ਸਰਕਾਰੀ ਹਸਪਤਾਲ ਵਿਖੇ ਸਿਹਤ ਸੰਬੰਧੀ ਚਲਾਈਆ ਸਕੀਮਾ ਬਾਰੇ ਪ੍ਰਦਰਸਨੀ ਲਗਾਈ

ss1

ਸਰਕਾਰੀ ਹਸਪਤਾਲ ਵਿਖੇ ਸਿਹਤ ਸੰਬੰਧੀ ਚਲਾਈਆ ਸਕੀਮਾ ਬਾਰੇ ਪ੍ਰਦਰਸਨੀ ਲਗਾਈ

21-15 (1)

ਬਨੂੜ 20 ਜੁਲਾਈ (ਰਣਜੀਤ ਸਿੰਘ ਰਾਣਾ): ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਨਵੀਂਆ-ਨਵੀਂਆ ਸਕੀਮਾ ਜਿਸ ਵਿਚ ਨਸ਼ਿਆਂ ਦੀ ਰੋਕਥਾਮ, ਭਰੂਣ ਹੱਤਿਆ, ਡੇਂਗੂ, ਮਲੇਰੀਆ ਤੇ ਕੁਸ਼ਟ ਰੋਗਾ ਸਬੰਧੀ ਅੱਜ ਇੱਕ ਪ੍ਰਦਰਸ਼ਨੀ ਸੀਐਚਸੀ ਬਨੂੜ ਵਿਖੇ ਵੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿਚ ਸਹਿਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਇੰਸਪੈਕਟਰ ਜਗਤਾਰ ਸਿੰਘ ਤੇ ਕੁਲਦੀਪ ਸਿੰਘ ਵਿਸ਼ੇਸ ਤੋਰ ਤੇ ਪੁੱਜੇ। ਜਿਨਾਂ ਦਾ ਇਸ ਪ੍ਰਦਰਸ਼ਨੀ ਵਿਚ ਪੁੱਜਣ ਤੇ ਹਸਪਤਾਲ ਦੀ ਐਸਐਮਓ ਡਾ. ਹਰਪ੍ਰੀਤ ਕੌਰ ਓਬਰਾਏ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸਹਿਰ ਵਾਸੀ ਤੇ ਆਲੇ ਦੇ ਪਿੰਡਾ ਦੇ ਲੋਕ ਪੁੱਜੇ ਹੋਏ ਹਨ।
ਇਸ ਮੌਕੇ ਇੰਸਪੈਕਟਰ ਜਗਤਾਰ ਸਿੰਘ ਨੇ ਆਏ ਹੋਏ ਲੋਕਾ ਨੂੰ ਲਗਾਈ ਗਈ ਪ੍ਰਦਰਸ਼ਨੀ ਬਾਰੇ ਸਮਝਾਇਆ। ਉਨਾਂ ਦੱਸਿਆ ਕਿ ਅੱਜ ਦੀ ਨੌਜਵਾਨ ਪੀੜੀ ਨਸ਼ਿਆ ਦੀ ਦਲਦਲ ਵਿਚ ਧੱਸ ਚੁੱਕੀ ਹੈ, ਇਸ ਨੌਜਵਾਨ ਪੀੜੀ ਨੂੰ ਨਸ਼ਿਆ ਦੀ ਆਦਤ ਵਿਚੋਂ ਬਾਹਰ ਕੱਢਣਾ ਕੇਵਲ ਸਰਕਾਰ ਜਾ ਡਾਕਟਰਾ ਦਾ ਕੰਮ ਨਹੀ ਹੈ ਇਸ ਨੂੰ ਸਾਨੂੰ ਸਾਰਿਆ ਨੂੰ ਮਿਲਜੁਲ ਕੇ ਕਰਨਾ ਚਾਹੀਦਾ ਹੈ। ਉਨਾਂ ਭਰੂਣ ਹੱਤਿਆ ਤੇ ਜੋਰ ਦਿੰਦੇ ਹੋਏ ਕਿਹਾ ਕਿ ਸਰਕਾਰ ਦੀਆ ਹਦਾਇਤਾ ਦੇ ਚਲਦੇ ਭਰੂਣ ਹੱਤਿਆ ਤੇ ਬਹੁਤ ਹੱਦ ਤੱਕ ਰੋਕ ਲੱਗ ਚੁੱਕੀ ਹੈ ਪਰ ਅਹੇ ਵੀ ਇਸ ਨੂੰ ਪੂਰਨ ਤੋਂਰ ਤੇ ਬੰਦ ਨਹੀ ਸਮਝਿਆ ਜਾ ਸਕਦਾ। ਉਨਾਂ ਕਿਹਾ ਕਿ ਜੇਕਰ ਅੱਜ ਅਸੀ ਧੀਆਂ ਜਮਣੀਆਂ ਬੰਦ ਕਰ ਦਿਆਗੇ ਤਾਂ ਆਉਣ ਵਾਲੇ ਕੱਲ ਵਿਚ ਇੰਨਾ ਨੂੰ ਹੀ ਤਰਸਾਂਗੇ। ਇਸ ਮੌਕੇ ਕੁਲਦੀਪ ਸਿੰਘ ਨੇ ਮੱਛਰਾ ਮੱਖੀਆਂ ਤੋਂ ਫੈਲ ਰਹੀ ਡੇਂਗੂ ਤੇ ਮਲੇਰੀਏ ਦੀ ਬੀਮਾਰੀ ਦੀ ਰੋਕਥਾਮ ਬਾਰੇ ਦੱਸਦੇ ਹੋਏ ਕਿਹਾ ਕਿ ਸਾਨੂੰ ਸਾਰਿਆ ਨੂੰ ਬਰਸਾਤਾ ਦੇ ਦਿਨਾ ਵਿਚ ਆਪਣੇ ਘਰਾ ਦੇ ਆਲੇ ਦੁਆਲੇ ਗੰਦਾ ਪਾਣੀ ਇਕੱਠਾ ਨਹੀ ਹੋਣ ਦੇਣਾ ਚਾਹੀਦਾ। ਉਨਾਂ ਕਿਹਾ ਕਿ ਬੁਖਾਰ ਹੋਣ ਤੇ ਤੁਰੰਤ ਆਪਣੇ ਨੇੜੇ ਦੇ ਸਿਹਤ ਕੇਂਦਰਾ ਵਿਚ ਬੈਠੇ ਡਾਕਟਰਾ ਨੂੰ ਮਿਲੋਂ ਤਾਂ ਜੋ ਅਜਿਹੀਆਂ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ। ਇਸ ਮੌਕੇ ਐਸਐਮਓ ਡਾ. ਹਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਉਰਮਿਲਾ, ਡਾ. ਵਰਿੰਦਰਜੀਤ ਕੌਰ, ਡਾ. ਵਿਨੋਦ ਕੁਮਾਰ ਮੋਜੂਦ ਸਨ।

Share Button

Leave a Reply

Your email address will not be published. Required fields are marked *