ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਸਰਕਾਰੀ ਹਸਪਤਾਲ ਵਿਚ ਅਣਦੇਖੀ ਕਾਰਨ ਗਰਭਵਰਤੀ ਔਰਤ ਦੀ ਹੋਈ ਮੌਤ

ਸਰਕਾਰੀ ਹਸਪਤਾਲ ਵਿਚ ਅਣਦੇਖੀ ਕਾਰਨ ਗਰਭਵਰਤੀ ਔਰਤ ਦੀ ਹੋਈ ਮੌਤ

2-23 (1)
ਮਲੋਟ, 1 ਜੂਨ (ਆਰਤੀ ਕਮਲ) : ਅੱਜ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਖੇ ਉਸ ਵੇਲੇ ਹੰਗਾਮਾਂ ਹੋ ਗਿਆ ਜਦੋਂ ਸਰਾਭਾ ਨਗਰ ਗਲੀ ਨੰਬਰ 4 ਦੀ ਰਹਿਣ ਵਾਲੀ ਇੱਕ ਗਰਭਵਤੀ ਔਰਤ ਡਾਕਟਰਾਂ ਦੀ ਕਥਿਤ ਅਣਦੇਖੀ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਚਲੀ ਗਈ। ਜਾਣਕਾਰੀ ਦਿਦਿਆਂ ਮ੍ਰਿਤਕਾ ਦੇ ਪਤੀ ਅਨਿਲ ਕੁਮਾਰ ਨੇ ਦੱਸਿਆ ਉਹ ਦਿਹਾੜੀਦਾਰ ਪਰਿਵਾਰ ਨਾਲ ਸਬੰਧਤ ਹੈ ਅਤੇ ਸਵੇਰੇ ਆਪਣੀ ਗਰਭਵਤੀ ਪਤਨੀ ਆਰਤੀ (25) ਨੂੰ ਪੇਟ ਵਿੱਚ ਦਰਦ ਹੋਣ ਦੀ ਸ਼ਿਕਾਇਤ ਦੇ ਮੱਦੇਨਜਰ ਸਥਾਨਕ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਆਇਆ, ਜਿਥੇ ਮੌਜੂਦ ਲੇਡੀ ਡਾਕਟਰ ਵੱਲੋਂ ਕਥਿਤ ਦੁਰਵਿਹਾਰ ਅਤੇ ਇਲਾਜ ’ਚ ਦੇਰੀ ਕਰਕੇ ਉਸ ਦੀ ਜਾਨ ਚਲੀ ਗਈ। ਉਸਨੇ ਦੱਸਿਆ ਕਿ ਪਹਿਲਾਂ ਤਾਂ ਕਿਸੇ ਨੇ ਦੋ ਘੰਟੇ ਗੱਲ ਹੀ ਨਹੀ ਸੁਣੀ ਤੇ ਫਿਰ ਕਿਸੇ ਪ੍ਰਾਈਵੇਟ ਹਸਪਤਾਲ ’ਚੋਂ ਅਲਟਰਾ ਸਾਂਊਡ ਕਰਾਉਣ ਲਈ ਭੇਜ ਦਿੱਤਾ ਜਦ ਉਹ ਰਿਕਸ਼ੇ ’ਤੇ ਨਜਦੀਕੀ ਇੱਕ ਪ੍ਰਾਈਵੇਟ ਹਸਪਤਾਲ (ਆਰਪੀ ਹਸਪਤਾਲ) ਵਿਖੇ ਗਏ ਤਾਂ ਉਥੇ ਮੌਜੂਦ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਅਨਿਲ ਕੁਮਾਰ ਦਾ ਇਹ ਵੀ ਦੋਸ਼ ਸੀ ਕਿ ਉਸਦੀ ਪਤਨੀ ਦੇ ਮੂੰਹ ’ਤੇ ਲੇਡੀ ਡਾਕਟਰਾਂ ਨੇ ਇਸ ਲਈ ਚਪੇੜਾਂ ਮਾਰੀਆਂ ਕਿ ਉਹ ਜਾਨਬੁੱਝ ਕੇ ਦਰਦ ਦਾ ਢੋਂਗ ਕਰ ਰਹੀ ਹੈ। ਉਸਨੇ ਇਹ ਵੀ ਕਿਹਾ ਕਿ ਉਸਦੀ ਪਤਨੀ ਦੀ ਹਸਪਤਾਲ ਵਿੱਚ ਹੀ ਮੌਤ ਹੋ ਗਈ ਸੀ ਪਰ ਡਾਕਟਰਾਂ ਨੇ ਉਹਨਾਂ ਨੂੰ ਧੋਖੇ ਵਿੱਚ ਰੱਖ ਕੇ ਮ੍ਰਿਤਕ ਦਾ ਹੀ ਅਲਟਰਾ ਸਾਂਊਡ ਕਰਾਉਣ ਲਈ ਭੇਜ ਦਿੱਤਾ। ਇਸ ਘਟਣਾ ਉਪਰੰਤ ਸੈਂਕੜੇ ਦੇ ਕਰੀਬ ਔਰਤਾਂ ’ਤੇ ਮਰਦਾਂ ਨੇ ਹਸਪਤਾਲ ਦੇ ਅੰਦਰ ਸਰਕਾਰ ਅਤੇ ਐਸ.ਐਮ.ੳ ਦੇ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਅਤੇ ਧਰਨਾ ਲਾਇਆ। ਇਸ ਸਬੰਧੀ ਮੌਕੇ ’ਤੇ ਮੌਜੂਦ ਸਾਬਕਾ ਕੌਂਸਲਰ ਸ਼ੁਭਦੀਪ ਬਿੱਟੂ ਨੇ ਕਿਹਾ ਕਿ ਉਹ ਮ੍ਰਿਤਕ ਦਾ ਪੋਸਟਮਾਟਰਮ ਕਰਾਉਣਗੇ, ਉਸ ਦੇ ਅਧਾਰ ਤੇ ਅਗਲੀ ਕਾਰਵਾਈ ਕਰਨਗੇ। ਉਧਰ ਸਬੰਧਿਤ ਲੇਡੀ ਡਾਕਟਰ ਦਾ ਕਹਿਣਾ ਸੀ ਕਿ ਇਸ ਔਰਤ ਦੇ ਪੇਟ ਵਿਚਲੇ ਬੱਚੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਹਸਪਤਾਲ ਪਹੁੰਚਣ ਵਿੱਚ ਦੇਰੀ ਹੀ ਇਸ ਔਰਤ ਦੀ ਮੌਤ ਦਾ ਕਾਰਨ ਬਣੀ ਹੈ। ਜਿਕਰਯੋਗ ਹੈ ਕਿ ਇਹ ਹਸਪਤਾਲ ਰੈਫਰ ਹਸਪਤਾਲ ਦੇ ਨਾਮ ’ਤੇ ਪਹਿਲਾਂ ਵੀ ਸੁਰਖੀਆਂ ’ਚ ਰਹਿ ਚੁਕਿਆ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: