱਲੋਂ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ।ਇਸ ਮੋਕੇ ਤੇ ਪਿੰਡ ਦੇ ਸਰਪੰਚ ਤੇ ਪੰਚਾਇਤ ਨੇ ਕਿਹਾ ਕਿ ਅਜਿਹੀ ਗਤੀਵਿਧੀਆ ਨਾਲ ਨਸ਼ਾ ਕਾਫੀ ਹੱਦ ਤੱਕ ਖਤਮ ਕੀਤਾ ਜਾ ਸਕਦਾ ਹੈ।

Share Button

Leave a Reply

Your email address will not be published. Required fields are marked *