ਸਰਕਾਰੀ ਹਸਪਤਾਲ ਵਿਚ ਵਾਤਾਵਰਣ ਦਿਵਸ ਤੇ 75 ਬੂਟੇ ਲਾਏ ਗਏ

ss1

ਸਰਕਾਰੀ ਹਸਪਤਾਲ ਵਿਚ ਵਾਤਾਵਰਣ ਦਿਵਸ ਤੇ 75 ਬੂਟੇ ਲਾਏ ਗਏ

17-22 (1)

ਬਨੂੜ 16 ਜੁਲਾਈ (ਰਣਜੀਤ ਸਿੰਘ ਰਾਣਾ): ਸੀਐਚਸੀ ਬਨੂੜ ਵਿਖੇ ਅੱਜ ਵਣ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਹਸਪਤਾਲ ਦੀ ਐਸਐਮਓ ਹਰਪ੍ਰੀਤ ਕੌਰ ਓਬਰਾਏ ਨੇ ਸਟਾਫ ਸਮੇਤ ਹਸਪਤਾਲ ਦੇ ਅਹਾਤੇ ਵਿਚ 75 ਦੇ ਕਰੀਬ ਵੱਖ-ਵੱਖ ਤਰਾਂ ਦੇ ਬੂਟੇ ਲਗਾਏ। ਇਸ ਮੌਕੇ ਐਸਐਮਓ ਹਰਪ੍ਰੀਤ ਕੌਰ ਓਬਰਾਏ ਨੇ ਕਿਹਾ ਕਿ ਜਿਸ ਤਰਾਂ ਦਰੱਖਤਾ ਦੀ ਧੜਾ-ਧੜ ਕਟਾਈ ਹੋ ਰਹੀ ਹੈ ਇਸ ਦੇ ਚਲਦੇ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਖਾਲੀ ਪਈਆਂ ਥਾਵਾਂ ਤੇ ਪੋਦੇ ਲਾਉਣਾ ਬਹੁਤ ਜਰੂਰੀ ਹੈ। ਜਿਸ ਨਾਲ ਅਸੀ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਨ ਮੁਕਤ ਕਰਕੇ ਸੁੱਧ ਹਵਾ ਲੈਣ ਦੇ ਯੋਗ ਹੋ ਸਕੀਏ। ਇਸ ਮੌਕੇ ਉਨਾਂ ਨੇ ਸਮੂਹ ਸਟਾਫ ਨੂੰ ਆਪਣੇ ਘਰਾ ਤੇ ਆਲੇ ਦੁਆਲੇ ਖਾਲੀ ਪਈਆਂ ਜਗਾ ਤੇ ਲਗਾਉਣ ਲਈ ਬੂਟੇ ਵੀ ਵੰਡੇ। ਉੋਹਨਾ ਨੇ ਦੱਸਿਆ ਕਿ ਪਿੰਡ ਧਰਮਗੜ੍ਹ ਦੇ ਦੋ ਕਿਸਾਨਾ ਗੁਰਚਰਨ ਸਿੰਘ ਤੇ ਗੁਲਜਾਰ ਸਿੰਘ ਵੱਲੋ ਹਸਪਤਾਲ ਵਿਚ ਇਕ ਗਾਰਡਨ ਦੀ ਜਗਾ( ਬਣਾ ਕੇ ਉਥੇ ਘਾਹ ਲਾਇਆ ਜਾ ਰਿਹਾ ਹੈ। ਐਸਐਮਓ ਮੈਡਮ ਨੇ ਦੋਨਾ ਕਿਸਾਨਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਜੀਰੀ ਦੇ ਸੀਜਨ ਵਿਚ ਟਾਇਮ ਕੱਢ ਕੇ ਘਾਹ ਲਗਾ ਰਹੇ ਹਨ। ਇਸ ਮੌਕੇ ਉਨਾਂ ਨਾਲ ਡਾ. ਵਰਿੰਦਰ ਕੌਰ, ਡਾ. ਵਿਨੋਦ ਕੁਮਾਰ, ਸੁਮਨ ਜੋਸ਼ੀ ਤੇ ਪਰਮਜੀਤ ਸਿੰਘ, ਭੋਲਾ ਨੰਬਰਦਾਰ, ਹਾਜਰ ਸਨ।

Share Button

Leave a Reply

Your email address will not be published. Required fields are marked *